-
ਦਿਲ ਅਤੇ ਸਿਹਤ ਲਈ ਬੁੱਧ ਦੀਆਂ ਗੱਲਾਂਜਾਗਰੂਕ ਬਣੋ!—2012 | ਜਨਵਰੀ
-
-
“ਸ਼ਾਂਤ ਮਨ ਸਰੀਰ ਦਾ ਜੀਉਣ ਹੈ।”—ਕਹਾਉਤਾਂ 14:30.
-
-
ਦਿਲ ਅਤੇ ਸਿਹਤ ਲਈ ਬੁੱਧ ਦੀਆਂ ਗੱਲਾਂਜਾਗਰੂਕ ਬਣੋ!—2012 | ਜਨਵਰੀ
-
-
ਜਰਨਲ ਆਫ਼ ਦੀ ਅਮੈਰੀਕਨ ਕਾਲਜ ਆਫ਼ ਕਾਰਡੀਓਲਜੀ ਇਕ ਸ਼ਾਂਤ ਦਿਲ ਵਾਲੇ ਇਨਸਾਨ ਦੀ ਤੁਲਨਾ ਇਕ ਗੁੱਸਾ ਕਰਨ ਵਾਲੇ ਇਨਸਾਨ ਨਾਲ ਕਰਦਿਆਂ ਕਹਿੰਦਾ ਹੈ: “ਹੋ ਰਹੀਆਂ ਖੋਜਾਂ ਤੋਂ ਜ਼ਾਹਰ ਹੁੰਦਾ ਹੈ ਕਿ ਗੁੱਸਾ ਅਤੇ ਵੈਰ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਵਧਦੀਆਂ ਹਨ।” ਇਹ ਜਰਨਲ ਅੱਗੇ ਕਹਿੰਦਾ ਹੈ: “ਜੇ ਅਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਦਾ ਇਲਾਜ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਨਾ ਸਿਰਫ਼ ਦਵਾਈਆਂ ਦੀ ਲੋੜ ਹੈ, ਸਗੋਂ ਗੁੱਸੇ ਅਤੇ ਵੈਰ ਦੀਆਂ ਭਾਵਨਾਵਾਂ ਨੂੰ ਕਾਬੂ ਕਰਨ ਲਈ ਥੈਰੇਪੀ ਦੀ ਵੀ ਲੋੜ ਹੈ।” ਸਾਫ਼ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਜਿਵੇਂ ਬਾਈਬਲ ਕਹਿੰਦੀ ਹੈ, ਸ਼ਾਂਤ ਰਹਿਣ ਨਾਲ ਸਾਡੀ ਸਿਹਤ ʼਤੇ ਚੰਗਾ ਅਸਰ ਪਵੇਗਾ।
-