ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
6-12 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 1-2
“ਯਹੋਵਾਹ ਨੇ ਧਰਤੀ ʼਤੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ”
(ਉਤਪਤ 1:3, 4) ਪਰਮੇਸ਼ੁਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ। 4 ਤਾਂ ਪਰਮੇਸ਼ੁਰ ਨੇ ਚਾਨਣ ਨੂੰ ਡਿੱਠਾ ਭਈ ਚੰਗਾ ਹੈ ਅਤੇ ਪਰਮੇਸ਼ੁਰ ਨੇ ਚਾਨਣ ਨੂੰ ਅਨ੍ਹੇਰੇ ਤੋਂ ਵੱਖਰਾ ਕੀਤਾ।
(ਉਤਪਤ 1:6) ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਿਆਂ ਕਰੇ।
(ਉਤਪਤ 1:9) ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂਜੋ ਖੁਸ਼ਕੀ ਦਿੱਸ ਪਵੇ ਅਤੇ ਓਵੇਂ ਹੀ ਹੋ ਗਿਆ।
(ਉਤਪਤ 1:11) ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਘਾਹ, ਨਾਲੇ ਬੀ ਵਾਲਾ ਸਾਗ ਪੱਤ ਅਤੇ ਫਲਦਾਰ ਬਿਰਛ ਉਗਾਵੇ ਜਿਹੜੇ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਵਾਲਾ ਫਲ ਧਰਤੀ ਉੱਤੇ ਦੇਣ ਅਤੇ ਓਵੇਂ ਹੀ ਹੋ ਗਿਆ।
it-1 527-528
ਸ੍ਰਿਸ਼ਟੀ
ਜਦੋਂ ਪਰਮੇਸ਼ੁਰ ਨੇ ਪਹਿਲੇ ਦਿਨ ਕਿਹਾ, “ਚਾਨਣ ਹੋਵੇ ਤਾਂ ਚਾਨਣ ਹੋ ਗਿਆ,” ਤਾਂ ਪਹਿਲੇ ਦਿਨ ਤੇ ਹਲਕੀ ਜਿਹੀ ਰੋਸ਼ਨੀ ਬਦਲਾਂ ਵਿੱਚੋਂ ਲੰਘੀ ਚਾਹੇ ਕਿ ਜੋਤਾਂ ਹਾਲੇ ਵੀ ਧਰਤੀ ਤੋਂ ਨਜ਼ਰ ਨਹੀਂ ਆਉਂਦੀਆਂ ਸਨ। ਲੱਗਦਾ ਹੈ ਕਿ ਇਹ ਹੌਲੀ-ਹੌਲੀ ਹੋਇਆ ਜਿੱਦਾਂ ਅਨੁਵਾਦਕ ਜੇ. ਡਬਲਯੂ. ਵਾਟ ਨੇ ਕਿਹਾ: “ਅਤੇ ਹੌਲੀ-ਹੌਲੀ ਚਾਨਣ ਹੋਂਦ ਵਿਚ ਆਇਆ।” (ਉਤ 1:3, A Distinctive Translation of Genesis) ਪਰਮੇਸ਼ੁਰ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕੀਤਾ ਅਤੇ ਚਾਨਣ ਨੂੰ ਦਿਨ ਅਤੇ ਹਨੇਰੇ ਨੂੰ ਰਾਤ ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਜਿੱਦਾਂ ਇਹ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂਕਿ ਪੂਰਬੀ ਅਤੇ ਪੱਛਮੀ ਹਿੱਸੇ ਵਿਚ ਚਾਨਣ ਤੇ ਹਨੇਰੇ ਦਾ ਮਜ਼ਾ ਲਿਆ ਜਾ ਸਕੇ।—ਉਤ 1:3, 4.
ਦੂਜੇ ਦਿਨ ਪਰਮੇਸ਼ੁਰ ਨੇ “ਪਾਣੀਆਂ ਨੂੰ ਪਾਣੀਆਂ ਤੋਂ ਵੱਖਰਿਆਂ” ਕਰ ਕੇ ਖਾਲੀ ਥਾਂ ਬਣਾਈ। ਕੁਝ ਪਾਣੀ ਧਰਤੀ ʼਤੇ ਰਿਹਾ, ਪਰ ਜ਼ਿਆਦਾ ਮਾਤਰਾ ਵਿਚ ਪਾਣੀ ਧਰਤੀ ਤੋਂ ਉੱਪਰ ਉਠਾਇਆ ਗਿਆ। ਇਨ੍ਹਾਂ ਦੋਵਾਂ ਦੇ ਵਿਚਕਾਰ ਖਾਲੀ ਥਾਂ ਬਣ ਗਈ। ਪਰਮੇਸ਼ੁਰ ਨੇ ਖਾਲੀ ਥਾਂ ਨੂੰ ਆਕਾਸ਼ ਕਿਹਾ, ਪਰ ਆਕਾਸ਼ ਦੇ ਉਪਰਲੇ ਪਾਣੀਆਂ ਵਿਚ ਤਾਰੇ ਜਾਂ ਸੂਰਜ ਤੇ ਚੰਨ ਵਗੈਰਾ ਨਹੀਂ ਹਨ।—ਉਤ 1:6-8; EXPANSE ਦੇਖੋ।
ਤੀਜੇ ਦਿਨ ਪਰਮੇਸ਼ੁਰ ਨੇ ਚਮਤਕਾਰੀ ਤਰੀਕੇ ਨਾਲ ਆਕਾਸ਼ ਹੇਠਲੇ ਪਾਣੀ ਇਕ ਜਗ੍ਹਾ ਇਕੱਠੇ ਕੀਤੇ ਅਤੇ ਸੁੱਕੀ ਜ਼ਮੀਨ ਦਿਖਾਈ ਦੇਣ ਲੱਗੀ। ਪਰਮੇਸ਼ੁਰ ਨੇ ਇਸ ਨੂੰ ਧਰਤੀ ਕਿਹਾ। ਨਾਲੇ ਇਸੇ ਦਿਨ ਆਪਣੇ ਆਪ ਚੀਜ਼ਾਂ ਬਣਨ ਦੀ ਬਜਾਇ ਪਰਮੇਸ਼ੁਰ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤਾਂਕਿ ਘਾਹ, ਪੇੜ-ਪੌਦੇ ਅਤੇ ਫਲਦਾਰ ਦਰਖ਼ਤ ਉੱਗਣ। ਧਰਤੀ ਉੱਤੇ ਘਾਹ, ਪੇੜ-ਪੌਦੇ ਅਤੇ ਫਲਦਾਰ ਦਰਖ਼ਤ ਆਪੋ-ਆਪਣੀ “ਜਿਨਸ” ਦੇ ਅਨੁਸਾਰ ਉੱਗਣੇ ਸ਼ੁਰੂ ਹੋ ਗਏ।—ਉਤ 1:9-13.
(ਉਤਪਤ 1:14) ਤਾਂ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂਜੋ ਓਹ ਦਿਨ ਨੂੰ ਰਾਤ ਤੋਂ ਅੱਡ ਕਰਨ, ਨਾਲੇ ਓਹ ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ ਹੋਣ।
(ਉਤਪਤ 1:20) ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀ ਢੇਰ ਸਾਰੇ ਜੀਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਪੰਛੀ ਧਰਤੀ ਤੋਂ ਉਤਾਹਾਂ ਅਕਾਸ਼ ਦੇ ਅੰਬਰ ਵਿੱਚ ਉੱਡਣ।
(ਉਤਪਤ 1:24) ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਤੇ ਡੰਗਰਾਂ ਨੂੰ ਅਰ ਘਿੱਸਰਨ ਵਾਲਿਆਂ ਨੂੰ ਅਰ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਉਪਜਾਵੇ ਅਤੇ ਓਵੇਂ ਹੀ ਹੋ ਗਿਆ।
(ਉਤਪਤ 1:27) ਸੋ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।
it-1 528 ਪੈਰੇ 5-8
ਸ੍ਰਿਸ਼ਟੀ
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਉਤਪਤ 1:16 ਵਿਚ ਇਬਰਾਨੀ ਕ੍ਰਿਆ ਬਾਰਾ (ba·ra) ਨੂੰ ਨਹੀਂ ਵਰਤਿਆ ਗਿਆ ਜਿਸ ਦਾ ਮਤਲਬ ਹੈ “ਸਿਰਜਣਾ।” ਇਸ ਦੀ ਬਜਾਇ, ਇਬਰਾਨੀ ਕ੍ਰਿਆ ਅਸਾਹ (a·sahʹ) ਨੂੰ ਵਰਤਿਆ ਗਿਆ ਹੈ ਜਿਸ ਦਾ ਮਤਲਬ ਹੈ “ਬਣਾਉਣਾ।” ਸੂਰਜ, ਚੰਨ ਅਤੇ ਤਾਰੇ “ਆਕਾਸ਼” ਦਾ ਹਿੱਸਾ ਹਨ ਜਿਸ ਕਰਕੇ ਇਨ੍ਹਾਂ ਨੂੰ ਚੌਥੇ ਦਿਨ ਤੋਂ ਕਾਫ਼ੀ ਸਮਾਂ ਪਹਿਲਾਂ ਬਣਾਇਆ ਗਿਆ ਸੀ। ਚੌਥੇ ਦਿਨ ਇਹ ਜੋਤਾਂ ਨੂੰ ‘ਬਣਾਉਣ’ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਇਨ੍ਹਾਂ ਨੂੰ ਜ਼ਮੀਨ-ਆਸਮਾਨ ʼਤੇ ਆਪਣਾ ਅਸਰ ਦਿਖਾਉਣ ਦਿੱਤਾ। ਜਦ ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਦੇ ਅੰਬਰ ਵਿੱਚ ਰੱਖਿਆ ਭਈ ਧਰਤੀ ਉੱਤੇ ਚਾਨਣ ਕਰਨ,” ਤਾਂ ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਨੂੰ ਧਰਤੀ ਤੋਂ ਦੇਖਿਆ ਜਾ ਸਕਦਾ ਸੀ। ਨਾਲੇ ਇਨ੍ਹਾਂ ਜੋਤਾਂ ਨੇ “ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ” ਹੋਣਾ ਸੀ ਯਾਨੀ ਉਨ੍ਹਾਂ ਨੇ ਇਨਸਾਨਾਂ ਦੀ ਕਈ ਤਰੀਕਿਆਂ ਨਾਲ ਮਦਦ ਕਰਨੀ ਸੀ।—ਉਤ 1:14.
ਪੰਜਵੇਂ ਦਿਨ ਧਰਤੀ ʼਤੇ ਜਾਨਵਰਾਂ ਨੂੰ ਸ੍ਰਿਸ਼ਟ ਕੀਤਾ ਗਿਆ। ਪਰਮੇਸ਼ੁਰ ਨੇ ਸਿਰਫ਼ ਇਕ ਜਾਨਵਰ ਨੂੰ ਬਣਾ ਕੇ ਉਸ ਨੂੰ ਦੂਜੇ ਜਾਨਵਰਾਂ ਵਿਚ ਤਬਦੀਲ ਹੋਣ ਲਈ ਨਹੀਂ ਛੱਡਿਆ, ਪਰ ਉਸ ਨੇ ਆਪਣੀ ਸ਼ਕਤੀ ਨਾਲ ਢੇਰ ਸਾਰੇ ਜਾਨਵਰ ਬਣਾਏ। ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਵੱਡੇ ਵੱਡੇ ਜਲ ਜੰਤੂਆਂ ਨੂੰ ਅਤੇ ਸਾਰੇ ਚੱਲਣ ਵਾਲੇ ਜੀਉਂਦੇ ਪ੍ਰਾਣੀਆਂ ਨੂੰ ਜਿਨ੍ਹਾਂ ਦੇ ਨਾਲ ਉਨ੍ਹਾਂ ਦੀ ਜਿਨਸ ਅਨੁਸਾਰ ਪਾਣੀ ਭਰ ਗਏ ਉਤਪਤ ਕੀਤਾ, ਨਾਲੇ ਸਾਰੇ ਪੰਖ ਪੰਛੀਆਂ ਨੂੰ ਵੀ ਉਨ੍ਹਾਂ ਦੀ ਜਿਨਸ ਅਨੁਸਾਰ।” ਜਦ ਪਰਮੇਸ਼ੁਰ ਨੇ ਦੇਖਿਆ ਕਿ ਇਹ ਸਭ ਵਧੀਆ ਹੈ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦੇ ਕੇ ਕਿਹਾ “ਵਧੋ” ਅਤੇ ਇਹ ਇਸ ਲਈ ਮੁਮਕਿਨ ਸੀ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ “ਜਿਨਸ ਅਨੁਸਾਰ” ਬੱਚੇ ਪੈਦਾ ਕਰਨ ਦੀ ਕਾਬਲੀਅਤ ਨਾਲ ਬਣਾਇਆ ਸੀ।—ਉਤ 1:20-23.
