-
ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!ਪਹਿਰਾਬੁਰਜ—2014 | ਫਰਵਰੀ 15
-
-
6. ਚੁਣੇ ਹੋਇਆਂ ਨੂੰ “ਰਾਜਕੁਮਾਰੀ” ਕਿਉਂ ਕਿਹਾ ਗਿਆ ਹੈ? ਉਨ੍ਹਾਂ ਨੂੰ ਆਪਣੇ ਲੋਕਾਂ ਨੂੰ ਭੁੱਲਣ ਲਈ ਕਿਉਂ ਕਿਹਾ ਗਿਆ ਹੈ?
6 ਇਨ੍ਹਾਂ ਆਇਤਾਂ ਵਿਚ ਲਾੜੀ ਨੂੰ “ਧੀਏ” ਕਹਿਣ ਦੇ ਨਾਲ-ਨਾਲ “ਰਾਜਕੁਮਾਰੀ” ਵੀ ਕਿਹਾ ਗਿਆ ਹੈ। (ਜ਼ਬੂ. 45:13) ਪਰ ਕਿਉਂ? ਕਿਉਂਕਿ ਰਾਜੇ ਯਹੋਵਾਹ ਨੇ ਚੁਣੇ ਹੋਏ ਮਸੀਹੀਆਂ ਨੂੰ ਆਪਣੇ ‘ਬੱਚਿਆਂ’ ਵਜੋਂ ਅਪਣਾਇਆ ਹੈ। (ਰੋਮੀ. 8:15-17) ਇਹ ਚੁਣੇ ਹੋਏ ਮਸੀਹੀ ਸਵਰਗ ਵਿਚ ਲੇਲੇ ਦੀ ਲਾੜੀ ਬਣਨਗੇ ਜਿਸ ਕਰਕੇ ਉਨ੍ਹਾਂ ਨੂੰ ‘ਆਪਣੇ ਲੋਕਾਂ ਅਤੇ [ਧਰਤੀ ʼਤੇ] ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਣ’ ਲਈ ਕਿਹਾ ਗਿਆ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ‘ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖਣ, ਨਾ ਕਿ ਦੁਨਿਆਵੀ ਗੱਲਾਂ ਉੱਤੇ।’—ਕੁਲੁ. 3:1-4.
-
-
ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!ਪਹਿਰਾਬੁਰਜ—2014 | ਫਰਵਰੀ 15
-
-
ਲਾੜੀ ‘ਪਾਤਸ਼ਾਹ ਕੋਲ ਪਹੁੰਚਾਈ ਜਾਂਦੀ ਹੈ’
8. ਲਾੜੀ ਨੂੰ “ਸੁੰਦਰਤਾ ਦੀ ਮੂਰਤ” ਕਿਉਂ ਕਿਹਾ ਗਿਆ ਹੈ?
8 ਜ਼ਬੂਰਾਂ ਦੀ ਪੋਥੀ 45:13, 14ੳ ਪੜ੍ਹੋ। ਲਾੜੀ ਆਪਣੇ ਸ਼ਾਹੀ ਵਿਆਹ ਵਿਚ ‘ਲਾੜੇ ਲਈ ਸ਼ਿੰਗਾਰੀ ਹੋਈ ਹੈ’ ਅਤੇ “ਸੁੰਦਰਤਾ ਦੀ ਮੂਰਤ” ਲੱਗਦੀ ਹੈ। (ਭਜਨ 45:13, CL) ਪ੍ਰਕਾਸ਼ ਦੀ ਕਿਤਾਬ 21:2 ਵਿਚ ਲਾੜੀ ਦੀ ਤੁਲਨਾ ਨਵੇਂ ਯਰੂਸ਼ਲਮ ਨਾਲ ਕੀਤੀ ਗਈ ਹੈ। ਇਹ ਸ਼ਹਿਰ ਸਵਰਗ ਵਿਚ “ਪਰਮੇਸ਼ੁਰ ਦੀ ਮਹਿਮਾ ਨਾਲ ਭਰਿਆ ਹੋਇਆ” ਹੈ ਅਤੇ “ਬਲੌਰ ਵਾਂਗ ਲਿਸ਼ਕਦੇ ਬੇਸ਼ਕੀਮਤੀ ਪੱਥਰ ਯਸ਼ਬ ਵਾਂਗ ਚਮਕ ਰਿਹਾ” ਹੈ। (ਪ੍ਰਕਾ. 