-
ਉਸ ਨੂੰ “ਹੋਰ ਸੱਤ ਜਣਿਆਂ ਸਣੇ ਬਚਾਇਆ ਸੀ”ਪਹਿਰਾਬੁਰਜ—2013 | ਸਤੰਬਰ 1
-
-
ਕਲਪਨਾ ਕਰੋ ਕਿ ਜਦੋਂ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ, ਤਾਂ 40 ਦਿਨਾਂ ਦੌਰਾਨ ਨੂਹ ਤੇ ਉਸ ਦੇ ਪਰਿਵਾਰ ʼਤੇ ਕੀ ਬੀਤੀ ਹੋਣੀ। ਦਿਨ-ਬਦਿਨ ਮੀਂਹ ਵਰ੍ਹਦਾ ਗਿਆ। ਉਹ ਅੱਠੇ ਜਣੇ ਜ਼ਰੂਰ ਆਪਣੇ ਕੰਮਾਂ ਵਿਚ ਰੁੱਝ ਗਏ ਹੋਣੇ, ਜਿਵੇਂ ਇਕ-ਦੂਜੇ ਦੀ ਦੇਖ-ਭਾਲ ਕਰਨੀ, ਆਪਣੇ ਕਮਰਿਆਂ ਦੀ ਸਾਫ਼-ਸਫ਼ਾਈ ਕਰਨੀ ਅਤੇ ਜਾਨਵਰਾਂ ਦੇ ਵਾੜਿਆਂ ਵਿਚ ਜਾ ਕੇ ਉਨ੍ਹਾਂ ਦੀ ਦੇਖ-ਰੇਖ ਕਰਨੀ। ਫਿਰ ਅਚਾਨਕ ਕਿਸ਼ਤੀ ਡੋਲ੍ਹਣ ਲੱਗ ਪਈ ਅਤੇ ਪਾਣੀ ਵਿਚ ਚੱਲਣ ਲੱਗ ਪਈ! ਪਾਣੀ ਨੇ ਕਿਸ਼ਤੀ ਨੂੰ ਉੱਪਰ ਚੁੱਕ ਲਿਆ ਜਦ ਤਕ ‘ਉਹ ਧਰਤੀ ਉੱਤੋਂ ਉਤਾਂਹਾਂ ਨਾ ਹੋ ਗਈ।’ (ਉਤਪਤ 7:17) ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੀ ਤਾਕਤ ਦਾ ਕਿੰਨਾ ਹੀ ਵੱਡਾ ਸਬੂਤ!
-
-
ਉਸ ਨੂੰ “ਹੋਰ ਸੱਤ ਜਣਿਆਂ ਸਣੇ ਬਚਾਇਆ ਸੀ”ਪਹਿਰਾਬੁਰਜ—2013 | ਸਤੰਬਰ 1
-
-
‘ਪਾਣੀ ਵਿੱਚੋਂ ਬਚਾਏ ਗਏ’
ਕਿਸ਼ਤੀ ਪਾਣੀ ਦੀਆਂ ਲਹਿਰਾਂ ਵਿਚ ਵਹਿ ਰਹੀ ਸੀ ਤੇ ਉਸ ਵਿਚ ਬੈਠੇ ਲੋਕਾਂ ਨੂੰ ਕਿਸ਼ਤੀ ਵਿੱਚੋਂ ਖੜ-ਖੜ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਕੀ ਨੂਹ ਵੱਡੀਆਂ ਲਹਿਰਾਂ ਕਰਕੇ ਪਰੇਸ਼ਾਨ ਸੀ ਜਾਂ ਕੀ ਉਸ ਨੂੰ ਡਰ ਸੀ ਕਿ ਕਿਸ਼ਤੀ ਟੁੱਟ ਜਾਵੇਗੀ? ਨਹੀਂ। ਸ਼ਾਇਦ ਅੱਜ ਕਈ ਲੋਕ ਸ਼ੱਕ ਕਰਨ ਕਿ ਇਹ ਕਿਸ਼ਤੀ ਟੁੱਟ ਸਕਦੀ ਸੀ, ਪਰ ਨੂਹ ਨੂੰ ਇੱਦਾਂ ਦਾ ਕੋਈ ਡਰ ਨਹੀਂ ਸੀ। ਬਾਈਬਲ ਕਹਿੰਦੀ ਹੈ: “ਨਿਹਚਾ ਨਾਲ ਨੂਹ ਨੇ . . . ਕਿਸ਼ਤੀ ਬਣਾਈ।” (ਇਬਰਾਨੀਆਂ 