-
ਯਹੋਵਾਹ ਨੇ ਇਕ ਬਕੀਏ ਨੂੰ ਦਇਆ ਦਿਖਾਈਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
“ਯਹੋਵਾਹ ਦੀ ਸ਼ਾਖ”
5, 6. (ੳ) ਯਸਾਯਾਹ ਨੇ ਉਸ ਅਮਨ-ਚੈਨ ਬਾਰੇ ਕੀ ਕਿਹਾ ਜੋ ਤੂਫ਼ਾਨ ਤੋਂ ਬਾਅਦ ਆਉਂਦਾ ਹੈ? (ਅ) “ਸ਼ਾਖ” ਦਾ ਕੀ ਮਤਲਬ ਹੈ, ਅਤੇ ਇਸ ਨੇ ਯਹੂਦਾਹ ਦੇ ਦੇਸ਼ ਬਾਰੇ ਕੀ ਸੰਕੇਤ ਕੀਤਾ ਸੀ?
5 ਜਿਉਂ-ਜਿਉਂ ਯਸਾਯਾਹ ਨੇ ਤੂਫ਼ਾਨ ਤੋਂ ਬਾਅਦ ਆਉਣ ਵਾਲੇ ਅਮਨ-ਚੈਨ ਵੱਲ ਧਿਆਨ ਦਿੱਤਾ, ਉਸ ਦੀਆਂ ਗੱਲਾਂ ਨੇ ਹੌਸਲਾ ਵਧਾਇਆ। ਉਸ ਨੇ ਲਿਖਿਆ: “ਓਸ ਦਿਨ ਯਹੋਵਾਹ ਦੀ ਸ਼ਾਖ ਸੋਹਣੀ ਤੇ ਪਰਤਾਪਵਾਨ ਹੋਵੇਗੀ ਅਤੇ ਉਸ ਦੇਸ ਦਾ ਫਲ ਇਸਰਾਏਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਤੇ ਸੁੰਦਰ ਹੋਵੇਗਾ।”—ਯਸਾਯਾਹ 4:2.
6 ਇੱਥੇ ਯਸਾਯਾਹ ਨੇ ਦੇਸ਼ ਦੀ ਬਹਾਲੀ ਬਾਰੇ ਗੱਲ ਕੀਤੀ। “ਸ਼ਾਖ” ਅਨੁਵਾਦ ਕੀਤਾ ਗਿਆ ਇਬਰਾਨੀ ਨਾਂਵ ‘ਡੋਡੀ ਜਾਂ ਟਾਹਣੀ ਵਰਗੀ ਕਿਸੇ ਉੱਗਣ ਵਾਲੀ’ ਚੀਜ਼ ਨੂੰ ਸੰਕੇਤ ਕਰਦਾ ਹੈ। ਇਹ ਯਹੋਵਾਹ ਵੱਲੋਂ ਬਰਕਤਾਂ ਨਾਲ ਸੰਬੰਧ ਰੱਖਦਾ ਹੈ। ਇਸ ਤਰ੍ਹਾਂ ਯਸਾਯਾਹ ਨੇ ਉਮੀਦ ਦਿੱਤੀ ਕਿ ਆ ਰਹੀ ਬਰਬਾਦੀ ਦਾ ਅਸਰ ਹਮੇਸ਼ਾ ਲਈ ਨਹੀਂ ਰਹੇਗਾ। ਯਹੋਵਾਹ ਦੀ ਬਰਕਤ ਨਾਲ, ਯਹੂਦਾਹ ਦਾ ਦੇਸ਼ ਜੋ ਇਕ ਸਮੇਂ ਇੰਨਾ ਹਰਿਆ-ਭਰਿਆ ਸੀ ਫਿਰ ਤੋਂ ਬਹੁਤ ਬਹੁਤ ਫਲਦਾਰ ਹੋਵੇਗਾ।a—ਲੇਵੀਆਂ 26:3-5.
7. ਯਹੋਵਾਹ ਦੀ ਸ਼ਾਖ ਕਿਸ ਤਰ੍ਹਾਂ “ਸੋਹਣੀ ਤੇ ਪਰਤਾਪਵਾਨ” ਹੋਈ?
