-
ਜਲ-ਪਰਲੋ ਦਾ ਰਿਕਾਰਡ—ਕੀ ਇਹ ਸਾਡੇ ਲਈ ਕੋਈ ਮਾਅਨੇ ਰੱਖਦਾ ਹੈ?ਪਹਿਰਾਬੁਰਜ—2003 | ਮਈ 15
-
-
ਹੁਣ ਤੁਸੀਂ ਉਤਪਤ 8:5-17 ਪੜ੍ਹੋ। ਕਿਸ਼ਤੀ ਦੇ ਪਹਾੜ ਉੱਤੇ ਟਿਕਣ ਤੋਂ ਲਗਭਗ ਢਾਈ ਮਹੀਨਿਆਂ (73 ਦਿਨਾਂ) ਬਾਅਦ, “ਦਸਵੇਂ ਮਹੀਨੇ [ਜੂਨ] ਦੇ ਪਹਿਲੇ ਦਿਨ” ਤੇ ਪਹਾੜਾਂ ਦੀਆਂ ਟੀਸੀਆਂ ਨਜ਼ਰ ਆਉਣ ਲੱਗੀਆਂ। (ਉਤਪਤ 8:5)b ਉਸ ਤੋਂ ਤਿੰਨ ਮਹੀਨਿਆਂ (90 ਦਿਨਾਂ) ਮਗਰੋਂ—ਨੂਹ ਦੇ “ਛੇ ਸੌ ਇੱਕ ਵਰਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ” ਜਾਂ ਸਾਲ 2369 ਸਾ.ਯੁ.ਪੂ. ਦੇ ਸਤੰਬਰ ਮਹੀਨੇ ਦੇ ਅੱਧ ਵਿਚ—ਨੂਹ ਨੇ ਕਿਸ਼ਤੀ ਦੀ ਛੱਤ ਦਾ ਰੌਸ਼ਨਦਾਨ ਖੋਲ੍ਹ ਦਿੱਤਾ। ਉਸ ਨੇ ਦੇਖਿਆ ਕਿ “ਜ਼ਮੀਨ ਦੀ ਪਰਤ ਸੁੱਕ ਗਈ” ਸੀ। (ਉਤਪਤ 8:13) ਇਕ ਮਹੀਨੇ ਅਤੇ 27 ਦਿਨਾਂ (ਕੁੱਲ 57 ਦਿਨਾਂ) ਮਗਰੋਂ, “ਦੂਜੇ ਮਹੀਨੇ ਦੇ ਸਤਾਈਵੇਂ ਦਿਨ [2369 ਸਾ.ਯੁ.ਪੂ. ਦੇ ਨਵੰਬਰ ਦੇ ਅੱਧ ਵਿਚ] ਧਰਤੀ ਸੁੱਕੀ ਪਈ ਸੀ।” ਨੂਹ ਅਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਵਿੱਚੋਂ ਨਿਕਲ ਕੇ ਸੁੱਕੀ ਜ਼ਮੀਨ ਉੱਤੇ ਕਦਮ ਰੱਖੇ। ਇਸ ਤਰ੍ਹਾਂ, ਨੂਹ ਅਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਵਿਚ ਇਕ ਸਾਲ ਅਤੇ ਦਸ ਦਿਨ (370 ਦਿਨ) ਬਿਤਾਏ।—ਉਤਪਤ 8:14.
-
-
ਜਲ-ਪਰਲੋ ਦਾ ਰਿਕਾਰਡ—ਕੀ ਇਹ ਸਾਡੇ ਲਈ ਕੋਈ ਮਾਅਨੇ ਰੱਖਦਾ ਹੈ?ਪਹਿਰਾਬੁਰਜ—2003 | ਮਈ 15
-
-
b ਕਿਤਾਬ ਕਾਈਲ-ਡੈਲਿਟਸ਼ ਕੌਮੈਂਟਰੀ ਆਨ ਦੀ ਓਲਡ ਟੈਸਟਾਮੈਂਟ, ਖੰਡ 1, ਸਫ਼ਾ 148 ਉੱਤੇ ਲਿਖਿਆ ਹੈ: “ਇਹ ਮੁਮਕਿਨ ਹੈ ਕਿ ਪਹਾੜ ਉੱਤੇ ਕਿਸ਼ਤੀ ਦੇ ਟਿਕਣ ਤੋਂ 73 ਦਿਨਾਂ ਮਗਰੋਂ ਪਹਾੜਾਂ ਦੀਆਂ ਟੀਸੀਆਂ ਨਜ਼ਰ ਆਉਣ ਲੱਗ ਪਈਆਂ ਸਨ। ਨੂਹ ਨੇ ਕਿਸ਼ਤੀ ਦੇ ਆਲੇ-ਦੁਆਲੇ ਆਰਮੀਨੀਆ ਦੇਸ਼ ਦੇ ਪਹਾੜਾਂ ਦੀਆਂ ਚੋਟੀਆਂ ਨੂੰ ਦੇਖਿਆ ਸੀ।”
-