-
“ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ”ਪਹਿਰਾਬੁਰਜ (ਸਟੱਡੀ)—2017 | ਅਪ੍ਰੈਲ
-
-
7. (ੳ) ਹੰਨਾਹ ਨੇ ਕਿਹੜੀ ਸੁੱਖਣਾ ਸੁੱਖੀ ਅਤੇ ਕਿਉਂ? ਉਸ ਦੀ ਸੁੱਖਣਾ ਦਾ ਕੀ ਨਤੀਜਾ ਨਿਕਲਿਆ? (ਅ) ਹੰਨਾਹ ਦੀ ਸੁੱਖਣਾ ਕਰਕੇ ਸਮੂਏਲ ਉੱਤੇ ਕੀ ਅਸਰ ਪਿਆ? (ਫੁਟਨੋਟ ਦੇਖੋ।)
7 ਹੰਨਾਹ ਨੇ ਵੀ ਵਫ਼ਾਦਾਰੀ ਨਾਲ ਯਹੋਵਾਹ ਅੱਗੇ ਕੀਤੀ ਆਪਣੀ ਸੁੱਖਣਾ ਪੂਰੀ ਕੀਤੀ। ਬਾਂਝ ਹੋਣ ਕਰਕੇ ਉਹ ਦੁੱਖਾਂ ਅਤੇ ਤਾਅਨੇ-ਮਿਹਣਿਆਂ ਨਾਲ ਘਿਰੀ ਹੋਈ ਸੀ। ਇਸ ਦੇ ਬਾਵਜੂਦ ਵੀ ਉਸ ਨੇ ਯਹੋਵਾਹ ਨਾਲ ਸੁੱਖਣਾ ਸੁੱਖੀ। (1 ਸਮੂ. 1:4-7, 10, 16) ਹੰਨਾਹ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ ਅਤੇ ਵਾਅਦਾ ਕੀਤਾ: “ਹੇ ਸੈਨਾਂ ਦੇ ਯਹੋਵਾਹ, ਜੇ ਤੂੰ ਆਪਣੀ ਟਹਿਲਣ ਦੇ ਦੁਖ ਵੱਲ ਧਿਆਨ ਕਰੇਂ ਅਤੇ ਮੈਨੂੰ ਚੇਤੇ ਕਰੇਂ ਅਤੇ ਆਪਣੀ ਟਹਿਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ।”a (1 ਸਮੂ. 1:11) ਯਹੋਵਾਹ ਨੇ ਹੰਨਾਹ ਦੀ ਬੇਨਤੀ ਸੁਣੀ ਅਤੇ ਉਸ ਨੂੰ ਮੁੰਡਾ ਦੇ ਕੇ ਉਸ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦਿੱਤੀ। ਪਰ ਉਹ ਆਪਣੀ ਸੁੱਖਣਾ ਭੁੱਲੀ ਨਹੀਂ। ਜਦੋਂ ਉਸ ਦੇ ਮੁੰਡਾ ਹੋਇਆ, ਤਾਂ ਉਸ ਨੇ ਕਿਹਾ: “ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ।”—1 ਸਮੂ. 1:20.
-