-
ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨਪਹਿਰਾਬੁਰਜ—2002 | ਜੂਨ 15
-
-
ਪਰਵਰਿਸ਼ ਅਤੇ ਵਿੱਦਿਆ
ਯੋਕਬਦ “ਨੇ ਬਾਲ ਨੂੰ ਲੈ ਕੇ ਦੁੱਧ ਚੁੰਘਾਇਆ। ਜਾਂ ਬਾਲ ਵੱਡਾ ਹੋ ਗਿਆ ਤਾਂ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ। ਉਹ ਉਸ ਦਾ ਪੁੱਤ੍ਰ ਠਹਿਰਿਆ।” (ਕੂਚ 2:9, 10) ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਮੂਸਾ ਆਪਣੇ ਅਸਲੀ ਮਾਪਿਆਂ ਨਾਲ ਕਿੰਨਾ ਕੁ ਚਿਰ ਰਿਹਾ ਸੀ। ਕੁਝ ਲੋਕ ਵਿਚਾਰ ਕਰਦੇ ਹਨ ਕਿ ਉਹ ਉਨ੍ਹਾਂ ਨਾਲ ਉਦੋਂ ਤਕ ਰਿਹਾ ਹੋਵੇਗਾ ਜਦ ਤਕ ਉਹ ਦੁੱਧ ਚੁੰਘਦਾ ਰਿਹਾ, ਯਾਨੀ ਦੋ-ਤਿੰਨ ਸਾਲਾਂ ਦੀ ਉਮਰ ਤਕ, ਪਰ ਹੋ ਸਕਦਾ ਹੈ ਕਿ ਉਹ ਇਸ ਤੋਂ ਜ਼ਿਆਦਾ ਸਮੇਂ ਲਈ ਰਿਹਾ ਸੀ। ਕੂਚ ਦੀ ਕਿਤਾਬ ਵਿਚ ਸਿਰਫ਼ ਇਹ ਹੀ ਲਿਖਿਆ ਗਿਆ ਹੈ ਕਿ ਉਹ ਆਪਣੇ ਮਾਪਿਆਂ ਦੇ ਨਾਲ ਰਹਿ ਕੇ ‘ਵੱਡਾ ਹੋਇਆ’ ਸੀ, ਉਸ ਸਮੇਂ ਉਸ ਦੀ ਉਮਰ ਕੀ ਸੀ ਇਹ ਨਹੀਂ ਦੱਸਿਆ ਗਿਆ। ਜੋ ਵੀ ਸੀ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਅਮਰਾਮ ਅਤੇ ਯੋਕਬਦ ਨੇ ਆਪਣੇ ਮੁੰਡੇ ਨੂੰ ਉਸ ਦੀ ਇਬਰਾਨੀ ਵੰਸ਼ਾਵਲੀ ਅਤੇ ਯਹੋਵਾਹ ਬਾਰੇ ਸਿਖਾਉਣ ਲਈ ਇਸ ਸਮੇਂ ਦਾ ਜ਼ਰੂਰ ਫ਼ਾਇਦਾ ਉਠਾਇਆ ਹੋਵੇਗਾ। ਸਮੇਂ ਦੇ ਬੀਤਣ ਨਾਲ ਹੀ ਪਤਾ ਲੱਗਾ ਕਿ ਉਹ ਉਸ ਦੇ ਦਿਲ ਵਿਚ ਨਿਹਚਾ ਅਤੇ ਪਿਆਰ ਬਿਠਾਉਣ ਵਿਚ ਕਿੰਨੇ ਕੁ ਕਾਮਯਾਬ ਹੋਏ ਸਨ।
-
-
ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨਪਹਿਰਾਬੁਰਜ—2002 | ਜੂਨ 15
-
-
[ਸਫ਼ੇ 11 ਉੱਤੇ ਡੱਬੀ]
ਚੁੰਘਾਵੀਆਂ ਦੇ ਇਕਰਾਰਨਾਮੇ
