ਨਿਯਮਿਤ ਪਾਇਨੀਅਰ ਸੇਵਾ ਵਿਚ ਹੋਰ ਭਰਾਵਾਂ ਦੀ ਲੋੜ ਹੈ
1 ਪੌਲੁਸ ਨੇ ਸਾਨੂੰ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣ’ ਲਈ ਉਤੇਜਿਤ ਕੀਤਾ। (1 ਕੁਰਿੰ. 15:58) ਅਨੇਕਾਂ ਲਈ, ਇਸ ਦਾ ਅਰਥ ਹੈ ਨਿਯਮਿਤ ਪਾਇਨੀਅਰ ਸੇਵਾ ਸ਼ੁਰੂ ਕਰਨਾ। ਪ੍ਰਤਿ ਸਾਲ, ਭਾਰਤ ਵਿਚ ਲਗਭਗ 100 ਵਿਅਕਤੀ ਨਿਯਮਿਤ ਪਾਇਨੀਅਰਾਂ ਦੇ ਸਮੂਹ ਵਿਚ ਸ਼ਾਮਲ ਹੁੰਦੇ ਹਨ!
2 ਇਸ ਵੇਲੇ, ਇਸ ਦੇਸ਼ ਵਿਚ ਨਿਯਮਿਤ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਵਿਅਕਤੀਆਂ ਵਿੱਚੋਂ ਦੋ-ਤਿਹਾਈ ਭੈਣਾਂ ਹਨ। (ਜ਼ਬੂ. 68:11) ਕਲੀਸਿਯਾ ਲਈ ਕਿੰਨੀ ਹੀ ਖ਼ੁਸ਼ੀ ਦੀ ਗੱਲ ਹੋਵੇਗੀ ਜੇਕਰ ਹੋਰ ਭਰਾ ਪੂਰਣ-ਕਾਲੀ ਸੇਵਕਾਂ ਦੇ ਸਮੂਹ ਵਿਚ ਸ਼ਾਮਲ ਹੋ ਸਕਣ! (ਜ਼ਬੂ. 110:3) ਇਹ ਸਮਝਣਯੋਗ ਹੈ ਕਿ ਅਨੇਕ ਭਰਾਵਾਂ ਨੂੰ ਭਾਰੀ ਸੰਸਾਰਕ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਹਨ। ਦੂਜੇ ਭਰਾ ਤਾਂ ਕਲੀਸਿਯਾ ਦੀਆਂ ਅਧਿਆਤਮਿਕ ਲੋੜਾਂ ਦੀ ਦੇਖ-ਭਾਲ ਕਰਨ ਲਈ ਵੀ ਸਖ਼ਤ ਮਿਹਨਤ ਕਰਦੇ ਹਨ। ਅਸੀਂ ਇਨ੍ਹਾਂ ਪੁਰਸ਼ਾਂ ਦੀ ਕਦਰ ਪਾਉਂਦੇ ਹਾਂ ਜੋ ਰਾਜ ਦੀ ਖ਼ਾਤਰ ਜਤਨ ਕਰ ਰਹੇ ਹਨ।—1 ਤਿਮੋ. 4:10.
3 ਤਾਂ ਵੀ, ਕੀ ਤੁਹਾਡੇ ਵਿੱਚੋਂ ਹੋਰ ਭਰਾ ਨਿਯਮਿਤ ਪਾਇਨੀਅਰ ਸੇਵਾ ਸ਼ੁਰੂ ਕਰ ਸਕਦੇ ਹਨ? ਜੇਕਰ ਤੁਹਾਡੀ ਪਤਨੀ ਪਾਇਨੀਅਰ ਕਰ ਰਹੀ ਹੈ, ਤਾਂ ਕੀ ਤੁਸੀਂ ਉਸ ਦਾ ਸਾਥ ਦੇ ਸਕਦੇ ਹੋ? ਜੇਕਰ ਤੁਸੀਂ ਰੀਟਾਇਰ ਹੋਏ ਹੋ, ਤਾਂ ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਪੂਰਣ-ਕਾਲੀ ਸੇਵਕਾਈ ਨੂੰ ਛੱਡ ਆਪਣਾ ਸਮਾਂ ਬਤੀਤ ਕਰਨ ਦਾ ਹੋਰ ਕੋਈ ਜ਼ਿਆਦਾ ਸੰਤੋਖਜਨਕ ਤਰੀਕਾ ਨਹੀਂ ਹੈ? ਜੇਕਰ ਤੁਸੀਂ ਸਕੂਲ ਖ਼ਤਮ ਕਰਨ ਵਾਲੇ ਹੋ, ਤਾਂ ਕੀ ਤੁਸੀਂ ਨਿਯਮਿਤ ਪਾਇਨੀਅਰ ਸੇਵਾ ਅਪਣਾਉਣ ਬਾਰੇ ਗੰਭੀਰ ਅਤੇ ਪ੍ਰਾਰਥਨਾਪੂਰਣ ਵਿਚਾਰ ਕੀਤਾ ਹੈ, ਜੋ ਅਤਿਰਿਕਤ ਵਿਸ਼ੇਸ਼-ਸਨਮਾਨਾਂ ਲਈ ਇਕ ਲਾਂਘੇ ਦਾ ਪੱਥਰ ਹੈ?—ਅਫ਼. 5:15-17.
