ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
4-10 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 18-19
“ਨੈਤਿਕ ਸ਼ੁੱਧਤਾ ਬਣਾਈ ਰੱਖੋ”
ਸ਼ੈਤਾਨ ਦੇ ਫੰਦੇ ਤੋਂ ਕਿਵੇਂ ਬਚੀਏ?
ਯਹੋਵਾਹ ਨੇ ਇਜ਼ਰਾਈਲ ਦੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕੰਮਾਂ ਦਾ ਜ਼ਿਕਰ ਕਰਨ ਤੋਂ ਬਾਅਦ ਇਜ਼ਰਾਈਲੀਆਂ ਨੂੰ ਕਿਹਾ: “ਕਨਾਨ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿੱਥੇ ਮੈਂ ਤੁਹਾਨੂੰ ਲਿਆਉਂਦਾ ਹਾਂ ਤੁਸਾਂ ਨਾ ਕਰਨਾ, . . . ਧਰਤੀ ਭੀ ਅਸ਼ੁੱਧ ਹੋਈ ਹੈ, ਏਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ।” ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਨਾਨੀਆਂ ਦਾ ਜੀਵਨ-ਢੰਗ ਇੰਨਾ ਘਿਣਾਉਣਾ ਸੀ ਕਿ ਉਸ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਦੇਸ਼ ਵੀ ਅਸ਼ੁੱਧ ਤੇ ਗੰਦਾ ਸੀ।—ਲੇਵੀ. 18:3, 25.
ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ
13 ਦੂਸਰੀਆਂ ਕੌਮਾਂ ਦੇ ਆਗੂ ਇਨਸਾਨੀ ਬੁੱਧ ਦੀ ਸੇਧ ਵਿਚ ਚੱਲਦੇ ਸਨ। ਮਿਸਾਲ ਲਈ, ਕਨਾਨ ਦੇ ਆਗੂ ਅਤੇ ਉੱਥੇ ਦੇ ਲੋਕ ਬਹੁਤ ਭੈੜੇ-ਭੈੜੇ ਕੰਮ ਕਰਦੇ ਸਨ, ਜਿਵੇਂ ਕਿ ਨਜ਼ਦੀਕੀ ਸਾਕ-ਸੰਬੰਧੀਆਂ ਨਾਲ ਜਿਨਸੀ ਸੰਬੰਧ, ਆਦਮੀ-ਆਦਮੀ ਅਤੇ ਔਰਤਾਂ-ਔਰਤਾਂ ਨਾਲ ਨਾਜਾਇਜ਼ ਸੰਬੰਧ, ਪਸ਼ੂਆਂ ਨਾਲ ਸੰਭੋਗ, ਬੱਚਿਆਂ ਦੀ ਬਲ਼ੀ ਅਤੇ ਮੂਰਤੀ ਪੂਜਾ। (ਲੇਵੀ. 18:6, 21-25) ਨਾਲੇ ਬਾਬਲ ਅਤੇ ਮਿਸਰ ਦੇ ਆਗੂਆਂ ਕੋਲ ਪਰਮੇਸ਼ੁਰ ਦੇ ਲੋਕਾਂ ਵਾਂਗ ਸਾਫ਼-ਸਫ਼ਾਈ ਸੰਬੰਧੀ ਨਿਯਮ ਨਹੀਂ ਸਨ। (ਗਿਣ. 19:13) ਪਰ ਪਰਮੇਸ਼ੁਰ ਦੇ ਲੋਕ ਦੇਖ ਸਕਦੇ ਸਨ ਕਿ ਉਨ੍ਹਾਂ ਦੇ ਵਫ਼ਾਦਾਰ ਆਗੂ ਉਨ੍ਹਾਂ ਨੂੰ ਸ਼ੁੱਧ ਭਗਤੀ ਕਰਨ, ਸਰੀਰਕ ਤੌਰ ʼਤੇ ਸ਼ੁੱਧ ਰਹਿਣ ਅਤੇ ਅਸ਼ੁੱਧ ਜਿਨਸੀ ਸੰਬੰਧਾਂ ਤੋਂ ਦੂਰ ਰਹਿਣ ਦੀ ਹੱਲਾਸ਼ੇਰੀ ਦਿੰਦੇ ਸਨ। ਵਾਕਈ, ਯਹੋਵਾਹ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।
ਪਰਮੇਸ਼ੁਰ ਕੀ ਕਦਮ ਚੁੱਕੇਗਾ
ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਆਪਣੇ ਤੌਰ-ਤਰੀਕੇ ਬਦਲਣਾ ਨਹੀਂ ਚਾਹੁੰਦਾ ਅਤੇ ਬੁਰਾਈ ਕਰਨ ਵਿਚ ਲੱਗੇ ਰਹਿੰਦੇ ਹਨ? ਜ਼ਰਾ ਇਸ ਵਾਅਦੇ ਵੱਲ ਧਿਆਨ ਦਿਓ “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” (ਕਹਾਉਤਾਂ 2:21, 22) ਜੀ ਹਾਂ, ਫਿਰ ਦੁਨੀਆਂ ʼਤੇ ਬੁਰੇ ਲੋਕਾਂ ਦਾ ਅਸਰ ਨਹੀਂ ਹੋਵੇਗਾ। ਉਸ ਸ਼ਾਂਤੀ ਭਰੇ ਮਾਹੌਲ ਵਿਚ ਪਰਮੇਸ਼ੁਰ ਦੀ ਆਗਿਆ ਮੰਨਣ ਵਾਲੇ ਲੋਕ ਹੌਲੀ-ਹੌਲੀ ਪਾਪ ਤੇ ਨਾਮੁਕੰਮਲਤਾ ਤੋਂ ਆਜ਼ਾਦ ਕੀਤੇ ਹੋਣਗੇ ਜੋ ਉਨ੍ਹਾਂ ਨੂੰ ਆਦਮ ਤੋਂ ਵਿਰਾਸਤ ਵਿਚ ਮਿਲਿਆ ਸੀ।—ਰੋਮੀਆਂ 6:17, 18; 8:21.
ਹੀਰੇ-ਮੋਤੀ
“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”
11 ਮੂਸਾ ਦੀ ਬਿਵਸਥਾ ਵਿਚ ਸਿਲਾ ਚੁਗਣ ਦੇ ਪ੍ਰਬੰਧ ਨੇ ਵੀ ਦਿਖਾਇਆ ਕਿ ਪਰਮੇਸ਼ੁਰ ਆਪਣੇ ਲੋਕਾਂ ਦਾ ਭਲਾ ਚਾਹੁੰਦਾ ਸੀ। ਯਹੋਵਾਹ ਨੇ ਇਸਰਾਏਲੀ ਕਿਸਾਨਾਂ ਨੂੰ ਹੁਕਮ ਦਿੱਤਾ ਸੀ ਕਿ ਵਾਢੀ ਕਰਨ ਤੋਂ ਬਾਅਦ ਜੋ ਫ਼ਸਲ ਖੇਤਾਂ ਵਿਚ ਰਹਿ ਜਾਂਦੀ ਸੀ, ਉਹ ਗ਼ਰੀਬਾਂ ਨੂੰ ਲੈਣ ਤੋਂ ਨਾ ਰੋਕਣ। ਕਿਸਾਨਾਂ ਨੂੰ ਆਪਣੇ ਖੇਤਾਂ ਦੇ ਸਿਰਿਆਂ ਦੀ ਵਾਢੀ ਨਹੀਂ ਕਰਨੀ ਚਾਹੀਦੀ ਸੀ ਤੇ ਨਾ ਹੀ ਡਿਗੇ ਅੰਗੂਰਾਂ ਜਾਂ ਜ਼ੈਤੂਨਾਂ ਨੂੰ ਇਕੱਠਾ ਕਰਨਾ ਚਾਹੀਦਾ ਸੀ। ਜੇ ਅਣਜਾਣੇ ਵਿਚ ਫ਼ਸਲ ਦੇ ਪੂਲੇ ਖੇਤਾਂ ਵਿਚ ਰਹਿ ਜਾਂਦੇ ਸਨ, ਤਾਂ ਕਿਸਾਨਾਂ ਨੂੰ ਉਨ੍ਹਾਂ ਨੂੰ ਲੈਣ ਨਹੀਂ ਜਾਣਾ ਚਾਹੀਦਾ ਸੀ। ਇਹ ਗ਼ਰੀਬਾਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਛੱਡਿਆ ਜਾਣਾ ਸੀ। ਭਾਵੇਂ ਉਨ੍ਹਾਂ ਨੂੰ ਸਿਲਾ ਚੁਗਣ ਵਿਚ ਕਾਫ਼ੀ ਮਿਹਨਤ ਕਰਨੀ ਪੈਣੀ ਸੀ, ਪਰ ਯਹੋਵਾਹ ਦੇ ਇਸ ਵਧੀਆ ਪ੍ਰਬੰਧ ਦੁਆਰਾ ਕਿਸੇ ਨੂੰ ਭੀਖ ਮੰਗਣ ਦੀ ਲੋੜ ਨਹੀਂ ਪੈਂਦੀ ਸੀ।—ਲੇਵੀਆਂ 19:9, 10; ਬਿਵਸਥਾ ਸਾਰ 24:19-22; ਜ਼ਬੂਰਾਂ ਦੀ ਪੋਥੀ 37:25.
11-17 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 20-21
“ਯਹੋਵਾਹ ਆਪਣੇ ਲੋਕਾਂ ਨੂੰ ਵੱਖਰੇ ਕਰਦਾ ਹੈ”
ਕੀ ਫਿਰਦੌਸ ਬਾਰੇ ਤੁਹਾਡੀ ਉਮੀਦ ਪੱਕੀ ਹੈ?
12 ਫਿਰ ਵੀ ਸਾਨੂੰ ਇਕ ਖ਼ਾਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਤੁਸੀਂ ਉਹ ਸਾਰਾ ਹੁਕਮਨਾਮਾ ਜਿਹੜਾ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਮੰਨੋ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਪਾਰ ਲੰਘਣ ਵਾਲੇ ਹੋ।” (ਬਿਵਸਥਾ ਸਾਰ 11:8) ਲੇਵੀਆਂ 20:22 ਤੇ 24 ਵਿਚ ਇਸੇ ਦੇਸ਼ ਦਾ ਦੁਬਾਰਾ ਜ਼ਿਕਰ ਆਉਂਦਾ ਹੈ: “ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਮੇਰਿਆਂ ਸਭਨਾਂ ਨਿਆਵਾਂ ਨੂੰ ਮੰਨਕੇ ਪੂਰਾ ਕਰਨਾ ਭਈ ਉਹ ਦੇਸ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲਿਜਾਂਦਾ ਹਾਂ ਤੁਹਾਨੂੰ ਉਗਲਾਛ ਨਾ ਦੇਵੇ। ਪਰ ਮੈਂ ਤੁਹਾਨੂੰ ਆਖਿਆ ਹੈ, ਤੁਸੀਂ ਉਨ੍ਹਾਂ ਦਾ ਦੇਸ ਰੱਖੋਗੇ ਅਤੇ ਮੈਂ ਉਸ ਦੇ ਰੱਖਣ ਲਈ ਤੁਹਾਨੂੰ ਦਿਆਂਗਾ, ਇੱਕ ਅਜੇਹਾ ਦੇਸ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ।” ਜੀ ਹਾਂ, ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਲਈ ਯਹੋਵਾਹ ਦਾ ਕਹਿਣਾ ਮੰਨਣਾ ਲਾਜ਼ਮੀ ਸੀ। ਇਸਰਾਏਲੀਆਂ ਨੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਪਰਵਾਹ ਨਹੀਂ ਕੀਤੀ ਸੀ ਜਿਸ ਕਰਕੇ ਉਸ ਨੇ ਬਾਬਲੀਆਂ ਨੂੰ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਲੈਣ ਦਿੱਤਾ।
it-1 1199
ਵਿਰਾਸਤ
ਇਕ ਇਨਸਾਨ ਦੇ ਮਰ ਜਾਣ ਤੋਂ ਬਾਅਦ ਜੋ ਜ਼ਮੀਨ-ਜਾਇਦਾਦ ਉਸ ਦੇ ਵਾਰਸ ਜਾਂ ਕਿਸੇ ਹੋਰ ਹੱਕਦਾਰ ਨੂੰ ਮਿਲਦੀ ਹੈ, ਉਸ ਨੂੰ ਵਿਰਾਸਤ ਕਹਿੰਦੇ ਹਨ। ਮਾਤਾ-ਪਿਤਾ ਜਾਂ ਪਿਓ-ਦਾਦਿਆਂ ਦੀ ਕੋਈ ਵੀ ਚੀਜ਼ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲਦੀ ਹੈ, ਉਹ ਵੀ ਵਿਰਾਸਤ ਹੁੰਦੀ ਹੈ। ਇਬਰਾਨੀ ਭਾਸ਼ਾ ਵਿਚ ਵਿਰਾਸਤ ਲਈ ਜੋ ਖ਼ਾਸ ਕਿਰਿਆ ਵਰਤੀ ਜਾਂਦੀ ਹੈ, ਉਹ ਹੈ ਨਛਾਲ (ਨਾਂਵ, ਨਛਾਲਾ)। ਇਸ ਦਾ ਮਤਲਬ ਹੈ ਕਿ ਕੋਈ ਚੀਜ਼ ਪਿਓ-ਦਾਦਿਆਂ ਤੋਂ ਵਿਰਾਸਤ ਵਿਚ ਮਿਲਣੀ ਜਾਂ ਆਉਣ ਵਾਲੀ ਪੀੜ੍ਹੀ ਨੂੰ ਦੇਣੀ। (ਗਿਣ 26:55; ਹਿਜ਼ 46:18) ਇਬਰਾਨੀ ਵਿਚ ਵਿਰਾਸਤ ਲਈ ਇਕ ਹੋਰ ਕਿਰਿਆ ਵਰਤੀ ਜਾਂਦੀ ਹੈ ਉਹ ਹੈ ਯਾਰਾਛ। ਕੁਝ ਆਇਤਾਂ ਵਿਚ ਇਸ ਕਿਰਿਆ ਦਾ ਮਤਲਬ ਹੈ ‘ਵਾਰਸ ਬਣਨਾ।’ ਪਰ ਜ਼ਿਆਦਾਤਰ ਆਇਤਾਂ ਵਿਚ ਇਸ ਦਾ ਮਤਲਬ ਹੈ ਕਿਸੇ ਜ਼ਮੀਨ-ਜਾਇਦਾਦ ʼਤੇ ‘ਅਧਿਕਾਰ ਕਰਨਾ।’ (ਉਤ 15:3; ਲੇਵੀ 20:24) ਇਸ ਕਿਰਿਆ ਦਾ ਇਕ ਹੋਰ ਮਤਲਬ ਇਹ ਵੀ ਹੈ, ਫ਼ੌਜੀ ਹਮਲਾ ਕਰਕੇ ਕਿਸੇ ਇਲਾਕੇ ʼਤੇ ‘ਕਬਜ਼ਾ ਕਰਨਾ’ ਅਤੇ ਉਸ ਇਲਾਕੇ ਦੇ ਲੋਕਾਂ ਨੂੰ ਉੱਥੋਂ ‘ਕੱਢ ਦੇਣਾ।’ (ਬਿਵ 2:12; 31:3) ਯੂਨਾਨੀ ਵਿਚ ਵਿਰਾਸਤ ਦੇ ਲਈ ਕਲੇਰੋਸ ਸ਼ਬਦ ਹੈ ਜਿਸ ਦਾ ਅਸਲ ਵਿਚ ਮਤਲਬ ਸੀ ‘ਚਿੱਠੀ।’ ਬਾਅਦ ਵਿਚ ਇਸ ਸ਼ਬਦ ਦਾ ਮਤਲਬ “ਹਿੱਸਾ” ਅਤੇ “ਵਿਰਾਸਤ” ਵੀ ਸਮਝਿਆ ਜਾਣ ਲੱਗਾ।—ਮੱਤੀ 27:35; ਰਸੂ 1:17; 26:18.