ਛੇਵੇਂ ਦਿਨ “ਪਰਮੇਸ਼ੁਰ ਨੇ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਅਰ ਡੰਗਰਾਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਅਰ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਬਣਾਇਆ” ਅਤੇ ਪਰਮੇਸ਼ੁਰ ਦੀਆਂ ਬਣਾਈਆਂ ਪਹਿਲੀਆਂ ਚੀਜ਼ਾਂ ਵਾਂਗ ਇਹ ਵੀ ਵਧੀਆ ਸੀ।—ਉਤ 1:24, 25.
ਸ੍ਰਿਸ਼ਟੀ ਦੇ ਛੇਵੇਂ ਦਿਨ ਦੇ ਅਖ਼ੀਰ ʼਤੇ ਪਰਮੇਸ਼ੁਰ ਨੇ ਇਕ ਨਵੇਂ ਕਿਸਮ ਦੇ ਪ੍ਰਾਣੀ ਦੀ ਸ੍ਰਿਸ਼ਟੀ ਕੀਤੀ ਜੋ ਕਿ ਜਾਨਵਰਾਂ ਨਾਲੋਂ ਜ਼ਿਆਦਾ, ਪਰ ਦੂਤਾਂ ਨਾਲੋਂ ਘੱਟ ਉੱਤਮ ਹਨ। ਇਹ ਆਦਮੀ ਸੀ ਜਿਸ ਨੂੰ ਪਰਮੇਸ਼ੁਰ ਦੇ ਸਰੂਪ ʼਤੇ ਬਣਾਇਆ ਗਿਆ ਸੀ। ਉਤਪਤ 1:27 ਵਿਚ ਮਨੁੱਖਜਾਤੀ ਬਾਰੇ ਇਹ ਦੱਸਿਆ ਗਿਆ ਹੈ ਕਿ “ਨਰ ਨਾਰੀ ਉਸ [ਯਾਨੀ ਪਰਮੇਸ਼ੁਰ] ਨੇ ਉਨ੍ਹਾਂ ਨੂੰ ਉਤਪਤ ਕੀਤਾ।” ਪਰ ਉਤਪਤ 2:7-9 ਵਿਚ ਸਮਝਾਇਆ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਬਣਾਇਆ ਅਤੇ ਉਸ ਦੀਆਂ ਨਾਸਾਂ ਵਿਚ ਜੀਵਨ ਦਾ ਸਾਹ ਫੂਕਿਆ ਅਤੇ ਆਦਮੀ ਜੀਉਂਦਾ ਇਨਸਾਨ ਬਣ ਗਿਆ ਤੇ ਉਸ ਲਈ ਇਕ ਸੋਹਣੇ ਘਰ ਅਤੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ। ਯਹੋਵਾਹ ਨੇ ਆਦਮੀ ਨੂੰ ਧਰਤੀ ਦੇ ਤੱਤਾਂ ਤੋਂ ਬਣਾਇਆ। ਇਸ ਤੋਂ ਬਾਅਦ ਪਰਮੇਸ਼ੁਰ ਨੇ ਉਸ ਦੀਆਂ ਪਸਲੀਆਂ ਵਿੱਚੋਂ ਇਕ ਪਸਲੀ ਨੂੰ ਵਰਤ ਕੇ ਨਾਰੀ ਨੂੰ ਬਣਾਇਆ। (ਉਤ 2:18-25) ਨਾਰੀ ਨੂੰ ਬਣਾਉਣ ਤੋਂ ਬਾਅਦ, ਆਦਮੀ ਦੀ “ਜਿਨਸ” ਵੀ ਪੂਰੀ ਹੋ ਗਈ ਸੀ।—ਉਤ 5:1, 2.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 1:1) ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।
w15 6/15
ਵਿਗਿਆਨ ਦਾ ਤੁਹਾਡੀ ਜ਼ਿੰਦਗੀ ʼਤੇ ਕਿਵੇਂ ਅਸਰ ਪੈਂਦਾ ਹੈ?
ਧਰਤੀ ਤੇ ਬ੍ਰਹਿਮੰਡ ਕਿੰਨੇ ਪੁਰਾਣੇ ਹਨ?
ਵਿਗਿਆਨੀ ਅੰਦਾਜ਼ਾ ਲਾਉਂਦੇ ਹਨ ਕਿ ਧਰਤੀ ਲਗਭਗ 4 ਅਰਬ ਸਾਲ ਪੁਰਾਣੀ ਹੈ ਅਤੇ ਬ੍ਰਹਿਮੰਡ ਨੂੰ ਬਣਿਆ ਲਗਭਗ 13 ਤੋਂ 14 ਅਰਬ ਸਾਲ ਹੋ ਗਏ ਹਨ। ਬਾਈਬਲ ਨਹੀਂ ਦੱਸਦੀ ਕਿ ਬ੍ਰਹਿਮੰਡ ਨੂੰ ਕਦੋਂ ਬਣਾਇਆ ਗਿਆ ਹੈ। ਨਾ ਹੀ ਕਿਤੇ ਦੱਸਿਆ ਗਿਆ ਹੈ ਕਿ ਧਰਤੀ ਕੁਝ ਹਜ਼ਾਰ ਸਾਲ ਹੀ ਪੁਰਾਣੀ ਹੈ। ਬਾਈਬਲ ਦੀ ਪਹਿਲੀ ਆਇਤ ਵਿਚ ਲਿਖਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਵਿਗਿਆਨੀ ਇਸ ਆਇਤ ਦੇ ਆਧਾਰ ʼਤੇ ਆਪਣੇ ਵਿਗਿਆਨਕ ਅਸੂਲਾਂ ਮੁਤਾਬਕ ਅੰਦਾਜ਼ਾ ਲਾ ਸਕਦੇ ਹਨ ਕਿ ਬ੍ਰਹਿਮੰਡ ਕਿੰਨਾ ਪੁਰਾਣਾ ਹੈ।
(ਉਤਪਤ 1:26) ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਅਕਾਸ਼ ਦਿਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਘਿੱਸਰਨ ਵਾਲਿਆਂ ਉੱਤੇ ਰਾਜ ਕਰਨ।
it-2 52
ਯਿਸੂ ਮਸੀਹ
ਸਹਾਇਕ ਸਿਰਜਣਹਾਰ ਨਹੀਂ। ਚਾਹੇ ਪੁੱਤਰ ਨੇ ਚੀਜ਼ਾਂ ਸਿਰਜਣ ਵਿਚ ਹਿੱਸਾ ਲਿਆ, ਪਰ ਇਸ ਕਰਕੇ ਉਹ ਆਪਣੇ ਪਿਤਾ ਨਾਲ ਸਹਾਇਕ ਸਿਰਜਣਹਾਰ ਨਹੀਂ ਬਣਿਆ। ਚੀਜ਼ਾਂ ਸਿਰਜਣ ਲਈ ਤਾਕਤ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਰਾਹੀਂ ਮਿਲੀ। (ਉਤ 1:2; ਜ਼ਬੂ 33:6) ਨਾਲੇ ਯਹੋਵਾਹ ਸਾਰੀਆਂ ਦਿੱਖ ਤੇ ਅਦਿੱਖ ਜ਼ਿੰਦਗੀਆਂ ਦਾ ਸੋਮਾ ਹੈ ਜਿਸ ਕਰਕੇ ਸਾਰੀਆਂ ਜਾਨਾਂ ਉਸ ਦੀਆਂ ਹਨ। (ਜ਼ਬੂ 36:9) ਫਿਰ ਪੁੱਤਰ ਸਹਾਇਕ ਸਿਰਜਣਹਾਰ ਹੋਣ ਦੀ ਬਜਾਇ ਇਕ ਜ਼ਰੀਆ ਸੀ ਜਿਸ ਰਾਹੀਂ ਸਿਰਜਣਹਾਰ ਯਹੋਵਾਹ ਨੇ ਕੰਮ ਕੀਤਾ। ਯਿਸੂ ਨੇ ਖ਼ੁਦ ਚੀਜ਼ਾਂ ਸ੍ਰਿਸ਼ਟ ਕਰਨ ਦਾ ਸਿਹਰਾ ਪਰਮੇਸ਼ੁਰ ਨੂੰ ਦਿੱਤਾ ਜਿੱਦਾਂ ਬਾਈਬਲ ਵਿਚ ਦੱਸਿਆ ਗਿਆ ਹੈ।—ਮੱਤੀ 19:4-6; CREATION ਦੇਖੋ।
ਬਾਈਬਲ ਪੜ੍ਹਾਈ
(ਉਤਪਤ 1:1-19) ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ। 2 ਧਰਤੀ ਬੇਡੌਲ ਤੇ ਸੁੰਞੀ ਸੀ ਅਤੇ ਡੁੰਘਿਆਈ ਉੱਤੇ ਅਨ੍ਹੇਰਾ ਸੀ ਅਤੇ ਪਰਮੇਸ਼ੁਰ ਦਾ ਆਤਮਾ ਪਾਣੀਆਂ ਦੇ ਉੱਤੇ ਸੇਉਂਦਾ ਸੀ। 3 ਪਰਮੇਸ਼ੁਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ। 4 ਤਾਂ ਪਰਮੇਸ਼ੁਰ ਨੇ ਚਾਨਣ ਨੂੰ ਡਿੱਠਾ ਭਈ ਚੰਗਾ ਹੈ ਅਤੇ ਪਰਮੇਸ਼ੁਰ ਨੇ ਚਾਨਣ ਨੂੰ ਅਨ੍ਹੇਰੇ ਤੋਂ ਵੱਖਰਾ ਕੀਤਾ। 5 ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਤੇ ਅਨ੍ਹੇਰੇ ਨੂੰ ਰਾਤ ਆਖਿਆ ਸੋ ਸੰਝ ਤੇ ਸਵੇਰ ਪਹਿਲਾ ਦਿਨ ਹੋਇਆ। 6 ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਿਆਂ ਕਰੇ। 7 ਸੋ ਪਰਮੇਸ਼ੁਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਓਵੇਂ ਹੀ ਹੋ ਗਿਆ। 8 ਤਾਂ ਪਰਮੇਸ਼ੁਰ ਨੇ ਅੰਬਰ ਨੂੰ ਅਕਾਸ਼ ਆਖਿਆ ਸੋ ਸੰਝ ਤੇ ਸਵੇਰ ਦੂਜਾ ਦਿਨ ਹੋਇਆ। 9 ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂਜੋ ਖੁਸ਼ਕੀ ਦਿੱਸ ਪਵੇ ਅਤੇ ਓਵੇਂ ਹੀ ਹੋ ਗਿਆ। 10 ਪਰਮੇਸ਼ੁਰ ਨੇ ਖੁਸ਼ਕੀ ਨੂੰ ਧਰਤੀ ਆਖਿਆ ਅਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ। 11 ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਘਾਹ, ਨਾਲੇ ਬੀ ਵਾਲਾ ਸਾਗ ਪੱਤ ਅਤੇ ਫਲਦਾਰ ਬਿਰਛ ਉਗਾਵੇ ਜਿਹੜੇ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਵਾਲਾ ਫਲ ਧਰਤੀ ਉੱਤੇ ਦੇਣ ਅਤੇ ਓਵੇਂ ਹੀ ਹੋ ਗਿਆ। 12 ਸੋ ਧਰਤੀ ਨੇ ਘਾਹ ਤੇ ਬੀ ਵਾਲਾ ਸਾਗ ਪੱਤ ਉਹ ਦੀ ਜਿਨਸ ਦੇ ਅਨੁਸਾਰ ਤੇ ਫਲਦਾਰ ਬਿਰਛ ਜਿਨ੍ਹਾਂ ਦੇ ਵਿੱਚ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਹੈ ਉਗਾਇਆ ਅਤੇ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ। 13 ਸੋ ਸੰਝ ਤੇ ਸਵੇਰ ਤੀਜਾ ਦਿਨ ਹੋਇਆ। 14 ਤਾਂ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂਜੋ ਓਹ ਦਿਨ ਨੂੰ ਰਾਤ ਤੋਂ ਅੱਡ ਕਰਨ, ਨਾਲੇ ਓਹ ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰਿਹਾਂ ਲਈ ਹੋਣ। 15 ਓਹ ਅਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਭਈ ਓਹ ਧਰਤੀ ਉੱਤੇ ਚਾਨਣ ਕਰਨ ਅਤੇ ਓਵੇਂ ਹੀ ਹੋ ਗਿਆ। 16 ਸੋ ਪਰਮੇਸ਼ੁਰ ਨੇ ਦੋ ਵੱਡੀਆਂ ਜੋਤਾਂ ਬਣਾਈਆਂ—ਵੱਡੀ ਜੋਤ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਨਿੱਕੀ ਜੋਤ ਜਿਹੜੀ ਰਾਤ ਉੱਤੇ ਰਾਜ ਕਰੇ ਨਾਲੇ ਉਸ ਨੇ ਤਾਰੇ ਵੀ ਬਣਾਏ। 17 ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਦੇ ਅੰਬਰ ਵਿੱਚ ਰੱਖਿਆ ਭਈ ਧਰਤੀ ਉੱਤੇ ਚਾਨਣ ਕਰਨ। 18 ਅਤੇ ਦਿਨ ਅਰ ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਅਨ੍ਹੇਰੇ ਤੋਂ ਅੱਡ ਕਰਨ। ਤਾਂ ਪਰਮੇਸ਼ੁਰ ਨੇ ਡਿੱਠਾ ਭਈ ਚੰਗਾ ਹੈ। 19 ਸੋ ਸੰਝ ਤੇ ਸਵੇਰ ਚੌਥਾ ਦਿਨ ਹੋਇਆ।
13-19 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 3-5
“ਪਹਿਲੇ ਝੂਠ ਦੇ ਭਿਆਨਕ ਅੰਜਾਮ”
(ਉਤਪਤ 3:1-5) ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ? 2 ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ। 3 ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ੁਰ ਨੇ ਆਖਿਆ, ਤੁਸੀਂ ਨਾ ਖਾਓ ਨਾ ਉਹ ਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। 4 ਪਰ ਸੱਪ ਨੇ ਤੀਵੀਂ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ। 5 ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।
ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ!
