ਅੱਯੂਬ
13 “ਹਾਂ, ਮੇਰੀ ਅੱਖ ਨੇ ਇਹ ਸਭ ਦੇਖਿਆ ਹੈ,
ਮੇਰੇ ਕੰਨ ਨੇ ਇਹ ਸੁਣਿਆ ਤੇ ਸਮਝਿਆ ਹੈ।
2 ਜਿੰਨਾ ਤੁਸੀਂ ਜਾਣਦੇ ਹੋ, ਉੱਨਾ ਮੈਂ ਵੀ ਜਾਣਦਾ ਹਾਂ;
ਮੈਂ ਤੁਹਾਡੇ ਤੋਂ ਘੱਟ ਨਹੀਂ।
3 ਪਰ ਮੈਂ ਤੁਹਾਡੇ ਨਾਲ ਨਹੀਂ, ਸਗੋਂ ਸਰਬਸ਼ਕਤੀਮਾਨ ਨਾਲ ਗੱਲ ਕਰਾਂਗਾ;
ਮੈਂ ਪਰਮੇਸ਼ੁਰ ਅੱਗੇ ਸਫ਼ਾਈ ਪੇਸ਼ ਕਰਨੀ ਚਾਹੁੰਦਾ ਹਾਂ।+
4 ਪਰ ਤੁਸੀਂ ਝੂਠ ਬੋਲ ਕੇ ਮੈਨੂੰ ਬਦਨਾਮ ਕਰ ਰਹੇ ਹੋ;
ਤੁਸੀਂ ਸਾਰੇ ਨਿਕੰਮੇ ਹਕੀਮ ਹੋ।+
5 ਕਾਸ਼ ਤੁਸੀਂ ਬਿਲਕੁਲ ਚੁੱਪ ਰਹਿੰਦੇ,
ਤਾਂ ਇਹ ਤੁਹਾਡੇ ਲਈ ਅਕਲਮੰਦੀ ਹੁੰਦੀ।+
6 ਕਿਰਪਾ ਕਰ ਕੇ ਹੁਣ ਮੇਰੀਆਂ ਦਲੀਲਾਂ ਉੱਤੇ ਕੰਨ ਲਾਓ
ਅਤੇ ਮੇਰੇ ਬੁੱਲ੍ਹਾਂ ਦੇ ਬਿਆਨ ਧਿਆਨ ਨਾਲ ਸੁਣੋ।
7 ਕੀ ਤੁਸੀਂ ਪਰਮੇਸ਼ੁਰ ਵੱਲੋਂ ਨਾਜਾਇਜ਼ ਗੱਲਾਂ ਕਹੋਗੇ?
ਕੀ ਤੁਸੀਂ ਉਸ ਵੱਲੋਂ ਮੱਕਾਰੀ ਨਾਲ ਭਰੀਆਂ ਗੱਲਾਂ ਕਰੋਗੇ?
8 ਕੀ ਤੁਸੀਂ ਉਸ ਦਾ ਪੱਖ ਲਓਗੇ,*
ਕੀ ਤੁਸੀਂ ਸੱਚੇ ਪਰਮੇਸ਼ੁਰ ਵੱਲੋਂ ਮੁਕੱਦਮਾ ਲੜੋਗੇ?
9 ਜੇ ਉਹ ਤੁਹਾਡੀ ਜਾਂਚ ਕਰੇ, ਤਾਂ ਕੀ ਚੰਗਾ ਨਤੀਜਾ ਨਿਕਲੇਗਾ?+
ਕੀ ਤੁਸੀਂ ਉਸ ਨੂੰ ਮੂਰਖ ਬਣਾਓਗੇ ਜਿਵੇਂ ਤੁਸੀਂ ਮਰਨਹਾਰ ਇਨਸਾਨ ਨੂੰ ਬਣਾਉਂਦੇ ਹੋ?
10 ਉਹ ਜ਼ਰੂਰ ਤੁਹਾਨੂੰ ਝਿੜਕੇਗਾ
ਜੇ ਤੁਸੀਂ ਅੰਦਰੋਂ-ਅੰਦਰੀਂ ਪੱਖਪਾਤ ਕਰਨ ਦੀ ਕੋਸ਼ਿਸ਼ ਕੀਤੀ।+
11 ਕੀ ਉਸ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਏਗੀ
ਅਤੇ ਉਸ ਦਾ ਖ਼ੌਫ਼ ਤੁਹਾਡੇ ਉੱਤੇ ਨਹੀਂ ਆ ਪਵੇਗਾ?
12 ਤੁਹਾਡੀਆਂ ਬੁੱਧੀਮਾਨੀ ਭਰੀਆਂ* ਗੱਲਾਂ ਸੁਆਹ ਦੀਆਂ ਕਹਾਵਤਾਂ ਹਨ;
ਤੁਹਾਡੀਆਂ ਦਲੀਲਾਂ* ਮਿੱਟੀ ਦੀਆਂ ਢਾਲਾਂ ਵਾਂਗ ਕਮਜ਼ੋਰ ਹਨ।
13 ਮੇਰੇ ਅੱਗੇ ਚੁੱਪ ਰਹੋ ਤਾਂਕਿ ਮੈਂ ਬੋਲ ਸਕਾਂ।
ਫਿਰ ਮੇਰੇ ਨਾਲ ਜੋ ਹੋਣਾ, ਹੋ ਜਾਵੇ!