it-1 317 ਪੈਰਾ 2
ਪੰਛੀ
ਜਲ-ਪਰਲੋ ਤੋਂ ਬਾਅਦ ਨੂਹ ਨੇ ਜਾਨਵਰਾਂ ਦੇ ਨਾਲ-ਨਾਲ “ਸ਼ੁੱਧ ਪੰਛੀਆਂ” ਦੀ ਬਲ਼ੀ ਵੀ ਚੜ੍ਹਾਈ। (ਉਤ 8:18-20) ਇਸ ਤੋਂ ਬਾਅਦ ਪਰਮੇਸ਼ੁਰ ਨੇ ਇਨਸਾਨਾਂ ਨੂੰ ਪੰਛੀਆਂ ਦਾ ਮਾਸ ਖਾਣ ਦੀ ਆਗਿਆ ਦੇ ਦਿੱਤੀ। ਪਰ ਉਨ੍ਹਾਂ ਨੇ ਇਨ੍ਹਾਂ ਦਾ ਖ਼ੂਨ ਨਹੀਂ ਸੀ ਖਾਣਾ। (ਉਤ 9:1-4; ਲੇਵੀ 7:26; 17:13 ਨਾਲ ਤੁਲਨਾ ਕਰੋ।) ਪਰਮੇਸ਼ੁਰ ਨੇ ਸ਼ਾਇਦ ਇਹ ਜ਼ਾਹਰ ਕੀਤਾ ਸੀ ਕਿ ਉਹ ਸਿਰਫ਼ ਕੁਝ ਪੰਛੀਆਂ ਦੇ ਬਲੀਦਾਨ ਹੀ ਸਵੀਕਾਰ ਕਰੇਗਾ। ਸ਼ਾਇਦ ਇਸੇ ਕਰਕੇ ਉਸ ਵੇਲੇ ਕੁਝ ਪੰਛੀਆਂ ਨੂੰ ਸ਼ੁੱਧ ਕਿਹਾ ਗਿਆ ਸੀ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਮੂਸਾ ਦਾ ਕਾਨੂੰਨ ਆਉਣ ਤਕ ਖਾਣ ਦੇ ਮਾਮਲੇ ਵਿਚ ਕਿਸੇ ਵੀ ਪੰਛੀ ਨੂੰ ਅਸ਼ੁੱਧ ਨਹੀਂ ਕਿਹਾ ਗਿਆ ਸੀ। ਬਾਅਦ ਵਿਚ ਮੂਸਾ ਦੇ ਕਾਨੂੰਨ ਵਿਚ ਕੁਝ ਪੰਛੀਆਂ ਨੂੰ “ਅਸ਼ੁੱਧ” ਕਿਹਾ ਗਿਆ ਜਿਨ੍ਹਾਂ ਨੂੰ ਖਾਣ ਦੀ ਮਨਾਹੀ ਸੀ। (ਲੇਵੀ 11:13-19, 46, 47; 20:25; ਬਿਵ 14:11-20) ਇਸ ਬਾਰੇ ਸਾਫ਼-ਸਾਫ਼ ਨਹੀਂ ਦੱਸਿਆ ਗਿਆ ਕਿ ਕਿਹੜੇ ਕਾਰਨਾਂ ਕਰਕੇ ਕੁਝ ਪੰਛੀਆਂ ਨੂੰ “ਅਸ਼ੁੱਧ” ਕਿਹਾ ਗਿਆ ਸੀ। ਹਾਲਾਂਕਿ ਜਿਨ੍ਹਾਂ ਪੰਛੀਆਂ ਨੂੰ ਅਸ਼ੁੱਧ ਕਿਹਾ ਗਿਆ ਸੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਛੀ ਸ਼ਿਕਾਰ ਕਰਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਇਸੇ ਕਰਕੇ ਅਸ਼ੁੱਧ ਕਿਹਾ ਗਿਆ ਸੀ। ਕੁਝ ਅਜਿਹੇ ਪੰਛੀਆਂ ਨੂੰ ਵੀ ਅਸ਼ੁੱਧ ਕਿਹਾ ਗਿਆ ਸੀ ਜੋ ਸ਼ਿਕਾਰ ਨਹੀਂ ਕਰਦੇ। ਪਰ ਜਦੋਂ ਨਵਾਂ ਇਕਰਾਰ ਲਾਗੂ ਹੋਇਆ, ਤਾਂ ਇਹ ਕਾਨੂੰਨ ਰੱਦ ਕਰ ਦਿੱਤਾ ਗਿਆ ਕਿ ਅਸ਼ੁੱਧ ਪੰਛੀਆਂ ਨੂੰ ਖਾਣਾ ਮਨ੍ਹਾ ਹੈ। ਪਰਮੇਸ਼ੁਰ ਨੇ ਇਹ ਗੱਲ ਪਤਰਸ ਨੂੰ ਇਕ ਦਰਸ਼ਨ ਵਿਚ ਦੱਸੀ ਸੀ।—ਰਸੂ 10:9-15.
ਹੀਰੇ-ਮੋਤੀ
ਬਿਵਸਥਾ ਸਾਰ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ ਆਪਣੇ ਸਰੀਰ ਨੂੰ ਕੱਟਣ-ਵੱਢਣ ਨਾਲ ਇਕ ਵਿਅਕਤੀ ਆਪਣੇ ਸਰੀਰ ਦੀ ਨਿਰਾਦਰੀ ਕਰਦਾ ਹੈ। ਇਸ ਰੀਤ ਦਾ ਸੰਬੰਧ ਸ਼ਾਇਦ ਝੂਠੇ ਧਰਮ ਨਾਲ ਹੈ ਅਤੇ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। (1 ਰਾਜਿਆਂ 18:25-28) ਅਸੀਂ ਮੁਰਦਿਆਂ ਦੇ ਮੁੜ ਜੀ ਉੱਠਣ ਦੀ ਉਮੀਦ ਰੱਖਦੇ ਹਾਂ, ਇਸ ਲਈ ਸੋਗ ਵਿਚ ਆਪਣੇ ਆਪ ਨੂੰ ਕੱਟ-ਵੱਢ ਕੇ ਲਹੂ-ਲੁਹਾਨ ਕਰਨਾ ਸਹੀ ਨਹੀਂ ਹੋਵੇਗਾ।
18-24 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 22-23
“ਸਾਡੇ ਲਈ ਤਿਉਹਾਰਾਂ ਦੀ ਅਹਿਮੀਅਤ”
it-1 826-827
ਬੇਖ਼ਮੀਰੀ ਰੋਟੀਆਂ ਦਾ ਤਿਉਹਾਰ
ਬੇਖ਼ਮੀਰੀ ਰੋਟੀਆਂ ਦੇ ਤਿਉਹਾਰ ਦੇ ਪਹਿਲੇ ਦਿਨ ਇਕ ਖ਼ਾਸ ਸਭਾ ਹੁੰਦੀ ਸੀ ਤੇ ਇਹ ਵੀ ਸਬਤ ਹੁੰਦਾ ਸੀ। ਇਸ ਤਿਉਹਾਰ ਦੇ ਦੂਸਰੇ ਦਿਨ ਯਾਨੀ 16 ਨੀਸਾਨ ਨੂੰ ਜੌਂ ਦੀ ਫ਼ਸਲ ਦੇ ਪਹਿਲੇ ਫਲ ਦਾ ਇਕ ਪੂਲਾ ਲਿਆ ਕੇ ਪੁਜਾਰੀ ਨੂੰ ਦਿੱਤਾ ਜਾਂਦਾ ਸੀ। ਇਜ਼ਰਾਈਲ ਦੇਸ਼ ਵਿਚ ਜੌਂ ਦੀ ਫ਼ਸਲ ਹੀ ਸਾਲ ਦੀ ਪਹਿਲੀ ਫ਼ਸਲ ਹੁੰਦੀ ਸੀ। ਇਜ਼ਰਾਈਲੀ ਇਸ ਤਿਉਹਾਰ ਤੋਂ ਪਹਿਲਾਂ ਨਵੀਂ ਫ਼ਸਲ ਦਾ ਨਾ ਅਨਾਜ ਖਾ ਸਕਦੇ ਸੀ, ਨਾ ਉਸ ਅਨਾਜ ਤੋਂ ਬਣੀ ਰੋਟੀ ਅਤੇ ਨਾ ਹੀ ਉਸ ਨੂੰ ਭੁੰਨ ਕੇ ਖਾ ਸਕਦੇ ਸੀ। ਜਦੋਂ ਪੁਜਾਰੀ ਨੂੰ ਜੌਂ ਦਾ ਪੂਲਾ ਲਿਆ ਦਿੱਤਾ ਜਾਂਦਾ ਸੀ, ਤਾਂ ਉਹ ਯਹੋਵਾਹ ਦੇ ਸਾਮ੍ਹਣੇ ਉਸ ਨੂੰ ਅੱਗੇ-ਪਿੱਛੇ ਹਿਲਾਉਂਦਾ ਸੀ। ਅਜਿਹਾ ਕਰਨਾ ਉਸ ਪੂਲੇ ਨੂੰ ਯਹੋਵਾਹ ਲਈ ਭੇਟ ਕਰਨ ਵਰਗਾ ਸੀ। ਇਸ ਤੋਂ ਇਲਾਵਾ ਇਕ ਸਾਲ ਦੇ ਨਰ ਭੇਡੂ ਦੀ ਹੋਮ-ਬਲ਼ੀ, ਅਨਾਜ ਵਿਚ ਰਲ਼ਾਏ ਹੋਏ ਤੇਲ ਦਾ ਚੜ੍ਹਾਵਾ ਅਤੇ ਪੀਣ ਦੀ ਭੇਟ ਵੀ ਚੜ੍ਹਾਉਣੀ ਸੀ। (ਲੇਵੀ 23:6-14) ਅੱਗੇ ਜਾ ਕੇ ਪੁਜਾਰੀ ਅਨਾਜ ਜਾਂ ਉਸ ਤੋਂ ਬਣਾਏ ਆਟੇ ਨੂੰ ਵੇਦੀ ʼਤੇ ਸਾੜਨ ਲੱਗੇ, ਪਰ ਕਾਨੂੰਨ ਅਨੁਸਾਰ ਅਜਿਹਾ ਕਰਨ ਬਾਰੇ ਨਹੀਂ ਦੱਸਿਆ ਗਿਆ ਸੀ। ਪੁਜਾਰੀ ਜੋ ਪੂਲਾ ਤੇ ਦੂਸਰੇ ਬਲੀਦਾਨ ਯਹੋਵਾਹ ਦੇ ਲਈ ਭੇਟ ਕਰਦਾ ਸੀ ਉਹ ਸਾਰੀ ਕੌਮ ਵੱਲੋਂ ਹੁੰਦਾ ਸੀ। ਇਸ ਤੋਂ ਇਲਾਵਾ, ਅਜਿਹੇ ਹਰ ਪਰਿਵਾਰ ਤੇ ਵਿਅਕਤੀ ਨੇ ਵੀ ਧੰਨਵਾਦ ਦੀਆਂ ਬਲ਼ੀਆਂ ਚੜ੍ਹਾਉਣੀਆਂ ਸੀ ਜਿਨ੍ਹਾਂ ਦੀ ਇਜ਼ਰਾਈਲ ਵਿਚ ਵਿਰਾਸਤ ਦੀ ਜ਼ਮੀਨ ਹੁੰਦੀ ਸੀ।—ਕੂਚ 23:19; ਬਿਵ 26:1, 2.
