-
ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
21, 22. (ੳ) ਮਸੀਹਾ ਨੇ ਦੂਸਰਿਆਂ ਦੀ ਖ਼ਾਤਰ ਕੀ-ਕੀ ਕੀਤਾ ਸੀ? (ਅ) ਕਈਆਂ ਲੋਕਾਂ ਨੇ ਮਸੀਹਾ ਬਾਰੇ ਕੀ ਸੋਚਿਆ ਸੀ, ਅਤੇ ਉਸ ਨੂੰ ਅਖ਼ੀਰ ਵਿਚ ਕਿਹੜੇ ਦੁੱਖ ਸਹਿਣੇ ਪਏ ਸਨ?
21 ਮਸੀਹਾ ਨੂੰ ਦੁੱਖ ਝੱਲਣੇ ਅਤੇ ਮਰਨਾ ਕਿਉਂ ਪਿਆ ਸੀ? ਯਸਾਯਾਹ ਨੇ ਸਮਝਾਇਆ: “ਸੱਚ ਮੁੱਚ ਉਸ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਙੁ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ।”—ਯਸਾਯਾਹ 53:4-6.
22 ਬੀਮਾਰੀ ਅਤੇ ਦੁੱਖ ਮਨੁੱਖਜਾਤੀ ਦੀ ਪਾਪੀ ਹਾਲਤ ਦੇ ਨਤੀਜੇ ਹਨ। ਜਦੋਂ ਮਸੀਹਾ ਨੇ ਦੂਸਰਿਆਂ ਦੇ ਰੋਗ ਚੁੱਕੇ ਅਤੇ ਦੁੱਖ ਉਠਾਏ ਇਸ ਦਾ ਮਤਲਬ ਸੀ ਕਿ ਉਸ ਨੇ ਦੂਸਰਿਆਂ ਦੇ ਪਾਪ ਚੁੱਕੇ ਸਨ। ਉਸ ਨੇ ਮਾਨੋ ਉਨ੍ਹਾਂ ਦੇ ਬੋਝ ਆਪਣੇ ਕੰਧਿਆਂ ਉੱਤੇ ਚੁੱਕੇ ਸਨ। ਕਈਆਂ ਲੋਕਾਂ ਨੇ ਉਸ ਦੇ ਦੁੱਖ ਝੱਲਣ ਦਾ ਕਾਰਨ ਨਹੀਂ ਸਮਝਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਕੋਈ ਘਿਣਾਉਣਾ ਰੋਗ ਲਗਾ ਕੇ ਉਸ ਨੂੰ ਸਜ਼ਾ ਦੇ ਰਿਹਾ ਸੀ।c ਮਸੀਹਾ ਦੇ ਦੁੱਖਾਂ ਵਿਚ ਉਸ ਦਾ ਘਾਇਲ ਹੋਣਾ, ਕੁਚਲਿਆ ਜਾਣਾ, ਅਤੇ ਮਾਰਿਆ ਜਾਣਾ ਸ਼ਾਮਲ ਸੀ। ਜੀ ਹਾਂ, ਉਸ ਦੀ ਮੌਤ ਬਹੁਤ ਹਿੰਸਕ ਅਤੇ ਤਕਲੀਫ਼ਾਂ ਭਰੀ ਸੀ। ਪਰ ਉਸ ਦੀ ਮੌਤ ਸਾਡਾ ਪ੍ਰਾਸਚਿਤ ਕਰ ਸਕਦੀ ਹੈ; ਇਹ ਮੌਤ ਬਦੀ ਅਤੇ ਪਾਪ ਵਿਚ ਭੁੱਲੇ ਫਿਰਨ ਵਾਲਿਆਂ ਨੂੰ ਸਹੀ ਰਸਤੇ ਤੇ ਪਾਉਂਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਸ਼ਾਂਤੀ ਮਿਲਦੀ ਹੈ।
-
-
ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
23. ਯਿਸੂ ਨੇ ਦੂਸਰਿਆਂ ਦੇ ਦੁੱਖ ਕਿਵੇਂ ਉਠਾਏ ਸਨ?
