11 ਭਰਾਵੋ, ਇਕ-ਦੂਜੇ ਦੇ ਵਿਰੁੱਧ ਬੋਲਣੋਂ ਹਟ ਜਾਓ। ਜਿਹੜਾ ਆਪਣੇ ਭਰਾ ਦੇ ਖ਼ਿਲਾਫ਼ ਬੋਲਦਾ ਹੈ ਜਾਂ ਆਪਣੇ ਭਰਾ ਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਕਾਨੂੰਨ ਦੇ ਖ਼ਿਲਾਫ਼ ਬੋਲਦਾ ਹੈ ਅਤੇ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈ। ਜੇ ਤੂੰ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈਂ, ਤਾਂ ਤੂੰ ਕਾਨੂੰਨ ਉੱਤੇ ਚੱਲਣ ਵਾਲਾ ਨਹੀਂ, ਸਗੋਂ ਕਾਨੂੰਨ ਵਿਚ ਨੁਕਸ ਕੱਢਣ ਵਾਲਾ ਹੈਂ।