ਤਿਉਹਾਰ ਮਨਾਉਣ ਦਾ ਕਾਰਨ। ਇਸ ਤਿਉਹਾਰ ਵਿਚ ਲੋਕਾਂ ਨੇ ਬੇਖ਼ਮੀਰੀ ਰੋਟੀ ਖਾਣੀ ਸੀ ਕਿਉਂਕਿ ਯਹੋਵਾਹ ਨੇ ਮੂਸਾ ਦੇ ਜ਼ਰੀਏ ਇੱਦਾਂ ਕਰਨ ਦੀ ਸਖ਼ਤ ਹਿਦਾਇਤ ਦਿੱਤੀ ਸੀ। ਕੂਚ 12:14-20 ਵਿਚ ਮੂਸਾ ਨੇ ਇਸ ਬਾਰੇ ਲਿਖਿਆ, ਆਇਤ 19 ਕਹਿੰਦੀ ਹੈ ਕਿ “ਸੱਤਾਂ ਦਿਨਾਂ ਤੀਕ ਤੁਹਾਡਿਆਂ ਘਰਾਂ ਵਿੱਚ ਖ਼ਮੀਰ ਨਾ ਲੱਭੇ।” ਬਿਵਸਥਾ ਸਾਰ 16:3 ਵਿਚ ਬੇਖ਼ਮੀਰੀ ਰੋਟੀ ਨੂੰ ‘ਦੁਖ ਦੀ ਰੋਟੀਆਂ’ ਕਿਹਾ ਗਿਆ ਹੈ। ਹਰ ਸਾਲ ਜਦੋਂ ਯਹੂਦੀ ਇਸ ਤਿਉਹਾਰ ਦੌਰਾਨ ਇਹ ਰੋਟੀ ਖਾਂਦੇ ਸੀ, ਤਾਂ ਉਨ੍ਹਾਂ ਨੂੰ ਯਾਦ ਰਹਿੰਦਾ ਸੀ ਕਿ ਉਨ੍ਹਾਂ ਨੇ ਜਲਦੀ-ਜਲਦੀ ਮਿਸਰ ਦੇਸ਼ ਛੱਡਿਆ ਸੀ। ਅਜਿਹੇ ਹਾਲਾਤਾਂ ਵਿਚ ਉਨ੍ਹਾਂ ਕੋਲ ਆਟੇ ਵਿਚ ਖ਼ਮੀਰ ਮਿਲਾਉਣ ਦਾ ਵੀ ਸਮਾਂ ਨਹੀਂ ਸੀ। (ਕੂਚ 12:34) ਉਨ੍ਹਾਂ ਨੂੰ ਯਾਦ ਰਹਿਣਾ ਸੀ ਕਿ ਉਨ੍ਹਾਂ ਨੇ ਮਿਸਰ ਵਿਚ ਕਿੰਨੇ ਦੁੱਖ ਝੱਲੇ ਸਨ। ਯਹੋਵਾਹ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਤਿਉਹਾਰ ਕਿਉਂ ਮਨਾਉਣਾ ਹੈ। “ਤੁਸੀਂ ਜੀਵਨ ਭਰ ਉਸ ਦਿਨ ਨੂੰ ਚੇਤੇ ਰੱਖੋ ਜਦ ਤੁਸੀਂ ਮਿਸਰ ਦੇਸ ਤੋਂ ਨਿੱਕਲ ਆਏ।” ਜਦੋਂ ਇਜ਼ਰਾਈਲੀਆਂ ਨੇ ਵਾਧਾ ਕੀਤੇ ਹੋਏ ਦੇਸ਼ ਵਿਚ ਜਾਣਾ ਸੀ, ਉਦੋਂ ਉਨ੍ਹਾਂ ਨੇ ਇਕ ਆਜ਼ਾਦ ਕੌਮ ਬਣਨਾ ਸੀ। ਉਸ ਵੇਲੇ ਉਨ੍ਹਾਂ ਨੇ ਯਾਦ ਰੱਖਣਾ ਸੀ ਕਿ ਉਨ੍ਹਾਂ ਨੂੰ ਛੁਡਾਉਣ ਵਾਲਾ ਯਹੋਵਾਹ ਹੀ ਹੈ। ਇਸੇ ਗੱਲ ਨੂੰ ਯਾਦ ਰੱਖਣ ਲਈ ਉਹ ਬੇਖ਼ਮੀਰੀ ਰੋਟੀ ਦਾ ਤਿਉਹਾਰ ਮਨਾਉਂਦੇ ਸਨ ਜੋ ਇਜ਼ਰਾਈਲੀਆਂ ਦੇ ਤਿੰਨ ਵੱਡੇ ਤਿਉਹਾਰਾਂ ਵਿੱਚੋਂ ਪਹਿਲਾ ਤਿਉਹਾਰ ਸੀ।—ਬਿਵ 16:16.
it-2 598 ਪੈਰਾ 2
ਪੰਤੇਕੁਸਤ
ਪੰਤੇਕੁਸਤ ਤਿਉਹਾਰ ʼਤੇ ਕਣਕ ਦੀ ਫ਼ਸਲ ਦਾ ਪਹਿਲਾ ਫਲ ਯਹੋਵਾਹ ਨੂੰ ਚੜ੍ਹਾਇਆ ਜਾਂਦਾ ਸੀ। ਇਸ ਨੂੰ ਚੜ੍ਹਾਉਣ ਦਾ ਤਰੀਕਾ ਜੌਂ ਦੀ ਫ਼ਸਲ ਦੇ ਪਹਿਲੇ ਫਲ ਚੜ੍ਹਾਉਣ ਤੋਂ ਵੱਖਰਾ ਸੀ। ਦੋ-ਦਹਾਈ (4.4 ਲੀਟਰ ਦੇ ਬਰਾਬਰ) ਏਫਾਹ ਮੈਦੇ ਵਿਚ ਖਮੀਰ ਰਲ਼ਾ ਕੇ ਦੋ ਰੋਟੀਆਂ ਬਣਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਤੰਦੂਰ ਵਿਚ ਪਕਾਇਆ ਜਾਂਦਾ ਸੀ। ਇਜ਼ਰਾਈਲੀਆਂ ਨੇ ਇਹ ਰੋਟੀਆਂ “ਆਪਣੇ ਵਸੇਬਿਆਂ ਵਿੱਚੋਂ” ਲਿਆ ਕੇ ਚੜ੍ਹਾਵੇ ਵਜੋਂ ਚੜ੍ਹਾਉਣੀਆਂ ਸਨ। ਇਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਇਹ ਰੋਟੀਆਂ ਉੱਦਾਂ ਹੀ ਬਣਾਉਣੀਆਂ ਸਨ ਜਿਵੇਂ ਉਹ ਰੋਜ਼ ਆਪਣੇ ਲਈ ਬਣਾਉਂਦੇ ਸਨ। ਇਹ ਰੋਟੀਆਂ ਪਵਿੱਤਰ ਚੜ੍ਹਾਵੇ ਦੀਆਂ ਰੋਟੀਆਂ ਵਰਗੀਆਂ ਨਹੀਂ ਹੁੰਦੀਆਂ ਸਨ, ਸਗੋਂ ਆਮ ਰੋਟੀਆਂ ਹੁੰਦੀਆਂ ਸਨ। (ਲੇਵੀ 23:17) ਉਨ੍ਹਾਂ ਨੇ ਦੋ ਰੋਟੀਆਂ ਤੋਂ ਇਲਾਵਾ ਹੋਮ-ਬਲ਼ੀਆਂ, ਇਕ ਪਾਪ-ਬਲ਼ੀ ਅਤੇ ਦੋ ਮੇਮਣੇ ਸ਼ਾਂਤੀ-ਬਲ਼ੀਆਂ ਵਜੋਂ ਚੜ੍ਹਾਉਣੇ ਸਨ। ਪੁਜਾਰੀ ਰੋਟੀਆਂ ਅਤੇ ਮੇਮਣਿਆਂ ਦੇ ਟੁਕੜਿਆਂ ਥੱਲੇ ਹੱਥ ਰੱਖਦਾ ਸੀ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਅੱਗੇ-ਪਿੱਛੇ ਹਿਲਾਉਂਦਾ ਸੀ। ਇਸ ਤਰ੍ਹਾਂ ਕਰ ਕੇ ਉਹ ਇਹ ਸਾਰੀਆਂ ਚੀਜ਼ਾਂ ਯਹੋਵਾਹ ਨੂੰ ਚੜ੍ਹਾਉਂਦਾ ਸੀ। ਯਹੋਵਾਹ ਨੂੰ ਇਹ ਬਲ਼ੀਆਂ ਚੜ੍ਹਾਉਣ ਤੋਂ ਬਾਅਦ ਪੁਜਾਰੀ ਇਹ ਸ਼ਾਂਤੀ-ਬਲ਼ੀ ਵਜੋਂ ਖਾ ਸਕਦਾ ਸੀ।—ਲੇਵੀ 23:18-20.
ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧ ਰਹੇ ਹੋ?
11 ਯਹੋਵਾਹ ਦਾ ਸੰਗਠਨ ਸਾਨੂੰ ਪੌਲੁਸ ਰਸੂਲ ਦੀ ਸਲਾਹ ਮੰਨਣ ਦੀ ਹੱਲਾਸ਼ੇਰੀ ਦਿੰਦਾ ਹੈ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।” (ਇਬ. 10:24, 25) ਇਜ਼ਰਾਈਲੀ ਹਰ ਸਾਲ ਤਿਉਹਾਰ ਮਨਾਉਣ ਤੇ ਭਗਤੀ ਕਰਨ ਲਈ ਇਕੱਠੇ ਹੁੰਦੇ ਸਨ ਜਿਸ ਕਰਕੇ ਉਹ ਪਰਮੇਸ਼ੁਰ ਦੇ ਨੇੜੇ ਆਉਂਦੇ ਸਨ। ਇਸ ਤੋਂ ਇਲਾਵਾ, ਇਹ ਤਿਉਹਾਰ ਖ਼ੁਸ਼ੀ ਦੇ ਮੌਕੇ ਵੀ ਹੁੰਦੇ ਸਨ ਜਿਵੇਂ ਕਿ ਨਹਮਯਾਹ ਦੇ ਜ਼ਮਾਨੇ ਵਿਚ ਡੇਰਿਆਂ ਦਾ ਤਿਉਹਾਰ। (ਕੂਚ 23:15, 16; ਨਹ. 8:9-18) ਅੱਜ ਸਾਡੇ ਲਈ ਵੀ ਮੀਟਿੰਗਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਾਨੂੰ ਇਨ੍ਹਾਂ ਵਿਚ ਹਾਜ਼ਰ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਤੋਂ ਸਾਨੂੰ ਯਹੋਵਾਹ ਦੇ ਨੇੜੇ ਰਹਿਣ ਤੇ ਉਸ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹਿਣ ਵਿਚ ਮਦਦ ਮਿਲਦੀ ਹੈ।—ਤੀਤੁ. 2:2.
ਹੀਰੇ-ਮੋਤੀ
ਆਪਣੀ ਖਰਿਆਈ ਬਣਾਈ ਰੱਖੋ!
