2 ਅਪ੍ਰੈਲ ਤੋਂ ਮੈਮੋਰੀਅਲ ਦੇ ਸੱਦਾ-ਪੱਤਰ ਵੰਡਣੇ ਸ਼ੁਰੂ ਕਰੋ
1. ਅਸੀਂ ਮੈਮੋਰੀਅਲ ਦੇ ਸੱਦਾ-ਪੱਤਰ ਕਦੋਂ ਵੰਡਾਂਗੇ ਅਤੇ ਹਰ ਸਾਲ ਇਨ੍ਹਾਂ ਨੂੰ ਵੰਡਣ ਦਾ ਕੀ ਲਾਭ ਹੈ?
1 ਅਸੀਂ 2 ਤੋਂ 17 ਅਪ੍ਰੈਲ ਤਕ ਮਸੀਹ ਦੀ ਮੌਤ ਦੀ ਯਾਦਗਾਰ ਦਾ ਸੱਦਾ-ਪੱਤਰ ਵੰਡਾਂਗੇ। ਪਿਛਲੇ ਸਾਲਾਂ ਦੌਰਾਨ ਦੇਖਿਆ ਗਿਆ ਹੈ ਕਿ ਦਿਲਚਸਪੀ ਰੱਖਣ ਵਾਲੇ ਕਈ ਲੋਕ ਸੱਦਾ-ਪੱਤਰ ਮਿਲਣ ਤੇ ਇਸ ਪ੍ਰੋਗ੍ਰਾਮ ਵਿਚ ਜ਼ਰੂਰ ਆਉਂਦੇ ਹਨ। ਮਿਸਾਲ ਲਈ, ਮੈਮੋਰੀਅਲ ਦੇ ਦਿਨ ਇਕ ਔਰਤ ਨੇ ਬ੍ਰਾਂਚ ਆਫ਼ਿਸ ਨੂੰ ਫ਼ੋਨ ਕਰ ਕੇ ਕਿਹਾ: “ਮੈਂ ਹੁਣੇ-ਹੁਣੇ ਘਰ ਆਈ ਹਾਂ ਤੇ ਇੱਥੇ ਕਿਸੇ ਨੇ ਇਕ ਸੱਦਾ-ਪੱਤਰ ਛੱਡਿਆ ਹੈ। ਮੈਂ ਜ਼ਰੂਰ ਆਉਣਾ ਚਾਹੁੰਦੀ ਹਾਂ, ਪਰ ਮੈਨੂੰ ਮੈਮੋਰੀਅਲ ਦਾ ਟਾਈਮ ਨਹੀਂ ਪਤਾ।” ਭਰਾ ਨੇ ਉਸ ਨੂੰ ਦੱਸਿਆ ਕਿ ਇਹ ਜਾਣਕਾਰੀ ਸੱਦਾ-ਪੱਤਰ ʼਤੇ ਕਿੱਥੇ ਪਾਈ ਜਾਂਦੀ ਹੈ। ਉਸ ਔਰਤ ਨੇ ਵਾਅਦਾ ਕੀਤਾ: “ਮੈਂ ਅੱਜ ਸ਼ਾਮ ਨੂੰ ਤੁਹਾਡੇ ਪ੍ਰੋਗ੍ਰਾਮ ਵਿਚ ਜ਼ਰੂਰ ਆਵਾਂਗੀ।”
2. ਅਸੀਂ ਸੱਦਾ-ਪੱਤਰ ਕਿਵੇਂ ਪੇਸ਼ ਕਰ ਸਕਦੇ ਹਾਂ?
2 ਅਸੀਂ ਸੱਦਾ-ਪੱਤਰ ਕਿੱਦਾਂ ਵੰਡਾਂਗੇ: ਸੱਦਾ-ਪੱਤਰ ਵੰਡਣ ਲਈ ਸਾਡੇ ਕੋਲ ਥੋੜ੍ਹਾ ਹੀ ਸਮਾਂ ਹੈ ਸੋ ਅਸੀਂ ਇਨ੍ਹਾਂ ਨੂੰ ਥੋੜ੍ਹੇ ਕੁ ਸ਼ਬਦਾਂ ਨਾਲ ਪੇਸ਼ ਕਰਾਂਗੇ। ਅਸੀਂ ਕਹਿ ਸਕਦੇ ਹਾਂ: “ਨਮਸਤੇ। ਅਸੀਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਕ ਖ਼ਾਸ ਸਮਾਰੋਹ ʼਤੇ ਆਉਣ ਦਾ ਸੱਦਾ ਦੇਣਾ ਚਾਹੁੰਦੇ ਹਾਂ ਜੋ ਹਰ ਸਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਐਤਵਾਰ 17 ਅਪ੍ਰੈਲ ਨੂੰ ਮਨਾਇਆ ਜਾਵੇਗਾ। [ਘਰ-ਮਾਲਕ ਦੇ ਹੱਥ ਸੱਦਾ-ਪੱਤਰ ਫੜਾਓ।] ਇਸ ਦਿਨ ਯਿਸੂ ਨੇ ਆਪਣੀ ਕੁਰਬਾਨੀ ਦਿੱਤੀ ਸੀ। ਇਕ ਬਾਈਬਲ ਭਾਸ਼ਣ ਵਿਚ ਸਮਝਾਇਆ ਜਾਵੇਗਾ ਕਿ ਸਾਨੂੰ ਉਸ ਦੀ ਕੁਰਬਾਨੀ ਤੋਂ ਕੀ ਲਾਭ ਹੋ ਸਕਦਾ ਹੈ। ਇਸ ਸੱਦਾ-ਪੱਤਰ ਵਿਚ ਦੱਸਿਆ ਗਿਆ ਹੈ ਕਿ ਇਹ ਸਮਾਰੋਹ ਕਦੋਂ ਅਤੇ ਕਿੱਥੇ ਹੋਵੇਗਾ।” ਜੇ ਤੁਸੀਂ ਉਸ ਇਲਾਕੇ ਵਿਚ ਕੰਮ ਕਰਦੇ ਹੋ ਜਿੱਥੇ ਸਾਡਾ ਵਿਰੋਧ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਸੱਦਾ-ਪੱਤਰ ਦੇਣ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੈ ਜਾਂ ਨਹੀਂ।
3. ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਿੱਦਾਂ ਸੱਦਾ ਦੇ ਸਕਦੇ ਹਾਂ?