7 ਦੇਸ਼ ਦੀ ਭਾਵੀ ਸ਼ਾਨ ਬਾਰੇ ਦੱਸਣ ਲਈ ਯਸਾਯਾਹ ਨੇ ਸਪੱਸ਼ਟ ਬੋਲੀ ਇਸਤੇਮਾਲ ਕੀਤੀ। ਯਹੋਵਾਹ ਦੀ ਸ਼ਾਖ “ਸੋਹਣੀ ਤੇ ਪਰਤਾਪਵਾਨ ਹੋਵੇਗੀ।” “ਸੋਹਣੀ” ਸ਼ਬਦ, ਵਾਅਦਾ ਕੀਤੇ ਹੋਏ ਉਸ ਦੇਸ਼ ਦੀ ਸੁੰਦਰਤਾ ਦੀ ਯਾਦ ਦਿਲਾਉਂਦਾ ਹੈ ਜੋ ਕਈ ਸਦੀਆਂ ਪਹਿਲਾਂ ਯਹੋਵਾਹ ਨੇ ਇਸਰਾਏਲ ਨੂੰ ਦਿੱਤਾ ਸੀ। ਇਹ ਇੰਨਾ ਸੁੰਦਰ ਸੀ ਕਿ ਇਸ ਨੂੰ “ਸਾਰੇ ਦੇਸਾਂ ਦੀ ਸ਼ਾਨ” ਸਮਝਿਆ ਜਾਂਦਾ ਸੀ। (ਹਿਜ਼ਕੀਏਲ 20:6) ਇਸ ਤਰ੍ਹਾਂ ਯਸਾਯਾਹ ਦੇ ਸ਼ਬਦਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਯਹੂਦਾਹ ਦਾ ਦੇਸ਼ ਆਪਣੀ ਪਹਿਲੀ ਸ਼ਾਨ ਅਤੇ ਸੁੰਦਰਤਾ ਮੁੜ ਕੇ ਹਾਸਲ ਕਰੇਗਾ। ਵਾਕਈ, ਇਹ ਸਾਰੀ ਧਰਤੀ ਦੀ ਸ਼ਾਨ ਬਣਿਆ।
8. ਦੇਸ਼ ਦੀ ਮੁੜ ਬਹਾਲ ਸੁੰਦਰਤਾ ਦਾ ਆਨੰਦ ਮਾਣਨ ਲਈ ਉੱਥੇ ਕੌਣ ਸਨ, ਅਤੇ ਯਸਾਯਾਹ ਨੇ ਉਨ੍ਹਾਂ ਦੇ ਜਜ਼ਬਾਤਾਂ ਬਾਰੇ ਕੀ ਕਿਹਾ ਸੀ?
8 ਪਰ, ਦੇਸ਼ ਦੀ ਮੁੜ ਬਹਾਲ ਸੁੰਦਰਤਾ ਦਾ ਆਨੰਦ ਮਾਣਨ ਲਈ ਉੱਥੇ ਕੌਣ ਸਨ? ਯਸਾਯਾਹ ਨੇ ਦੱਸਿਆ ਕਿ ਇਹ ‘ਇਸਰਾਏਲ ਦੇ ਬਚੇ ਹੋਏ’ ਸਨ। ਹਾਂ, ਕੁਝ ਲੋਕ ਨਾਸ਼ ਵਿੱਚੋਂ ਬਚ ਨਿਕਲੇ ਸਨ। (ਯਸਾਯਾਹ 3:25, 26) ਬਚ ਨਿਕਲਣ ਵਾਲਿਆਂ ਦੇ ਬਕੀਏ ਨੇ ਬਾਬਲ ਤੋਂ ਯਹੂਦਾਹ ਵਾਪਸ ਮੁੜਨ ਤੋਂ ਬਾਅਦ ਉਸ ਦੀ ਬਹਾਲੀ ਵਿਚ ਹਿੱਸਾ ਲਿਆ। ਇਨ੍ਹਾਂ “ਬਚੇ ਹੋਇਆਂ” ਲਈ ਮੁੜ ਬਹਾਲ ਕੀਤੇ ਗਏ ਦੇਸ਼ ਦਾ ਸਾਰਾ ਫਲ “ਸ਼ਾਨਦਾਰ ਤੇ ਸੁੰਦਰ” ਸੀ। (ਯਸਾਯਾਹ 4:2) ਬਰਬਾਦੀ ਦਾ ਅਪਮਾਨ ਮਹਿਸੂਸ ਕਰਨ ਦੀ ਬਜਾਇ, ਉਨ੍ਹਾਂ ਨੂੰ ਆਪਣੇ ਦੇਸ਼ ਉੱਤੇ ਮਾਣ ਆਇਆ।
