ਫੁਟਨੋਟ
c ਦਾਨੀਏਲ ਨੇ ਸ਼ਾਇਦ ਇਨ੍ਹਾਂ ਤਿੰਨ ਕਾਰਨਾਂ ਕਰਕੇ ਬਾਬਲੀਆਂ ਦਾ ਖਾਣਾ ਖਾਣ ਤੋਂ ਮਨ੍ਹਾ ਕਰ ਦਿੱਤਾ ਸੀ: (1) ਉਹ ਸ਼ਾਇਦ ਅਜਿਹੇ ਜਾਨਵਰਾਂ ਦਾ ਮਾਸ ਖਾਣ ਨੂੰ ਦੇ ਰਹੇ ਸਨ ਜੋ ਮੂਸਾ ਦੇ ਕਾਨੂੰਨ ਵਿਚ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ। (ਬਿਵ. 14:7, 8) (2) ਉਹ ਸ਼ਾਇਦ ਅਜਿਹੇ ਜਾਨਵਰਾਂ ਦਾ ਮਾਸ ਖਾਣ ਨੂੰ ਦੇ ਰਹੇ ਸਨ ਜਿਨ੍ਹਾਂ ਦਾ ਖ਼ੂਨ ਚੰਗੀ ਤਰ੍ਹਾਂ ਨਹੀਂ ਵਹਾਇਆ ਗਿਆ ਸੀ। (ਲੇਵੀ. 17:10-12) (3) ਉਹ ਅਕਸਰ ਪਹਿਲਾਂ ਆਪਣੇ ਦੇਵਤਿਆਂ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ। ਇਸ ਕਰਕੇ ਉਹ ਮੰਨਦੇ ਸਨ ਕਿ ਇਨ੍ਹਾਂ ਜਾਨਵਰਾਂ ਦਾ ਮਾਸ ਖਾਣਾ ਇਨ੍ਹਾਂ ਝੂਠੇ ਦੇਵਤਿਆਂ ਦੀ ਭਗਤੀ ਕਰਨ ਦੇ ਬਰਾਬਰ ਸੀ।—ਲੇਵੀਆਂ 7:15 ਅਤੇ 1 ਕੁਰਿੰਥੀਆਂ 10:18, 21, 22 ਵਿਚ ਨੁਕਤਾ ਦੇਖੋ।