9 ਸ਼ੈਤਾਨ ਨੇ ਸੱਪ ਰਾਹੀਂ ਹੱਵਾਹ ਨੂੰ ਗੁਮਰਾਹ ਕੀਤਾ ਤਾਂਕਿ ਉਹ ਆਪਣੇ ਪਿਤਾ ਯਹੋਵਾਹ ਦੇ ਖ਼ਿਲਾਫ਼ ਜਾਵੇ। (ਉਤਪਤ 3:1-5 ਪੜ੍ਹੋ; ਪ੍ਰਕਾ. 12:9) ਸ਼ੈਤਾਨ ਨੇ ਇਸ ਗੱਲ ਨੂੰ ਲੈ ਕੇ ਸਵਾਲ ਖੜ੍ਹਾ ਕੀਤਾ ਕਿ ਪਰਮੇਸ਼ੁਰ ਦੇ ਬੱਚੇ ਬਾਗ਼ ਦੇ ਸਾਰੇ ਦਰਖ਼ਤਾਂ ਦੇ ਫਲ ਕਿਉਂ ਨਹੀਂ ਖਾ ਸਕਦੇ। ਉਹ ਇਕ ਤਰੀਕੇ ਨਾਲ ਇਹ ਕਹਿ ਰਿਹਾ ਸੀ: ‘ਕੀ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ?’ ਉਸ ਨੇ ਝੂਠ ਬੋਲਦਿਆਂ ਕਿਹਾ: “ਤੁਸੀਂ ਕਦੀ ਨਹੀਂ ਮਰੋਗੇ।” ਉਸ ਨੇ ਹੱਵਾਹ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਪਰਮੇਸ਼ੁਰ ਦੀ ਗੱਲ ਸੁਣਨ ਦੀ ਕੋਈ ਲੋੜ ਨਹੀਂ। ਸ਼ੈਤਾਨ ਨੇ ਕਿਹਾ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ।” ਸ਼ੈਤਾਨ ਇਕ ਤਰੀਕੇ ਨਾਲ ਇਹ ਕਹਿ ਰਿਹਾ ਸੀ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਉਹ ਇਹ ਫਲ ਖਾ ਕੇ ਉਸ ਵਾਂਗ ਸਮਝਦਾਰ ਬਣ ਜਾਣ। ਆਖ਼ਰ ਉਸ ਨੇ ਇਹ ਝੂਠਾ ਵਾਅਦਾ ਕੀਤਾ: “ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।”
(ਉਤਪਤ 3:6) ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਦਾ ਹੈ ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ।
ਅਸੀਂ ਪਹਿਲੇ ਜੋੜੇ ਤੋਂ ਸਬਕ ਸਿੱਖ ਸਕਦੇ ਹਾਂ
ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਹੱਵਾਹ ਦੇ ਭਰਮਾਏ ਜਾਣ ਕਰਕੇ ਉਸ ਨੇ ਪਾਪ ਕਰਨਾ ਹੀ ਸੀ? ਬਿਲਕੁਲ ਨਹੀਂ, ਉਹ ਪਾਪ ਕਰਨ ਤੋਂ ਬਚ ਸਕਦੀ ਸੀ! ਫ਼ਰਜ਼ ਕਰੋ ਕਿ ਤੁਸੀਂ ਹੱਵਾਹ ਦੀ ਜਗ੍ਹਾ ਵਿਚ ਹੁੰਦੇ। ਜੋ ਵੀ ਸੱਪ ਨੇ ਕਿਹਾ ਸੀ ਉਹ ਪਰਮੇਸ਼ੁਰ ਅਤੇ ਆਦਮ ਦੀ ਗੱਲ ਦੇ ਪੂਰੀ ਤਰ੍ਹਾਂ ਉਲਟ ਸੀ। ਤੁਸੀਂ ਕਿੱਦਾਂ ਮਹਿਸੂਸ ਕਰੋਗੇ ਜੇ ਕੋਈ ਅਜਨਬੀ ਤੁਹਾਡੇ ਕਿਸੇ ਪਿਆਰੇ ਮਿੱਤਰ ਜਾਂ ਰਿਸ਼ਤੇਦਾਰ ਨੂੰ ਬੇਈਮਾਨ ਸੱਦੇ? ਹੱਵਾਹ ਨੂੰ ਉਸ ਅਜਨਬੀ ਦੀ ਗੱਲ ਭੈੜੀ ਲੱਗਣੀ ਚਾਹੀਦੀ ਸੀ, ਉਸ ਨੂੰ ਸੁਣਨਾ ਵੀ ਨਹੀਂ ਚਾਹੀਦਾ ਸੀ। ਪਰਮੇਸ਼ੁਰ ਦੀ ਧਾਰਮਿਕਤਾ ਅਤੇ ਉਸ ਦੇ ਪਤੀ ਦੀ ਗੱਲ ਬਾਰੇ ਸਵਾਲ ਪੈਦਾ ਕਰਨ ਵਾਲੇ ਇਸ ਸੱਪ ਦੀ ਕੀ ਮਜਾਲ ਸੀ? ਇਸ ਤੋਂ ਇਲਾਵਾ ਆਦਮ ਹੱਵਾਹ ਦਾ ਸਿਰ ਸੀ, ਇਸ ਲਈ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਨੂੰ ਆਦਮ ਕੋਲੋਂ ਸਲਾਹ ਲੈਣੀ ਚਾਹੀਦੀ ਸੀ। ਸਾਨੂੰ ਵੀ ਸਲਾਹ ਲੈਣੀ ਚਾਹੀਦੀ ਹੈ ਜੇ ਸਾਨੂੰ ਕਦੀ ਪਰਮੇਸ਼ੁਰ ਦੀਆਂ ਹਿਦਾਇਤਾਂ ਦੇ ਵਿਰੁੱਧ ਕੋਈ ਕੁਝ ਕਹੇ। ਪਰ, ਹੱਵਾਹ ਨੇ ਸੱਪ ਦੀ ਗੱਲ ਉੱਤੇ ਇਤਬਾਰ ਕੀਤਾ, ਉਹ ਆਪ ਫ਼ੈਸਲਾ ਕਰਨਾ ਚਾਹੁੰਦੀ ਸੀ ਕਿ ਕੀ ਭਲਾ ਹੈ ਤੇ ਕੀ ਬੁਰਾ। ਉਸ ਨੇ ਜਿੰਨਾ ਜ਼ਿਆਦਾ ਇਸ ਬਾਰੇ ਸੋਚਿਆ ਉੱਨਾ ਜ਼ਿਆਦਾ ਇਹ ਗੱਲ ਉਸ ਨੂੰ ਚੰਗੀ ਲੱਗੀ। ਗ਼ਲਤ ਇੱਛਾ ਨੂੰ ਆਪਣੇ ਮਨ ਵਿਚ ਥਾਂ ਦੇ ਕੇ ਅਤੇ ਪਤੀ ਦੇ ਨਾਲ ਗੱਲ ਨਾ ਕਰ ਕੇ ਉਸ ਨੇ ਕਿੰਨੀ ਵੱਡੀ ਗ਼ਲਤੀ ਕੀਤੀ।—1 ਕੁਰਿੰਥੀਆਂ 11:3; ਯਾਕੂਬ 1:14, 15.
ਆਦਮ ਨੇ ਆਪਣੀ ਪਤਨੀ ਦੀ ਗੱਲ ਸੁਣੀ
ਇਸ ਤੋਂ ਜਲਦੀ ਹੀ ਬਾਅਦ ਹੱਵਾਹ ਨੇ ਆਦਮ ਨੂੰ ਵੀ ਪਾਪ ਕਰਨ ਲਈ ਮਨਾ ਲਿਆ। ਉਹ ਹੱਵਾਹ ਦੇ ਪਿੱਛੇ ਚੱਲਣ ਲਈ ਕਿੱਦਾਂ ਰਾਜ਼ੀ ਹੋ ਗਿਆ? (ਉਤਪਤ 3:6, 17) ਆਦਮ ਚੱਕਰ ਵਿਚ ਪੈ ਗਿਆ। ਕੀ ਉਹ ਆਪਣੇ ਸ੍ਰਿਸ਼ਟੀਕਰਤਾ ਦਾ ਕਹਿਣਾ ਮੰਨੇਗਾ, ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਸੀ, ਉਸ ਦੀ ਪਿਆਰੀ ਪਤਨੀ, ਹੱਵਾਹ ਵੀ ਉਸ ਨੂੰ ਦਿੱਤੀ ਸੀ? ਕੀ ਆਦਮ ਪਰਮੇਸ਼ੁਰ ਕੋਲੋਂ ਸਲਾਹ ਲਵੇਗਾ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ? ਜਾਂ ਕੀ ਉਹ ਆਪਣੀ ਪਤਨੀ ਦਾ ਹੀ ਸਾਥ ਦੇਵੇਗਾ? ਆਦਮ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਫਲ ਖਾ ਕੇ ਜੋ ਵੀ ਹੱਵਾਹ ਹਾਸਲ ਕਰਨਾ ਚਾਹੁੰਦੀ ਸੀ ਉਹ ਉਸ ਨੂੰ ਨਹੀਂ ਮਿਲੇਗਾ। ਪੌਲੁਸ ਰਸੂਲ ਨੇ ਲਿਖਿਆ: “ਆਦਮ ਨੇ ਧੋਖਾ ਨਹੀਂ ਖਾਧਾ ਪਰ ਇਸਤ੍ਰੀ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ।” (1 ਤਿਮੋਥਿਉਸ 2:14) ਇਸ ਦਾ ਮਤਲਬ ਹੈ ਕਿ ਆਦਮ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਵਿਰੋਧ ਕੀਤਾ। ਉਹ ਆਪਣੀ ਪਤਨੀ ਤੋਂ ਅਲੱਗ ਹੋਣ ਤੋਂ ਡਰਦਾ ਸੀ, ਅਤੇ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਉਸ ਨੇ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਰੱਖਿਆ।
(ਉਤਪਤ 3:15-19) ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ। 16 ਉਸ ਨੇ ਤੀਵੀਂ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ ਅਤੇ ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ। 17 ਫੇਰ ਉਸ ਨੇ ਆਦਮੀ ਨੂੰ ਆਖਿਆ ਕਿ ਏਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈਂ ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਣ ਦੇ ਸਾਰੇ ਦਿਨ ਉਸ ਤੋਂ ਦੁਖ ਨਾਲ ਖਾਵੇਂਗਾ। 18 ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ। 19 ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।
ਕੀ ਰੱਬ ਵਾਕਈ ਔਰਤਾਂ ਦੀ ਪਰਵਾਹ ਕਰਦਾ ਹੈ?