23 ਯਿਸੂ ਨੇ ਦੂਸਰਿਆਂ ਦੇ ਦੁੱਖ ਕਿਵੇਂ ਉਠਾਏ ਸਨ? ਮੱਤੀ ਦੀ ਇੰਜੀਲ ਯਸਾਯਾਹ 53:4 ਦਾ ਹਵਾਲਾ ਦੇ ਕੇ ਕਹਿੰਦੀ ਹੈ: “ਜਾਂ ਸੰਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆਂ ਕੀਤਾ। ਤਾਂ ਜੋ ਯਸਾਯਾਹ ਨਬੀ ਦਾ ਉਹ ਵਾਕ ਪੂਰਾ ਹੋਵੇ ਭਈ ਉਹ ਨੇ ਆਪੇ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।” (ਮੱਤੀ 8:16, 17) ਜਦੋਂ ਯਿਸੂ ਨੇ ਰੋਗੀ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਠੀਕ ਕੀਤੀਆਂ, ਤਾਂ ਮਾਨੋ ਉਸ ਨੇ ਉਨ੍ਹਾਂ ਦੇ ਦੁੱਖ ਉਠਾਏ ਸਨ। ਚਮਤਕਾਰੀ ਢੰਗ ਨਾਲ ਲੋਕਾਂ ਨੂੰ ਚੰਗਾ ਕਰਨ ਦੁਆਰਾ ਉਸ ਵਿੱਚੋਂ ਸ਼ਕਤੀ ਖਿੱਚੀ ਜਾਂਦੀ ਸੀ। (ਲੂਕਾ 8:43-48) ਹਰ ਤਰ੍ਹਾਂ ਦਾ ਰੂਹਾਨੀ ਜਾਂ ਸਰੀਰਕ ਰੋਗ ਠੀਕ ਕਰ ਕੇ ਉਸ ਨੇ ਸਾਬਤ ਕੀਤਾ ਕਿ ਉਸ ਨੂੰ ਲੋਕਾਂ ਦੇ ਪਾਪ ਦੂਰ ਕਰਨ ਦੀ ਸ਼ਕਤੀ ਬਖ਼ਸ਼ੀ ਗਈ ਸੀ।—ਮੱਤੀ 9:2-8.
24. (ੳ) ਕਈਆਂ ਲੋਕਾਂ ਨੂੰ ਇਸ ਤਰ੍ਹਾਂ ਕਿਉਂ ਲੱਗਦਾ ਸੀ ਕਿ ਯਿਸੂ ਪਰਮੇਸ਼ੁਰ ਦਾ “ਮਾਰਿਆ ਹੋਇਆ” ਸੀ? (ਅ) ਯਿਸੂ ਨੇ ਦੁੱਖ ਕਿਉਂ ਝੱਲੇ ਸਨ ਅਤੇ ਉਸ ਨੂੰ ਮਰਨਾ ਕਿਉਂ ਪਿਆ ਸੀ?