3 ਜਦੋਂ ਪਰਮੇਸ਼ੁਰ ਪ੍ਰਤੀ ਸਾਡੀ ਖਰਿਆਈ ਦੀ ਗੱਲ ਆਉਂਦੀ ਹੈ, ਤਾਂ ਖਰਿਆਈ ਦਾ ਮਤਲਬ ਹੈ ਕਿ ਯਹੋਵਾਹ ਨੂੰ ਦਿਲੋਂ ਤੇ ਅਟੁੱਟ ਪਿਆਰ ਕਰਨਾ ਤਾਂਕਿ ਅਸੀਂ ਹਰ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਦੀ ਇੱਛਾ ਬਾਰੇ ਸੋਚੀਏ। ਕੁਝ ਜਾਣਕਾਰੀ ʼਤੇ ਗੌਰ ਕਰੋ ਕਿ ਬਾਈਬਲ ਵਿਚ ਖਰਿਆਈ ਸ਼ਬਦ ਕਿਵੇਂ ਵਰਤਿਆ ਗਿਆ ਹੈ। ਬਾਈਬਲ ਵਿਚ ਜਿਸ ਸ਼ਬਦ ਦਾ ਅਨੁਵਾਦ “ਖਰਿਆਈ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ: ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰਾ। ਮਿਸਾਲ ਲਈ, ਇਜ਼ਰਾਈਲੀ ਯਹੋਵਾਹ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਹੁੰਦੇ ਸਨ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। (ਲੇਵੀ. 22:21, 22) ਪਰਮੇਸ਼ੁਰ ਦੇ ਲੋਕ ਉਹ ਜਾਨਵਰ ਨਹੀਂ ਚੜ੍ਹਾ ਸਕਦੇ ਸਨ ਜਿਸ ਦੀ ਲੱਤ, ਅੱਖ ਜਾਂ ਕੰਨ ਨਹੀਂ ਸੀ ਹੁੰਦਾ ਤੇ ਨਾ ਹੀ ਕਿਸੇ ਬੀਮਾਰ ਜਾਨਵਰ ਦੀ ਬਲ਼ੀ ਚੜ੍ਹਾ ਸਕਦੇ ਸਨ। ਯਹੋਵਾਹ ਲਈ ਇਹ ਗੱਲ ਜ਼ਰੂਰੀ ਸੀ ਕਿ ਜਾਨਵਰ ਪੂਰਾ ਜਾਂ ਬਿਨਾਂ ਨੁਕਸ ਤੋਂ ਹੋਵੇ। (ਮਲਾ. 1:6-9) ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਇੱਦਾਂ ਕਿਉਂ ਚਾਹੁੰਦਾ ਸੀ। ਜਦੋਂ ਅਸੀਂ ਕੋਈ ਫਲ, ਕਿਤਾਬ, ਔਜ਼ਾਰ ਜਾਂ ਕੋਈ ਹੋਰ ਚੀਜ਼ ਖ਼ਰੀਦਦੇ ਹਾਂ, ਤਾਂ ਅਸੀਂ ਨਹੀਂ ਚਾਹੁੰਦੇ ਹਾਂ ਕਿ ਉਹ ਖ਼ਰਾਬ ਹੋਵੇ। ਅਸੀਂ ਚਾਹੁੰਦੇ ਹਾਂ ਕਿ ਚੀਜ਼ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਵੇ। ਪਿਆਰ ਤੇ ਵਫ਼ਾਦਾਰੀ ਦੇ ਮਾਮਲੇ ਵਿਚ ਯਹੋਵਾਹ ਵੀ ਇਸੇ ਤਰ੍ਹਾਂ ਚਾਹੁੰਦਾ ਹੈ। ਸਾਡਾ ਪਿਆਰ ਤੇ ਵਫ਼ਾਦਾਰੀ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਣੀ ਚਾਹੀਦੀ ਹੈ।
25-31 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 24-25
“ਆਜ਼ਾਦੀ ਦਾ ਸਾਲ ਅਤੇ ਭਵਿੱਖ ਵਿਚ ਆਜ਼ਾਦੀ”
3 ਜੇ ਅਸੀਂ ਪਹਿਲਾਂ ਉਸ ਆਨੰਦ ਦੇ ਵਰ੍ਹੇ ਦੇ ਪ੍ਰਬੰਧ ਬਾਰੇ ਦੇਖਾਂਗੇ ਜੋ ਪਰਮੇਸ਼ੁਰ ਨੇ ਆਪਣੇ ਲੋਕਾਂ ਲਈ ਕੀਤਾ ਸੀ, ਤਾਂ ਅਸੀਂ ਸੌਖਿਆਂ ਹੀ ਸਮਝ ਸਕਦੇ ਹਾਂ ਕਿ ਯਿਸੂ ਨੇ ਕਿਸ ਆਜ਼ਾਦੀ ਦੀ ਗੱਲ ਕੀਤੀ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ: ‘ਤੁਸਾਂ ਪੰਜਾਹਵੇਂ ਵਰਹੇ ਨੂੰ ਪਵਿੱਤ੍ਰ ਰੱਖਣਾ ਅਤੇ ਦੇਸ ਦਿਆਂ ਸਾਰਿਆਂ ਵਾਸੀਆਂ ਦੇ ਲਈ ਛੁਟਕਾਰੇ ਦਾ ਹੋਕਾ ਦੇਣਾ ਇਹ ਤੁਹਾਡੇ ਲਈ ਅਨੰਦ ਹੋਵੇਗਾ ਅਤੇ ਤੁਸਾਂ ਆਪੋ ਆਪਣੀ ਪੱਤੀ [ਯਾਨੀ ਜ਼ਮੀਨ] ਵਿੱਚ ਮੁੜ ਜਾਣਾ ਅਤੇ ਤੁਸਾਂ ਆਪੋ ਆਪਣੇ ਟੱਬਰਾਂ ਵਿੱਚ ਮੁੜ ਜਾਣਾ।’ (ਲੇਵੀਆਂ 25:8-12 ਪੜ੍ਹੋ।) ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਇਜ਼ਰਾਈਲੀਆਂ ਨੂੰ ਹਰ ਹਫ਼ਤੇ ਮਨਾਏ ਜਾਂਦੇ ਸਬਤ ਤੋਂ ਕਿਵੇਂ ਫ਼ਾਇਦਾ ਹੁੰਦਾ ਸੀ। ਪਰ ਇਜ਼ਰਾਈਲੀਆਂ ਨੂੰ ਆਨੰਦ ਦੇ ਵਰ੍ਹੇ ਤੋਂ ਕਿਵੇਂ ਫ਼ਾਇਦਾ ਹੁੰਦਾ ਸੀ? ਮੰਨ ਲਓ, ਇਕ ਇਜ਼ਰਾਈਲੀ ਕਰਜ਼ੇ ਹੇਠ ਡੁੱਬ ਗਿਆ ਸੀ। ਕਰਜ਼ਾ ਚੁਕਾਉਣ ਲਈ ਮਜਬੂਰਨ ਉਸ ਨੂੰ ਆਪਣੀ ਜ਼ਮੀਨ ਵੇਚਣੀ ਪੈਂਦੀ ਸੀ। ਪਰ ਆਨੰਦ ਦੇ ਵਰ੍ਹੇ ਦੌਰਾਨ ਉਸ ਨੂੰ ਆਪਣੀ ਜ਼ਮੀਨ ਵਾਪਸ ਮਿਲ ਜਾਣੀ ਸੀ। ਇਸ ਤਰ੍ਹਾਂ ਉਸ ਆਦਮੀ ਨੇ “ਆਪਣੀ ਪੱਤੀ ਵਿੱਚ ਮੁੜ ਜਾਣਾ” ਸੀ ਅਤੇ ਭਵਿੱਖ ਵਿਚ ਉਸ ਦੇ ਬੱਚਿਆਂ ਨੂੰ ਇਹ ਜ਼ਮੀਨ ਵਿਰਾਸਤ ਵਿਚ ਮਿਲਣੀ ਸੀ। ਇਕ ਹੋਰ ਮਾਮਲੇ ʼਤੇ ਗੌਰ ਕਰੋ। ਔਖੀਆਂ ਘੜੀਆਂ ਵਿਚ ਸ਼ਾਇਦ ਇਕ ਆਦਮੀ ਨੂੰ ਕਰਜ਼ਾ ਚੁਕਾਉਣ ਲਈ ਆਪਣੇ ਆਪ ਨੂੰ ਜਾਂ ਆਪਣੇ ਕਿਸੇ ਬੱਚੇ ਨੂੰ ਗ਼ੁਲਾਮੀ ਵਿਚ ਵੇਚਣਾ ਪੈਂਦਾ ਸੀ। ਪਰ ਆਨੰਦ ਦੇ ਵਰ੍ਹੇ ਦੌਰਾਨ ਉਹ ਗ਼ੁਲਾਮ ‘ਆਪਣੇ ਟੱਬਰ ਵਿੱਚ ਮੁੜ’ ਜਾਂਦਾ ਸੀ। ਇਸ ਤਰ੍ਹਾਂ ਕੋਈ ਵੀ ਗ਼ੁਲਾਮ ਹਮੇਸ਼ਾ ਲਈ ਗ਼ੁਲਾਮ ਨਹੀਂ ਰਹਿੰਦਾ ਸੀ ਅਤੇ ਉਸ ਨੂੰ ਛੁਟਕਾਰੇ ਦੀ ਉਮੀਦ ਹੁੰਦੀ ਸੀ। ਇਸ ਪ੍ਰਬੰਧ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਕਿੰਨੀ ਹੀ ਪਰਵਾਹ ਕਰਦਾ ਸੀ! 4 ਆਨੰਦ ਦੇ ਵਰ੍ਹੇ ਦਾ ਹੋਰ ਕੀ ਫ਼ਾਇਦਾ ਹੁੰਦਾ ਸੀ? ਯਹੋਵਾਹ ਨੇ ਮੂਸਾ ਰਾਹੀਂ ਦੱਸਿਆ: “ਤੁਹਾਡੇ ਵਿੱਚ ਕੋਈ ਕੰਗਾਲ ਨਾ ਰਹੇਗਾ ਕਿਉਂ ਜੋ ਯਹੋਵਾਹ ਤੁਹਾਨੂੰ ਉਸ ਧਰਤੀ ਵਿੱਚ ਬਰਕਤ ਦੇਵੇਗਾ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕਬਜ਼ਾ ਕਰ ਕੇ ਮਿਲਖ ਲਈ ਦੇਣ ਵਾਲਾ ਹੈ।” (ਬਿਵ. 15:4) ਇਹ ਪ੍ਰਬੰਧ ਅੱਜ ਦੀ ਦੁਨੀਆਂ ਨਾਲੋਂ ਕਿੰਨਾ ਹੀ ਵੱਖਰਾ ਸੀ ਕਿਉਂਕਿ ਅੱਜ ਅਮੀਰ ਹੋਰ ਅਮੀਰ ਹੋ ਰਹੇ ਹਨ ਤੇ ਗ਼ਰੀਬ ਹੋਰ ਗ਼ਰੀਬ!
it-1 1200 ਪੈਰਾ 2
ਵਿਰਾਸਤ
ਇਜ਼ਰਾਈਲ ਵਿਚ ਹਰ ਪਰਿਵਾਰ ਕੋਲ ਜਿਹੜੀ ਜ਼ਮੀਨ ਹੁੰਦੀ ਸੀ ਉਹ ਵਿਰਾਸਤ ਦੇ ਤੌਰ ਤੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਮਿਲਦੀ ਸੀ। ਇਸ ਲਈ ਕਿਸੇ ਕੋਲ ਵੀ ਆਪਣੀ ਜ਼ਮੀਨ ਹਮੇਸ਼ਾ ਲਈ ਵੇਚਣ ਦਾ ਅਧਿਕਾਰ ਨਹੀਂ ਸੀ। ਜੇ ਇਕ ਇਜ਼ਰਾਈਲੀ ਆਪਣੀ ਜ਼ਮੀਨ ਵੇਚਦਾ ਸੀ, ਤਾਂ ਉਹ ਸਿਰਫ਼ ਇਸ ਨੂੰ ਗਹਿਣੇ ਰੱਖ ਸਕਦਾ ਸੀ ਯਾਨੀ ਉਹ ਜ਼ਮੀਨ ਸਿਰਫ਼ ਕੁਝ ਸਮੇਂ ਲਈ ਹੀ ਖ਼ਰੀਦਣ ਵਾਲੇ ਕੋਲ ਰਹਿੰਦੀ ਸੀ। ਇਕ ਇਜ਼ਰਾਈਲੀ ਆਪਣੀ ਜ਼ਮੀਨ ਨੂੰ ਉੱਨੀ ਕੀਮਤ ʼਤੇ ਗਹਿਣੇ ਰੱਖ ਸਕਦਾ ਸੀ ਜਿੰਨੀ ਆਜ਼ਾਦੀ ਦੇ ਸਾਲ ਤਕ ਹੋਣ ਵਾਲੀ ਫ਼ਸਲ ਦੀ ਕੀਮਤ ਹੋਣੀ ਸੀ। ਆਜ਼ਾਦੀ ਦੇ ਸਾਲ ਉਨ੍ਹਾਂ ਇਜ਼ਰਾਈਲੀਆਂ ਦੀ ਜ਼ਮੀਨ ਵਾਪਸ ਮੋੜ ਦਿੱਤੀ ਜਾਂਦੀ ਸੀ ਜਿਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਰੱਖੀ ਹੁੰਦੀ ਸੀ। ਜੇਕਰ ਇਕ ਇਜ਼ਰਾਈਲੀ ਦੇ ਹੱਥ-ਵੱਸ ਹੁੰਦਾ, ਤਾਂ ਉਹ ਆਜ਼ਾਦੀ ਦਾ ਸਾਲ ਆਉਣ ਤੋਂ ਪਹਿਲਾਂ ਆਪਣੀ ਜ਼ਮੀਨ ਦੁਬਾਰਾ ਖ਼ਰੀਦ ਸਕਦਾ ਸੀ। (ਲੇਵੀ 25:13, 15, 23, 24) ਜਿਨ੍ਹਾਂ ਦਾ ਘਰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਨਹੀਂ ਹੁੰਦਾ ਸੀ ਜੇ ਉਹ ਆਪਣਾ ਘਰ ਵੇਚ ਦਿੰਦੇ ਸਨ, ਤਾਂ ਆਜ਼ਾਦੀ ਦੇ ਸਾਲ ਉਨ੍ਹਾਂ ਨੂੰ ਆਪਣਾ ਘਰ ਦੁਬਾਰਾ ਵਾਪਸ ਮਿਲ ਜਾਂਦਾ ਸੀ ਕਿਉਂਕਿ ਜਿਹੜੇ ਘਰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਨਹੀਂ ਸਨ, ਉਨ੍ਹਾਂ ਘਰਾਂ ਨੂੰ ਖੇਤਾਂ ਦਾ ਹੀ ਹਿੱਸਾ ਮੰਨਿਆ ਜਾਂਦਾ ਸੀ। ਜੇ ਕਿਸੇ ਆਦਮੀ ਨੂੰ ਚਾਰ-ਦੀਵਾਰੀ ਵਾਲੇ ਸ਼ਹਿਰ ਵਿਚ ਆਪਣਾ ਘਰ ਵੇਚਣਾ ਪੈਂਦਾ ਸੀ, ਤਾਂ ਘਰ ਵੇਚਣ ਤੋਂ ਬਾਅਦ ਇਕ ਸਾਲ ਤਕ ਉਸ ਕੋਲ ਉਸ ਨੂੰ ਦੁਬਾਰਾ ਖ਼ਰੀਦਣ ਦਾ ਹੱਕ ਹੁੰਦਾ ਸੀ। ਪਰ ਜੇ ਉਹ ਇਕ ਸਾਲ ਦੇ ਵਿਚ-ਵਿਚ ਘਰ ਵਾਪਸ ਨਹੀਂ ਖ਼ਰੀਦਦਾ, ਤਾਂ ਆਜ਼ਾਦੀ ਦੇ ਸਾਲ ਇਹ ਘਰ ਉਸ ਨੂੰ ਦੁਬਾਰਾ ਨਹੀਂ ਮਿਲਦਾ ਸੀ। ਇਸ ਮਾਮਲੇ ਵਿਚ ਲੇਵੀਆਂ ਲਈ ਥੋੜ੍ਹਾ ਵੱਖਰਾ ਕਾਨੂੰਨ ਸੀ। ਜੇਕਰ ਉਹ ਆਪਣੇ ਸ਼ਹਿਰਾਂ ਵਿਚਲੇ ਘਰ ਵੇਚ ਦਿੰਦੇ ਸਨ, ਤਾਂ ਉਹ ਕਦੀ ਵੀ ਇਨ੍ਹਾਂ ਨੂੰ ਦੁਬਾਰਾ ਖ਼ਰੀਦ ਸਕਦੇ ਸਨ। ਲੇਵੀਆਂ ਕੋਲ ਆਪਣਾ ਘਰ ਦੁਬਾਰਾ ਖ਼ਰੀਦਣ ਦਾ ਅਧਿਕਾਰ ਹਮੇਸ਼ਾ ਲਈ ਹੁੰਦਾ ਸੀ ਕਿਉਂਕਿ ਇਜ਼ਰਾਈਲ ਵਿਚ ਉਨ੍ਹਾਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਮਿਲਦੀ ਸੀ।—ਲੇਵੀ 25:29-34.