ਕੀ ਰੱਬ ਨੇ ਔਰਤਾਂ ਨੂੰ ਸਰਾਪ ਦਿੱਤਾ ਹੈ?
ਨਹੀਂ, ਸਗੋਂ ਪਰਮੇਸ਼ੁਰ ਨੇ “ਉਸ ਪੁਰਾਣੇ ਸੱਪ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ” ਨੂੰ ‘ਸਰਾਪ’ ਦਿੱਤਾ ਸੀ। (ਪ੍ਰਕਾਸ਼ ਦੀ ਕਿਤਾਬ 12:9; ਉਤਪਤ 3:14) ਜਦੋਂ ਰੱਬ ਨੇ ਕਿਹਾ ਕਿ ਆਦਮ ਆਪਣੀ ਪਤਨੀ ʼਤੇ “ਹੁਕਮ” ਚਲਾਏਗਾ, ਤਾਂ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਸ ਨੇ ਆਦਮੀ ਨੂੰ ਔਰਤ ʼਤੇ ਪੂਰਾ ਅਧਿਕਾਰ ਦਿੱਤਾ ਸੀ। (ਉਤਪਤ 3:16) ਉਹ ਪਹਿਲੇ ਜੋੜੇ ਦੇ ਪਾਪ ਦੇ ਬੁਰੇ ਅੰਜਾਮਾਂ ਬਾਰੇ ਪਹਿਲਾਂ ਹੀ ਦੱਸ ਰਿਹਾ ਸੀ।
ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
3:17—ਜ਼ਮੀਨ ਕਿਸ ਤਰ੍ਹਾਂ ਅਤੇ ਕਿੰਨੀ ਦੇਰ ਤਕ ਸਰਾਪੀ ਗਈ ਸੀ? ਜ਼ਮੀਨ ਦੇ ਸਰਾਪੇ ਜਾਣ ਦਾ ਮਤਲਬ ਇਹ ਸੀ ਕਿ ਉਸ ਦੀ ਵਾਹੀ ਕਰਨੀ ਬਹੁਤ ਮੁਸ਼ਕਲ ਹੋਣੀ ਸੀ। ਇਸ ਸਰਾਪ ਦਾ ਅਸਰ ਆਦਮ ਦੀ ਸੰਤਾਨ ਉੱਤੇ ਇੰਨਾ ਪਿਆ ਕਿ ਨੂਹ ਦੇ ਪਿਤਾ ਲਾਮਕ ਨੇ ਆਪਣੇ ‘ਹੱਥਾਂ ਦੀ ਸਖ਼ਤ ਕਮਾਈ’ ਅਤੇ ਤੰਗੀ ਦਾ ਜ਼ਿਕਰ ਕੀਤਾ। ਇਹ ਤੰਗੀ ‘ਜ਼ਮੀਨ ਦੇ ਕਾਰਨ ਉਨ੍ਹਾਂ ਉੱਤੇ ਆਈ ਹੋਈ ਸੀ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਸੀ।’ (ਉਤਪਤ 5:29) ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਅਸੀਸ ਦਿੱਤੀ ਅਤੇ ਆਪਣੇ ਮਕਸਦ ਬਾਰੇ ਦੱਸਿਆ ਕਿ ਉਹ ਪੂਰੀ ਧਰਤੀ ਨੂੰ ਆਪਣੀ ਸੰਤਾਨ ਨਾਲ ਭਰ ਦੇਣ। (ਉਤਪਤ 9:1) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਨੇ ਜ਼ਮੀਨ ਉੱਤੋਂ ਆਪਣਾ ਸਰਾਪ ਹਟਾ ਦਿੱਤਾ ਸੀ।—ਉਤਪਤ 13:10.
it-2 186
ਗਰਭ ਦੀਆਂ ਪੀੜਾਂ
ਜਨਮ ਦੇਣ ਸੰਬੰਧਿਤ ਮੁਸੀਬਤਾਂ। ਪਹਿਲੀ ਔਰਤ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਪਾਪ ਦੇ ਨਤੀਜੇ ਵਜੋਂ ਉਸ ਨੂੰ ਬੱਚੇ ਨੂੰ ਜਨਮ ਦੇਣ ਵੇਲੇ ਪੀੜਾਂ ਲੱਗਣਗੀਆਂ। ਜੇ ਉਹ ਵਫ਼ਾਦਾਰ ਰਹਿੰਦੀ, ਤਾਂ ਪਰਮੇਸ਼ੁਰ ਦੀ ਬਰਕਤ ਹਮੇਸ਼ਾ ਉਸ ʼਤੇ ਰਹਿਣੀ ਸੀ ਅਤੇ ਉਸ ਨੂੰ ਬੱਚੇ ਪੈਦਾ ਕਰਕੇ ਖ਼ੁਸ਼ੀ ਮਿਲਣੀ ਸੀ ਕਿਉਂਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾ 10:22) ਪਰ ਨਾਮੁਕੰਮਲ ਸਰੀਰ ਹੋਣ ਕਰਕੇ ਸਾਨੂੰ ਦਰਦ ਸਹਿਣਾ ਪੈਂਦਾ ਹੈ। ਪਰਮੇਸ਼ੁਰ ਨੇ ਕਿਹਾ (ਜਿਹੜੀਆਂ ਗੱਲਾਂ ਪਰਮੇਸ਼ੁਰ ਹੋਣ ਦਿੰਦਾ ਹੈ, ਕਿਹਾ ਜਾਂਦਾ ਹੈ ਕਿ ਉਹ ਇਨ੍ਹਾਂ ਨੂੰ ਕਰਦਾ ਹੈ): “ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ।”—ਉਤ 3:16.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 4:23, 24) ਲਾਮਕ ਨੇ ਆਪਣੀਆਂ ਤੀਵੀਆਂ ਨੂੰ ਆਖਿਆ—ਆਦਾਹ ਤੇ ਜ਼ਿੱਲਾਹ, ਮੇਰੀ ਅਵਾਜ਼ ਸੁਣੋ, ਹੇ ਲਾਮਕ ਦੀਓ ਤੀਵੀਂਓ ਮੇਰੇ ਬਚਨ ਤੇ ਕੰਨ ਲਾਓ। ਮੈਂ ਤਾਂ ਇੱਕ ਮਨੁੱਖ ਨੂੰ ਜਿਹ ਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗਭਰੂ ਨੂੰ ਜਿਹ ਨੇ ਮੈਨੂੰ ਸੱਟ ਮਾਰੀ ਵੱਢ ਸੁੱਟਿਆ ਹੈ। 24 ਜੇ ਕਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।
it-2 192 ਪੈਰਾ 5
ਲਾਮਕ
ਲਾਮਕ ਨੇ ਆਪਣੀਆਂ ਪਤਨੀਆਂ ਲਈ ਜੋ ਕਵਿਤਾ ਲਿਖੀ (ਉਤ 4:23) ਉਸ ਤੋਂ ਪਤਾ ਲੱਗਦਾ ਹੈ ਕਿ ਉਸ ਦਿਨ ਉਹ ਕਿੰਨੇ ਗੁੱਸੇ ਨਾਲ ਭਰਿਆ ਸੀ। ਲਾਮਕ ਦੀ ਕਵਿਤਾ ਇੱਦਾਂ ਸ਼ੁਰੂ ਹੁੰਦੀ ਹੈ: “ਮੇਰੀ ਅਵਾਜ਼ ਸੁਣੋ, ਹੇ ਲਾਮਕ ਦੀਓ ਤੀਵੀਂਓ ਮੇਰੇ ਬਚਨ ਤੇ ਕੰਨ ਲਾਓ। ਮੈਂ ਤਾਂ ਇੱਕ ਮਨੁੱਖ ਨੂੰ ਜਿਹ ਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗਭਰੂ ਨੂੰ ਜਿਹ ਨੇ ਮੈਨੂੰ ਸੱਟ ਮਾਰੀ ਵੱਢ ਸੁੱਟਿਆ ਹੈ। ਜੇ ਕਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ।” ਜ਼ਾਹਰ ਹੈ ਕਿ ਇੱਥੇ ਲਾਮਕ ਕਹਿ ਰਿਹਾ ਸੀ ਕਿ ਉਸ ਨੇ ਕਾਇਨ ਵਾਂਗ ਜਾਣ-ਬੁੱਝ ਕੇ ਕਤਲ ਨਹੀਂ ਕੀਤਾ, ਸਗੋਂ ਉਸ ਨੇ ਆਪਣੇ ਬਚਾਅ ਵਿਚ ਕਤਲ ਕੀਤਾ ਸੀ। ਲਾਮਕ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਬਚਾਅ ਲਈ ਉਸ ਆਦਮੀ ਨੂੰ ਮਾਰ ਦਿੱਤਾ ਜਿਸ ਨੇ ਉਸ ਨੂੰ ਮਾਰਿਆ ਤੇ ਜ਼ਖ਼ਮੀ ਕੀਤਾ ਸੀ। ਇਸ ਲਈ ਆਪਣੇ ʼਤੇ ਹਮਲਾ ਕਰਨ ਵਾਲੇ ਤੋਂ ਬਦਲਾ ਲੈਣ ਤੇ ਉਸ ਨੂੰ ਮਾਰਨ ਦੀ ਇੱਛਾ ਰੱਖਣ ਵਾਲੇ ਲਈ ਲਾਮਕ ਦੀ ਕਵਿਤਾ ਇਕ ਸੁਰੱਖਿਆ ਦੀ ਗੱਲ ਬਣ ਗਈ।
(ਉਤਪਤ 4:26) ਅਤੇ ਸੇਥ ਤੋਂ ਵੀ ਇੱਕ ਪੁੱਤ੍ਰ ਜੰਮਿਆ ਅਤੇ ਉਸ ਨੇ ਉਹ ਦਾ ਨਾਉਂ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।
it-1 338 ਪੈਰਾ 2
ਪਰਮੇਸ਼ੁਰ ਦੀ ਨਿੰਦਿਆ ਕਰਨੀ
ਜਲ-ਪਰਲੋ ਤੋਂ ਪਹਿਲਾਂ ਅਨੋਸ਼ ਦੇ ਦਿਨਾਂ ਵਿਚ “ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।” ਪਰ ਉਹ ਸ਼ਰਧਾ ਅਤੇ ਭਗਤੀ ਕਰਨ ਲਈ ਇਹ ਨਾਂ ਨਹੀਂ ਲੈਂਦੇ ਸਨ। ਬਿਨਾਂ ਸ਼ੱਕ, ਇਨ੍ਹਾਂ ਤੋਂ ਬਹੁਤ ਸਮਾਂ ਪਹਿਲਾਂ ਹਾਬਲ ਪਰਮੇਸ਼ੁਰ ਦਾ ਪਵਿੱਤਰ ਨਾਂ ਲੈਂਦਾ ਸੀ। (ਉਤ 4:26; ਇਬ 11:4) ਕੁਝ ਵਿਦਵਾਨਾਂ ਅਨੁਸਾਰ ਜੇ ਉਹ ਪਰਮੇਸ਼ੁਰ ਦੇ ਨਾਂ ਦੀ ਗ਼ਲਤ ਵਰਤੋਂ ਕਰਦੇ ਸਨ ਅਤੇ ਇਨਸਾਨਾਂ ਜਾਂ ਮੂਰਤੀਆਂ ਨੂੰ ਉਹ ਨਾਂ ਦਿੰਦੇ ਸਨ, ਤਾਂ ਉਹ ਪਰਮੇਸ਼ੁਰ ਦੀ ਨਿੰਦਿਆ ਕਰਦੇ ਸਨ।—ENOSH, ENOS ਦੇਖੋ।
ਬਾਈਬਲ ਪੜ੍ਹਾਈ
