ਫੁਟਨੋਟ
a ਰਸੂਲਾਂ ਦੇ ਕੰਮ 20:29, 30 ਵਿਚ ਪੌਲੁਸ ਨੇ ਮਸੀਹੀ ਮੰਡਲੀਆਂ ਨੂੰ ਇਹ ਚੇਤਾਵਨੀ ਦਿੱਤੀ ਸੀ: “ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।” ਸਮੇਂ ਦੇ ਬੀਤਣ ਨਾਲ ਈਸਾਈ-ਜਗਤ ਦੇ ਪਾਦਰੀਆਂ ਨੇ ਆਪਣੇ ਆਪ ਨੂੰ ਮੰਡਲੀ ਦੇ ਹੋਰ ਮੈਂਬਰਾਂ ਨਾਲੋਂ ਉੱਚਾ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਤੀਸਰੀ ਸਦੀ ਤਕ ਇਹ ਸਾਫ਼ ਜ਼ਾਹਰ ਹੋ ਗਿਆ ਸੀ ਕਿ ‘ਦੁਸ਼ਟ ਬੰਦਾ’ ਈਸਾਈ-ਜਗਤ ਦੇ ਪਾਦਰੀ ਹਨ।—ਪਹਿਰਾਬੁਰਜ, 1 ਸਤੰਬਰ 2003, ਸਫ਼ੇ 6-7 ਦੇਖੋ।