it-2 122-123
ਆਜ਼ਾਦੀ ਦਾ ਸਾਲ
ਜਦੋਂ ਇਜ਼ਰਾਈਲੀਆਂ ਨੇ ਆਜ਼ਾਦੀ ਦੇ ਸਾਲ ਸੰਬੰਧੀ ਦਿੱਤਾ ਪਰਮੇਸ਼ੁਰ ਦਾ ਕਾਨੂੰਨ ਮੰਨਿਆ, ਤਾਂ ਉਨ੍ਹਾਂ ਦਾ ਭਲਾ ਹੋਇਆ। ਕਿਸੇ ਨੂੰ ਵੀ ਤੰਗੀ ਦਾ ਸਾਮ੍ਹਣਾ ਨਹੀਂ ਕਰਨਾ ਪਿਆ। ਅੱਜ ਕਈ ਦੇਸ਼ ਵਿਚ ਲੋਕ ਜਾਂ ਤਾਂ ਬਹੁਤ ਅਮੀਰ ਹਨ ਜਾਂ ਫਿਰ ਬਹੁਤ ਹੀ ਗ਼ਰੀਬ। ਪਰ ਆਜ਼ਾਦੀ ਦੇ ਸਾਲ ਬਾਰੇ ਦਿੱਤਾ ਕਾਨੂੰਨ ਮੰਨਣ ਨਾਲ ਇਜ਼ਰਾਈਲ ਦੇਸ਼ ਦੀ ਇਹ ਹਾਲਤ ਨਹੀਂ ਹੁੰਦੀ ਸੀ। ਕੋਈ ਵੀ ਗ਼ਰੀਬ ਜਾਂ ਬੇਰੋਜ਼ਗਾਰ ਨਹੀਂ ਸੀ ਹੁੰਦਾ ਸਗੋਂ ਸਾਰਿਆਂ ਕੋਲ ਕੰਮ ਹੁੰਦਾ ਸੀ। ਉਨ੍ਹਾਂ ਦੀ ਮਿਹਨਤ ਕਰ ਕੇ ਦੇਸ਼ ਦੀ ਆਰਥਿਕ ਹਾਲਤ ਵਧੀਆ ਰਹਿੰਦੀ ਸੀ ਅਤੇ ਯਹੋਵਾਹ ਦੀ ਬਰਕਤ ਸਦਕਾ ਭਰਪੂਰ ਫ਼ਸਲ ਹੁੰਦੀ ਸੀ। ਇਸ ਤੋਂ ਇਲਾਵਾ, ਲੋਕਾਂ ਨੂੰ ਪਰਮੇਸ਼ੁਰ ਦੇ ਕਾਨੂੰਨ ਸਿਖਾਏ ਜਾਂਦੇ ਸਨ ਅਤੇ ਕਾਨੂੰਨਾਂ ਨੂੰ ਮੰਨਣ ਕਰਕੇ ਦੇਸ਼ ਖ਼ੁਸ਼ਹਾਲ ਹੁੰਦਾ ਸੀ। ਜਦੋਂ ਇਜ਼ਰਾਈਲ ਵਿਚ ਪਰਮੇਸ਼ੁਰ ਵੱਲੋਂ ਦੱਸੇ ਤਰੀਕੇ ਨਾਲ ਹਕੂਮਤ ਕੀਤੀ ਜਾਂਦੀ ਸੀ, ਤਾਂ ਸਭ ਕੁਝ ਬਹੁਤ ਹੀ ਵਧੀਆ ਤਰੀਕੇ ਨਾਲ ਚੱਲਦਾ ਸੀ।—ਯਸਾ 33:22.
ਹੀਰੇ-ਮੋਤੀ
ਅਦਲੇ ਦਾ ਬਦਲਾ ਲੈਣਾ—ਕੀ ਇਹ ਠੀਕ ਹੈ?
ਜੇ ਇਕ ਇਸਰਾਏਲੀ ਕਿਸੇ ਦੂਸਰੇ ਇਸਰਾਏਲੀ ਨਾਲ ਲੜਦੇ ਹੋਏ ਉਸ ਦੀ ਅੱਖ ਕੱਢ ਦਿੰਦਾ, ਤਾਂ ਕਾਨੂੰਨ ਮੁਤਾਬਕ ਉਸ ਨੂੰ ਇਸ ਦੀ ਸਜ਼ਾ ਦਿੱਤੀ ਜਾਂਦੀ ਸੀ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਬੇਕਸੂਰ ਇਸਰਾਏਲੀ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਕੇ ਉਸ ਤੋਂ ਜਾਂ ਉਸ ਦੇ ਪਰਿਵਾਰ ਤੋਂ ਜਾ ਕੇ ਬਦਲਾ ਲੈ ਸਕਦਾ ਸੀ। ਕਾਨੂੰਨ ਮੁਤਾਬਕ ਉਸ ਨੂੰ ਆਪਣਾ ਕੇਸ ਨਿਆਈਆਂ ਸਾਮ੍ਹਣੇ ਲਿਆਉਣਾ ਪੈਂਦਾ ਸੀ ਜੋ ਉਸ ਨੂੰ ਇਨਸਾਫ਼ ਦਿਲਾ ਸਕਦੇ ਸਨ। ਇਹ ਜਾਣਦੇ ਹੋਏ ਕਿ ਅਪਰਾਧੀ ਨੂੰ ਉਸ ਦੀ ਕੀਤੀ ਦੀ ਸਜ਼ਾ ਮਿਲੇਗੀ ਬੇਕਸੂਰ ਵਿਅਕਤੀ ਨੂੰ ਬਦਲਾ ਲੈਣ ਤੋਂ ਰੋਕ ਸਕਦੀ ਸੀ। ਪਰ ਇਸ ਤੋਂ ਇਲਾਵਾ ਪਰਮੇਸ਼ੁਰ ਦੇ ਹੋਰ ਵੀ ਕਾਨੂੰਨ ਸਨ ਜੋ ਇੱਥੇ ਲਾਗੂ ਹੁੰਦੇ ਹਨ।
1-7 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 26-27
“ਯਹੋਵਾਹ ਤੋਂ ਬਰਕਤਾਂ ਕਿਵੇਂ ਪਾਈਏ?”
“ਨਿਕੰਮੀਆਂ ਗੱਲਾਂ” ਜਾਂ ਚੀਜ਼ਾਂ ਤੋਂ ਮਨ ਫੇਰੋ
8 “ਮਾਯਾ” ਜਾਂ ਪੈਸਾ ਰੱਬ ਦੀ ਜਗ੍ਹਾ ਕਿਵੇਂ ਲੈ ਸਕਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ। ਜ਼ਰਾ ਕਲਪਨਾ ਕਰੋ ਕਿ ਪ੍ਰਾਚੀਨ ਇਸਰਾਏਲ ਵਿਚ ਇਕ ਪੱਥਰ ਖੇਤ ਵਿਚ ਪਿਆ ਹੋਇਆ ਹੈ। ਇਹ ਪੱਥਰ ਘਰ ਜਾਂ ਕੰਧ ਬਣਾਉਣ ਲਈ ਵਰਤਿਆ ਜਾ ਸਕਦਾ ਸੀ ਜਾਂ ਇਸ ਨੂੰ “ਥੰਮ੍ਹ” ਜਾਂ “ਪੱਥਰ ਦੀ ਮੂਰਤ” ਵਜੋਂ ਵੀ ਵਰਤਿਆ ਜਾ ਸਕਦਾ ਸੀ। ਪਰ ਇਸ ਤਰ੍ਹਾਂ ਇਹ ਯਹੋਵਾਹ ਦੇ ਲੋਕਾਂ ਲਈ ਠੋਕਰ ਦਾ ਕਾਰਨ ਬਣ ਸਕਦਾ ਸੀ। (ਲੇਵੀ. 26:1) ਇਸੇ ਤਰ੍ਹਾਂ ਪੈਸੇ ਦੀ ਵੀ ਆਪਣੀ ਜਗ੍ਹਾ ਹੈ। ਹਾਂ, ਗੁਜ਼ਾਰਾ ਤੋਰਨ ਲਈ ਸਾਨੂੰ ਪੈਸੇ ਦੀ ਲੋੜ ਹੈ ਅਤੇ ਅਸੀਂ ਇਸ ਨੂੰ ਯਹੋਵਾਹ ਦੀ ਭਗਤੀ ਵਿਚ ਵੀ ਇਸਤੇਮਾਲ ਕਰ ਸਕਦੇ ਹਾਂ। (ਉਪ. 7:12; ਲੂਕਾ 16:9) ਪਰ ਜੇ ਅਸੀਂ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਦੀ ਬਜਾਇ ਪੈਸੇ ਕਮਾਉਣ ਵਿਚ ਹੀ ਲੱਗੇ ਰਹੀਏ, ਤਾਂ ਇਹ ਸਾਡਾ ਰੱਬ ਬਣ ਸਕਦਾ ਹੈ। (1 ਤਿਮੋਥਿਉਸ 6:9, 10 ਪੜ੍ਹੋ।) ਅੱਜ ਦੁਨੀਆਂ ਵਿਚ ਧਨ-ਦੌਲਤ ਇਕੱਠਾ ਕਰਨਾ ਹੀ ਲੋਕਾਂ ਲਈ ਸਭ ਕੁਝ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪੈਸੇ ਪਿੱਛੇ ਭੱਜਣ ਦੀ ਬਜਾਇ ਇਸ ਬਾਰੇ ਸਹੀ ਨਜ਼ਰੀਆ ਰੱਖੀਏ।—1 ਤਿਮੋ. 6:17-19.