(ਉਤਪਤ 4:17–5:8) ਅਤੇ ਕਇਨ ਨੇ ਆਪਣੀ ਤੀਵੀਂ ਨਾਲ ਸੰਗ ਕੀਤਾ ਅਰ ਉਹ ਗਰਭਣੀ ਹੋਈ ਅਰ ਹਨੋਕ ਨੂੰ ਜਣੀ ਅਤੇ ਉਸ ਨੇ ਇੱਕ ਨਗਰ ਬਣਾਇਆ ਅਰ ਉਸ ਨੇ ਉਸ ਨਗਰ ਦੇ ਨਾਉਂ ਨੂੰ ਆਪਣੇ ਪੁੱਤ੍ਰ ਦੇ ਨਾਉਂ ਉੱਤੇ ਹਨੋਕ ਰੱਖਿਆ। 18 ਹਨੋਕ ਤੋਂ ਈਰਾਦ ਜੰਮਿਆ ਅਰ ਈਰਾਦ ਤੋਂ ਮਹੂਯਾਏਲ ਜੰਮਿਆ ਅਰ ਮਹੂਯਾਏਲ ਤੋਂ ਮਥੂਸ਼ਾਏਲ ਜੰਮਿਆ ਅਰ ਮਥੂਸ਼ਾਏਲ ਤੋਂ ਲਾਮਕ ਜੰਮਿਆ। 19 ਲਾਮਕ ਨੇ ਆਪਣੇ ਲਈ ਦੋ ਤੀਵੀਆਂ ਕੀਤੀਆਂ ਅਰ ਇੱਕ ਦਾ ਨਾਉਂ ਆਦਾਹ ਸੀ ਅਰ ਦੂਈ ਦਾ ਨਾਉਂ ਜ਼ਿੱਲਾਹ ਸੀ। 20 ਅਤੇ ਆਦਾਹ ਯਾਬਲ ਨੂੰ ਜਣੀ। ਉਹ ਉਨ੍ਹਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਰ ਪਸੂ ਪਾਲਦੇ ਸਨ। 21 ਅਰ ਉਸ ਦੇ ਭਰਾ ਦਾ ਨਾਉਂ ਜੂਬਲ ਸੀ। ਉਹ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਰ ਬੀਨ ਬਜਾਉਂਦੇ ਸਨ। 22 ਜ਼ਿੱਲਾਹ ਵੀ ਤੂਬਲ-ਕਇਨ ਨੂੰ ਜਣੀ। ਉਹ ਲੋਹੇ ਅਰ ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਦਾ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ-ਕਇਨ ਦੀ ਭੈਣ ਨਾਮਾਹ ਸੀ। 23 ਲਾਮਕ ਨੇ ਆਪਣੀਆਂ ਤੀਵੀਆਂ ਨੂੰ ਆਖਿਆ—ਆਦਾਹ ਤੇ ਜ਼ਿੱਲਾਹ, ਮੇਰੀ ਅਵਾਜ਼ ਸੁਣੋ, ਹੇ ਲਾਮਕ ਦੀਓ ਤੀਵੀਂਓ ਮੇਰੇ ਬਚਨ ਤੇ ਕੰਨ ਲਾਓ। ਮੈਂ ਤਾਂ ਇੱਕ ਮਨੁੱਖ ਨੂੰ ਜਿਹ ਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗਭਰੂ ਨੂੰ ਜਿਹ ਨੇ ਮੈਨੂੰ ਸੱਟ ਮਾਰੀ ਵੱਢ ਸੁੱਟਿਆ ਹੈ। 24 ਜੇ ਕਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸਤੱਤਰ ਗੁਣਾ ਲਿਆ ਜਾਵੇਗਾ। 25 ਆਦਮ ਨੇ ਫੇਰ ਆਪਣੀ ਤੀਵੀਂ ਨਾਲ ਸੰਗ ਕੀਤਾ ਅਤੇ ਉਹ ਪੁੱਤ੍ਰ ਜਣੀ ਅਤੇ ਉਸ ਨੇ ਏਹ ਕਹਿਕੇ ਉਹ ਦਾ ਨਾਉਂ ਸੇਥ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਵੰਸ ਹਾਬਲ ਦੀ ਥਾਂ ਜਿਹ ਨੂੰ ਕਇਨ ਨੇ ਵੱਢ ਸੁੱਟਿਆ ਸੀ ਦੇ ਦਿੱਤੀ ਹੈ। 26 ਅਤੇ ਸੇਥ ਤੋਂ ਵੀ ਇੱਕ ਪੁੱਤ੍ਰ ਜੰਮਿਆ ਅਤੇ ਉਸ ਨੇ ਉਹ ਦਾ ਨਾਉਂ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।
5 ਏਹ ਆਦਮ ਦੀ ਕੁਲ ਪੱਤਰੀ ਦੀ ਪੋਥੀ ਹੈ ਜਿਸ ਦਿਨ ਪਰਮੇਸ਼ੁਰ ਨੇ ਆਦਮ ਨੂੰ ਉਤਪਤ ਕੀਤਾ। ਉਸ ਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ। 2 ਨਰ ਨਾਰੀ ਉਨ੍ਹਾਂ ਨੂੰ ਉਤਪਤ ਕੀਤਾ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਉਂ ਆਦਮ ਰੱਖਿਆ। 3 ਆਦਮ ਇੱਕ ਸੌ ਤੀਹਾਂ ਵਰਿਹਾਂ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤ੍ਰ ਉਸ ਵਰਗਾ ਤੇ ਉਸ ਦੇ ਸਰੂਪ ਉੱਤੇ ਜੰਮਿਆ ਅਤੇ ਉਸ ਨੇ ਉਹ ਦਾ ਨਾਉਂ ਸੇਥ ਰੱਖਿਆ। 4 ਆਦਮ ਦੀ ਉਮਰ ਸੇਥ ਦੇ ਜੰਮਣ ਦੇ ਪਿੱਛੋਂ ਅੱਠ ਸੌ ਵਰਿਹਾਂ ਦੀ ਸੀ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ। 5 ਆਦਮ ਦੇ ਜੀਵਣ ਦੀ ਸਾਰੀ ਉਮਰ ਨੌ ਸੌ ਤੀਹ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ। 6 ਸੇਥ ਇੱਕ ਸੌ ਪੰਜਾਹਾਂ ਵਰਿਹਾਂ ਦਾ ਸੀ ਤਾਂ ਉਸ ਤੋਂ ਅਨੋਸ਼ ਜੰਮਿਆ। 7 ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਵਰਿਹਾਂ ਤੀਕ ਜੀਉਂਦਾ ਰਿਹਾ ਅਤੇ ਉਸ ਤੋਂ ਪੁੱਤ੍ਰ ਧੀਆਂ ਜੰਮੇ। 8 ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਵਰਿਹਾਂ ਦੀ ਸੀ ਤਾਂ ਉਹ ਮਰ ਗਿਆ।
20-26 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ| ਉਤਪਤ 6-8
“ਤਿਵੇਂ ਉਸ ਨੇ ਕੀਤਾ”
(ਉਤਪਤ 6:9) ਏਹ ਨੂਹ ਦੀ ਕੁਲ ਪਤੱਰੀ ਹੈ। ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।
(ਉਤਪਤ 6:13) ਸੋ ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾ।
ਨੂਹ, ਦਾਨੀਏਲ ਅਤੇ ਅੱਯੂਬ ਦੀ ਆਗਿਆਕਾਰੀ ਤੇ ਨਿਹਚਾ ਦੀ ਰੀਸ ਕਰੋ
4 ਨੂਹ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਨੂਹ ਦੇ ਪੜਦਾਦੇ ਹਨੋਕ ਦੇ ਸਮੇਂ ਵਿਚ ਲੋਕ ਬਹੁਤ ਬੁਰੇ ਸਨ। ਉਹ ਯਹੋਵਾਹ “ਖ਼ਿਲਾਫ਼ ਘਟੀਆ ਗੱਲਾਂ” ਕਰਦੇ ਸਨ। (ਯਹੂ. 14, 15) ਲੋਕ ਹਿੰਸਕ ਤੋਂ ਹਿੰਸਕ ਹੁੰਦੇ ਗਏ। ਨੂਹ ਦੇ ਸਮੇਂ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” ਦੁਸ਼ਟ ਦੂਤਾਂ ਨੇ ਸਵਰਗੋਂ ਉੱਤਰ ਕੇ ਇਨਸਾਨੀ ਸਰੀਰ ਧਾਰੇ ਅਤੇ ਔਰਤਾਂ ਨਾਲ ਵਿਆਹ ਕਰਾਏ। ਉਨ੍ਹਾਂ ਦੀ ਔਲਾਦ ਜ਼ਾਲਮ ਅਤੇ ਹਿੰਸਕ ਸੀ। (ਉਤ. 6:2-4, 11, 12) ਪਰ ਨੂਹ ਉਨ੍ਹਾਂ ਵਰਗਾ ਨਹੀਂ ਸੀ। ਬਾਈਬਲ ਕਹਿੰਦੀ ਹੈ ਕਿ “ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ” ਸੀ। ਲੋਕਾਂ ਤੋਂ ਉਲਟ ਉਸ ਨੇ ਸਹੀ ਕੰਮ ਕੀਤੇ ਅਤੇ ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।”—ਉਤ. 6:8, 9.
(ਉਤਪਤ 6:14-16) ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ। ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਰ ਤੂੰ ਉਹ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ। 15 ਉਹ ਨੂੰ ਏਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ ਅਰ ਉਹ ਦੀ ਚੌੜਾਈ ਪੰਜਾਹ ਹੱਥ ਅਰ ਉਹ ਦੀ ਉਚਾਈ ਤੀਹ ਹੱਥ ਹੋਵੇ। 16 ਤੂੰ ਇੱਕ ਮੋਘ ਕਿਸ਼ਤੀ ਲਈ ਬਣਾਈਂ ਅਰ ਇੱਕ ਹੱਥ ਉਪਰੋਂ ਉਹ ਨੂੰ ਸੰਪੂਰਨ ਕਰੀਂ ਅਤੇ ਕਿਸ਼ਤੀ ਦੇ ਬੂਹੇ ਨੂੰ ਉਹ ਦੇ ਇੱਕ ਪਾਸੇ ਵਿੱਚ ਰੱਖੀਂ ਅਤੇ ਇੱਕ ਮਜਲੀ ਅਰ ਦੁਹਾਸਮੀਂ ਸਗੋਂ ਤਿਹਾਸਮੀਂ ਬਣਾਈਂ।
ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ”
ਕੰਮ ਕਰਨ ਨੂੰ ਸ਼ਾਇਦ 40-50 ਸਾਲ ਲੱਗ ਗਏ। ਦਰਖ਼ਤ ਕੱਟਣੇ ਸਨ, ਉਨ੍ਹਾਂ ਨੂੰ ਢੋਣਾ ਸੀ ਤੇ ਫਿਰ ਉਨ੍ਹਾਂ ਨੂੰ ਘੜਨਾ ਤੇ ਜੋੜਨਾ ਸੀ। ਕਿਸ਼ਤੀ ਦੀਆਂ ਤਿੰਨ ਮੰਜ਼ਲਾਂ ਹੋਣੀਆਂ ਸਨ, ਉਸ ਵਿਚ ਕਾਫ਼ੀ ਕੋਠੜੀਆਂ ਹੋਣੀਆਂ ਸਨ ਤੇ ਉਸ ਦੇ ਇਕ ਪਾਸੇ ਦਰਵਾਜ਼ਾ ਹੋਣਾ ਸੀ। ਕਿਸ਼ਤੀ ਦੀ ਉਪਰਲੀ ਮੰਜ਼ਲ ʼਤੇ ਖਿੜਕੀਆਂ ਹੋਣੀਆਂ ਸਨ। ਨਾਲੇ ਕਿਸ਼ਤੀ ਦੀ ਛੱਤ ਝੌਂਪੜੀ ਵਾਂਗ ਹੋਣੀ ਸੀ ਤਾਂਕਿ ਛੱਤ ʼਤੇ ਪਾਣੀ ਇਕੱਠਾ ਨਾ ਹੋਵੇ।—ਉਤਪਤ 6:14-16.