24 ਫਿਰ ਵੀ ਕਈਆਂ ਨੂੰ ਲੱਗਦਾ ਸੀ ਕਿ ਯਿਸੂ ਪਰਮੇਸ਼ੁਰ ਦਾ “ਮਾਰਿਆ ਹੋਇਆ” ਸੀ। ਆਖ਼ਰਕਾਰ ਉਸ ਨੇ ਇਹ ਦੁੱਖ ਉਨ੍ਹਾਂ ਧਾਰਮਿਕ ਆਗੂਆਂ ਦੇ ਹੱਥੋਂ ਝੱਲੇ ਸਨ ਜਿਨ੍ਹਾਂ ਦਾ ਲੋਕ ਆਦਰ ਕਰਦੇ ਸਨ। ਪਰ ਯਾਦ ਰੱਖੋ ਕਿ ਉਸ ਨੇ ਖ਼ੁਦ ਕੋਈ ਪਾਪ ਨਹੀਂ ਸੀ ਕੀਤਾ ਜਿਸ ਕਾਰਨ ਉਸ ਨੂੰ ਦੁੱਖ ਝੱਲਣ ਦੀ ਲੋੜ ਸੀ। ਪਤਰਸ ਨੇ ਕਿਹਾ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿੱਕਲੀ। ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ।” (1 ਪਤਰਸ 2:21, 22, 24) ਅਜਿਹਾ ਇਕ ਸਮਾਂ ਸੀ ਜਦੋਂ ਅਸੀਂ ਸਾਰੇ ਜਣੇ “ਭੇਡਾਂ ਵਾਂਙੁ” ਪਾਪ ਵਿਚ “ਭਟਕਦੇ ਫਿਰਦੇ” ਸਨ। (1 ਪਤਰਸ 2:25) ਪਰ ਯਹੋਵਾਹ ਨੇ ਯਿਸੂ ਰਾਹੀਂ ਸਾਨੂੰ ਸਾਡੀ ਪਾਪੀ ਹਾਲਤ ਤੋਂ ਰਿਹਾ ਕਰਨ ਦਾ ਪ੍ਰਬੰਧ ਕੀਤਾ। ਉਸ ਨੇ ਸਾਡੀ ਬਦੀ ਯਿਸੂ “ਉੱਤੇ ਲੱਦੀ।” ਯਿਸੂ ਪਾਪੀ ਨਹੀਂ ਸੀ ਪਰ ਉਸ ਨੇ ਆਪਣੀ ਮਰਜ਼ੀ ਨਾਲ ਸਾਡੇ ਪਾਪਾਂ ਦੀ ਸਜ਼ਾ ਭੋਗੀ। ਸੂਲੀ ਉੱਤੇ ਇਕ ਸ਼ਰਮਨਾਕ ਮੌਤ ਦਾ ਦੁੱਖ ਉਠਾ ਕੇ ਉਸ ਨੇ ਸਾਡੇ ਲਈ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦਾ ਰਾਹ ਖੋਲ੍ਹਿਆ।
-
-
ਯਹੋਵਾਹ ਨੇ ਆਪਣੇ ਮਸੀਹਾਈ ਦਾਸ ਨੂੰ ਉੱਚਾ ਕੀਤਾਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
c “ਮਾਰਿਆ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਕੋੜ੍ਹ ਦੇ ਸੰਬੰਧ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। (2 ਰਾਜਿਆਂ 15:5) ਕੁਝ ਵਿਦਵਾਨਾਂ ਦੇ ਅਨੁਸਾਰ, ਯਸਾਯਾਹ 53:4 ਤੋਂ ਕੁਝ ਯਹੂਦੀ ਲੋਕਾਂ ਨੇ ਸਮਝਿਆ ਕਿ ਮਸੀਹਾ ਕੋੜ੍ਹੀ ਹੋਵੇਗਾ। ਬਾਬਲੀ ਤਾਲਮੂਦ ਇਹ ਆਇਤ ਮਸੀਹਾ ਉੱਤੇ ਲਾਗੂ ਕਰ ਕੇ ਉਸ ਨੂੰ “ਕੋੜ੍ਹੀ ਵਿਦਵਾਨ” ਸੱਦਦਾ ਹੈ। ਬਾਈਬਲ ਦੀ ਕੈਥੋਲਿਕ ਡੂਏ ਵਰਯਨ, ਲਾਤੀਨੀ ਵਲਗੇਟ ਵਾਂਗ ਇਸ ਆਇਤ ਦਾ ਤਰਜਮਾ ਇਸ ਤਰ੍ਹਾਂ ਕਰਦੀ ਹੈ: “ਅਸੀਂ ਉਸ ਨੂੰ ਇਕ ਕੋੜ੍ਹੀ ਸਮਝਿਆ।”
-