it-1 223 ਪੈਰਾ 3
ਹੈਰਾਨੀਜਨਕ
ਯਹੋਵਾਹ ਮੂਸਾ ਨਾਲ ਬਹੁਤ ਹੀ ਖ਼ਾਸ ਤਰੀਕੇ ਨਾਲ ਪੇਸ਼ ਆਇਆ ਅਤੇ ਉਸ ਨੂੰ ਕਈ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ। ਇਸ ਲਈ ਪਰਮੇਸ਼ੁਰ ਦੇ ਲੋਕ ਮੂਸਾ ਦਾ ਗਹਿਰਾ ਆਦਰ (ਇਬਰਾਨੀ, ਮੋਹਰਾ) ਕਰਦੇ ਸਨ। (ਬਿਵ 34:10, 12; ਕੂਚ 19:9) ਉਹ ਮੂਸਾ ਦੇ ਅਧੀਨ ਰਹਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ ਨੇ ਹੀ ਮੂਸਾ ਨੂੰ ਅਧਿਕਾਰ ਦਿੱਤਾ ਹੈ। ਉਹ ਜਾਣਦੇ ਸਨ ਕਿ ਯਹੋਵਾਹ ਮੂਸਾ ਦੇ ਜ਼ਰੀਏ ਹੀ ਉਨ੍ਹਾਂ ਨਾਲ ਗੱਲ ਕਰਦਾ ਹੈ। ਇਜ਼ਰਾਈਲੀਆਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਦਿਲ ਵਿਚ ਯਹੋਵਾਹ ਦੇ ਪਵਿੱਤਰ ਸਥਾਨ ਲਈ ਵੀ ਗਹਿਰਾ ਆਦਰ ਹੋਣਾ ਚਾਹੀਦਾ ਹੈ। (ਲੇਵੀ 19:30; 26:2) ਪਵਿੱਤਰ ਸਥਾਨ ਦਾ ਗਹਿਰਾ ਆਦਰ ਕਰਨ ਕਰਕੇ ਉਨ੍ਹਾਂ ਨੇ ਯਹੋਵਾਹ ਦੇ ਦੱਸੇ ਤਰੀਕੇ ਮੁਤਾਬਕ ਉਸ ਦੀ ਭਗਤੀ ਕਰਨੀ ਸੀ। ਨਾਲੇ ਉਨ੍ਹਾਂ ਨੇ ਪਵਿੱਤਰ ਸਥਾਨ ਵਿਚ ਪਰਮੇਸ਼ੁਰ ਦੀਆਂ ਆਗਿਆਵਾਂ ਦੇ ਖ਼ਿਲਾਫ਼ ਕੋਈ ਕੰਮ ਨਹੀਂ ਕਰਨਾ ਸੀ।
w91 3/1 17 ਪੈਰਾ 10
“ਪਰਮੇਸ਼ੁਰ ਦੀ ਸ਼ਾਂਤੀ” ਨੂੰ ਆਪਣੇ ਦਿਲ ਦੀ ਰਾਖੀ ਕਰਨ ਦਿਓ
10 ਯਹੋਵਾਹ ਨੇ ਕੌਮ ਨੂੰ ਕਿਹਾ: “ਜੇ ਤੁਸੀਂ ਮੇਰੀਆਂ ਬਿਧਾਂ ਵਿੱਚ ਚੱਲ ਕੇ ਮੇਰੇ ਹੁਕਮਾਂ ਨੂੰ ਮੰਨੋਗੇ ਅਤੇ ਪੂਰਾ ਕਰੋਗੇ। ਤਾਂ ਮੈਂ ਤੁਹਾਨੂੰ ਵੇਲੇ ਸਿਰ ਮੀਂਹ ਦੇਵਾਂਗਾ ਅਤੇ ਧਰਤੀ ਆਪਣੀ ਖੱਟੀ ਦੇਵੇਗੀ ਅਤੇ ਧਰਤੀ ਦੇ ਬਿਰਛ ਫਲ ਉਗਾਉਣਗੇ। ਅਤੇ ਮੈਂ ਉਸ ਦੇਸ ਵਿੱਚ ਸੁਖ ਬਖਸ਼ਾਂਗਾ ਅਤੇ ਤੁਸੀਂ ਲੰਮੇ ਪਓਗੇ ਅਤੇ ਕੋਈ ਤੁਹਾਨੂੰ ਉਦਰਾਵੇਗਾ ਨਹੀਂ ਅਤੇ ਮੈਂ ਮਾੜੇ ਦਰਿੰਦੇ ਦੇਸ ਵਿੱਚੋਂ ਕੱਢਾਂਗਾ ਅਤੇ ਤਲਵਾਰ ਤੁਹਾਡੇ ਦੇਸ ਵਿੱਚੋਂ ਨਾ ਲੰਘੇਗੀ। ਅਤੇ ਮੈਂ ਤੁਹਾਡੇ ਨਾਲ ਹੀ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਬਣਾਂਗਾ ਅਤੇ ਤੁਸੀਂ ਮੇਰੇ ਲੋਕ ਬਣੋਗੇ।” (ਲੇਵੀਆਂ 26:3, 4, 6, 12) ਇਜ਼ਰਾਈਲੀ ਸ਼ਾਂਤੀ ਨਾਲ ਰਹਿ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਦੁਸ਼ਮਣਾਂ ਦਾ ਡਰ ਨਹੀਂ ਸੀ, ਉਨ੍ਹਾਂ ਕੋਲ ਬਹੁਤਾਤ ਵਿਚ ਚੀਜ਼ਾਂ ਸਨ ਅਤੇ ਯਹੋਵਾਹ ਨਾਲ ਉਨ੍ਹਾਂ ਦਾ ਨਜ਼ਦੀਕੀ ਰਿਸ਼ਤਾ ਸੀ। ਪਰ ਇਹ ਤਾਂ ਹੀ ਮੁਮਕਿਨ ਸੀ ਜੇ ਉਨ੍ਹਾਂ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਰਹਿੰਦੇ।—ਜ਼ਬੂਰ 119:165.
ਹੀਰੇ-ਮੋਤੀ
it-2 617
ਬੀਮਾਰੀ
ਪਰਮੇਸ਼ੁਰ ਦਾ ਕਾਨੂੰਨ ਤੋੜਨ ਕਰਕੇ ਫੈਲੀ ਬੀਮਾਰੀ। ਇਜ਼ਰਾਈਲੀਆਂ ਨੂੰ ਪਹਿਲਾਂ ਦੀ ਦੱਸਿਆ ਗਿਆ ਸੀ ਕਿ ਜੇ ਉਹ ਜਾਣ-ਬੁੱਝ ਕੇ ਪਰਮੇਸ਼ੁਰ ਦਾ ਕਾਨੂੰਨ ਤੋੜਨਗੇ, ਤਾਂ ਉਹ ਉਨ੍ਹਾਂ ਵਿਚ “ਬਵਾ” ਯਾਨੀ ਬੀਮਾਰੀ ਫੈਲਾ ਦੇਵੇਗਾ। (ਲੇਵੀ 26:14-16, 23-25; ਬਿਵ 28:15, 21, 22) ਬਾਈਬਲ ਦੀਆਂ ਕਈ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਚੰਗੀ ਸਿਹਤ ਅਤੇ ਪਰਮੇਸ਼ੁਰ ਨਾਲ ਵਧੀਆ ਰਿਸ਼ਤਾ ਉਸ ਦੀ ਬਰਕਤ ਕਰਕੇ ਹੀ ਮੁਮਕਿਨ ਹੈ (ਬਿਵ 7:12, 15; ਜ਼ਬੂ 103:1-3; ਕਹਾ 3:1, 2, 7, 8; 4:21, 22; ਪ੍ਰਕਾ 21:1-4) ਜਦ ਕਿ ਬੀਮਾਰੀ ਪਾਪ ਅਤੇ ਨਾਮੁਕੰਮਲਤਾ ਕਰਕੇ ਹੈ। (ਕੂਚ 15:26; ਬਿਵ 28:58-61; ਯਸਾ 53:4, 5; ਮੱਤੀ 9:2-6, 12; ਯੂਹੰ 5:14) ਇਹ ਸੱਚ ਹੈ ਕਿ ਪੁਰਾਣੇ ਜ਼ਮਾਨੇ ਵਿਚ ਜਦੋਂ ਕੁਝ ਲੋਕਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਕੰਮ ਕੀਤਾ, ਤਾਂ ਉਸ ਨੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਫ਼ੌਰਨ ਬੀਮਾਰੀ ਲਾ ਦਿੱਤੀ, ਜਿਵੇਂ ਮਿਰਯਮ, ਉਜ਼ੀਯਾਹ ਅਤੇ ਗੇਹਾਜੀ ਨੂੰ ਕੋੜ੍ਹ ਦੀ ਬੀਮਾਰੀ ਲਾਈ ਸੀ। (ਗਿਣ 12:10; 2 ਇਤ 26:16-21; 2 ਰਾਜ 5:25-27) ਪਰ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਜਦੋਂ ਲੋਕਾਂ ਜਾਂ ਕੌਮਾਂ ਵਿਚ ਬੀਮਾਰੀ ਫੈਲੀ ਸੀ, ਤਾਂ ਉਹ ਯਹੋਵਾਹ ਵੱਲੋਂ ਸਜ਼ਾ ਨਹੀਂ ਸੀ। ਗ਼ਲਤ ਕੰਮ ਕਰਨ ਕਰਕੇ ਉਨ੍ਹਾਂ ਵਿਚ ਬੀਮਾਰੀ ਫੈਲੀ ਸੀ ਯਾਨੀ ਉਨ੍ਹਾਂ ਨੂੰ ਆਪਣੇ ਬੁਰੇ ਕੰਮਾਂ ਦਾ ਅੰਜਾਮ ਭੁਗਤਣਾ ਪਿਆ ਸੀ। ਪਾਪ ਕਰਨ ਦਾ ਮਾੜਾ ਅਸਰ ਉਨ੍ਹਾਂ ਦੇ ਸਰੀਰਾਂ ʼਤੇ ਪਿਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਜੋ ਬੀਜਿਆ, ਉਹੀ ਵੱਢਿਆ ਸੀ। (ਗਲਾ 6:7, 8) ਪੌਲੁਸ ਰਸੂਲ ਨੇ ਦੱਸਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਅਨੈਤਿਕ ਕੰਮ ਕੀਤੇ ਸਨ, “ਪਰਮੇਸ਼ੁਰ ਨੇ ਉਨ੍ਹਾਂ ਨੂੰ ਛੱਡ ਦਿੱਤਾ ਕਿ ਉਹ ਗੰਦੇ-ਮੰਦੇ ਕੰਮ ਕਰ ਕੇ ਆਪਣੇ ਸਰੀਰਾਂ ਦਾ ਨਿਰਾਦਰ ਕਰਨ। . . . ਉਨ੍ਹਾਂ ਨੂੰ ਆਪਣੀਆਂ ਕਰਤੂਤਾਂ ਦਾ ਅੰਜਾਮ ਪੂਰੀ ਤਰ੍ਹਾਂ ਭੁਗਤਣਾ ਪਿਆ।”—ਰੋਮੀ 1:24-27.
8-14 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 1-2
“ਯਹੋਵਾਹ ਆਪਣੇ ਲੋਕਾਂ ਨੂੰ ਸੰਗਠਿਤ ਕਰਦਾ ਹੈ”
w94 12/1 9 ਪੈਰਾ 4
ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਦੀ ਸਹੀ ਜਗ੍ਹਾ
4 ਜੇ ਤੁਸੀਂ ਉੱਪਰੋਂ ਉਜਾੜ ਵਿਚ ਇਜ਼ਰਾਈਲੀਆਂ ਨੂੰ ਤੰਬੂ ਲਾਏ ਦੇਖਦੇ, ਤਾਂ ਤੁਹਾਨੂੰ ਕੀ ਦਿਖਣਾ ਸੀ? ਤੰਬੂ ਵਿਸ਼ਾਲ, ਪਰ ਵਧੀਆ ਤਰੀਕੇ ਨਾਲ ਸੰਗਠਿਤ ਕੀਤੇ ਗਏ ਸਨ। ਇਸ ਵਿਚ ਲਗਭਗ 30 ਲੱਖ ਜਾਂ ਇਸ ਤੋਂ ਵੀ ਜ਼ਿਆਦਾ ਲੋਕ ਰਹਿ ਰਹੇ ਸਨ। ਇਨ੍ਹਾਂ ਨੂੰ ਤਿੰਨ-ਤਿੰਨ ਗੋਤਾਂ ਅਨੁਸਾਰ ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿਚ ਵੰਡਿਆ ਗਿਆ ਸੀ। ਹੋਰ ਨੇੜਿਓਂ ਦੇਖਣ ʼਤੇ ਤੁਸੀਂ ਵਿਚਕਾਰ ਵਿਚ ਇਕ ਹੋਰ ਸਮੂਹ ਦੇਖ ਸਕਦੇ ਸੀ। ਇਨ੍ਹਾਂ ਚਾਰ ਛੋਟੇ ਤੰਬੂਆਂ ਦੇ ਝੁੰਡ ਵਿਚ ਲੇਵੀ ਗੋਤ ਦੇ ਪਰਿਵਾਰ ਰਹਿੰਦੇ ਸਨ। ਛਾਉਣੀ ਦੇ ਵਿਚਕਾਰ ਇਕ ਅਨੋਖਾ ਭਵਨ ਸੀ ਜਿਸ ਨੂੰ ਕੱਪੜਾ ਲਾ ਕੇ ਵੱਖ ਕੀਤਾ ਗਿਆ ਸੀ। ਇਹ ‘ਮੰਡਲੀ ਦਾ ਤੰਬੂ’ ਜਾਂ ਡੇਰਾ ਸੀ ਜਿਸ ਨੂੰ ਬੁੱਧੀਮਾਨ ਇਜ਼ਰਾਈਲੀਆਂ ਨੇ ਯਹੋਵਾਹ ਦੀ ਯੋਜਨਾ ਅਨੁਸਾਰ ਬਣਾਇਆ ਸੀ।—ਗਿਣਤੀ 1:52, 53; 2:3, 10, 17, 18, 25; ਕੂਚ 35:10.
it-1 397 ਪੈਰਾ 4
ਡੇਰਾ
ਡੇਰੇ ਦਾ ਆਕਾਰ ਬਹੁਤ ਵੱਡਾ ਸੀ। ਜਿਹੜੇ ਆਦਮੀ ਫ਼ੌਜ ਵਿਚ ਸਨ ਉਨ੍ਹਾਂ ਦੀ ਗਿਣਤੀ 6,03,550 ਸੀ। ਇਸ ਦੇ ਨਾਲ-ਨਾਲ ਔਰਤਾਂ, ਬੱਚੇ, ਬੁੱਢੇ, ਅਪਾਹਜ, 22,000 ਲੇਵੀ ਅਤੇ ਹੋਰ ਕੌਮਾਂ ਦੀ “ਮਿਲੀ ਜੁਲੀ ਭੀੜ” ਸੀ। ਸ਼ਾਇਦ ਕੁੱਲ ਮਿਲਾ ਕੇ ਤੀਹ ਲੱਖ ਜਾਂ ਇਸ ਤੋਂ ਜ਼ਿਆਦਾ ਲੋਕ ਸਨ। (ਕੂਚ 12:38, 44; ਗਿਣ 3:21-34, 39) ਉਨ੍ਹਾਂ ਨੇ ਕਿੰਨੇ ਕੁ ਇਲਾਕੇ ਵਿਚ ਡੇਰਾ ਲਾਇਆ ਸੀ, ਇਹ ਤਾਂ ਪੱਕਾ ਨਹੀਂ ਪਤਾ, ਪਰ ਲੱਗਦਾ ਹੈ ਕਿ ਇਲਾਕਾ ਬਹੁਤ ਵੱਡਾ ਹੋਣਾ। ਜਦੋਂ ਉਨ੍ਹਾਂ ਯਰੀਹੋ ਤੋਂ ਉਲਟ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ ਸੀ, ਤਾਂ ਕਿਹਾ ਜਾਂਦਾ ਹੈ ਕਿ ਇਹ “ਬੈਤ-ਯਸ਼ਿਮੋਥ ਤੋਂ ਆਬੇਲ-ਸ਼ਿੱਟੀਮ ਤੀਕ” ਸੀ।—ਗਿਣ 33:49.