14 ਮੈਂ ਕਿਉਂ ਖ਼ੁਦ ਨੂੰ ਖ਼ਤਰੇ ਵਿਚ ਪਾਇਆ*
ਅਤੇ ਆਪਣੀ ਜਾਨ ਤਲੀ ਉੱਤੇ ਧਰੀ?
17 ਮੇਰੀ ਗੱਲ ਧਿਆਨ ਨਾਲ ਸੁਣੋ;
ਮੇਰੇ ਬਿਆਨ ʼਤੇ ਕੰਨ ਲਾਓ।
18 ਦੇਖੋ, ਹੁਣ ਮੈਂ ਆਪਣਾ ਮੁਕੱਦਮਾ ਲੜਨ ਲਈ ਤਿਆਰ ਹਾਂ;
ਮੈਨੂੰ ਪਤਾ ਕਿ ਮੈਂ ਸਹੀ ਹਾਂ।
19 ਕੌਣ ਮੇਰੇ ਨਾਲ ਬਹਿਸ ਕਰੇਗਾ?
ਜੇ ਮੈਂ ਚੁੱਪ ਰਿਹਾ, ਤਾਂ ਮਰ ਜਾਵਾਂਗਾ!*
20 ਹੇ ਪਰਮੇਸ਼ੁਰ, ਮੇਰੇ ਲਈ ਬੱਸ ਦੋ ਕੰਮ ਕਰ*
ਤਾਂਕਿ ਮੈਂ ਤੇਰੇ ਸਾਮ੍ਹਣਿਓਂ ਨਾ ਲੁਕਾਂ:
21 ਮੇਰੇ ਤੋਂ ਆਪਣਾ ਭਾਰਾ ਹੱਥ ਹਟਾ ਲੈ
ਅਤੇ ਤੇਰਾ ਖ਼ੌਫ਼ ਮੈਨੂੰ ਨਾ ਡਰਾਵੇ।+
22 ਜਾਂ ਤਾਂ ਤੂੰ ਬੋਲੀਂ ਤੇ ਮੈਂ ਜਵਾਬ ਦਿਆਂਗਾ
ਜਾਂ ਫਿਰ ਮੈਨੂੰ ਬੋਲਣ ਦੇਈਂ ਤੇ ਤੂੰ ਜਵਾਬ ਦੇਈਂ।
23 ਮੈਂ ਕਿਹੜੀਆਂ ਗ਼ਲਤੀਆਂ ਤੇ ਪਾਪ ਕੀਤੇ ਹਨ?
ਮੈਨੂੰ ਮੇਰਾ ਅਪਰਾਧ ਤੇ ਮੇਰਾ ਪਾਪ ਦੱਸ।
25 ਕੀ ਤੂੰ ਉੱਡਦੇ ਪੱਤੇ ਨੂੰ ਡਰਾਉਣ ਦੀ ਕੋਸ਼ਿਸ਼ ਕਰੇਂਗਾ
ਜਾਂ ਸੁੱਕੇ ਹੋਏ ਕੱਖ ਦਾ ਪਿੱਛਾ ਕਰੇਂਗਾ?
26 ਤੂੰ ਮੇਰੇ ਖ਼ਿਲਾਫ਼ ਇਕ-ਇਕ ਇਲਜ਼ਾਮ ਦਾ ਹਿਸਾਬ ਰੱਖਦਾ ਹੈਂ
ਅਤੇ ਮੇਰੀ ਜਵਾਨੀ ਦੇ ਪਾਪਾਂ ਦਾ ਲੇਖਾ ਲੈ ਰਿਹਾ ਹੈਂ।
27 ਤੂੰ ਮੇਰੇ ਪੈਰ ਸ਼ਿਕੰਜੇ ਵਿਚ ਜਕੜ ਦਿੱਤੇ ਹਨ,
ਤੂੰ ਮੇਰੇ ਸਾਰੇ ਰਾਹਾਂ ʼਤੇ ਨਿਗਾਹ ਰੱਖਦਾ ਹੈਂ,
ਤੂੰ ਮੇਰੇ ਪੈਰਾਂ ਦੇ ਨਿਸ਼ਾਨ ਲੱਭ ਕੇ ਮੇਰਾ ਪਿੱਛਾ ਕਰਦਾ ਹੈਂ।
28 ਇਸ ਲਈ ਇਨਸਾਨ* ਕਿਸੇ ਗਲ਼ੀ-ਸੜੀ ਚੀਜ਼ ਵਾਂਗ ਗਲ਼ ਜਾਂਦਾ ਹੈ,
ਹਾਂ, ਉਸ ਕੱਪੜੇ ਵਾਂਗ ਜਿਸ ਨੂੰ ਕੀੜੇ ਖਾ ਜਾਂਦੇ ਹਨ।