-
ਮੈਂ ਕਿੰਨਾ ਪੈਸਾ ਦਾਨ ਕਰਾਂ?ਪਹਿਰਾਬੁਰਜ—2010 | ਜਨਵਰੀ 1
-
-
ਹੋਰਨਾਂ ਮੌਕਿਆਂ ਤੇ ਇਸਰਾਏਲੀ ਆਪਣੀ ਮਰਜ਼ੀ ਨਾਲ ਦਾਨ ਦੇ ਸਕਦੇ ਸਨ—ਚਾਹੇ ਥੋੜ੍ਹਾ, ਚਾਹੇ ਜ਼ਿਆਦਾ। ਮਿਸਾਲ ਲਈ, ਜਦ ਰਾਜਾ ਦਾਊਦ ਯਹੋਵਾਹ ਦਾ ਮੰਦਰ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਤਾਂ ਉਸ ਦੀ ਪਰਜਾ ਨੇ “ਪੰਜ ਹਜ਼ਾਰ ਕੰਤਾਰ ਸੋਨਾ” ਦਾਨ ਕੀਤਾ।a (1 ਇਤਹਾਸ 29:7) ਇਸ ਦੀ ਤੁਲਨਾ ਵਿਚ ਆਓ ਆਪਾਂ ਇਕ ਹੋਰ ਮਿਸਾਲ ਦੇਖੀਏ। ਜਦ ਯਿਸੂ ਧਰਤੀ ਉੱਤੇ ਸੀ, ਤਾਂ “ਉਸ ਨੇ ਇੱਕ ਕੰਗਾਲ ਵਿਧਵਾ ਨੂੰ ਦੋ ਦਮੜੀਆਂ” ਖ਼ਜ਼ਾਨੇ ਵਿਚ ਪਾਉਂਦੀ ਦੇਖਿਆ। ਇਨ੍ਹਾਂ ਦੀ ਕਿੰਨੀ ਕੀਮਤ ਸੀ? ਇਹ ਇਕ ਦਿਨ ਦੀ ਤਨਖ਼ਾਹ ਦਾ ਤਕਰੀਬਨ 1.5 ਫੀ ਸਦੀ ਹਿੱਸਾ ਹੀ ਸੀ। ਫਿਰ ਵੀ ਯਿਸੂ ਨੇ ਕਿਹਾ ਕਿ ਇਹ ਛੋਟਾ ਜਿਹਾ ਦਾਨ ਰੱਬ ਨੂੰ ਮਨਜ਼ੂਰ ਸੀ।—ਲੂਕਾ 21:1-4.
-
-
ਮੈਂ ਕਿੰਨਾ ਪੈਸਾ ਦਾਨ ਕਰਾਂ?ਪਹਿਰਾਬੁਰਜ—2010 | ਜਨਵਰੀ 1
-
-
a 2008 ਵਿਚ ਇਕ ਔਂਸ (28 ਗ੍ਰਾਮ) ਸੋਨੇ ਦਾ ਭਾਅ ਤਕਰੀਬਨ 871 ਅਮਰੀਕੀ ਡਾਲਰ (42,583 ਰੁਪਏ) ਸੀ। ਇਸ ਅਨੁਸਾਰ ਇਹ ਦਾਨ ਲਗਭਗ 4,79,48,55,000 ਅਮਰੀਕੀ ਡਾਲਰ (2,34,42,04,60,950 ਰੁਪਏ) ਬਣਦਾ ਹੈ।
-