ਹੀਰੇ-ਮੋਤੀ
it-2 764
ਨਾਵਾਂ ਦੀ ਸੂਚੀ
ਲੋਕਾਂ ਦੇ ਗੋਤਾਂ ਤੇ ਘਰਾਣੇ ਦੇ ਹਿਸਾਬ ਨਾਲ ਉਨ੍ਹਾਂ ਦਾ ਨਾਂ ਅਤੇ ਵੰਸ਼ਾਵਲੀ ਲਿਖੀ ਜਾਂਦੀ ਸੀ। ਬਾਈਬਲ ਵਿਚ ਜਿੱਥੇ-ਜਿੱਥੇ ਇਜ਼ਰਾਈਲ ਦੇਸ਼ ਵਿਚ ਨਾਵਾਂ ਦੀ ਸੂਚੀ ਦੀ ਗੱਲ ਕੀਤੀ ਗਈ ਹੈ, ਉਹ ਸਿਰਫ਼ ਮਰਦਮਸ਼ੁਮਾਰੀ ਜਾਂ ਲੋਕਾਂ ਦੀ ਗਿਣਤੀ ਕਰਨ ਲਈ ਹੀ ਨਹੀਂ ਕੀਤੀ ਗਈ ਸੀ। ਇਸ ਦੀ ਬਜਾਇ, ਨਾਵਾਂ ਦੀ ਸੂਚੀ ਟੈਕਸ ਲੈਣ, ਫ਼ੌਜ ਵਿਚ ਲੋਕਾਂ ਨੂੰ ਭਰਤੀ ਕਰਨ ਅਤੇ ਲੇਵੀਆਂ ਨੂੰ ਪਵਿੱਤਰ ਥਾਂ ʼਤੇ ਕੰਮ ਦੇਣ ਲਈ ਕੀਤੀ ਗਈ ਸੀ।
15-21 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 3-4
“ਲੇਵੀਆਂ ਦੇ ਕੰਮ”
it-2 683 ਪੈਰਾ 3
ਪੁਜਾਰੀ
ਮੂਸਾ ਦੇ ਕਾਨੂੰਨ ਦੇ ਅਧੀਨ। ਜਦੋਂ ਯਹੋਵਾਹ ਨੇ ਦਸਵੀਂ ਬਿਪਤਾ ਵਿਚ ਮਿਸਰੀ ਦੇ ਹਰ ਜੇਠੇ ਨੂੰ ਮਾਰ ਦਿੱਤਾ ਸੀ, ਤਾਂ ਉਸ ਨੇ ਕਿਹਾ ਸੀ ਕਿ ਉਸ ਨੇ ਇਜ਼ਰਾਈਲੀਆਂ ਦੇ ਹਰ ਜੇਠੇ ਨੂੰ ਆਪਣੇ ਲਈ ਅਲੱਗ ਕੀਤਾ ਹੈ। (ਕੂਚ 12:29; ਗਿਣ 3:13) ਇਸ ਦਾ ਮਤਲਬ ਸੀ ਕਿ ਹੁਣ ਤੋਂ ਇਜ਼ਰਾਈਲੀਆਂ ਦੇ ਸਾਰੇ ਜੇਠਿਆਂ ʼਤੇ ਸਿਰਫ਼ ਯਹੋਵਾਹ ਦਾ ਹੱਕ ਹੋਣਾ ਸੀ ਅਤੇ ਉਹ ਉਨ੍ਹਾਂ ਨੂੰ ਖ਼ਾਸ ਸੇਵਾ ਕਰਨ ਲਈ ਚੁਣ ਸਕਦਾ ਸੀ। ਪਰਮੇਸ਼ੁਰ ਚਾਹੁੰਦਾ ਤਾਂ ਸਾਰੇ ਜੇਠਿਆਂ ਨੂੰ ਪਵਿੱਤਰ ਜਗ੍ਹਾ ਦੀ ਦੇਖ-ਭਾਲ ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਕੰਮ ਦੇ ਸਕਦਾ ਸੀ, ਪਰ ਉਸ ਨੇ ਉਨ੍ਹਾਂ ਜੇਠਿਆਂ ਦੇ ਬਦਲੇ ਵਿਚ ਲੇਵੀ ਗੋਤ ਦੇ ਆਦਮੀਆਂ ਨੂੰ ਖ਼ਾਸ ਸੇਵਾ ਕਰਨ ਲਈ ਚੁਣਿਆ ਸੀ। ਇਸ ਲਈ ਇਜ਼ਰਾਈਲ ਦੇ ਬਾਕੀ 12 ਗੋਤਾਂ ਦੇ ਆਦਮੀਆਂ ਦੀ ਜਗ੍ਹਾ ਉਸ ਨੇ ਲੇਵੀ ਦੇ ਆਦਮੀਆਂ ਨੂੰ ਚੁਣਿਆ ਸੀ। (ਯੂਸੁਫ਼ ਦੇ ਮੁੰਡਿਆਂ ਇਫ਼ਰਾਈਮ ਅਤੇ ਮਨੱਸ਼ਹ ਦੇ ਵੰਸ਼ਾਂ ਨੂੰ ਦੋ ਗੋਤ ਮੰਨਿਆ ਜਾਂਦਾ ਸੀ, ਇਸ ਲਈ ਲੇਵੀਆਂ ਤੋਂ ਇਲਾਵਾ 12 ਗੋਤ ਸਨ।) ਜਦੋਂ ਗਿਣਤੀ ਕੀਤੀ ਗਈ, ਤਾਂ ਇਹ ਦੇਖਿਆ ਗਿਆ ਕਿ 12 ਗੋਤਾਂ ਦੇ ਜੇਠਿਆਂ ਦੀ ਗਿਣਤੀ ਲੇਵੀ ਆਦਮੀਆਂ ਨਾਲੋਂ ਜ਼ਿਆਦਾ ਸੀ। ਉਨ੍ਹਾਂ ਦੇ 273 ਜੇਠੇ ਜ਼ਿਆਦਾ ਸਨ। ਇਸ ਲਈ ਪਰਮੇਸ਼ੁਰ ਨੇ ਕਿਹਾ ਕਿ ਉਨ੍ਹਾਂ 273 ਜੇਠਿਆਂ ਨੂੰ ਛੁਡਾਉਣ ਲਈ ਪੰਜ ਸ਼ੇਕੇਲ (ਲਗਭਗ 800 ਰੁਪਏ) ਦਿੱਤੇ ਜਾਣ। ਇਹ ਪੈਸਾ ਹਾਰੂਨ ਅਤੇ ਉਸ ਦੇ ਮੁੰਡਿਆਂ ਨੂੰ ਦਿੱਤਾ ਜਾਣਾ ਸੀ। (ਗਿਣ 3:11-16, 40-51) ਪਰਮੇਸ਼ੁਰ ਨੇ ਇਹ ਪ੍ਰਬੰਧ ਬਾਰੇ ਦੱਸਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਸ ਨੇ ਲੇਵੀ ਵਿੱਚੋਂ ਹਾਰੂਨ ਦੇ ਪਰਿਵਾਰ ਦੇ ਆਦਮੀਆਂ ਨੂੰ ਪੁਜਾਰੀਆਂ ਵਜੋਂ ਕੰਮ ਕਰਨ ਲਈ ਚੁਣਿਆ ਸੀ।—ਗਿਣ 1:1; 3:6-10.
it-2 241
ਲੇਵੀ
ਕੰਮ। ਲੇਵੀ ਗੋਤ ਲੇਵੀ ਦੇ ਤਿੰਨ ਮੁੰਡਿਆਂ ਦੇ ਘਰਾਣਿਆਂ ਨਾਲ ਬਣਿਆ ਸੀ। ਉਹ ਸਨ, ਗੇਰਸ਼ੋਨ, ਕਹਾਥੀ ਤੇ ਮਰਾਰੀ। (ਉਤ 46:11; 1 ਇਤ 6:1, 16) ਉਜਾੜ ਵਿਚ ਇਨ੍ਹਾਂ ਤਿੰਨ ਘਰਾਣਿਆਂ ਨੂੰ ਪਵਿੱਤਰ ਡੇਰੇ ਕੋਲ ਤੰਬੂ ਲਾਉਣ ਨੂੰ ਕਿਹਾ ਗਿਆ ਸੀ। ਕਹਾਥੀ ਘਰਾਣੇ ਵਿੱਚੋਂ ਹਾਰੂਨ ਦੇ ਪਰਿਵਾਰ ਨੇ ਪਵਿੱਤਰ ਡੇਰੇ ਦੇ ਸਾਮ੍ਹਣੇ ਯਾਨੀ ਪੂਰਬ ਵੱਲ ਤੰਬੂ ਲਾਇਆ। ਕਹਾਥੀ ਘਰਾਣੇ ਦੇ ਬਾਕੀ ਪਰਿਵਾਰ ਨੇ ਦੱਖਣ ਵੱਲ ਤੰਬੂ ਲਾਇਆ। ਗੇਰਸ਼ੋਨ ਦੇ ਵੰਸ਼ ਨੇ ਪੱਛਮ ਵੱਲ ਅਤੇ ਮਰਾਰੀ ਦੇ ਵੰਸ਼ ਨੇ ਉੱਤਰ ਵੱਲ ਡੇਰਾ ਲਾਇਆ। (ਗਿਣ 3:23, 29, 35, 38) ਪਵਿੱਤਰ ਡੇਰੇ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਲਈ ਉਸ ਦੇ ਹਿੱਸਿਆਂ ਨੂੰ ਖੋਲ੍ਹਣ, ਚੁੱਕ ਕੇ ਲਿਜਾਣ ਅਤੇ ਉਨ੍ਹਾਂ ਨੂੰ ਦੁਬਾਰਾ ਤੋਂ ਜੋੜਨ ਦਾ ਸਾਰਾ ਕੰਮ ਲੇਵੀਆਂ ਨੇ ਕਰਨਾ ਸੀ। ਜਦੋਂ ਵੀ ਡੇਰਾ ਚੁੱਕਣ ਦਾ ਸਮਾਂ ਆਉਂਦਾ ਸੀ, ਤਾਂ ਹਾਰੂਨ ਅਤੇ ਉਸ ਦੇ ਮੁੰਡੇ ਉਸ ਪਰਦੇ ਨੂੰ ਲਾਹੁੰਦੇ ਸਨ ਜੋ ਪਵਿੱਤਰ ਥਾਂ ਅਤੇ ਅੱਤ ਪਵਿੱਤਰ ਥਾਂ ਦੇ ਵਿਚਕਾਰ ਹੁੰਦਾ ਸੀ। ਫਿਰ ਉਹ ਇਕਰਾਰ ਦੇ ਸੰਦੂਕ, ਜਗਵੇਦੀਆਂ ਅਤੇ ਬਾਕੀ ਪਵਿੱਤਰ ਚੀਜ਼ਾਂ ਅਤੇ ਭਾਂਡਿਆਂ ਨੂੰ ਢੱਕ ਦਿੰਦੇ ਸਨ। ਇਸ ਤੋਂ ਬਾਅਦ ਕਹਾਥੀ ਵੰਸ਼ ਇਨ੍ਹਾਂ ਚੀਜ਼ਾਂ ਨੂੰ ਢਾਹੁੰਦੇ ਸਨ। ਗੇਰਸ਼ੋਨ ਦਾ ਵੰਸ਼ ਤੰਬੂ ਦੇ ਕੱਪੜੇ, ਚਾਦਰਾਂ, ਪਰਦੇ, ਵਿਹੜੇ ਦੀ ਵਾੜ ਦੇ ਪਰਦੇ ਅਤੇ ਤੰਬੂ ਦੀਆਂ ਰੱਸੀਆਂ (ਇਹ ਰੱਸੀਆਂ ਸ਼ਾਇਦ ਪਵਿੱਤਰ ਡੇਰੇ ਦੀਆਂ ਸਨ) ਚੁੱਕ ਕੇ ਲੈ ਜਾਂਦੇ ਸਨ। ਮਰਾਰੀ ਦਾ ਵੰਸ਼ ਚੌਖਟਾਂ, ਥੰਮ੍ਹ, ਤੰਬੂ ਦੀਆਂ ਕਿੱਲੀਆਂ ਅਤੇ ਦੂਸਰੀਆਂ ਰੱਸੀਆਂ (ਇਹ ਰੱਸੀਆਂ ਸ਼ਾਇਦ ਡੇਰੇ ਦੇ ਵਿਹੜੇ ਦੀਆਂ ਸਨ) ਚੁੱਕ ਕੇ ਲੈ ਜਾਂਦੇ ਸਨ।—ਗਿਣ 1:50, 51; 3:25, 26, 30, 31, 36, 37; 4:4-33; 7:5-9.