ਆਮ ਤੌਰ ਤੇ ਮਾਵਾਂ ਆਪਣਿਆਂ ਬੱਚਿਆਂ ਨੂੰ ਹੀ ਦੁੱਧ ਚੁੰਘਾਉਂਦੀਆਂ ਸਨ। ਪਰ ਜਰਨਲ ਆਫ਼ ਬਿਬਲੀਕਲ ਲਿਟਰਿਚਰ ਵਿਚ ਇਕ ਵਿਦਵਾਨ ਕਹਿੰਦਾ ਹੈ: “ਉੱਚੇ [ਪੂਰਬੀ] ਖ਼ਾਨਦਾਨਾਂ ਵਿਚ ਕਦੇ-ਕਦੇ ਇਕ ਚੁੰਘਾਵੀ ਰੱਖੀ ਜਾਂਦੀ ਸੀ। ਇਹ ਰਿਵਾਜ ਉੱਥੇ ਵੀ ਆਮ ਸੀ ਜਿੱਥੇ ਮਾਂ ਆਪ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਦੇ ਯੋਗ ਨਹੀਂ ਸੀ ਜਾਂ ਜਿੱਥੇ ਬੱਚੇ ਦੀ ਮਾਂ ਦਾ ਕੋਈ ਪਤਾ ਨਹੀਂ ਸੀ। ਚੁੰਘਾਵੀ ਤੈ ਕੀਤੇ ਗਏ ਸਮੇਂ ਲਈ ਬੱਚੇ ਦੀ ਪਰਵਰਿਸ਼ ਕਰਨ ਅਤੇ ਉਸ ਨੂੰ ਦੁੱਧ ਚੁੰਘਾਉਣ ਦੀ ਜ਼ਿੰਮੇਵਾਰੀ ਸਾਂਭਦੀ ਸੀ।” ਪ੍ਰਾਚੀਨ ਪੂਰਬੀ ਯੁਗ ਤੋਂ ਚੁੰਘਾਵੀਆਂ ਦੇ ਇਕਰਾਰਨਾਮੇ ਹਾਲੇ ਵੀ ਮੌਜੂਦ ਹਨ। ਇਹ ਪਪਾਇਰਸ ਤੋਂ ਬਣੇ ਹੋਏ ਹਨ। ਕਈ ਪਪਾਇਰਸ ਦੇ ਇਕਰਾਰਨਾਮੇ ਸਬੂਤ ਦਿੰਦੇ ਹਨ ਕਿ ਸੁਮੇਰੀ ਯੁਗ ਤੋਂ ਲੈ ਕੇ ਮਿਸਰ ਵਿਚ ਯੂਨਾਨੀ ਯੁਗ ਦੇ ਅਖ਼ੀਰਲੇ ਸਮੇਂ ਤਕ ਚੁੰਘਾਵੀਆਂ ਰੱਖਣ ਦਾ ਆਮ ਰਿਵਾਜ ਸੀ। ਇਨ੍ਹਾਂ ਇਕਰਾਰਨਾਮਿਆਂ ਵਿਚ ਲਿਖਿਆ ਜਾਂਦਾ ਸੀ ਕਿ ਠੇਕੇ ਵਿਚ ਕੌਣ-ਕੌਣ ਸ਼ਾਮਲ ਸਨ, ਠੇਕਾ ਕਿੰਨੇ ਸਮੇਂ ਲਈ ਸੀ, ਕਿਨ੍ਹਾਂ ਹਲਾਤਾਂ ਅਧੀਨ ਕੰਮ ਕੀਤਾ ਜਾਵੇਗਾ, ਬੱਚੇ ਦੇ ਖਾਣ-ਪੀਣ ਦੀਆਂ ਖ਼ਾਸ ਜ਼ਰੂਰਤਾਂ, ਇਕਰਾਰਨਾਮਾ ਤੋੜਨ ਤੇ ਕਿੰਨਾ ਜੁਰਮਾਨਾ ਭਰਨਾ ਪਵੇਗਾ, ਕਿੰਨੀ ਤਨਖ਼ਾਹ ਮਿਲੇਗੀ, ਅਤੇ ਤਨਖ਼ਾਹ ਕਿਸ ਤਰ੍ਹਾਂ ਦਿੱਤੀ ਜਾਵੇਗੀ। ਇਸ ਵਿਦਵਾਨ ਨੇ ਅੱਗੇ ਲਿਖਿਆ ਕਿ ਆਮ ਤੌਰ ਤੇ ‘ਦੁੱਧ ਚੁੰਘਾਉਣ ਦਾ ਕੰਮ ਦੋ ਜਾਂ ਤਿੰਨਾਂ ਸਾਲਾਂ ਦਾ ਹੁੰਦਾ ਸੀ। ਚੁੰਘਾਵੀ ਬੱਚੇ ਦੀ ਪਰਵਰਿਸ਼ ਆਪਣੇ ਘਰ ਕਰਦੀ ਸੀ, ਪਰ ਕਦੇ-ਕਦੇ ਉਸ ਨੂੰ ਬੱਚਾ ਉਸ ਦੇ ਘਰ ਵਾਲਿਆਂ ਨੂੰ ਵਾਪਸ ਕਰਨਾ ਪੈਂਦਾ ਸੀ ਇਹ ਦੇਖਣ ਲਈ ਕਿ ਉਸ ਦੀ ਦੇਖ-ਭਾਲ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਨਹੀਂ।’
-