ਫੁਟਨੋਟ
a ਠੋਸ ਸਬੂਤ ਮੌਜੂਦ ਹੈ ਕਿ ਇਬਰਾਨੀ ਸ਼ਾਸਤਰ ਦੀਆਂ ਪੋਥੀਆਂ, ਜਿਨ੍ਹਾਂ ਵਿਚ ਯਸਾਯਾਹ ਦੀ ਪੋਥੀ ਵੀ ਸ਼ਾਮਲ ਹੈ, ਪਹਿਲੀ ਸਦੀ ਸਾ.ਯੁ. ਤੋਂ ਕਾਫ਼ੀ ਸਮਾਂ ਪਹਿਲਾਂ ਲਿਖੀਆਂ ਗਈਆਂ ਸਨ। ਇਤਿਹਾਸਕਾਰ ਜੋਸੀਫ਼ਸ (ਪਹਿਲੀ ਸਦੀ ਸਾ.ਯੁ.) ਨੇ ਸੰਕੇਤ ਕੀਤਾ ਕਿ ਇਬਰਾਨੀ ਸ਼ਾਸਤਰ ਦਾ ਪ੍ਰਮਾਣਿਤ ਧਰਮ-ਗ੍ਰੰਥ ਉਸ ਦੇ ਸਮੇਂ ਤੋਂ ਬਹੁਤ ਚਿਰ ਪਹਿਲਾਂ ਸਥਾਪਿਤ ਹੋ ਚੁੱਕਾ ਸੀ।8 ਇਸ ਤੋਂ ਇਲਾਵਾ, ਯੂਨਾਨੀ ਸੈਪਟੁਜਿੰਟ, ਅਰਥਾਤ ਇਬਰਾਨੀ ਸ਼ਾਸਤਰ ਦਾ ਯੂਨਾਨੀ ਭਾਸ਼ਾ ਵਿਚ ਅਨੁਵਾਦ, ਤੀਜੀ ਸਦੀ ਸਾ.ਯੁ.ਪੂ. ਵਿਚ ਆਰੰਭ ਹੋਇਆ ਸੀ ਅਤੇ ਦੂਜੀ ਸਦੀ ਸਾ.ਯੁ.ਪੂ. ਵਿਚ ਪੂਰਾ ਕੀਤਾ ਗਿਆ ਸੀ।