-
ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾਪਹਿਰਾਬੁਰਜ—2014 | ਸਤੰਬਰ 15
-
-
10. (ੳ) ਬਾਈਬਲ ਦੀਆਂ ਕਿਹੜੀਆਂ ਕੁਝ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਦਮ ਰਾਹੀਂ ਆਈ ਮੌਤ ਨੂੰ ਖ਼ਤਮ ਕਰੇਗਾ? (ਅ) ਇਨ੍ਹਾਂ ਆਇਤਾਂ ਤੋਂ ਸਾਨੂੰ ਯਹੋਵਾਹ ਤੇ ਉਸ ਦੇ ਪੁੱਤਰ ਬਾਰੇ ਕੀ ਪਤਾ ਲੱਗਦਾ ਹੈ?
10 ਜੀ ਹਾਂ, ਯਹੋਵਾਹ ਪੌਲੁਸ ਨੂੰ ਬਚਾ ਸਕਦਾ ਸੀ। “ਪੜਦੇ” ਬਾਰੇ ਗੱਲ ਕਰਨ ਤੋਂ ਬਾਅਦ ਯਸਾਯਾਹ ਨੇ ਲਿਖਿਆ: “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।” (ਯਸਾ. 25:8) ਜਿਵੇਂ ਇਕ ਪਿਤਾ ਆਪਣੇ ਬੱਚਿਆਂ ਦੇ ਦੁੱਖਾਂ ਦੇ ਕਾਰਨਾਂ ਨੂੰ ਖ਼ਤਮ ਕਰਦਾ ਹੈ ਤੇ ਉਨ੍ਹਾਂ ਦੇ ਹੰਝੂ ਪੂੰਝਦਾ ਹੈ, ਉਸੇ ਤਰ੍ਹਾਂ ਯਹੋਵਾਹ ਨੂੰ ਆਦਮ ਰਾਹੀਂ ਆਈ ਮੌਤ ਨੂੰ ਖ਼ਤਮ ਕਰਨ ਵਿਚ ਬੇਹੱਦ ਖ਼ੁਸ਼ੀ ਹੁੰਦੀ ਹੈ। ਇਸ ਕੰਮ ਵਿਚ ਕੋਈ ਹੋਰ ਵੀ ਉਸ ਦਾ ਸਾਥ ਦਿੰਦਾ ਹੈ। 1 ਕੁਰਿੰਥੀਆਂ 15:22 ਵਿਚ ਲਿਖਿਆ ਹੈ: “ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ।” ਇਸੇ ਤਰ੍ਹਾਂ ਜਦੋਂ ਪੌਲੁਸ ਨੇ ਪੁੱਛਿਆ ਸੀ, ‘ਕੌਣ ਮੈਨੂੰ ਬਚਾਏਗਾ?’ ਤਾਂ ਉਸ ਨੇ ਅੱਗੇ ਕਿਹਾ ਸੀ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ।” (ਰੋਮੀ. 7:25) ਇਸ ਤੋਂ ਪਤਾ ਲੱਗਦਾ ਹੈ ਕਿ ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਵੀ ਇਨਸਾਨਾਂ ਲਈ ਯਹੋਵਾਹ ਦਾ ਪਿਆਰ ਘਟਿਆ ਨਹੀਂ। ਨਾਲੇ, ਪਹਿਲੇ ਜੋੜੇ ਨੂੰ ਬਣਾਉਣ ਵਿਚ ਯਹੋਵਾਹ ਦਾ ਸਾਥ ਦੇਣ ਵਾਲੇ ਉਸ ਦੇ ਪੁੱਤਰ ਯਿਸੂ ਨੇ ਵੀ ਉਨ੍ਹਾਂ ਦੀ ਸੰਤਾਨ ਨਾਲ ਪਿਆਰ ਕਰਨਾ ਨਹੀਂ ਛੱਡਿਆ। (ਕਹਾ. 8:30, 31) ਪਰ ਉਨ੍ਹਾਂ ਨੂੰ ਕਿਵੇਂ ਬਚਾਇਆ ਜਾਵੇਗਾ?
-
-
ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾਪਹਿਰਾਬੁਰਜ—2014 | ਸਤੰਬਰ 15
-
-
15, 16. (ੳ) ਬਾਈਬਲ ਵਿਚ ਜ਼ਿਕਰ ਕੀਤੀ ਗਈ “ਆਖ਼ਰੀ ਦੁਸ਼ਮਣ ਮੌਤ” ਕੀ ਹੈ ਅਤੇ ਇਸ ਨੂੰ ਕਦੋਂ ਖ਼ਤਮ ਕੀਤਾ ਜਾਵੇਗਾ? (ਅ) 1 ਕੁਰਿੰਥੀਆਂ 15:28 ਮੁਤਾਬਕ ਯਿਸੂ ਕੀ ਕਰੇਗਾ?
15 ਆਦਮ ਦੀ ਅਣਆਗਿਆਕਾਰੀ ਕਰਕੇ ਇਨਸਾਨ ਦੇ ਜਿੰਨੇ ਵੀ ਦੁਸ਼ਮਣ ਬਣੇ, ਉਨ੍ਹਾਂ ਸਾਰਿਆਂ ਤੋਂ ਆਗਿਆਕਾਰ ਇਨਸਾਨਾਂ ਨੂੰ ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤਕ ਆਜ਼ਾਦ ਕਰ ਦਿੱਤਾ ਗਿਆ ਹੋਵੇਗਾ। ਬਾਈਬਲ ਦੱਸਦੀ ਹੈ: “ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ। ਪਰ ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ ਮਸੀਹ ਨੂੰ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜਿਹੜੇ ਮਸੀਹ ਦੇ ਹਨ [ਯਾਨੀ ਉਸ ਨਾਲ ਰਾਜ ਕਰਨ ਵਾਲਿਆਂ ਨੂੰ]। ਅਖ਼ੀਰ ਵਿਚ, ਜਦੋਂ ਮਸੀਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ, ਤਾਂ ਉਹ ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ। ਕਿਉਂਕਿ ਉਹ ਰਾਜੇ ਵਜੋਂ ਉਦੋਂ ਤਕ ਰਾਜ ਕਰੇਗਾ ਜਦੋਂ ਤਕ ਪਰਮੇਸ਼ੁਰ ਸਾਰੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੰਦਾ। ਅਤੇ ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” (1 ਕੁਰਿੰ. 15:22-26) ਜੀ ਹਾਂ, ਆਦਮ ਦੁਆਰਾ ਆਈ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਜਿਸ “ਪੜਦੇ” ਨੇ ਸਾਰੇ ਇਨਸਾਨਾਂ ਨੂੰ ਢੱਕਿਆ ਹੋਇਆ ਹੈ, ਉਸ “ਪੜਦੇ” ਨੂੰ ਹਮੇਸ਼ਾ ਲਈ ਹਟਾ ਦਿੱਤਾ ਜਾਵੇਗਾ।—ਯਸਾ. 25:7, 8.
-