9. (ੳ) ਯਸਾਯਾਹ ਦੇ ਸ਼ਬਦਾਂ ਦੀ ਪੂਰਤੀ ਵਿਚ, 537 ਸਾ.ਯੁ.ਪੂ. ਵਿਚ ਕੀ ਹੋਇਆ ਸੀ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਗ਼ੁਲਾਮੀ ਦੌਰਾਨ ਬਾਬਲ ਵਿਚ ਪੈਦਾ ਹੋਏ ਵਿਅਕਤੀ ਵੀ “ਬਚੇ ਹੋਇਆਂ” ਵਿਚ ਗਿਣੇ ਜਾਂਦੇ ਸਨ? (ਫੁਟਨੋਟ ਦੇਖੋ।)
9 ਠੀਕ ਜਿਵੇਂ ਯਸਾਯਾਹ ਨੇ ਕਿਹਾ ਸੀ, ਨਿਆਉਂ ਦਾ ਤੂਫ਼ਾਨ 607 ਸਾ.ਯੁ.ਪੂ. ਵਿਚ ਆਇਆ ਜਦੋਂ ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕਰ ਦਿੱਤਾ ਅਤੇ ਕਈ ਇਸਰਾਏਲੀ ਮਾਰੇ ਗਏ। ਕੁਝ ਬਚ ਨਿਕਲੇ ਅਤੇ ਬਾਬਲ ਵਿਚ ਲਿਆਂਦੇ ਗਏ। ਪਰ ਜੇ ਪਰਮੇਸ਼ੁਰ ਦਇਆ ਨਾ ਦਿਖਾਉਂਦਾ, ਤਾਂ ਕੋਈ ਵੀ ਨਾ ਬਚਦਾ। (ਨਹਮਯਾਹ 9:31) ਅੰਤ ਵਿਚ ਯਹੂਦਾਹ ਪੂਰੀ ਤਰ੍ਹਾਂ ਵਿਰਾਨ ਹੋ ਗਿਆ ਸੀ। (2 ਇਤਹਾਸ 36:17-21) ਫਿਰ, 537 ਸਾ.ਯੁ.ਪੂ. ਵਿਚ, ਸੱਚੀ ਉਪਾਸਨਾ ਦੁਬਾਰਾ ਸਥਾਪਿਤ ਕਰਨ ਲਈ ਪਰਮੇਸ਼ੁਰ ਦੀ ਦਇਆ ਕਰਕੇ ‘ਬਚੇ ਹੋਏ’ ਲੋਕ ਯਹੂਦਾਹ ਨੂੰ ਵਾਪਸ ਮੁੜੇ।b (ਅਜ਼ਰਾ 1:1-4; 2:1) ਅਸੀਂ ਜ਼ਬੂਰ 137 ਵਿਚ ਇਸ ਬਕੀਏ ਦੀ ਦਿਲੀ ਤੋਬਾ ਬਾਰੇ ਸੋਹਣਾ ਵਰਣਨ ਪੜ੍ਹ ਸਕਦੇ ਹਾਂ। ਇਸ ਜ਼ਬੂਰ ਦੇ ਸ਼ਬਦ ਸ਼ਾਇਦ ਗ਼ੁਲਾਮੀ ਦੌਰਾਨ ਜਾਂ ਉਸ ਤੋਂ ਥੋੜ੍ਹੀ ਦੇਰ ਬਾਅਦ ਲਿਖੇ ਗਏ ਸਨ। ਯਹੂਦਾਹ ਵਿਚ ਬਕੀਏ ਨੇ ਖੇਤੀ-ਬਾੜੀ ਕੀਤੀ। ਜ਼ਰਾ ਉਨ੍ਹਾਂ ਦੀ ਖ਼ੁਸ਼ੀ ਬਾਰੇ ਸੋਚੋ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਜਤਨਾਂ ਉੱਤੇ ਪਰਮੇਸ਼ੁਰ ਦੀ ਅਸੀਸ ਹੈ ਅਤੇ ਉਸ ਨੇ ਦੇਸ਼ ਨੂੰ “ਅਦਨ ਦੇ ਬਾਗ਼” ਵਾਂਗ ਫਲਦਾਰ ਬਣਾਇਆ।—ਹਿਜ਼ਕੀਏਲ 36:34-36.
