ਕੀ ਤੁਸੀਂ ਆਪਣੇ ਵਿਦਿਆਰਥੀ ਤੋਂ ਉਸ ਦੇ ਵਾਕਫ਼ਾਂ ਨੂੰ ਸਟੱਡੀ ਕਰਾਉਣ ਬਾਰੇ ਪੁੱਛਦੇ ਹੋ?
ਜੇ ਤੁਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਾ ਰਹੇ ਹੋ, ਤਾਂ ਕਿਉਂ ਨਾ ਉਸ ਨੂੰ ਪੁੱਛੋ ਕਿ ਕੀ ਉਸ ਦਾ ਕੋਈ ਦੋਸਤ, ਰਿਸ਼ਤੇਦਾਰ ਜਾਂ ਵਾਕਫ਼ਕਾਰ ਬਾਈਬਲ ਦੀ ਸਿੱਖਿਆ ਲੈਣੀ ਚਾਹੁੰਦਾ ਹੈ? ਹੋ ਸਕਦਾ ਹੈ ਕਿ ਵਿਦਿਆਰਥੀ ਤੁਹਾਨੂੰ ਕਈ ਨਾਮ ਦੱਸ ਦੇਵੇ। ਜਦੋਂ ਤੁਸੀਂ ਉਸ ਦੇ ਵਾਕਫ਼ ਨੂੰ ਬਾਈਬਲ ਸਟੱਡੀ ਪੇਸ਼ ਕਰਨ ਜਾਂਦੇ ਹੋ, ਤਾਂ ਤੁਸੀਂ ਉਸ ਨੂੰ ਆਪਣੇ ਵਿਦਿਆਰਥੀ ਦਾ ਨਾਂ ਦੱਸ ਸਕਦੇ ਹੋ। ਤੁਸੀਂ ਕਹਿ ਸਕਦੇ ਹੋ, “[ਵਿਦਿਆਰਥੀ ਦਾ ਨਾਂ] ਨੂੰ ਬਾਈਬਲ ਦੀ ਸਟੱਡੀ ਕਰ ਕੇ ਬਹੁਤ ਮਜ਼ਾ ਆ ਰਿਹਾ ਹੈ, ਉਸ ਦੇ ਖ਼ਿਆਲ ਵਿਚ ਤੁਹਾਨੂੰ ਵੀ ਸਾਡੇ ਬਾਈਬਲ ਸਟੱਡੀ ਪ੍ਰੋਗ੍ਰਾਮ ਤੋਂ ਫ਼ਾਇਦਾ ਹੋਵੇਗਾ।” ਫਿਰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਥੋੜ੍ਹੇ ਸਮੇਂ ਵਿਚ ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ।
ਜੇ ਵਿਦਿਆਰਥੀ ਚੰਗੀ ਤਰੱਕੀ ਕਰ ਰਿਹਾ ਹੈ, ਤਾਂ ਤੁਸੀਂ ਉਸ ਨੂੰ ਹੱਲਾਸ਼ੇਰੀ ਦੇ ਸਕਦੇ ਹੋ ਕਿ ਉਹ ਸਟੱਡੀ ਦੇ ਇੰਤਜ਼ਾਮ ਬਾਰੇ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਦੱਸੇ ਜੋ ਸ਼ਾਇਦ ਸਟੱਡੀ ਕਰਨੀ ਚਾਹੁਣ। ਉਹ ਉਨ੍ਹਾਂ ਨੂੰ ਆਪਣੇ ਨਾਲ ਸਟੱਡੀ ਦੌਰਾਨ ਬੈਠਣ ਲਈ ਕਹਿ ਸਕਦਾ ਹੈ। ਜੇ ਇਹ ਮੁਮਕਿਨ ਨਹੀਂ ਹੈ, ਤਾਂ ਉਹ ਕੁਝ ਇੰਤਜ਼ਾਮ ਕਰ ਸਕਦਾ ਹੈ ਤਾਂਕਿ ਤੁਸੀਂ ਜਾ ਕੇ ਉਸ ਦੇ ਦੋਸਤ ਜਾਂ ਰਿਸ਼ਤੇਦਾਰ ਨੂੰ ਮਿਲ ਸਕੋ ਅਤੇ ਸਟੱਡੀ ਬਾਰੇ ਸਮਝਾ ਸਕੋ। ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀ ਨੂੰ ਹੋਰਨਾਂ ਨਾਲ ਬਾਈਬਲ ਦਾ ਗਿਆਨ ਸਾਂਝਾ ਕਰਨ ਦਾ ਉਤਸ਼ਾਹ ਮਿਲੇਗਾ।
ਜਿਨ੍ਹਾਂ ਲੋਕਾਂ ਨਾਲ ਤੁਸੀਂ ਬਾਕਾਇਦਾ ਪੁਨਰ-ਮੁਲਾਕਾਤਾਂ ਕਰਨ ਜਾਂਦੇ ਹੋ, ਉਹ ਵੀ ਸ਼ਾਇਦ ਤੁਹਾਨੂੰ ਕੁਝ ਲੋਕਾਂ ਦੇ ਨਾਂ ਦੱਸ ਦੇਣ, ਭਾਵੇਂ ਕਿ ਉਹ ਖ਼ੁਦ ਬਾਕਾਇਦਾ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦੇ। ਜਦੋਂ ਤੁਸੀਂ ਉਨ੍ਹਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿੰਦੇ ਹੋ, ਤਾਂ ਤੁਸੀਂ ਪੁੱਛ ਸਕਦੇ ਹੋ, “ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਇਹ ਕਿਤਾਬ ਪੜ੍ਹਨੀ ਚਾਹੇਗਾ?”
ਸਮੇਂ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ ਅਸੀਂ ਹਰ ਹੀਲੇ ਖ਼ੁਸ਼ ਖ਼ਬਰੀ ਸੁਣਨ ਤੇ ਸਵੀਕਾਰ ਕਰਨ ਵਿਚ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਕੀ ਤੁਸੀਂ ਆਪਣੇ ਵਿਦਿਆਰਥੀ ਤੋਂ ਉਸ ਦੇ ਵਾਕਫ਼ਾਂ ਨੂੰ ਸਟੱਡੀ ਕਰਾਉਣ ਬਾਰੇ ਪੁੱਛਦੇ ਹੋ?