4 ਇਕ ਭਰਾ ਨੇ ਆਪਣਾ ਖ਼ੁਸ਼ਹਾਲ ਕਾਰੋਬਾਰ ਵੇਚ ਕੇ ਅੰਸ਼ਕਾਲੀ ਨੌਕਰੀ ਲੈ ਲਈ ਤਾਂ ਜੋ ਉਹ ਇਕ ਨਿਯਮਿਤ ਪਾਇਨੀਅਰ ਵਜੋਂ ਸੇਵਾ ਕਰ ਸਕੇ। ਉਸ ਦੀ ਵਧੀਆ ਮਿਸਾਲ ਕਾਰਨ, ਉਸ ਦੇ ਚਾਰ ਵਿੱਚੋਂ ਤਿੰਨ ਬੱਚੇ ਸਕੂਲ ਖ਼ਤਮ ਕਰਦਿਆਂ ਹੀ ਨਿਯਮਿਤ ਪਾਇਨੀਅਰ ਬਣੇ। ਚੌਥਾ ਉਨ੍ਹਾਂ ਨਾਲ ਸ਼ਾਮਲ ਹੋਣ ਲਈ ਉਤਸੁਕ ਸੀ। ਇਸ ਭਰਾ ਨੂੰ ਅਤੇ ਉਸ ਦੇ ਪਰਿਵਾਰ ਨੂੰ ਭਰਪੂਰ ਬਰਕਤਾਂ ਮਿਲੀਆਂ ਹਨ।
5 ਇਕ ਵੱਡਾ ਦਰਵਾਜ਼ਾ ਖੁੱਲ੍ਹਿਆ ਹੈ: ਨਿਯਮਿਤ ਪਾਇਨੀਅਰ ਸੇਵਾ “ਇਕ ਵੱਡਾ ਦੁਆਰ ਜੋ ਕ੍ਰਿਆਸ਼ੀਲਤਾ ਵੱਲ ਲੈ ਜਾਂਦਾ ਹੈ” ਖੋਲ੍ਹ ਸਕਦੀ ਹੈ। (1 ਕੁਰਿੰ. 16:9, ਨਿ ਵ) ਉਹ ਭਰਾ ਜੋ ਨਿਯਮਿਤ ਪਾਇਨੀਅਰ ਹਨ, ਸ਼ਾਇਦ ਕਲੀਸਿਯਾ ਵਿਚ ਵਿਸਤ੍ਰਿਤ ਤੌਰ ਤੇ ਇਸਤੇਮਾਲ ਕੀਤੇ ਜਾਣ। ਸਰਗਰਮ ਖੇਤਰ ਕਾਰਜ ਉਨ੍ਹਾਂ ਦੀ ਅਧਿਆਤਮਿਕ ਡੀਲ ਨੂੰ ਵਧਾਉਂਦਾ ਹੈ ਅਤੇ ਉਨ੍ਹਾਂ ਦੀ ਦੈਵ-ਸ਼ਾਸਕੀ ਉੱਨਤੀ ਵੱਲ ਯੋਗਦਾਨ ਦਿੰਦਾ ਹੈ। ਨਿਯਮਿਤ ਪਾਇਨੀਅਰੀ ਦੁਆਰਾ ਸੇਵਾ ਦੇ ਅਤਿਰਿਕਤ ਵਿਸ਼ੇਸ਼-ਸਨਮਾਨਾਂ ਦਾ ਰਾਹ ਖੁੱਲ੍ਹ ਸਕਦਾ ਹੈ। ਪਾਇਨੀਅਰੀ ਦੇ ਪਹਿਲੇ ਸਾਲ ਬਾਅਦ, ਪਾਇਨੀਅਰ ਸੇਵਾ ਸਕੂਲ ਵਿਚ ਹਾਜ਼ਰ ਹੋਣ ਦੀ ਬਰਕਤ ਵੀ ਮੌਜੂਦ ਹੈ। ਕੁਆਰੇ ਸੇਵਕਾਈ ਸੇਵਕ ਅਤੇ ਬਜ਼ੁਰਗ ਸੇਵਕਾਈ ਸਿਖਲਾਈ ਸਕੂਲ ਵਿਚ ਹਾਜ਼ਰ ਹੋਣ ਲਈ ਅੱਗੇ ਵੱਧ ਸਕਦੇ ਹਨ। ਭਰਾ ਸ਼ਾਇਦ ਆਖ਼ਰਕਾਰ ਸਫ਼ਰੀ ਕੰਮ ਦੇ ਲਈ ਯੋਗ ਬਣਨ। ਜੀ ਹਾਂ, ਨਿਯਮਿਤ ਪਾਇਨੀਅਰ ਸੇਵਕਾਈ ਯਹੋਵਾਹ ਦੇ ਸੰਗਠਨ ਵਿਚ ਸੇਵਾ ਦੇ ਇਨ੍ਹਾਂ ਹੋਰ ਵੱਡੇ ਵਿਸ਼ੇਸ਼-ਸਨਮਾਨਾਂ ਲਈ ਦਰਵਾਜ਼ਾ ਖੋਲ੍ਹ ਦਿੰਦੀ ਹੈ।
6 ਭਰਾ ਜੋ ਨਿਯਮਿਤ ਪਾਇਨੀਅਰ ਸੇਵਾ ਲਈ ਥਾਂ ਬਣਾ ਸਕਦੇ ਹਨ, ਉਹ ਉਸ ਹੋਰ ਵੱਡੀ ਖ਼ੁਸ਼ੀ ਨੂੰ ਅਨੁਭਵ ਕਰ ਸਕਦੇ ਹਨ ਜੋ ਹੋਰ ਜ਼ਿਆਦਾ ਦੇਣ ਤੋਂ ਮਿਲਦੀ ਹੈ।—ਰਸੂ. 20:35.