-
“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
16-18. (ੳ) ਰੂਥ ਨੇ ਸੱਚਾ ਪਿਆਰ ਕਿਵੇਂ ਦਿਖਾਇਆ? (ਅ) ਅਸੀਂ ਰੂਥ ਤੋਂ ਸੱਚੇ ਪਿਆਰ ਬਾਰੇ ਕੀ ਸਿੱਖ ਸਕਦੇ ਹਾਂ? (ਸਫ਼ੇ 34 ਅਤੇ 37 ʼਤੇ ਤਸਵੀਰਾਂ ਵੀ ਦੇਖੋ।)
16 ਉਸ ਸੁੰਨਸਾਨ ਸੜਕ ʼਤੇ ਨਾਓਮੀ ਨਾਲ ਗੱਲ ਕਰਦਿਆਂ ਰੂਥ ਦਾ ਵਾਪਸ ਨਾ ਜਾਣ ਦਾ ਇਰਾਦਾ ਪੱਕਾ ਸੀ। ਉਸ ਦੇ ਦਿਲ ਵਿਚ ਨਾਓਮੀ ਤੇ ਯਹੋਵਾਹ ਲਈ ਪਿਆਰ ਹੀ ਪਿਆਰ ਸੀ। ਇਸ ਲਈ ਰੂਥ ਨੇ ਕਿਹਾ: “ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਅਤੇ ਮਗਰੋਂ ਮੁੜਾਂ ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ। ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ। ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹ ਦੇ ਨਾਲੋਂ ਭੀ ਵਧੀਕ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੈਥੋਂ ਵੱਖਰੀ ਕਰੇ।”—ਰੂਥ 1:16, 17.
17 ਰੂਥ ਨੇ ਕਿੰਨੀ ਦਮਦਾਰ ਗੱਲ ਕਹੀ! ਅੱਜ 3,000 ਸਾਲ ਬਾਅਦ ਵੀ ਲੋਕ ਉਸ ਦੀ ਇਹ ਗੱਲ ਜਾਣਦੇ ਹਨ। ਇਸ ਗੱਲ ਤੋਂ ਉਸ ਦੇ ਸੱਚੇ ਪਿਆਰ ਦਾ ਪਤਾ ਲੱਗਦਾ ਹੈ। ਨਾਓਮੀ ਲਈ ਉਸ ਦਾ ਪਿਆਰ ਇੰਨਾ ਗਹਿਰਾ ਸੀ ਕਿ ਉਹ ਉਸ ਨਾਲ ਕਿਤੇ ਵੀ ਜਾਣ ਲਈ ਤਿਆਰ ਸੀ। ਸਿਰਫ਼ ਮੌਤ ਹੀ ਉਨ੍ਹਾਂ ਨੂੰ ਜੁਦਾ ਕਰ ਸਕਦੀ ਸੀ। ਰੂਥ ਨਾਓਮੀ ਦੇ ਲੋਕਾਂ ਨੂੰ ਆਪਣੇ ਲੋਕ ਬਣਾਉਣਾ ਚਾਹੁੰਦੀ ਸੀ, ਇਸ ਲਈ ਉਹ ਮੋਆਬ ਵਿਚ ਆਪਣਾ ਸਭ ਕੁਝ ਛੱਡਣ ਲਈ ਤਿਆਰ ਸੀ, ਇੱਥੋਂ ਤਕ ਕਿ ਮੋਆਬੀ ਦੇਵਤਿਆਂ ਨੂੰ ਵੀ। ਆਰਪਾਹ ਤੋਂ ਉਲਟ ਰੂਥ ਨੇ ਦਿਲੋਂ ਕਿਹਾ ਕਿ ਉਹ ਨਾਓਮੀ ਦੇ ਪਰਮੇਸ਼ੁਰ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਉਣਾ ਚਾਹੁੰਦੀ ਸੀ।a
-
-
“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
a ਧਿਆਨ ਦੇਣ ਵਾਲੀ ਗੱਲ ਹੈ ਕਿ ਰੂਥ ਨੇ ਦੂਜੀਆਂ ਕੌਮਾਂ ਦੇ ਲੋਕਾਂ ਵਾਂਗ ਸਿਰਫ਼ “ਰੱਬ” ਸ਼ਬਦ ਨਹੀਂ ਵਰਤਿਆ, ਸਗੋਂ ਉਸ ਨੇ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਿਆ। ਬਾਈਬਲ ਬਾਰੇ ਟਿੱਪਣੀਆਂ ਕਰਨ ਵਾਲੀ ਇਕ ਕਿਤਾਬ ਕਹਿੰਦੀ ਹੈ: “ਰੂਥ ਦੀ ਕਹਾਣੀ ਦਾ ਲੇਖਕ ਇਸ ਗੱਲ ʼਤੇ ਜ਼ੋਰ ਦਿੰਦਾ ਹੈ ਕਿ ਇਹ ਗ਼ੈਰ-ਯਹੂਦੀ ਔਰਤ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੀ ਹੈ।”
-