-
ਸੰਸਾਰ ਉੱਤੇ ਕੌਣ ਹਕੂਮਤ ਕਰੇਗਾ?ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
ਫਿਰ ਖੋਰਸ ਨੇ ਸ਼ਕਤੀਸ਼ਾਲੀ ਬਾਬਲ ਦਾ ਸਾਮ੍ਹਣਾ ਕਰਨ ਲਈ ਤਿਆਰੀ ਕੀਤੀ। ਇਸ ਘਟਨਾ ਤੋਂ ਲੈ ਕੇ ਉਸ ਨੇ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਹਿੱਸਾ ਲਿਆ। ਤਕਰੀਬਨ ਦੋ ਸਦੀਆਂ ਪਹਿਲਾਂ, ਯਸਾਯਾਹ ਨਬੀ ਦੁਆਰਾ ਯਹੋਵਾਹ ਨੇ ਦੱਸਿਆ ਸੀ ਕਿ ਖੋਰਸ ਨਾਂ ਦਾ ਇਕ ਹਾਕਮ, ਬਾਬਲ ਨੂੰ ਹਰਾ ਕੇ ਯਹੂਦੀਆਂ ਨੂੰ ਗ਼ੁਲਾਮੀ ਤੋਂ ਛੁਡਾਵੇਗਾ। ਇਸ ਅਗਾਊਂ ਨਿਯੁਕਤੀ ਦੇ ਕਾਰਨ ਹੀ ਬਾਈਬਲ ਖੋਰਸ ਨੂੰ ਯਹੋਵਾਹ ਦਾ ‘ਮਸਹ ਕੀਤਾ ਹੋਇਆ’ ਕਹਿੰਦੀ ਹੈ।—ਯਸਾਯਾਹ 44:26-28.
-
-
ਸੰਸਾਰ ਉੱਤੇ ਕੌਣ ਹਕੂਮਤ ਕਰੇਗਾ?ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
ਬਾਬਲ ਵਿਚ ਵੱਸਦੇ ਯਹੂਦੀਆਂ ਲਈ ਖੋਰਸ ਦੀ ਜਿੱਤ ਦਾ ਮਤਲਬ ਸੀ ਗ਼ੁਲਾਮੀ ਤੋਂ ਛੁਟਕਾਰਾ ਅਤੇ ਆਪਣੇ ਜੱਦੀ ਦੇਸ਼ ਦੀ 70 ਸਾਲਾਂ ਦੀ ਵਿਰਾਨੀ ਦਾ ਖ਼ਾਤਮਾ। ਉਹ ਬਹੁਤ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸਨ। ਉਹ ਕਿੰਨੇ ਖ਼ੁਸ਼ ਹੋਏ ਹੋਣਗੇ ਜਦੋਂ ਖੋਰਸ ਨੇ ਐਲਾਨ ਕੀਤਾ ਕਿ ਉਹ ਹੁਣ ਯਰੂਸ਼ਲਮ ਨੂੰ ਵਾਪਸ ਜਾ ਕੇ ਹੈਕਲ ਨੂੰ ਮੁੜ ਕੇ ਬਣਾ ਸਕਦੇ ਹਨ! ਖੋਰਸ ਨੇ ਉਨ੍ਹਾਂ ਨੂੰ ਹੈਕਲ ਦੇ ਬਹੁਮੁੱਲੇ ਭਾਂਡੇ ਵੀ ਵਾਪਸ ਦੇ ਦਿੱਤੇ ਜੋ ਨਬੂਕਦਨੱਸਰ ਨੇ ਯਰੂਸ਼ਲਮ ਵਿੱਚੋਂ ਲੁੱਟੇ ਸਨ। ਬਾਦਸ਼ਾਹ ਨੇ ਉਨ੍ਹਾਂ ਨੂੰ ਲੇਬਨਾਨ ਤੋਂ ਲੱਕੜ ਮੰਗਵਾਉਣ ਦੀ ਇਜਾਜ਼ਤ ਦਿੱਤੀ ਅਤੇ ਉਸਾਰੀ ਦੇ ਖ਼ਰਚ ਪੂਰੇ ਕਰਨ ਲਈ ਉਸ ਨੇ ਸ਼ਾਹੀ ਘਰਾਣੇ ਤੋਂ ਚੰਦਾ ਵੀ ਦਿੱਤਾ।—ਅਜ਼ਰਾ 1:1-11; 6:3-5.
-