(ਉਤਪਤ 6:22) ਉਪਰੰਤ ਨੂਹ ਨੇ ਇਹ ਕੀਤਾ। ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।
ਸਬਰ ਨਾਲ ਦੌੜ ਦੌੜੋ
13 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਦੌੜ ਵਿਚ ਸਬਰ ਰੱਖਣ ਅਤੇ ਇਸ ਨੂੰ ਪੂਰੀ ਕਰਨ ਵਿਚ ਕਿਸ ਗੱਲ ਨੇ ਮਦਦ ਕੀਤੀ? ਧਿਆਨ ਦਿਓ ਕਿ ਪੌਲੁਸ ਨੇ ਨੂਹ ਬਾਰੇ ਕੀ ਲਿਖਿਆ। (ਇਬਰਾਨੀਆਂ 11:7 ਪੜ੍ਹੋ।) ਨੂਹ ਨੇ ਕਦੀ ਵੀ ਮੀਂਹ ਪੈਂਦੇ ਹੋਏ ਨਹੀਂ ਦੇਖਿਆ ਸੀ ਅਤੇ ਨਾ ਹੀ ਕਦੀ ਜਲ-ਪਰਲੋ ਦੇਖੀ ਸੀ। (ਉਤ. 6:17) ਫਿਰ ਵੀ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਜਲ-ਪਰਲੋ ਨਹੀਂ ਆ ਸਕਦੀ। ਕਿਉਂ? ਕਿਉਂਕਿ ਉਸ ਨੂੰ ਯਹੋਵਾਹ ਦੀ ਕਹੀ ਹਰ ਗੱਲ ʼਤੇ ਵਿਸ਼ਵਾਸ ਸੀ। ਸੋ ਉਸ ਲਈ ਯਹੋਵਾਹ ਦੇ ਹੁਕਮ ਦੀ ਪਾਲਣਾ ਕਰਨੀ ਇੰਨੀ ਔਖੀ ਨਹੀਂ ਸੀ। ਬਾਈਬਲ ਕਹਿੰਦੀ ਹੈ: “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤ. 6:22) ਨੂਹ ਨੇ ਕਈ ਕੰਮ ਕਰਨੇ ਸਨ ਜਿਵੇਂ ਕਿ ਕਿਸ਼ਤੀ ਬਣਾਉਣੀ, ਜਾਨਵਰਾਂ ਨੂੰ ਇਕੱਠੇ ਕਰਨਾ, ਆਪਣੇ ਪਰਿਵਾਰ ਅਤੇ ਜਾਨਵਰਾਂ ਲਈ ਭੋਜਨ ਇਕੱਠਾ ਕਰਨਾ, ਲੋਕਾਂ ਨੂੰ ਜਲ-ਪਰਲੋ ਬਾਰੇ ਚੇਤਾਵਨੀ ਦੇਣੀ ਤੇ ਆਪਣੇ ਪਰਿਵਾਰ ਦੀ ਨਿਹਚਾ ਨੂੰ ਮਜ਼ਬੂਤ ਕਰਨਾ। ਇਹ ਸਾਰੇ ਕੰਮ ਕਰਨੇ ਨੂਹ ਵਾਸਤੇ ਕੋਈ ਸੌਖੀ ਗੱਲ ਨਹੀਂ ਸੀ। ਪਰ ਫਿਰ ਵੀ ਉਹ ਯਹੋਵਾਹ ਦੇ ਕੰਮਾਂ ਵਿਚ ਲੱਗਾ ਰਿਹਾ। ਅਖ਼ੀਰ ਵਿਚ ਯਹੋਵਾਹ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਚਾ ਕੇ ਬੇਸ਼ੁਮਾਰ ਬਰਕਤਾਂ ਦਿੱਤੀਆਂ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 7:2) ਸਾਰੇ ਸ਼ੱਧ ਪਸੂਆਂ ਵਿੱਚੋਂ ਸੱਤ ਸੱਤ ਆਪਣੇ ਨਾਲ ਲੈ ਲੈ ਨਰ ਅਰ ਉਨ੍ਹਾਂ ਦੀਆਂ ਨਾਰੀਆਂ ਅਤੇ ਅਸ਼ੱਧ ਪਸੂਆਂ ਵਿੱਚੋਂ ਦੋ ਦੋ ਨਰ ਅਰ ਉਨ੍ਹਾਂ ਦੀਆਂ ਨਾਰੀਆਂ।
ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
7:2—ਨੂਹ ਕਿਸ ਤਰ੍ਹਾਂ ਜਾਣਦਾ ਸੀ ਕਿ ਕਿਹੜੇ ਜਾਨਵਰ ਸ਼ੁੱਧ ਅਤੇ ਕਿਹੜੇ ਅਸ਼ੁੱਧ ਸਨ? ਜਲ-ਪਰਲੋ ਤੋਂ ਪਹਿਲਾਂ ਇਨਸਾਨ ਮੀਟ ਨਹੀਂ ਖਾਂਦੇ ਸਨ, ਤਾਂ ਫਿਰ ਇੱਥੇ ਸ਼ੁੱਧ ਤੇ ਅਸ਼ੁੱਧ ਭੋਜਨ ਬਾਰੇ ਨਹੀਂ, ਪਰ ਭੇਟ ਚੜ੍ਹਾਉਣ ਬਾਰੇ ਗੱਲ ਕੀਤੀ ਗਈ ਹੈ। ਮੂਸਾ ਦੀ ਬਿਵਸਥਾ ਨਾਲ ਹੀ ਭੋਜਨ ਵਾਸਤੇ ਮੀਟ ਨੂੰ “ਸ਼ੁੱਧ” ਅਤੇ “ਅਸ਼ੁੱਧ” ਭਾਗਾਂ ਵਿਚ ਵੰਡਣਾ ਸ਼ੁਰੂ ਹੋਇਆ ਸੀ। ਜਦ ਬਿਵਸਥਾ ਨੂੰ ਖ਼ਤਮ ਕੀਤਾ ਗਿਆ, ਤਾਂ ਇਸ ਦੇ ਨਾਲ ਹੀ ਮੀਟ ਨੂੰ “ਸ਼ੁੱਧ” ਅਤੇ “ਅਸ਼ੁੱਧ” ਭਾਗਾਂ ਵਿਚ ਵੰਡਣਾ ਵੀ ਖ਼ਤਮ ਹੋ ਗਿਆ। (ਰਸੂਲਾਂ ਦੇ ਕਰਤੱਬ 10:9-16; ਅਫ਼ਸੀਆਂ 2:15) ਪਰ ਨੂਹ ਜਾਣਦਾ ਸੀ ਕਿ ਯਹੋਵਾਹ ਨੂੰ ਭੇਟ ਵਜੋਂ ਕਿਹੜੇ ਜਾਨਵਰ ਚੜ੍ਹਾਏ ਜਾ ਸਕਦੇ ਸਨ ਯਾਨੀ ਕਿਹੜੇ ਜਾਨਵਰ ਸ਼ੁੱਧ ਸਨ। ਜਲ-ਪਰਲੋ ਤੋਂ ਬਾਅਦ ਕਿਸ਼ਤੀ ਤੋਂ ਬਾਹਰ ਨਿਕਲਦੇ ਹੀ: “ਨੂਹ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ।”—ਉਤਪਤ 8:20.
(ਉਤਪਤ 7:11) ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ।
ਉਤਪਤ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
7:11—ਜਲ-ਪਰਲੋ ਲਈ ਇੰਨਾ ਸਾਰਾ ਪਾਣੀ ਕਿੱਥੋਂ ਆਇਆ ਸੀ? ਸ੍ਰਿਸ਼ਟੀ ਦੇ ਦੂਜੇ ਦਿਨ ਦੌਰਾਨ ਜਦ ਧਰਤੀ ਦਾ “ਅੰਬਰ” ਬਣਾਇਆ ਗਿਆ ਸੀ, ਤਾਂ ਉਸ ਵੇਲੇ ਅੰਬਰ ਦੇ ‘ਹੇਠ’ ਪਾਣੀ ਸੀ ਤੇ ਅੰਬਰ ਦੇ ‘ਉੱਪਰ’ ਵੀ ਪਾਣੀ ਸੀ। (ਉਤਪਤ 1:6, 7) “ਹੇਠਲੇ” ਪਾਣੀ ਧਰਤੀ ਦੇ ਡੂੰਘੇ ਸਮੁੰਦਰ ਸਨ। ਉੱਪਰਲੀ “ਵੱਡੀ ਡੁੰਘਿਆਈ” ਉੱਪਰਲੇ ਭਾਰੇ ਬਦਲਾਂ ਵਰਗੇ ਪਾਣੀਆਂ ਤੋਂ ਬਣੀ ਹੋਈ ਸੀ। ਨੂਹ ਦੇ ਦਿਨਾਂ ਵਿਚ ਇਹ ਉੱਪਰਲੇ ਪਾਣੀ ਧਰਤੀ ਤੇ ਡਿਗੇ।
ਬਾਈਬਲ ਪੜ੍ਹਾਈ
(ਉਤਪਤ 6:1-16) ਤਾਂ ਐਉਂ ਹੋਇਆ ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ ਅਰ ਉਨ੍ਹਾਂ ਤੋਂ ਧੀਆਂ ਜੰਮੀਆਂ। 2 ਤਾਂ ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ। 3 ਅਤੇ ਯਹੋਵਾਹ ਨੇ ਆਖਿਆ ਕਿ ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ। 4 ਉਨ੍ਹੀਂ ਦਿਨੀਂ ਧਰਤੀ ਉੱਤੇ ਦੈਂਤ ਸਨ ਅਤੇ ਉਹ ਦੇ ਮਗਰੋਂ ਵੀ ਜਦ ਪਰਮੇਸ਼ੁਰ ਦੇ ਪੁੱਤ੍ਰ ਆਦਮੀ ਦੀਆਂ ਧੀਆਂ ਕੋਲ ਆਏ ਅਰ ਉਨ੍ਹਾਂ ਨੇ ਉਨ੍ਹਾਂ ਲਈ ਪੁੱਤ੍ਰ ਜਣੇ ਤਾਂ ਏਹ ਸੂਰਬੀਰ ਹੋਏ ਜਿਹੜੇ ਮੁੱਢੋਂ ਨਾਮੀ ਸਨ। 5 ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। 6 ਤਾਂ ਯਹੋਵਾਹ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ। 7 ਤਦ ਯਹੋਵਾਹ ਨੇ ਆਖਿਆ, ਮੈਂ ਆਦਮੀ ਨੂੰ ਜਿਹ ਨੂੰ ਮੈਂ ਉਤਪਤ ਕੀਤਾ, ਹਾਂ, ਆਦਮੀ ਨੂੰ, ਡੰਗਰ ਨੂੰ, ਘਿੱਸਰਨ ਵਾਲੇ ਨੂੰ ਅਰ ਅਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾ ਕਿਉਂਜੋ ਮੈਨੂੰ ਉਨ੍ਹਾਂ ਦੇ ਬਣਾਉਣ ਤੋਂ ਰੰਜ ਹੋਇਆ ਹੈ। 8 ਪਰ ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ ਹੋਈ। 9 ਏਹ ਨੂਹ ਦੀ ਕੁਲ ਪਤੱਰੀ ਹੈ। ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ। 10 ਨੂਹ ਦੇ ਤਿੰਨ ਪੁੱਤ੍ਰ ਸਨ ਅਰਥਾਤ ਸ਼ੇਮ ਅਰ ਹਾਮ ਅਰ ਯਾਫਥ। 11 ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ। 12 ਤਾਂ ਪਰੇਮਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ। 13 ਸੋ ਪਰਮੇਸ਼ੁਰ ਨੇ ਨੂਹ ਨੂੰ ਆਖਿਆ ਕਿ ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾ। 14 ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ। ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਰ ਤੂੰ ਉਹ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ। 15 ਉਹ ਨੂੰ ਏਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ ਅਰ ਉਹ ਦੀ ਚੌੜਾਈ ਪੰਜਾਹ ਹੱਥ ਅਰ ਉਹ ਦੀ ਉਚਾਈ ਤੀਹ ਹੱਥ ਹੋਵੇ। 16 ਤੂੰ ਇੱਕ ਮੋਘ ਕਿਸ਼ਤੀ ਲਈ ਬਣਾਈਂ ਅਰ ਇੱਕ ਹੱਥ ਉਪਰੋਂ ਉਹ ਨੂੰ ਸੰਪੂਰਨ ਕਰੀਂ ਅਤੇ ਕਿਸ਼ਤੀ ਦੇ ਬੂਹੇ ਨੂੰ ਉਹ ਦੇ ਇੱਕ ਪਾਸੇ ਵਿੱਚ ਰੱਖੀਂ ਅਤੇ ਇੱਕ ਮਜਲੀ ਅਰ ਦੁਹਾਸਮੀਂ ਸਗੋਂ ਤਿਹਾਸਮੀਂ ਬਣਾਈਂ।