it-2 241
ਲੇਵੀ
ਮੂਸਾ ਦੇ ਦਿਨਾਂ ਵਿਚ ਲੇਵੀ ਗੋਤ ਦੇ ਆਦਮੀ 30 ਸਾਲਾਂ ਦੀ ਉਮਰ ਵਿਚ ਮੰਡਲੀ ਦੇ ਤੰਬੂ ਵਿਚ ਕੰਮ ਸ਼ੁਰੂ ਕਰਦੇ ਸਨ, ਜਿਵੇਂ ਤੰਬੂ ਦੇ ਹਿੱਸੇ ਅਤੇ ਉਸ ਦਾ ਸਾਮਾਨ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਦਾ ਕੰਮ। (ਗਿਣ 4:46-49) ਮੰਡਲੀ ਦੇ ਤੰਬੂ ਦੇ ਕੁਝ ਕੰਮ ਉਹ 25 ਸਾਲਾਂ ਦੀ ਉਮਰ ਵਿਚ ਕਰਨੇ ਸ਼ੁਰੂ ਕਰ ਦਿੰਦੇ ਸਨ। ਪਰ ਸ਼ਾਇਦ ਉਹ ਇਸ ਉਮਰ ਵਿਚ ਭਾਰਾ ਕੰਮ ਨਹੀਂ ਕਰ ਸਕਦੇ ਸਨ, ਜਿਵੇਂ ਪਵਿੱਤਰ ਤੰਬੂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ। (ਗਿਣ 8:24) ਰਾਜਾ ਦਾਊਦ ਦੇ ਦਿਨਾਂ ਵਿਚ ਕੰਮ ਸ਼ੁਰੂ ਕਰਨ ਦੀ ਉਮਰ ਘਟਾ ਕੇ 20 ਕਰ ਦਿੱਤੀ ਗਈ ਸੀ। ਦਾਊਦ ਨੇ ਉਮਰ ਘਟਾਉਣ ਦਾ ਕਾਰਨ ਦੱਸਿਆ ਸੀ ਕਿ ਹੁਣ ਤੰਬੂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਦੀ ਲੋੜ ਨਹੀਂ ਪੈਣੀ ਸੀ ਕਿਉਂਕਿ ਬਹੁਤ ਜਲਦੀ ਉਸ ਦੀ ਜਗ੍ਹਾ ਮੰਦਰ ਬਣਨ ਵਾਲਾ ਸੀ। ਲੇਵੀਆਂ ਨੇ 50 ਸਾਲ ਦੀ ਉਮਰ ਤਕ ਸੇਵਾ ਕਰਨੀ ਸੀ। (ਗਿਣ 8:25, 26; 1 ਇਤ 23:24-26) ਜੇ ਇਸ ਤੋਂ ਬਾਅਦ ਵੀ ਕੋਈ ਸੇਵਾ ਕਰਨਾ ਚਾਹੁੰਦਾ ਸੀ, ਤਾਂ ਇਹ ਉਸ ਦੀ ਮਰਜ਼ੀ ਹੁੰਦੀ ਸੀ। ਲੇਵੀਆਂ ਨੂੰ ਕਾਨੂੰਨ ਦਾ ਗਿਆਨ ਹੋਣਾ ਜ਼ਰੂਰੀ ਸੀ। ਉਨ੍ਹਾਂ ਨੂੰ ਅਕਸਰ ਲੋਕਾਂ ਸਾਮ੍ਹਣੇ ਕਾਨੂੰਨ ਪੜ੍ਹ ਕੇ ਸੁਣਾਉਣ ਅਤੇ ਉਸ ਬਾਰੇ ਸਿਖਾਉਣ ਦਾ ਕੰਮ ਦਿੱਤਾ ਜਾਂਦਾ ਸੀ।—1 ਇਤ 15:27; 2 ਇਤ 5:12; 17:7-9; ਨਹ 8:7-9.
ਹੀਰੇ-ਮੋਤੀ
ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ!
13 ਮੁਸ਼ਕਲਾਂ ਵਿਚ ਯਹੋਵਾਹ ਦੀ ਮਦਦ ਮਿਲਣ ਕਰਕੇ ਯਹੋਵਾਹ ਉੱਤੇ ਦਾਊਦ ਦਾ ਭਰੋਸਾ ਅਤੇ ਉਸ ਨਾਲ ਉਸ ਦਾ ਰਿਸ਼ਤਾ ਹੋਰ ਵੀ ਪੱਕਾ ਹੋਇਆ। (ਜ਼ਬੂਰਾਂ ਦੀ ਪੋਥੀ 31:22-24) ਲੇਕਿਨ ਤਿੰਨ ਖ਼ਾਸ ਮੌਕਿਆਂ ਤੇ ਦਾਊਦ ਨੇ ਪਰਮੇਸ਼ੁਰ ਦਾ ਭੈ ਨਹੀਂ ਰੱਖਿਆ ਅਤੇ ਉਸ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ। ਪਹਿਲਾ ਮੌਕਾ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਲਿਆਉਣ ਦਾ ਸੀ। ਉਸ ਵੇਲੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਲੇਵੀਆਂ ਦੁਆਰਾ ਸੰਦੂਕ ਨੂੰ ਆਪਣੇ ਮੋਢਿਆਂ ਉੱਤੇ ਚੁੱਕਣ ਦੀ ਬਜਾਇ ਦਾਊਦ ਨੇ ਇਸ ਨੂੰ ਗੱਡੇ ਉੱਤੇ ਲੱਦ ਕੇ ਯਰੂਸ਼ਲਮ ਲਿਆਉਣ ਦੀ ਕੋਸ਼ਿਸ਼ ਕੀਤੀ। ਜਦ ਊਜ਼ਾਹ ਨੇ ਸੰਦੂਕ ਨੂੰ ਡਿਗਣ ਤੋਂ ਬਚਾਉਣ ਲਈ ਉਸ ਨੂੰ ਹੱਥ ਲਾਇਆ, ਤਾਂ ਪਰਮੇਸ਼ੁਰ ਨੇ “ਉਹ ਦੇ ਦੋਸ਼ ਦੇ ਕਾਰਨ” ਉਹ ਨੂੰ ਜਾਨੋਂ ਮਾਰ ਦਿੱਤਾ। ਜੀ ਹਾਂ, ਊਜ਼ਾਹ ਨੇ ਵੱਡਾ ਪਾਪ ਕੀਤਾ, ਪਰ ਇਹ ਦਾਊਦ ਦੀ ਗ਼ਲਤੀ ਸੀ ਕਿ ਉਹ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਨਹੀਂ ਚੱਲਿਆ ਜਿਸ ਦਾ ਇੰਨਾ ਦੁਖਦਾਈ ਨਤੀਜਾ ਨਿਕਲਿਆ। ਪਰਮੇਸ਼ੁਰ ਦਾ ਭੈ ਰੱਖਣ ਦਾ ਮਤਲਬ ਹੈ ਕਿ ਅਸੀਂ ਹਰ ਕੰਮ ਉਸ ਦੇ ਦੱਸੇ ਤਰੀਕੇ ਅਨੁਸਾਰ ਕਰੀਏ।—2 ਸਮੂਏਲ 6:2-9; ਗਿਣਤੀ 4:15; 7:9.
22-28 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 5-6
“ਤੁਸੀਂ ਨਜ਼ੀਰਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?”
ਗਿਣ 6:1-7. ਨਜ਼ੀਰਾਂ ਤੋਂ ਮੰਗ ਕੀਤੀ ਗਈ ਸੀ ਕਿ ਉਹ ਆਪਣੀਆਂ ਇੱਛਾਵਾਂ ਉੱਤੇ ਕਾਬੂ ਪਾ ਕੇ ਸ਼ਰਾਬ ਅਤੇ ਅੰਗੂਰਾਂ ਤੋਂ ਬਣੇ ਕਿਸੇ ਵੀ ਪਦਾਰਥ ਤੋਂ ਪਰਹੇਜ਼ ਕਰਨ। ਇਸ ਦੇ ਨਾਲ-ਨਾਲ, ਨਜ਼ੀਰ ਆਪਣੇ ਵਾਲ ਲੰਬੇ ਰੱਖਦੇ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਦਿਖਾਇਆ ਸੀ ਕਿ ਜਿਸ ਤਰ੍ਹਾਂ ਔਰਤਾਂ ਆਪਣੇ ਪਿਤਾਵਾਂ ਤੇ ਪਤੀਆਂ ਦੇ ਅਧੀਨ ਰਹਿੰਦੀਆਂ ਹਨ, ਉਸੇ ਤਰ੍ਹਾਂ ਉਹ ਵੀ ਯਹੋਵਾਹ ਦੇ ਅਧੀਨ ਸਨ। ਨਜ਼ੀਰਾਂ ਨੂੰ ਲਾਸ਼ਾਂ ਤੋਂ ਦੂਰ ਰਹਿਣ ਦੀ ਲੋੜ ਸੀ ਤਾਂਕਿ ਉਹ ਇਨ੍ਹਾਂ ਤੋਂ ਅਸ਼ੁੱਧ ਨਾ ਹੋ ਜਾਣ। ਇੱਥੋਂ ਤਕ ਕਿ ਉਹ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਲਾਸ਼ ਤੋਂ ਵੀ ਦੂਰ ਰਹਿੰਦੇ ਸਨ। ਅੱਜ ਜਿਹੜੇ ਭੈਣ-ਭਰਾ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਾਉਂਦੇ ਹਨ, ਉਹ ਵੀ ਆਪਣੀਆਂ ਇੱਛਾਵਾਂ ਤੇ ਕਾਬੂ ਪਾ ਕੇ ਨਜ਼ੀਰਾਂ ਵਾਂਗ ਯਹੋਵਾਹ ਅਤੇ ਉਸ ਦੁਆਰਾ ਕੀਤੇ ਪ੍ਰਬੰਧਾਂ ਦੇ ਅਧੀਨ ਰਹਿੰਦੇ ਹਨ। ਕਈ ਵਾਰੀ ਇਨ੍ਹਾਂ ਸੇਵਕਾਂ ਨੂੰ ਦੂਰ ਦੇਸ਼ਾਂ ਵਿਚ ਸੇਵਾ ਕਰਨ ਲਈ ਭੇਜਿਆ ਜਾਂਦਾ ਹੈ। ਜੇ ਇਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਏ, ਤਾਂ ਕਈ ਵਾਰ ਉਨ੍ਹਾਂ ਲਈ ਦਾਹ-ਸੰਸਕਾਰ ਲਈ ਘਰ ਵਾਪਸ ਆਉਣਾ ਮੁਸ਼ਕਲ ਹੁੰਦਾ ਹੈ।
ਹੀਰੇ-ਮੋਤੀ
ਪਾਠਕਾਂ ਵੱਲੋਂ ਸਵਾਲ
ਪਰ ਸਮਸੂਨ ਦੀ ਗੱਲ ਵੱਖਰੀ ਸੀ। ਸਮਸੂਨ ਦੇ ਪੈਦਾ ਹੋਣ ਤੋਂ ਪਹਿਲਾਂ ਯਹੋਵਾਹ ਦੇ ਦੂਤ ਨੇ ਉਸ ਦੀ ਮਾਂ ਨੂੰ ਦੱਸਿਆ ਸੀ: “ਵੇਖ, ਤੂੰ ਗਰਭਣੀ ਹੋਵੇਂਗੀ ਅਤੇ ਪੁੱਤ੍ਰ ਜਣੇਗੀ। ਉਹ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਓ ਕਰਨ ਲੱਗੇਗਾ।” (ਨਿਆਈਆਂ 13:5) ਸਮਸੂਨ ਨੇ ਨਜ਼ੀਰ ਹੋਣ ਦੀ ਸੁੱਖਣਾ ਨਹੀਂ ਸੁੱਖੀ ਸੀ, ਸਗੋਂ ਪਰਮੇਸ਼ੁਰ ਨੇ ਉਸ ਨੂੰ ਉਮਰ ਭਰ ਲਈ ਨਜ਼ੀਰ ਬਣਾਇਆ ਸੀ। ਇਸ ਲਈ ਲੋਥ ਨੂੰ ਨਾ ਛੋਹਣ ਦੀ ਪਾਬੰਦੀ ਉਸ ਉੱਤੇ ਲਾਗੂ ਨਹੀਂ ਹੋ ਸਕਦੀ ਸੀ। ਜੇ ਇਹ ਪਾਬੰਦੀ ਲਾਗੂ ਹੁੰਦੀ ਤੇ ਅਣਜਾਣੇ ਵਿਚ ਉਹ ਕਿਸੇ ਲੋਥ ਨੂੰ ਹੱਥ ਲਾ ਦਿੰਦਾ, ਤਾਂ ਨਜ਼ੀਰ ਦੇ ਤੌਰ ਤੇ ਉਸ ਦੀ ਸੇਵਾ ਦੇ ਦਿਨਾਂ ਨੂੰ ਨਵੇਂ ਸਿਰਿਓਂ ਨਹੀਂ ਗਿਣਿਆ ਜਾ ਸਕਦਾ ਸੀ ਕਿਉਂਕਿ ਉਸ ਨੇ ਤਾਂ ਉਮਰ ਭਰ ਨਜ਼ੀਰ ਰਹਿਣਾ ਸੀ। ਇਸ ਲਈ ਉਮਰ ਭਰ ਲਈ ਨਜ਼ੀਰ ਰਹਿਣ ਵਾਲਿਆਂ ਉੱਤੇ ਲੱਗੀਆਂ ਪਾਬੰਦੀਆਂ ਉਨ੍ਹਾਂ ਵਿਅਕਤੀਆਂ ਉੱਤੇ ਲੱਗੀਆਂ ਪਾਬੰਦੀਆਂ ਨਾਲੋਂ ਵੱਖਰੀਆਂ ਸਨ ਜੋ ਆਪਣੀ ਇੱਛਾ ਨਾਲ ਨਿਸ਼ਚਿਤ ਸਮੇਂ ਲਈ ਨਜ਼ੀਰ ਬਣਦੇ ਸਨ।