-
‘ਮੈਂ ਚਰਵਾਹਾ ਨਿਯੁਕਤ ਕਰਾਂਗਾ’ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
6. ਬੁਝਾਰਤ ਦਾ ਕੀ ਮਤਲਬ ਹੈ?
6 ਬੁਝਾਰਤ ਦਾ ਮਤਲਬ ਕੀ ਹੈ? (ਹਿਜ਼ਕੀਏਲ 17:11-15 ਪੜ੍ਹੋ।) 617 ਈਸਵੀ ਪੂਰਵ ਵਿਚ ਪਹਿਲੇ ‘ਵੱਡੇ ਉਕਾਬ’ ਯਾਨੀ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ। ਉਸ ਨੇ “ਸਭ ਤੋਂ ਉੱਪਰਲੀ ਲਗਰ” ਨੂੰ ਪੁੱਟਿਆ ਯਾਨੀ ਰਾਜਾ ਯਹੋਯਾਕੀਨ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ ਅਤੇ ਉਸ ਨੂੰ “ਵਪਾਰੀਆਂ ਦੇ ਸ਼ਹਿਰ” ਯਾਨੀ ਬਾਬਲ ਲੈ ਗਿਆ। ਨਬੂਕਦਨੱਸਰ ਨੇ ਉਸ ਦੀ ਜਗ੍ਹਾ ‘ਦੇਸ਼ ਦੇ ਬੀਆਂ’ ਵਿੱਚੋਂ ਇਕ ਬੀ ਯਾਨੀ ਸ਼ਾਹੀ ਖ਼ਾਨਦਾਨ ਵਿੱਚੋਂ ਸਿਦਕੀਯਾਹ ਨੂੰ ਯਰੂਸ਼ਲਮ ਦੀ ਰਾਜ-ਗੱਦੀ ʼਤੇ ਬਿਠਾ ਦਿੱਤਾ। (2 ਇਤਿ. 36:13) ਇਸ ਨਵੇਂ ਯਹੂਦੀ ਰਾਜੇ ਸਿਦਕੀਯਾਹ ਨੂੰ ਪਰਮੇਸ਼ੁਰ ਦੇ ਨਾਂ ਦੀ ਸਹੁੰ ਖੁਆਈ ਗਈ ਕਿ ਉਹ ਨਬੂਕਦਨੱਸਰ ਦਾ ਵਫ਼ਾਦਾਰ ਰਹੇਗਾ। ਪਰ ਸਿਦਕੀਯਾਹ ਨੇ ਸਹੁੰ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਨਬੂਕਦਨੱਸਰ ਖ਼ਿਲਾਫ਼ ਬਗਾਵਤ ਕੀਤੀ। ਉਸ ਨੇ ਦੂਜੇ ‘ਵੱਡੇ ਉਕਾਬ’ ਯਾਨੀ ਮਿਸਰ ਦੇ ਰਾਜੇ ਫ਼ਿਰਊਨ ਤੋਂ ਫ਼ੌਜੀ ਮਦਦ ਮੰਗੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਯਹੋਵਾਹ ਨੇ ਸਿਦਕੀਯਾਹ ਨੂੰ ਦੋਸ਼ੀ ਠਹਿਰਾਇਆ ਕਿ ਉਸ ਨੇ ਵਿਸ਼ਵਾਸਘਾਤ ਕੀਤਾ ਅਤੇ ਸਹੁੰ ਤੋੜ ਦਿੱਤੀ। (ਹਿਜ਼. 17:16-21) ਇਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੂੰ ਰਾਜ-ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਉਹ ਬਾਬਲ ਦੀ ਜੇਲ੍ਹ ਵਿਚ ਹੀ ਮਰ ਗਿਆ।—ਯਿਰ. 52:6-11.
-
-
ਮਸੀਹ ਬਾਰੇ ਭਵਿੱਖਬਾਣੀ—ਇਕ ਵੱਡਾ ਦਿਆਰਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
2. ਨਬੂਕਦਨੱਸਰ ਨੇ ਯਰੂਸ਼ਲਮ ਵਿਚ ਸਿਦਕੀਯਾਹ ਨੂੰ ਰਾਜ-ਗੱਦੀ ʼਤੇ ਬਿਠਾ ਦਿੱਤਾ
-