27 ਜਨਵਰੀ–2 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 9-11
“ਸਾਰੀ ਧਰਤੀ ਉੱਤੇ ਇੱਕੋਈ ਬੋਲੀ ਸੀ”
(ਉਤਪਤ 11:1-4) ਸਾਰੀ ਧਰਤੀ ਉੱਤੇ ਇੱਕੋਈ ਬੋਲੀ ਅਰ ਇੱਕੋਈ ਭਾਸ਼ਾ ਸੀ। 2 ਤੇ ਐਉ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਨ੍ਹਾਂ ਨੂੰ ਇੱਕ ਮਦਾਨ ਸਿਨਾਰ ਦੇਸ ਵਿੱਚ ਲੱਭਾ ਅਤੇ ਉੱਥੇ ਓਹ ਵੱਸ ਗਏ। 3 ਤਦ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਅਰ ਉਨ੍ਹਾਂ ਨੂੰ ਚੰਗੀ ਤਰਾਂ ਪਕਾਈਏ ਸੋ ਉਨ੍ਹਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਅਰ ਚੂਨੇ ਦੀ ਥਾਂ ਗਾਰਾ ਸੀ। 4 ਤਾਂ ਉਨ੍ਹਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਅਕਾਸ਼ ਤੀਕ ਹੋਵੇ ਅਰ ਆਪਣੇ ਲਈ ਇੱਕ ਨਾਉਂ ਕੱਢੀਏ ਅਜਿਹਾ ਨਾ ਹੋਵੇ ਭਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ।
it-1 239
ਵੱਡੀ ਬਾਬਲ
ਪ੍ਰਾਚੀਨ ਬਾਬਲ ਦੀਆਂ ਵਿਸ਼ੇਸ਼ਤਾਵਾਂ। ਬਾਬਲ ਦਾ ਸ਼ਹਿਰ ਸਿਨਾਰ ਦੇ ਮਦਾਨ ʼਤੇ ਉਦੋਂ ਸਥਾਪਿਤ ਕੀਤਾ ਗਿਆ ਸੀ ਜਦੋਂ ਬਾਬਲ ਦਾ ਬੁਰਜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। (ਉਤ 11:2-9) ਇਸ ਬੁਰਜ ਅਤੇ ਸ਼ਹਿਰ ਨੂੰ ਬਣਾਉਣ ਦਾ ਮੁੱਖ ਕਾਰਨ ਪਰਮੇਸ਼ੁਰ ਦੇ ਨਾਂ ਨੂੰ ਉੱਚਾ ਕਰਨ ਦਾ ਨਹੀਂ ਸੀ, ਸਗੋਂ ਇਸ ਨੂੰ ਬਣਾਉਣ ਵਾਲੇ ‘ਆਪਣੇ ਲਈ ਇੱਕ ਨਾਉਂ ਕੱਢਣਾ’ ਚਾਹੁੰਦੇ ਸਨ। ਜ਼ਿਗਰਾਟ ਬੁਰਜਾਂ ਦੀ ਪ੍ਰਾਚੀਨ ਬਾਬਲ ਦੇ ਖੰਡਰ ਅਤੇ ਮੇਸੋਪੋਟੇਮੀਆ ਵਿਚ ਖੋਜ ਕੀਤੇ ਜਾਣ ʼਤੇ ਪਤਾ ਲੱਗਿਆ ਕਿ ਬਾਬਲ ਦੇ ਬੁਰਜ ਨੂੰ ਧਰਮ ਦੇ ਨਾਂ ʼਤੇ ਬਣਾਇਆ ਗਿਆ ਸੀ ਚਾਹੇ ਇਸ ਦਾ ਆਕਾਰ ਜੋ ਮਰਜ਼ੀ ਸੀ। ਯਹੋਵਾਹ ਪਰਮੇਸ਼ੁਰ ਨੇ ਇਸ ਮੰਦਰ ਦਾ ਨਾਸ਼ ਕਰਨ ਲਈ ਜੋ ਕਦਮ ਚੁੱਕਿਆ ਸੀ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਝੂਠੇ ਧਰਮ ਨਾਲ ਸੰਬੰਧ ਹੋਣ ਕਰਕੇ ਇਸ ਨੂੰ ਨਿੰਦਿਆ ਗਿਆ ਸੀ। ਇਸ ਸ਼ਹਿਰ ਦੇ ਇਬਰਾਨੀ ਨਾਂ ਬਾਬਲ ਦਾ ਮਤਲਬ ਹੈ, “ਗੜਬੜੀ।” ਸੁਮੇਰੀ ਨਾਂ ਕੈਡਿੰਗਰਾ (Ka-dingir-ra) ਅਤੇ ਅੱਕਾਦੀ ਨਾਂ ਬੈਬਲੂ (Bab-ilu) ਦੋਵਾਂ ਦਾ ਮਤਲਬ ਹੈ, “ਪਰਮੇਸ਼ੁਰ ਦਾ ਫਾਟਕ।” ਇਸ ਕਰਕੇ ਉਸ ਸ਼ਹਿਰ ਦੇ ਬਾਕੀ ਲੋਕਾਂ ਨੇ ਇਸ ਦੀ ਨਿੰਦਿਆ ਨੂੰ ਖ਼ਤਮ ਕਰਨ ਲਈ ਇਸ ਦੇ ਨਾਂ ਨੂੰ ਬਦਲ ਦਿੱਤਾ। ਪਰ ਇਸ ਦਾ ਨਵਾਂ ਨਾਂ ਹਾਲੇ ਵੀ ਇਸ ਸ਼ਹਿਰ ਦਾ ਸੰਬੰਧ ਧਰਮ ਨਾਲ ਜੋੜਦਾ ਸੀ।
it-2 202 ਪੈਰਾ 2
ਭਾਸ਼ਾ
ਉਤਪਤ ਦੇ ਬਿਰਤਾਂਤ ਵਿਚ ਦੱਸਿਆ ਕਿ ਜਲ-ਪਰਲੋ ਤੋਂ ਬਾਅਦ ਕਿਵੇਂ ਕੁਝ ਇਨਸਾਨਾਂ ਨੇ ਰਲ਼ ਕੇ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਕੰਮ ਕੀਤਾ ਜੋ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਦੱਸੀ ਗਈ ਸੀ। (ਉਤ 9:1) ਦੂਰ-ਦੂਰ ਖਿੰਡਣ ਅਤੇ ‘ਧਰਤੀ ਨੂੰ ਭਰਨ’ ਦੀ ਬਜਾਇ ਉਨ੍ਹਾਂ ਨੇ ਇਕ ਜਗ੍ਹਾ ਰਹਿਣ ਦਾ ਫ਼ੈਸਲਾ ਕੀਤਾ। ਜਿੱਥੇ ਉਨ੍ਹਾਂ ਨੇ ਰਹਿਣ ਦਾ ਫ਼ੈਸਲਾ ਕੀਤਾ, ਉਹ ਜਗ੍ਹਾ ਮਸੋਪੋਤਾਮੀਆ ਦੇ ਮਦਾਨ ਸਿਨਾਰ ਨਾਲ ਜਾਣੀ ਜਾਣ ਲੱਗੀ। ਬਿਨਾਂ ਸ਼ੱਕ, ਇਸ ਜਗ੍ਹਾ ਨੇ ਧਰਮ ਦਾ ਗੜ੍ਹ ਬਣ ਜਾਣਾ ਸੀ ਜਿੱਥੇ ਇਕ ਵੱਡਾ ਧਾਰਮਿਕ ਬੁਰਜ ਸੀ।—ਉਤ 11:2-4.
(ਉਤਪਤ 11:6-8) ਯਹੋਵਾਹ ਨੇ ਆਖਿਆ ਕਿ ਵੇਖੋ ਏਹ ਲੋਕ ਇੱਕ ਹਨ ਅਰ ਉਨ੍ਹਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਓਹ ਇਹ ਕਰਨ ਲੱਗੇ ਹਨ। ਜੋ ਕੁਛ ਉਨ੍ਹਾਂ ਦੇ ਕਰਨ ਦੀ ਭਾਵਨੀ ਹੋਵੇਗੀ ਹੁਣ ਉਨ੍ਹਾਂ ਅੱਗੇ ਨਹੀਂ ਅਟਕੇਗਾ। 7 ਆਓ ਅਸੀਂ ਉੱਤਰੀਏ ਅਤੇ ਉੱਥੇ ਉਨ੍ਹਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦੇਈਏ ਭਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ। 8 ਤਾਂ ਯਹੋਵਾਹ ਨੇ ਉਨ੍ਹਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਸੋ ਓਹ ਉਸ ਸ਼ਹਿਰ ਦੇ ਬਣਾਉਣ ਤੋਂ ਹਟ ਗਏ।
it-2 202 ਪੈਰਾ 3
ਭਾਸ਼ਾ