3 ਜੇ ਤੁਹਾਡਾ ਇਲਾਕਾ ਵੱਡਾ ਹੈ, ਤਾਂ ਬਜ਼ੁਰਗ ਸ਼ਾਇਦ ਕਲੀਸਿਯਾ ਨੂੰ ਸਲਾਹ ਦੇਣ ਕਿ ਉਨ੍ਹਾਂ ਘਰਾਂ ਵਿਚ ਸੱਦਾ-ਪੱਤਰ ਛੱਡਿਆ ਜਾਵੇ ਜਿੱਥੇ ਕੋਈ ਘਰ ਨਹੀਂ ਮਿਲਦਾ। ਪਰ ਸੱਦਾ-ਪੱਤਰ ਦੂਸਰਿਆਂ ਨੂੰ ਨਜ਼ਰ ਨਹੀਂ ਆਉਣਾ ਚਾਹੀਦਾ। ਆਪਣੀਆਂ ਰਿਟਰਨ-ਵਿਜ਼ਿਟਾਂ, ਰਿਸ਼ਤੇਦਾਰਾਂ, ਆਪਣੇ ਨਾਲ ਕੰਮ ਕਰਨ ਵਾਲਿਆਂ, ਆਪਣੇ ਨਾਲ ਪੜ੍ਹਨ ਵਾਲਿਆਂ ਅਤੇ ਹੋਰਨਾਂ ਨੂੰ ਸੱਦਾ ਦੇਣਾ ਨਾ ਭੁੱਲਿਓ। ਸ਼ਨੀਵਾਰ-ਐਤਵਾਰ ਨੂੰ ਸੱਦਾ-ਪੱਤਰ ਦੇਣ ਦੇ ਨਾਲ-ਨਾਲ ਰਸਾਲੇ ਵੀ ਪੇਸ਼ ਕਰੋ। ਕੀ ਤੁਸੀਂ ਅਪ੍ਰੈਲ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰ ਕੇ ਇਸ ਵਧੀਆ ਮੁਹਿੰਮ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹੋ?
4. ਅਸੀਂ ਕਿਉਂ ਚਾਹੁੰਦੇ ਹਾਂ ਕਿ ਦਿਲਚਸਪੀ ਰੱਖਣ ਵਾਲੇ ਲੋਕ ਮੈਮੋਰੀਅਲ ਵਿਚ ਆਉਣਗੇ?
4 ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮੈਮੋਰੀਅਲ ਵਿਚ ਕਿੰਨੀ ਵਧੀਆ ਗਵਾਹੀ ਮਿਲੇਗੀ! ਉਹ ਸੁਣਨਗੇ ਕਿ ਯਹੋਵਾਹ ਦੇ ਪਿਆਰੇ ਪੁੱਤਰ ਦੀ ਦਿੱਤੀ ਕੁਰਬਾਨੀ ਤੋਂ ਉਸ ਦਾ ਕਿੰਨਾ ਗਹਿਰਾ ਪਿਆਰ ਝਲਕਦਾ ਹੈ। (ਯੂਹੰ. 3:16) ਉਹ ਸਿੱਖਣਗੇ ਕਿ ਪਰਮੇਸ਼ੁਰ ਦੇ ਰਾਜ ਵਿਚ ਇਨਸਾਨਾਂ ਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਣਗੀਆਂ। (ਯਸਾ. 65:21-23) ਉਨ੍ਹਾਂ ਨੂੰ ਇਹ ਦੱਸਿਆ ਜਾਵੇਗਾ ਕਿ ਉਹ ਸੇਵਾਦਾਰਾਂ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛ ਸਕਦੇ ਹਨ। ਸਾਡੀ ਪ੍ਰਾਰਥਨਾ ਹੈ ਕਿ ਇਸ ਮੁਹਿੰਮ ਰਾਹੀਂ ਕਾਫ਼ੀ ਨੇਕਦਿਲ ਲੋਕ ਆ ਕੇ ਸਾਡੇ ਨਾਲ ਮੈਮੋਰੀਅਲ ਮਨਾਉਣਗੇ!