ਅੱਯੂਬ
17 “ਮੈਂ ਅੰਦਰੋਂ ਟੁੱਟ ਚੁੱਕਾ ਹਾਂ, ਮੇਰੇ ਦਿਨ ਖ਼ਤਮ ਹੋ ਗਏ ਹਨ;
ਕਬਰ ਮੇਰਾ ਇੰਤਜ਼ਾਰ ਕਰ ਰਹੀ ਹੈ।+
2 ਮਜ਼ਾਕ ਕਰਨ ਵਾਲੇ ਮੈਨੂੰ ਘੇਰ ਲੈਂਦੇ ਹਨ,+
ਮੇਰੀ ਨਜ਼ਰ ਉਨ੍ਹਾਂ ਦੇ ਬਾਗ਼ੀ ਰਵੱਈਏ ʼਤੇ ਟਿਕੀ ਹੋਈ ਹੈ।
3 ਕਿਰਪਾ ਕਰ ਕੇ ਮੇਰੀ ਜ਼ਮਾਨਤ ਮਨਜ਼ੂਰ ਕਰ ਤੇ ਇਸ ਨੂੰ ਆਪਣੇ ਕੋਲ ਸਾਂਭ ਰੱਖ।
ਹੋਰ ਕੌਣ ਮੇਰੇ ਨਾਲ ਹੱਥ ਮਿਲਾ ਕੇ ਮੇਰੀ ਮਦਦ ਕਰਨ ਦਾ ਵਾਅਦਾ ਕਰੇਗਾ?+
4 ਤੂੰ ਸੂਝ-ਬੂਝ ਨੂੰ ਉਨ੍ਹਾਂ ਦੇ ਮਨ ਤੋਂ ਲੁਕੋ ਰੱਖਿਆ ਹੈ;+
ਇਸੇ ਕਰਕੇ ਤੂੰ ਉਨ੍ਹਾਂ ਨੂੰ ਉੱਚਾ ਨਹੀਂ ਕਰਦਾ।
5 ਉਹ ਆਪਣੇ ਦੋਸਤਾਂ ਨੂੰ ਹਿੱਸਾ ਦਿੰਦਾ ਹੈ
ਜਦ ਕਿ ਉਸ ਦੇ ਬੱਚਿਆਂ ਦੀਆਂ ਅੱਖਾਂ ਤੱਕਦੀਆਂ ਰਹਿ ਜਾਂਦੀਆਂ ਹਨ।
6 ਉਸ ਨੇ ਮੈਨੂੰ ਲੋਕਾਂ ਵਿਚ ਘਿਰਣਾ ਦਾ ਪਾਤਰ* ਬਣਾ ਦਿੱਤਾ ਹੈ,+
ਮੈਂ ਅਜਿਹਾ ਇਨਸਾਨ ਬਣ ਗਿਆ ਹਾਂ ਜਿਸ ਦੇ ਮੂੰਹ ʼਤੇ ਉਹ ਥੁੱਕਦੇ ਹਨ।+
7 ਮੇਰੀ ਨਜ਼ਰ ਦੁੱਖ ਦੇ ਕਾਰਨ ਧੁੰਦਲੀ ਪੈ ਗਈ ਹੈ,+
ਮੇਰੇ ਸਾਰੇ ਅੰਗ ਪਰਛਾਵਾਂ ਹੀ ਹਨ।
8 ਨੇਕ ਲੋਕ ਇਹ ਦੇਖ ਕੇ ਹੈਰਾਨ ਹੁੰਦੇ ਹਨ,
ਨਾਸਤਿਕ* ਦੇ ਕਾਰਨ ਬੇਕਸੂਰ ਦੁਖੀ ਹੁੰਦਾ ਹੈ।
10 ਪਰ ਤੁਸੀਂ ਸਾਰੇ ਆਓ ਤੇ ਦੁਬਾਰਾ ਆਪਣੀਆਂ ਦਲੀਲਾਂ ਦਿਓ
ਕਿਉਂਕਿ ਮੈਨੂੰ ਤੁਹਾਡੇ ਵਿਚ ਇਕ ਵੀ ਬੁੱਧੀਮਾਨ ਨਹੀਂ ਲੱਭਾ।+
12 ਉਹ ਰਾਤ ਨੂੰ ਦਿਨ ਦੱਸਦੇ ਹਨ,
ਉਹ ਕਹਿੰਦੇ ਹਨ, ‘ਹੁਣ ਹਨੇਰਾ ਹੈ, ਇਸ ਲਈ ਚਾਨਣ ਹੋਣ ਹੀ ਵਾਲਾ ਹੈ।’
14 ਮੈਂ ਟੋਏ*+ ਨੂੰ ਕਹਾਂਗਾ, ‘ਤੂੰ ਮੇਰਾ ਪਿਤਾ ਹੈਂ!’
ਕੀੜਿਆਂ ਨੂੰ ਕਹਾਂਗਾ, ‘ਤੂੰ ਮੇਰੀ ਮਾਂ ਹੈਂ, ਤੂੰ ਮੇਰੀ ਭੈਣ ਹੈਂ!’
15 ਤਾਂ ਫਿਰ, ਮੇਰੇ ਲਈ ਕੀ ਉਮੀਦ ਹੈ?+
ਕੀ ਕਿਸੇ ਨੂੰ ਮੇਰੇ ਲਈ ਕੋਈ ਉਮੀਦ ਨਜ਼ਰ ਆਉਂਦੀ ਹੈ?