ਸਰਬਸ਼ਕਤੀਮਾਨ ਪਰਮੇਸ਼ੁਰ ਨੇ ਉਨ੍ਹਾਂ ਦਾ ਕੰਮ ਰੋਕਣ ਲਈ ਉਨ੍ਹਾਂ ਵਿਚ ਫੁੱਟ ਪਾ ਦਿੱਤੀ। ਇੱਦਾਂ ਕਰਨ ਲਈ ਉਸ ਨੇ ਉਨ੍ਹਾਂ ਦੀ ਭਾਸ਼ਾ ਬਦਲ ਦਿੱਤੀ। ਇਸ ਕਰਕੇ ਉਨ੍ਹਾਂ ਲਈ ਆਪਣੇ ਕੰਮ ਵਿਚ ਕਿਸੇ ਵੀ ਤਰ੍ਹਾਂ ਦਾ ਤਾਲਮੇਲ ਰੱਖਣਾ ਨਾਮੁਮਕਿਨ ਹੋ ਗਿਆ ਅਤੇ ਉਹ ਪੂਰੀ ਧਰਤੀ ʼਤੇ ਖਿੰਡ ਗਏ। ਨਾਲੇ ਭਾਸ਼ਾ ਬਦਲਣ ਕਰਕੇ ਭਵਿੱਖ ਵਿਚ ਪਰਮੇਸ਼ੁਰ ਖ਼ਿਲਾਫ਼ ਉਨ੍ਹਾਂ ਦੀ ਤਰੱਕੀ ਹੌਲੀ-ਹੌਲੀ ਜਾਂ ਬਿਲਕੁਲ ਰੁਕ ਜਾਣੀ ਸੀ। ਕਿਉਂ? ਕਿਉਂਕਿ ਭਾਸ਼ਾ ਬਦਲਣ ਕਰਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਇਨਸਾਨਾਂ ਦੀ ਕਾਬਲੀਅਤ ਅਤੇ ਦਿਮਾਗ਼ੀ ਤੇ ਸਰੀਰਕ ਤਾਕਤ ਕੁਝ ਹੱਦ ਤਕ ਘੱਟ ਜਾਣੀ ਸੀ। ਨਾਲੇ ਅਲੱਗ-ਅਲੱਗ ਭਾਸ਼ਾਵਾਂ ਦੀ ਜਾਣਕਾਰੀ ਨੂੰ ਸਮਝਣਾ ਔਖਾ ਹੋਣਾ ਸੀ ਕਿਉਂਕਿ ਇਹ ਗਿਆਨ, ਪਰਮੇਸ਼ੁਰ ਵੱਲੋਂ ਨਹੀਂ, ਸਗੋਂ ਇਨਸਾਨਾਂ ਦੇ ਆਪਣੇ ਤਜਰਬੇ ਅਤੇ ਖੋਜਬੀਨ ਕਰਨ ਨਾਲ ਆਉਂਦਾ ਹੈ। (ਉਪ 7:29 ਵਿਚ ਨੁਕਤਾ ਦੇਖੋ; ਬਿਵ 32:5) ਚਾਹੇ ਭਾਸ਼ਾਵਾਂ ਨੇ ਇਨਸਾਨਾਂ ਵਿਚ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ ਸੀ, ਪਰ ਅਸਲ ਵਿਚ ਇਨਸਾਨਾਂ ਨੂੰ ਇਸ ਦਾ ਫ਼ਾਇਦਾ ਹੀ ਹੋਇਆ ਕਿਉਂਕਿ ਇਸ ਕਰਕੇ ਉਨ੍ਹਾਂ ਦਾ ਖ਼ਤਰਨਾਕ ਅਤੇ ਨੁਕਸਾਨਦੇਹ ਟੀਚਿਆਂ ਤੋਂ ਬਚਾਅ ਹੋਇਆ। (ਉਤ. 11:5-9; ਯਸਾ. 8:9, 10 ਵਿਚ ਨੁਕਤਾ ਦੇਖੋ।) ਦੁਨਿਆਵੀ ਗਿਆਨ ਨੂੰ ਇਕੱਠਾ ਕਰਨ ਅਤੇ ਇਸ ਦੀ ਗ਼ਲਤ ਵਰਤੋਂ ਕਰਨ ਦੇ ਨਤੀਜਿਆਂ ਵੱਲ ਗੌਰ ਕਰ ਕੇ ਅਸੀਂ ਸਮਝ ਸਕਦੇ ਹਾਂ ਕਿ ਬਾਬਲ ਦੇ ਬੁਰਜ ਨੂੰ ਰੋਕ ਕੇ ਪਰਮੇਸ਼ੁਰ ਨੇ ਸਾਨੂੰ ਕਿੰਨੇ ਨੁਕਸਾਨ ਤੋਂ ਬਚਾਇਆ।
(ਉਤਪਤ 11:9) ਏਸ ਕਾਰਨ ਉਨ੍ਹਾਂ ਨੇ ਉਹ ਦਾ ਨਾਉਂ ਬਾਬਲ ਰੱਖਿਆ ਕਿਉਂਕਿ ਉੱਥੇ ਯਹੋਵਾਹ ਨੇ ਸਾਰੀ ਧਰਤੀ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਅਰ ਉੱਥੋਂ ਯਹੋਵਾਹ ਨੇ ਉਨ੍ਹਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ।
it-2 472
ਕੌਮਾਂ
ਅਲੱਗ-ਅਲੱਗ ਭਾਸ਼ਾਵਾਂ ਹੋਣ ਕਰਕੇ ਇਕ-ਦੂਜੇ ਨਾਲ ਗੱਲ ਕਰਨੀ ਮੁਸ਼ਕਲ ਹੈ। ਇਸ ਕਰਕੇ ਹਰ ਭਾਸ਼ਾ ਦੇ ਲੋਕਾਂ ਨੇ ਆਪਣਾ ਸਭਿਆਚਾਰ, ਕਲਾ, ਰੀਤੀ-ਰਿਵਾਜ, ਗੁਣ ਤੇ ਧਰਮ ਬਣਾ ਲਏ ਹਨ। ਹਰ ਕਿਸੇ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ। (ਲੇਵੀ 18:3) ਪਰਮੇਸ਼ੁਰ ਤੋਂ ਦੂਰ ਹੋ ਕੇ ਅਲੱਗ-ਅਲੱਗ ਲੋਕਾਂ ਨੇ ਬਹੁਤ ਸਾਰੀਆਂ ਮਨਘੜਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਣਾ ਲਈਆਂ।—ਬਿਵ 12:30; 2 ਰਾਜ 17:29, 33.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 9:20-22) ਨੂਹ ਜ਼ਿਮੀਂਦਾਰੀ ਕਰਨ ਲੱਗਾ ਅਤੇ ਅੰਗੂਰ ਦੀ ਬਾੜੀ ਲਾਈ। 21 ਉਸ ਨੇ ਮਧ ਪੀਤੀ ਅਰ ਖੀਵਾ ਹੋਕੇ ਤੰਬੂ ਦੇ ਵਿੱਚ ਨੰਗਾ ਪੈ ਗਿਆ। 22 ਤਾਂ ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ ਡਿੱਠਾ ਅਤੇ ਉਸ ਨੇ ਆਪਣੇ ਦੋਹਾਂ ਭਰਾਵਾਂ ਨੂੰ ਜੋ ਬਾਹਰ ਸਨ ਦੱਸਿਆ।
(ਉਤਪਤ 9:24, 25) ਜਦ ਨੂਹ ਆਪਣੇ ਖੀਵੇਪੁਣੇ ਤੋਂ ਜਾਗਿਆ ਤਾਂ ਉਸ ਨੇ ਜਾਣਿਆ ਭਈ ਉਸ ਦੇ ਛੋਟੇ ਪੁੱਤ੍ਰ ਨੇ ਉਸ ਦੇ ਨਾਲ ਕੀ ਕੀਤਾ ਸੀ। 25 ਤਦ ਉਸ ਨੇ ਆਖਿਆ ਕਿ ਕਨਾਨ ਫਿਟਕਾਰੀ ਹੋਵੇ। ਉਹ ਆਪਣੇ ਭਰਾਵਾਂ ਦੇ ਟਹਿਲੂਆਂ ਦਾ ਟਹਿਲੀਆ ਹੋਵੇਗਾ।
it-1 1023 ਪੈਰਾ 4
ਹਾਮ
ਹੋ ਸਕਦਾ ਹੈ ਕਿ ਕਨਾਨ ਖ਼ੁਦ ਇਸ ਘਟਨਾ ਵਿਚ ਸਿੱਧੇ ਤੌਰ ਤੇ ਸ਼ਾਮਲ ਹੋਵੇ ਅਤੇ ਉਸ ਦੇ ਪਿਤਾ ਹਾਮ ਨੇ ਉਸ ਨੂੰ ਸੁਧਾਰਿਆ ਨਾ ਹੋਵੇ। ਜਾਂ ਨੂਹ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਭਵਿੱਖਬਾਣੀ ਕੀਤੀ ਹੋਵੇ ਕਿਉਂਕਿ ਉਸ ਨੇ ਹਾਮ ਵਿਚ ਬੁਰਾ ਝੁਕਾਅ ਦੇਖਿਆ ਹੋਵੇ। ਸ਼ਾਇਦ ਹਾਮ ਦੇ ਪੁੱਤਰ ਕਨਾਨ ਵਿਚ ਇਹ ਝੁਕਾਅ ਪਹਿਲਾਂ ਹੀ ਨਜ਼ਰ ਆ ਗਿਆ ਹੋਵੇ ਅਤੇ ਇੱਦਾਂ ਦਾ ਸੁਭਾਅ ਉਸ ਦੇ ਬੱਚਿਆਂ ਦਾ ਹੋਣਾ ਸੀ। ਇਹ ਸਰਾਪ ਥੋੜ੍ਹਾ ਜਿਹਾ ਉਦੋਂ ਆਇਆ ਜਦੋਂ ਸਾਮੀ ਇਜ਼ਰਾਈਲੀਆਂ ਨੇ ਕਨਾਨੀਆਂ ʼਤੇ ਜਿੱਤ ਹਾਸਲ ਕਰ ਲਈ ਸੀ। ਜਿਹੜੇ ਨਾਸ਼ ਨਹੀਂ ਹੋਏ ਸਨ, (ਮਿਸਾਲ ਲਈ ਗਿਬਓਨੀ [ਯਹੋ 9]) ਉਨ੍ਹਾਂ ਨੂੰ ਇਜ਼ਰਾਈਲੀਆਂ ਨੇ ਗ਼ੁਲਾਮ ਬਣਾ ਲਿਆ। ਸਦੀਆਂ ਬਾਅਦ, ਇਹ ਸਰਾਪ ਉਦੋਂ ਆਇਆ ਜਦੋਂ ਹਾਮ ਦੇ ਪੁੱਤਰ ਕਨਾਨ ਦੀਆਂ ਅਗਲੀਆਂ ਪੀੜ੍ਹੀਆਂ ਮਾਦੀ-ਫਾਰਸੀ, ਯੂਨਾਨ ਅਤੇ ਰੋਮ ਵਿਸ਼ਵ ਸ਼ਕਤੀਆਂ ਦੇ ਅਧੀਨ ਆ ਗਈਆਂ।
(ਉਤਪਤ 10:9, 10) ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਏਸ ਲਈ ਕਿਹਾ ਜਾਂਦਾ ਹੈ ਕਿ ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ। 10 ਉਸ ਦੀ ਬਾਦਸ਼ਾਹੀ ਦਾ ਅਰੰਭ ਬਾਬਲ ਅਰ ਅਰਕ ਅਰ ਅਕੱਦ ਅਰ ਕਲਨੇਹ ਸ਼ਿਨਾਰ ਦੇ ਦੇਸ ਵਿੱਚ ਹੋਇਆ ਸੀ।
it-2 503
ਨਿਮਰੋਦ
ਨਿਮਰੋਦ ਦੇ ਰਾਜ ਦੇ ਪਹਿਲੇ ਸ਼ਹਿਰ ਸਨ, ਬਾਬਲ, ਅਰਕ, ਅਕੱਦ ਅਤੇ ਕਲਨੇਹ। ਇਹ ਸ਼ਹਿਰ ਸ਼ਿਨਾਰ ਦੇਸ਼ ਦੇ ਸਨ। (ਉਤ 10:10) ਇਸ ਲਈ ਲੱਗਦਾ ਹੈ ਕਿ ਉਸ ਦੀ ਹਿਦਾਇਤ ਅਧੀਨ ਹੀ ਬਾਬਲ ਤੇ ਇਸ ਵਿਚ ਬੁਰਜ ਬਣਨਾ ਸ਼ੁਰੂ ਹੋਇਆ ਸੀ। ਇਹ ਗੱਲ ਆਮ ਯਹੂਦੀ ਵਿਚਾਰਾਂ ਨਾਲ ਵੀ ਮੇਲ ਖਾਂਦੀ ਹੈ। ਜੋਸੀਫ਼ਸ ਨੇ ਲਿਖਿਆ: “[ਨਿਮਰੋਦ] ਹੌਲੀ-ਹੌਲੀ ਜ਼ਾਲਮ ਹਾਕਮ ਬਣ ਗਿਆ। ਉਸ ਨੂੰ ਲੱਗਦਾ ਸੀ ਕਿ ਆਦਮੀਆਂ ਨੂੰ ਪਰਮੇਸ਼ੁਰ ਦੇ ਡਰ ਤੋਂ ਆਜ਼ਾਦ ਕਰਾਉਣ ਦਾ ਇੱਕੋ-ਇਕ ਤਰੀਕਾ ਹੈ ਕਿ ਉਹ ਉਨ੍ਹਾਂ ਨੂੰ ਉਸ ਦੀ ਤਾਕਤ ʼਤੇ ਨਿਰਭਰ ਕਰਨਾ ਸਿਖਾਵੇ। ਉਸ ਨੇ ਧਮਕੀ ਦਿੱਤੀ ਕਿ ਜੇ ਪਰਮੇਸ਼ੁਰ ਨੇ ਦੁਬਾਰਾ ਧਰਤੀ ʼਤੇ ਜਲ-ਪਰਲੋ ਲਿਆਂਦੀ, ਤਾਂ ਉਹ ਪਰਮੇਸ਼ੁਰ ਤੋਂ ਬਦਲਾ ਲਵੇਗਾ। ਇਸ ਲਈ ਉਸ ਨੇ ਕਿਹਾ ਕਿ ਉਹ ਇਕ ਉੱਚਾ ਬੁਰਜ ਬਣਾਵੇਗਾ ਜਿੱਥੇ ਪਾਣੀ ਨਾ ਪਹੁੰਚ ਸਕੇ ਅਤੇ ਆਪਣੇ ਪੂਰਵਜਾਂ ਦੀ ਤਬਾਹੀ ਦਾ ਬਦਲਾ ਲਵੇਗਾ। ਲੋਕ [ਨਿਮਰੋਦ] ਦੀ ਸਲਾਹ ਮੁਤਾਬਕ ਕੰਮ ਕਰਨ ਲਈ ਉਤਾਵਲੇ ਸਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਅਧੀਨ ਰਹਿਣ ਦੀ ਬਜਾਇ ਨਿਮਰੋਦ ਦੇ ਗ਼ੁਲਾਮ ਬਣਨ ਦਾ ਫ਼ੈਸਲਾ ਕੀਤਾ। ਇਸ ਲਈ ਉਨ੍ਹਾਂ ਨੇ ਬੁਰਜ ਬਣਾਉਣ ਸ਼ੁਰੂ ਕੀਤਾ . . . ਅਤੇ ਇਸ ਦਾ ਕੰਮ ਛੇਤੀ ਨਾਲ ਹੋਣ ਲੱਗਾ ਜਿਸ ਬਾਰੇ ਉਨ੍ਹਾਂ ਨੇ ਇੱਦਾਂ ਸੋਚਿਆ ਨਹੀਂ ਸੀ।”—Jewish Antiquities, I, 114, 115 (iv, 2, 3).