21:10, 11) ਪ੍ਰਕਾਸ਼ ਦੀ ਕਿਤਾਬ ਵਿਚ ਨਵੇਂ ਯਰੂਸ਼ਲਮ ਦੀ ਸ਼ਾਨੋ-ਸ਼ੌਕਤ ਬਾਰੇ ਬਹੁਤ ਸੋਹਣੀ ਤਰ੍ਹਾਂ ਸਮਝਾਇਆ ਗਿਆ ਹੈ। (ਪ੍ਰਕਾ. 21:18-21) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਬੂਰਾਂ ਦੇ ਲਿਖਾਰੀ ਨੇ ਲਾੜੀ ਨੂੰ “ਸੁੰਦਰਤਾ ਦੀ ਮੂਰਤ” ਕਿਹਾ! ਆਖ਼ਰਕਾਰ ਇਹ ਸ਼ਾਹੀ ਵਿਆਹ ਸਵਰਗ ਵਿਚ ਹੋ ਰਿਹਾ ਹੈ।
9. ਲਾੜੀ ਨੂੰ ਕਿਸ “ਪਾਤਸ਼ਾਹ” ਕੋਲ ਲਿਜਾਇਆ ਜਾਂਦਾ ਹੈ ਅਤੇ ਉਸ ਨੇ ਕਿਹੜਾ ਲਿਬਾਸ ਪਾਇਆ ਹੈ?
9 ਲਾੜੀ ਨੂੰ ਆਪਣੇ ਲਾੜੇ ਯਾਨੀ ਚੁਣੇ ਹੋਏ ਪਾਤਸ਼ਾਹ ਯਿਸੂ ਮਸੀਹ ਕੋਲ ਲਿਆਇਆ ਜਾਂਦਾ ਹੈ। ਇਹ ਰਾਜਾ ਉਸ ਨੂੰ ਕਿਵੇਂ ਤਿਆਰ ਕਰਦਾ ਆਇਆ ਹੈ? ਉਹ ਲਾੜੀ ਨੂੰ ‘ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਪਵਿੱਤਰ ਕਰਦਾ ਆਇਆ ਹੈ ਤਾਂਕਿ ਉਹ ਪਵਿੱਤਰ ਅਤੇ ਬੇਦਾਗ਼ ਹੋਵੇ।’ (ਅਫ਼. 5:26, 27) ਨਾਲੇ ਜ਼ਰੂਰੀ ਹੈ ਕਿ ਉਸ ਦੀ ਲਾੜੀ ਨੇ ਵਿਆਹ ਵਿਚ ਸੋਹਣਾ ਲਿਬਾਸ ਪਾਇਆ ਹੋਵੇ। ਜੀ ਹਾਂ, ਬਾਈਬਲ ਦੱਸਦੀ ਹੈ ਕਿ ਲਾੜੀ ਦਾ “ਲਿਬਾਸ ਸੁਨਹਿਰੀ ਕਸੀਦੇ ਦਾ ਹੈ” ਅਤੇ ‘ਉਹ ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਪਾਤਸ਼ਾਹ ਕੋਲ ਪਹੁੰਚਾਈ ਜਾਂਦੀ ਹੈ।’ ਲੇਲੇ ਦੇ ਵਿਆਹ ਲਈ “ਲਾੜੀ ਨੂੰ ਚਮਕਦੇ ਤੇ ਸਾਫ਼ ਮਲਮਲ ਦੇ ਕੱਪੜੇ ਪਾਉਣ ਦਾ ਮਾਣ ਬਖ਼ਸ਼ਿਆ ਗਿਆ ਹੈ। ਵਧੀਆ ਮਲਮਲ ਪਵਿੱਤਰ ਸੇਵਕਾਂ ਦੇ ਸਹੀ ਕੰਮਾਂ ਨੂੰ ਦਰਸਾਉਂਦੀ ਹੈ।”—ਪ੍ਰਕਾ. 19:8.
-