-
ਕੀ ਤੁਸੀਂ ਲਿਖੀਆਂ ਗੱਲਾਂ ʼਤੇ ਦਿਲੋਂ ਚੱਲਦੇ ਹੋ?ਪਹਿਰਾਬੁਰਜ (ਸਟੱਡੀ)—2017 | ਮਾਰਚ
-
-
12 ਅਫ਼ਸੋਸ ਦੀ ਗੱਲ ਹੈ ਕਿ ਹਿਜ਼ਕੀਯਾਹ ਵਿਚ ਘਮੰਡ ਆ ਗਿਆ ਸੀ। ਇਸ ਕਰਕੇ ਉਸ ਨੇ “ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ।” ਬਾਈਬਲ ਨਹੀਂ ਦੱਸਦੀ ਕਿ ਉਸ ਦਾ ਰਵੱਈਆ ਕਿਉਂ ਬਦਲ ਗਿਆ ਸੀ। ਸ਼ਾਇਦ ਅੱਸ਼ੂਰੀਆਂ ʼਤੇ ਜਿੱਤ ਪ੍ਰਾਪਤ ਕਰਨ ਕਰਕੇ ਜਾਂ ਯਹੋਵਾਹ ਦੇ ਉਸ ਨੂੰ ਠੀਕ ਕਰਨ ਕਰਕੇ। ਜਾਂ ਸ਼ਾਇਦ ਉਹ ਅਮੀਰ ਅਤੇ ਮਸ਼ਹੂਰ ਹੋ ਗਿਆ ਸੀ। ਭਾਵੇਂ ਕਿ ਉਸ ਨੇ ਦਿਲੋਂ ਯਹੋਵਾਹ ਦੀ ਸੇਵਾ ਕੀਤੀ, ਪਰ ਕੁਝ ਸਮੇਂ ਲਈ ਉਹ ਘਮੰਡੀ ਬਣ ਗਿਆ ਅਤੇ ਉਸ ਨੇ ਯਹੋਵਾਹ ਨੂੰ ਖ਼ੁਸ਼ ਨਹੀਂ ਕੀਤਾ। ਪਰ ਬਾਅਦ ਵਿਚ ਹਿਜ਼ਕੀਯਾਹ ਨੇ “ਅਧੀਨਗੀ ਫੜੀ” ਅਤੇ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕਰ ਦਿੱਤਾ।—2 ਇਤ. 32:25-27; ਜ਼ਬੂ. 138:6.
-
-
ਕੀ ਤੁਸੀਂ ਲਿਖੀਆਂ ਗੱਲਾਂ ʼਤੇ ਦਿਲੋਂ ਚੱਲਦੇ ਹੋ?ਪਹਿਰਾਬੁਰਜ (ਸਟੱਡੀ)—2017 | ਮਾਰਚ
-
-
14 ਸਾਨੂੰ ਹਮੇਸ਼ਾ ਯਿਸੂ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ: “ਜਦੋਂ ਤੁਸੀਂ ਆਪਣੇ ਸਾਰੇ ਕੰਮ ਪੂਰੇ ਕਰ ਲਵੋ ਜੋ ਤੁਹਾਨੂੰ ਕਰਨ ਲਈ ਦਿੱਤੇ ਗਏ ਸਨ, ਤਾਂ ਤੁਸੀਂ ਕਹੋ, ‘ਅਸੀਂ ਤਾਂ ਨਿਕੰਮੇ ਜਿਹੇ ਨੌਕਰ ਹੀ ਹਾਂ। ਅਸੀਂ ਤਾਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।’” (ਲੂਕਾ 17:10) ਯਾਦ ਰੱਖੋ ਕਿ ਜਦੋਂ ਹਿਜ਼ਕੀਯਾਹ ਘਮੰਡੀ ਬਣ ਗਿਆ ਸੀ, ਤਾਂ ਉਸ ਨੇ ਯਹੋਵਾਹ ਵੱਲੋਂ ਮਿਲੀ ਮਦਦ ਦੀ ਕਦਰ ਨਹੀਂ ਕੀਤੀ। ਸੋ ਜਦੋਂ ਭੈਣ-ਭਰਾ ਸਾਡੇ ਵੱਲੋਂ ਦਿੱਤੇ ਭਾਸ਼ਣ ਦੀ ਤਾਰੀਫ਼ ਕਰਦੇ ਹਨ, ਤਾਂ ਕਿਹੜੀ ਗੱਲ ਸਾਡੀ ਨਿਮਰ ਰਹਿਣ ਵਿਚ ਮਦਦ ਕਰ ਸਕਦੀ ਹੈ? ਯਹੋਵਾਹ ਨੇ ਜੋ ਕੁਝ ਸਾਡੇ ਲਈ ਕੀਤਾ, ਅਸੀਂ ਉਸ ʼਤੇ ਸੋਚ-ਵਿਚਾਰ ਕਰ ਸਕਦੇ ਹਾਂ। ਅਸੀਂ ਪਰਮੇਸ਼ੁਰ ਬਾਰੇ ਗੱਲ ਕਰ ਸਕਦੇ ਹਾਂ। ਨਾਲੇ ਦੱਸ ਸਕਦੇ ਹਾਂ ਕਿ ਉਸ ਨੇ ਕਿਵੇਂ ਸਾਡੀ ਮਦਦ ਕੀਤੀ। ਆਖ਼ਰ ਉਸ ਨੇ ਹੀ ਤਾਂ ਸਾਨੂੰ ਬਾਈਬਲ ਅਤੇ ਪਵਿੱਤਰ ਸ਼ਕਤੀ ਦਿੱਤੀ ਹੈ ਤਾਂਕਿ ਅਸੀਂ ਭਾਸ਼ਣ ਦੇ ਸਕੀਏ।
-