10, 11. (ੳ) ਵੀਹਵੀਂ ਸਦੀ ਦੇ ਸ਼ੁਰੂ ਵਿਚ ਬਾਈਬਲ ਸਟੂਡੈਂਟਸ ‘ਵੱਡੀ ਬਾਬੁਲ’ ਦੀ ਗ਼ੁਲਾਮੀ ਵਿਚ ਕਿਵੇਂ ਸਨ? (ਅ) ਯਹੋਵਾਹ ਨੇ ਰੂਹਾਨੀ ਇਸਰਾਏਲੀਆਂ ਦੇ ਬਕੀਏ ਨੂੰ ਕਿਵੇਂ ਅਸੀਸ ਦਿੱਤੀ?
10 ਸਾਡੇ ਜ਼ਮਾਨੇ ਵਿਚ ਵੀ ਅਜਿਹੀ ਬਹਾਲੀ ਹੋਈ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਯਹੋਵਾਹ ਦੇ ਗਵਾਹ ਰੂਹਾਨੀ ਤੌਰ ਤੇ ‘ਵੱਡੀ ਬਾਬੁਲ,’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੀ ਗ਼ੁਲਾਮੀ ਵਿਚ ਸਨ। ਉਦੋਂ ਉਹ ਬਾਈਬਲ ਸਟੂਡੈਂਟਸ ਵਜੋਂ ਜਾਣੇ ਜਾਂਦੇ ਸਨ। (ਪਰਕਾਸ਼ ਦੀ ਪੋਥੀ 17:5) ਭਾਵੇਂ ਕਿ ਬਾਈਬਲ ਸਟੂਡੈਂਟਸ ਝੂਠੇ ਧਰਮ ਦੀਆਂ ਕਈਆਂ ਸਿੱਖਿਆਵਾਂ ਨੂੰ ਰੱਦ ਕਰ ਚੁੱਕੇ ਸਨ, ਹਾਲੇ ਵੀ ਉਹ ਕੁਝ ਬਾਬਲੀ ਵਿਚਾਰਾਂ ਅਤੇ ਰੀਤਾਂ ਦੇ ਪ੍ਰਭਾਵ ਹੇਠ ਸਨ। ਪਾਦਰੀਆਂ ਦੁਆਰਾ ਉਕਸਾਈ ਗਈ ਵਿਰੋਧਤਾ ਦੇ ਸਿੱਟੇ ਵਜੋਂ, ਉਨ੍ਹਾਂ ਵਿੱਚੋਂ ਕੁਝ ਅਸਲ ਵਿਚ ਕੈਦ ਕੀਤੇ ਗਏ ਸਨ। ਉਨ੍ਹਾਂ ਦਾ ਰੂਹਾਨੀ ਦੇਸ਼, ਯਾਨੀ ਕਿ ਉਨ੍ਹਾਂ ਦੀ ਧਾਰਮਿਕ ਦਸ਼ਾ ਵਿਰਾਨ ਸੀ।
11 ਪਰ 1919 ਦੀ ਬਸੰਤ ਵਿਚ, ਯਹੋਵਾਹ ਨੇ ਰੂਹਾਨੀ ਇਸਰਾਏਲੀਆਂ ਦੇ ਇਸ ਬਕੀਏ ਉੱਤੇ ਦਇਆ ਕੀਤੀ। (ਗਲਾਤੀਆਂ 6:16) ਉਸ ਨੇ ਦੇਖਿਆ ਕਿ ਉਹ ਪਛਤਾ ਰਹੇ ਸਨ ਅਤੇ ਸੱਚਾਈ ਨਾਲ ਉਪਾਸਨਾ ਕਰਨੀ ਚਾਹੁੰਦੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਅਸਲੀ ਕੈਦ ਤੋਂ, ਅਤੇ ਇਸ ਤੋਂ ਵੀ ਜ਼ਰੂਰੀ, ਰੂਹਾਨੀ ਗ਼ੁਲਾਮੀ ਤੋਂ ਰਿਹਾ ਕੀਤਾ। ਇਹ ‘ਬਚੇ ਹੋਏ’ ਲੋਕ ਪਰਮੇਸ਼ੁਰ ਵੱਲੋਂ ਮਿਲੇ ਰੂਹਾਨੀ ਦੇਸ਼ ਵਿਚ ਮੁੜ ਬਹਾਲ ਕੀਤੇ ਗਏ ਸਨ, ਜਿਸ ਦੇਸ਼ ਨੂੰ ਉਸ ਨੇ ਵਧਣ-ਫੁੱਲਣ ਦਿੱਤਾ। ਇਹ ਰੂਹਾਨੀ ਦੇਸ਼ ਹੋਰਨਾਂ ਲੋਕਾਂ ਨੂੰ ਵੀ ਸੋਹਣਾ ਅਤੇ ਚੰਗਾ ਲੱਗਾ ਹੈ ਜੋ ਪਰਮੇਸ਼ੁਰ ਦਾ ਭੈ ਰੱਖਦੇ ਹਨ। ਇਹ ਹੁਣ ਲੱਖਾਂ ਦੀ ਗਿਣਤੀ ਵਿਚ ਸੱਚੀ ਉਪਾਸਨਾ ਕਰਨ ਲਈ ਬਕੀਏ ਨਾਲ ਮਿਲ ਗਏ ਹਨ।
12. ਯਸਾਯਾਹ ਦੇ ਸ਼ਬਦਾਂ ਨੇ ਯਹੋਵਾਹ ਦੇ ਲੋਕਾਂ ਲਈ ਉਸ ਦੀ ਵੱਡੀ ਦਇਆ ਕਿਵੇਂ ਦਿਖਾਈ?
12 ਇੱਥੇ ਯਸਾਯਾਹ ਦੇ ਸ਼ਬਦਾਂ ਨੇ ਯਹੋਵਾਹ ਦੇ ਲੋਕਾਂ ਉੱਤੇ ਉਸ ਦੀ ਵੱਡੀ ਦਇਆ ਦਿਖਾਈ। ਭਾਵੇਂ ਕਿ ਇਕ ਕੌਮ ਵਜੋਂ ਇਸਰਾਏਲੀ ਲੋਕਾਂ ਨੇ ਯਹੋਵਾਹ ਤੋਂ ਮੂੰਹ ਫੇਰ ਲਿਆ ਸੀ, ਫਿਰ ਵੀ ਉਸ ਨੇ ਤੋਬਾ ਕਰਨ ਵਾਲਿਆਂ ਨੂੰ ਦਇਆ ਦਿਖਾਈ। ਸਾਨੂੰ ਇਸ ਗੱਲ ਤੋਂ ਦਿਲਾਸਾ ਮਿਲਦਾ ਹੈ ਕਿ ਜਿਹੜੇ ਲੋਕ ਘੋਰ ਪਾਪ ਕਰਦੇ ਹਨ ਉਹ ਵੀ ਉਮੀਦ ਨਾਲ ਯਹੋਵਾਹ ਵੱਲ ਮੁੜ ਸਕਦੇ ਹਨ। ਤੋਬਾ ਕਰਨ ਵਾਲਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਯਹੋਵਾਹ ਦੀ ਦਇਆ ਨਹੀਂ ਮਿਲ ਸਕਦੀ, ਕਿਉਂਕਿ ਯਹੋਵਾਹ ਇਕ ਪਛਤਾਵੇ ਵਾਲੇ ਦਿਲ ਨੂੰ ਨਹੀਂ ਠੁਕਰਾਉਂਦਾ। (ਜ਼ਬੂਰ 51:17) ਬਾਈਬਲ ਸਾਨੂੰ ਭਰੋਸਾ ਦਿੰਦੀ ਹੈ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ। ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ।” (ਜ਼ਬੂਰ 103:8, 13) ਯਕੀਨਨ, ਸਾਨੂੰ ਅਜਿਹੇ ਦਿਆਲੂ ਪਰਮੇਸ਼ੁਰ ਦੀ ਦਿਲੋਂ ਉਸਤਤ ਕਰਨੀ ਚਾਹੀਦੀ ਹੈ!
