6 ਅਤੇ ਮੈਂ ਸਿੰਘਾਸਣ ਦੇ ਲਾਗੇ ਅਤੇ ਚਾਰਾਂ ਕਰੂਬੀਆਂ ਅਤੇ ਬਜ਼ੁਰਗਾਂ ਦੇ ਵਿਚਕਾਰ ਇਕ ਲੇਲਾ ਖੜ੍ਹਾ ਦੇਖਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਲੇਲੇ ਦੀ ਕੁਰਬਾਨੀ ਦਿੱਤੀ ਗਈ ਸੀ ਅਤੇ ਉਸ ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਸੱਤ ਅੱਖਾਂ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ ਹਨ ਜਿਹੜੀਆਂ ਪਰਮੇਸ਼ੁਰ ਨੇ ਪੂਰੀ ਧਰਤੀ ਉੱਤੇ ਘੱਲੀਆਂ ਹਨ।