11:7) ਨੂਹ ਨੂੰ ਕਿਸ ਗੱਲ ʼਤੇ ਨਿਹਚਾ ਸੀ? ਯਹੋਵਾਹ ਨੇ ਇਕ ਨੇਮ ਬੰਨ੍ਹਿਆ ਸੀ ਕਿ ਉਹ ਨੂਹ ਤੇ ਉਸ ਨਾਲ ਜਿੰਨੇ ਵੀ ਕਿਸ਼ਤੀ ਵਿਚ ਹੋਣਗੇ ਉਨ੍ਹਾਂ ਸਾਰਿਆਂ ਦੀਆਂ ਜਾਨਾਂ ਬਚਾਵੇਗਾ। (ਉਤਪਤ 6:18, 19) ਕੀ ਬ੍ਰਹਿਮੰਡ, ਧਰਤੀ ਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਦਾ ਬਣਾਉਣ ਵਾਲਾ ਕਿਸ਼ਤੀ ਨੂੰ ਨਹੀਂ ਸੰਭਾਲ ਸਕਦਾ ਸੀ? ਬਿਲਕੁਲ ਸੰਭਾਲ ਸਕਦਾ ਸੀ! ਨੂਹ ਨੇ ਯਹੋਵਾਹ ਦੇ ਵਾਅਦਿਆਂ ʼਤੇ ਭਰੋਸਾ ਰੱਖਿਆ ਕਿ ਉਹ ਉਨ੍ਹਾਂ ਨੂੰ ਪੂਰਾ ਕਰੇਗਾ। ਵਾਕਈ, ਉਹ ਤੇ ਉਸ ਦਾ ਪਰਿਵਾਰ ‘ਪਾਣੀ ਵਿੱਚੋਂ ਬਚਾਏ ਗਏ।’—1 ਪਤਰਸ 3:20.
ਚਾਲੀ ਦਿਨਾਂ ਤੇ ਚਾਲੀ ਰਾਤਾਂ ਬਾਅਦ ਮੀਂਹ ਹਟ ਗਿਆ। ਸਾਡੇ ਕਲੰਡਰ ਅਨੁਸਾਰ ਇਹ 2370 ਈਸਵੀ ਪੂਰਵ ਦੇ ਦਸੰਬਰ ਦਾ ਮਹੀਨਾ ਸੀ। ਪਰ ਨੂਹ ਤੇ ਉਸ ਦੇ ਪਰਿਵਾਰ ਨੂੰ ਅਜੇ ਕਿਸ਼ਤੀ ਵਿਚ ਰਹਿਣਾ ਪੈਣਾ ਸੀ। ਇਨਸਾਨ ਤੇ ਜਾਨਵਰ ਕਿਸ਼ਤੀ ਵਿਚ ਸਨ ਤੇ ਇਹ ਕਿਸ਼ਤੀ ਪਹਾੜਾਂ ਦੀਆਂ ਟੀਸੀਆਂ ਤੋਂ ਵੀ ਉੱਚੀ ਚੁੱਕੀ ਗਈ ਸੀ। (ਉਤਪਤ 7:19, 20) ਅਸੀਂ ਸ਼ਾਇਦ ਕਲਪਨਾ ਕਰ ਸਕਦੇ ਹਾਂ ਕਿ ਨੂਹ ਨੇ ਆਪਣੇ ਪੁੱਤਰਾਂ, ਸ਼ੇਮ, ਹਾਮ ਤੇ ਯਾਫਥ, ਤੋਂ ਭਾਰਾ-ਭਾਰਾ ਕੰਮ ਕਰਵਾਇਆ ਹੋਣਾ ਤਾਂਕਿ ਉਹ ਸਾਰੇ ਜਾਨਵਰਾਂ ਨੂੰ ਖਾਣਾ ਖਿਲਾ ਸਕਣ, ਉਨ੍ਹਾਂ ਨੂੰ ਸਾਫ਼ ਰੱਖ ਸਕਣ ਤੇ ਉਨ੍ਹਾਂ ਨੂੰ ਸਿਹਤਮੰਦ ਰੱਖ ਸਕਣ। ਜਦੋਂ ਜਾਨਵਰਾਂ ਨੂੰ ਕਿਸ਼ਤੀ ਵਿਚ ਲਿਆਂਦਾ ਗਿਆ ਸੀ, ਤਾਂ ਯਹੋਵਾਹ ਨੇ ਜਾਨਵਰਾਂ ਨੂੰ ਸ਼ਾਂਤ ਕੀਤਾ ਸੀ। ਤਾਂ ਫਿਰ ਕੀ ਉਹ ਜਲ-ਪਰਲੋ ਦੌਰਾਨ ਇਨ੍ਹਾਂ ਜਾਨਵਰਾਂ ਨੂੰ ਸ਼ਾਂਤ ਨਹੀਂ ਰੱਖ ਸਕਦਾ ਸੀ ਤਾਂਕਿ ਉਹ ਕਿਸ਼ਤੀ ਵਿਚ ਜ਼ਿਆਦਾ ਹਲਚਲ ਨਾ ਮਚਾਉਣ?a
-