-
-
ਯਹੋਵਾਹ ਨੇ ਇਕ ਬਕੀਏ ਨੂੰ ਦਇਆ ਦਿਖਾਈਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਕੁਝ ਵਿਦਵਾਨ ਕਹਿੰਦੇ ਹਨ ਕਿ ਸ਼ਬਦ “ਯਹੋਵਾਹ ਦੀ ਸ਼ਾਖ” ਮਸੀਹ ਵੱਲ ਇਸ਼ਾਰਾ ਕਰਦੇ ਹਨ, ਜਿਸ ਨੇ ਯਰੂਸ਼ਲਮ ਦੀ ਬਹਾਲੀ ਤੋਂ ਬਾਅਦ ਪ੍ਰਗਟ ਹੋਣਾ ਸੀ। ਅਰਾਮੀ ਭਾਸ਼ਾ ਦੇ ਪ੍ਰਾਚੀਨ ਯਹੂਦੀ ਗ੍ਰੰਥਾਂ ਵਿਚ, ਇਸ ਵਾਕ ਦਾ ਮਤਲਬ ਹੈ: “ਯਹੋਵਾਹ ਦਾ ਮਸੀਹਾ [ਮਸੀਹ]।” ਬਾਅਦ ਵਿਚ ਯਿਰਮਿਯਾਹ ਨੇ ਵੀ ਇਹੋ ਇਬਰਾਨੀ ਨਾਂਵ (ਸਿਮੱਖ) ਵਰਤਿਆ ਜਦੋਂ ਉਸ ਨੇ ਮਸੀਹਾ ਨੂੰ ਦਾਊਦ ਲਈ “ਇੱਕ ਧਰਮੀ ਸ਼ਾਖ” ਸੱਦਿਆ।—ਯਿਰਮਿਯਾਹ 23:5; 33:15.
b “ਬਚੇ ਹੋਇਆਂ” ਵਿਚ ਉਹ ਲੋਕ ਵੀ ਸਨ ਜੋ ਬਾਬਲ ਵਿਚ ਗ਼ੁਲਾਮੀ ਦੌਰਾਨ ਪੈਦਾ ਹੋਏ ਸਨ। ਇਨ੍ਹਾਂ ਨੂੰ ਵੀ ‘ਬਚੇ ਹੋਏ’ ਸਮਝਿਆ ਜਾ ਸਕਦਾ ਹੈ, ਕਿਉਂਕਿ ਜੇ ਉਨ੍ਹਾਂ ਦੇ ਪਿਓ-ਦਾਦੇ ਬਰਬਾਦੀ ਵਿੱਚੋਂ ਨਾ ਬਚਦੇ ਤਾਂ ਉਹ ਕਦੀ ਵੀ ਪੈਦਾ ਨਾ ਹੁੰਦੇ।—ਅਜ਼ਰਾ 9:13-15. ਇਬਰਾਨੀਆਂ 7:9, 10 ਦੀ ਤੁਲਨਾ ਕਰੋ।
-