ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 14-15
ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ
32 ਈਸਵੀ ਵਿਚ ਪਸਾਹ ਦਾ ਤਿਉਹਾਰ ਮਨਾਉਣ ਤੋਂ ਕੁਝ ਸਮੇਂ ਪਹਿਲਾਂ ਯਿਸੂ ਨੇ ਇਕ ਚਮਤਕਾਰ ਕੀਤਾ। ਸਿਰਫ਼ ਇਹੀ ਇਕ ਚਮਤਕਾਰ ਹੈ ਜਿਸ ਦਾ ਜ਼ਿਕਰ ਚਾਰ ਇੰਜੀਲਾਂ ਵਿਚ ਆਉਂਦਾ ਹੈ।
ਇਹ ਚਮਤਕਾਰ ਕਰ ਕੇ ਯਿਸੂ ਨੇ ਇਕ ਨਮੂਨਾ ਕਾਇਮ ਕੀਤਾ। ਯਿਸੂ ਅੱਜ ਵੀ ਉਸ ਨਮੂਨੇ ਮੁਤਾਬਕ ਕੰਮ ਕਰ ਰਿਹਾ ਹੈ।
ਭਾਵੇਂ ਕਿ ਚੇਲਿਆਂ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੀ ਸਨ, ਪਰ ਫਿਰ ਵੀ ਯਿਸੂ ਨੇ ਉਨ੍ਹਾਂ ਨੂੰ ਭੀੜਾਂ ਨੂੰ ਖਿਲਾਉਣ ਲਈ ਕਿਹਾ
ਯਿਸੂ ਨੇ ਰੋਟੀਆਂ ਅਤੇ ਮੱਛੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਪਣੇ ਚੇਲਿਆਂ ਦੁਆਰਾ ਲੋਕਾਂ ਨੂੰ ਵੰਡੀਆਂ
ਇਹ ਚਮਤਕਾਰ ਸੀ ਕਿ ਸਾਰਿਆਂ ਦੇ ਰੱਜ ਕੇ ਖਾਣ ਤੋਂ ਬਾਅਦ ਵੀ ਖਾਣਾ ਬਚ ਗਿਆ। ਯਿਸੂ ਨੇ ਥੋੜ੍ਹਿਆਂ ਯਾਨੀ ਚੇਲਿਆਂ ਦੇ ਹੱਥੋਂ ਹਜ਼ਾਰਾਂ ਨੂੰ ਭੋਜਨ ਦਿੱਤਾ
ਯਿਸੂ ਨੇ ਦੱਸਿਆ ਸੀ ਕਿ ਉਹ ਆਖ਼ਰੀ ਦਿਨਾਂ ਵਿਚ ਇਕ ਸਮਝਦਾਰ ਨੌਕਰ ਰਾਹੀਂ “ਸਹੀ ਸਮੇਂ ਤੇ ਭੋਜਨ” ਦੇਵੇਗਾ।—ਮੱਤੀ 24:45.
1919 ਵਿਚ ਯਿਸੂ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ। ਇਹ ਚੁਣੇ ਹੋਏ ਭਰਾਵਾਂ ਦਾ ਇਕ ਛੋਟਾ ਜਿਹਾ ਸਮੂਹ ਹੈ ਜੋ ਸਹੀ ਸਮੇਂ ਤੇ “ਸਾਰੇ ਨੌਕਰਾਂ-ਚਾਕਰਾਂ” ਨੂੰ ਭੋਜਨ ਦਿੰਦਾ ਹੈ
ਪਹਿਲੀ ਸਦੀ ਵਾਂਗ ਅੱਜ ਵੀ ਯਿਸੂ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇ ਰਿਹਾ ਹੈ ਯਾਨੀ ਚੁਣੇ ਹੋਇਆਂ ਦੇ ਹੱਥੋਂ
ਕੀ ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਅਤੇ ਪਛਾਣਦਾ ਹਾਂ ਕਿ ਯਿਸੂ ਅੱਜ ਇਸ ਸਮਝਦਾਰ ਨੌਕਰ ਰਾਹੀਂ ਸਾਨੂੰ ਸਹੀ ਸਮੇਂ ʼਤੇ ਪਰਮੇਸ਼ੁਰ ਦਾ ਗਿਆਨ ਦੇ ਰਿਹਾ ਹੈ?