ਸਿੱਖਿਆ ਡੱਬੀ 10ਅ
‘ਸੁੱਕੀਆਂ ਹੱਡੀਆਂ’ ਅਤੇ ‘ਦੋ ਗਵਾਹ’—ਇਨ੍ਹਾਂ ਦਾ ਆਪਸ ਵਿਚ ਕੀ ਸੰਬੰਧ ਹੈ?
1919 ਵਿਚ ਅਜਿਹੀਆਂ ਦੋ ਭਵਿੱਖਬਾਣੀਆਂ ਪੂਰੀਆਂ ਹੋਈਆਂ ਜੋ ਇਕ-ਦੂਜੀ ਨਾਲ ਜੁੜੀਆਂ ਹੋਈਆਂ ਹਨ। ਇਕ ਭਵਿੱਖਬਾਣੀ ‘ਸੁੱਕੀਆਂ ਹੱਡੀਆਂ’ ਬਾਰੇ ਹੈ ਤੇ ਦੂਜੀ “ਦੋ ਗਵਾਹਾਂ” ਬਾਰੇ ਹੈ। ‘ਸੁੱਕੀਆਂ ਹੱਡੀਆਂ’ ਬਾਰੇ ਭਵਿੱਖਬਾਣੀ ਨਾਲ ਦਰਸਾਇਆ ਗਿਆ ਕਿ ਇਕ ਲੰਬਾ ਦੌਰ (ਜੋ ਸਦੀਆਂ ਤਕ ਚੱਲਿਆ) ਖ਼ਤਮ ਹੋਣ ਤੇ ਪਰਮੇਸ਼ੁਰ ਦੇ ਲੋਕਾਂ ਦੇ ਇਕ ਵੱਡੇ ਸਮੂਹ ਵਿਚ ਜਾਨ ਆ ਜਾਵੇਗੀ। (ਹਿਜ਼. 37:2-4; ਪ੍ਰਕਾ 11:1-3, 7-13) “ਦੋ ਗਵਾਹਾਂ” ਬਾਰੇ ਭਵਿੱਖਬਾਣੀ ਨਾਲ ਦਰਸਾਇਆ ਗਿਆ ਕਿ ਇਕ ਛੋਟਾ ਦੌਰ (ਜੋ 1914 ਦੇ ਆਖ਼ਰੀ ਮਹੀਨਿਆਂ ਤੋਂ ਲੈ ਕੇ 1919 ਦੇ ਸ਼ੁਰੂਆਤੀ ਮਹੀਨਿਆਂ ਤਕ ਚੱਲਿਆ) ਖ਼ਤਮ ਹੋਣ ਤੇ ਪਰਮੇਸ਼ੁਰ ਦੇ ਸੇਵਕਾਂ ਦੇ ਇਕ ਛੋਟੇ ਸਮੂਹ ਵਿਚ ਜਾਨ ਆ ਜਾਵੇਗੀ। ਦੋਵਾਂ ਭਵਿੱਖਬਾਣੀਆਂ ਵਿਚ ਲੋਕਾਂ ਦੇ ਜੀਉਂਦਾ ਹੋਣ ਦੀ ਗੱਲ ਕੀਤੀ ਗਈ ਹੈ। ਸਾਡੇ ਜ਼ਮਾਨੇ ਵਿਚ ਇਹ ਦੋਵੇਂ ਭਵਿੱਖਬਾਣੀਆਂ 1919 ਵਿਚ ਪੂਰੀਆਂ ਹੋਈਆਂ ਜਦੋਂ ਯਹੋਵਾਹ ਨੇ ਆਪਣੇ ਚੁਣੇ ਹੋਏ ਸੇਵਕਾਂ ਨੂੰ ‘ਆਪਣੇ ਪੈਰਾਂ ʼਤੇ ਖੜ੍ਹਾ’ ਕੀਤਾ, ਉਨ੍ਹਾਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਵਿੱਚੋਂ ਛੁਡਾਇਆ ਤੇ ਬਹਾਲ ਕੀਤੀ ਗਈ ਮਸੀਹੀ ਮੰਡਲੀ ਵਿਚ ਇਕੱਠਾ ਕੀਤਾ।—ਹਿਜ਼. 37:10.
ਧਿਆਨ ਦਿਓ ਕਿ ਇਨ੍ਹਾਂ ਦੋਵਾਂ ਭਵਿੱਖਬਾਣੀਆਂ ਦੀ ਪੂਰਤੀ ਵਿਚ ਇਕ ਖ਼ਾਸ ਫ਼ਰਕ ਸੀ। ‘ਸੁੱਕੀਆਂ ਹੱਡੀਆਂ’ ਬਾਰੇ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਸਾਰੇ ਬਚੇ ਹੋਏ ਚੁਣੇ ਮਸੀਹੀ ਜੀਉਂਦੇ ਹੋਣਗੇ। ਪਰ “ਦੋ ਗਵਾਹਾਂ” ਬਾਰੇ ਕੀਤੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਬਚੇ ਹੋਏ ਚੁਣੇ ਮਸੀਹੀਆਂ ਵਿੱਚੋਂ ਕੁਝ ਜਣੇ ਹੀ ਜੀਉਂਦੇ ਹੋਣਗੇ ਯਾਨੀ ਉਹ ਭਰਾ ਜੋ ਸੰਗਠਨ ਦੀ ਅਗਵਾਈ ਕਰਦੇ ਸਨ ਤੇ ਜਿਨ੍ਹਾਂ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਠਹਿਰਾਇਆ ਗਿਆ ਸੀ।—ਮੱਤੀ 24:45; ਪ੍ਰਕਾ. 11:6.a
“ਘਾਟੀ ਹੱਡੀਆਂ ਨਾਲ ਭਰੀ ਹੋਈ ਸੀ”—ਹਿਜ਼. 37:1
100 ਈ. ਤੋਂ ਬਾਅਦ
ਦੂਜੀ ਸਦੀ ਈ. ਤੋਂ ‘ਘਾਟੀ ਹੱਡੀਆਂ ਨਾਲ ਭਰ ਗਈ’ ਜਦੋਂ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਨੂੰ ਇਕ ਤਰ੍ਹਾਂ ਨਾਲ ਮਾਰ ਦਿੱਤਾ ਗਿਆ
1919 ਦੇ ਸ਼ੁਰੂਆਤੀ ਮਹੀਨਿਆਂ ਵਿਚ
1919: ‘ਸੁੱਕੀਆਂ ਹੱਡੀਆਂ’ ਵਿਚ ਜਾਨ ਆ ਗਈ ਜਦੋਂ ਯਹੋਵਾਹ ਨੇ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਮਹਾਂ ਬਾਬਲ ਤੋਂ ਛੁਡਾਇਆ ਤੇ ਬਹਾਲ ਕੀਤੀ ਗਈ ਮਸੀਹੀ ਮੰਡਲੀ ਵਿਚ ਇਕੱਠਾ ਕੀਤਾ
‘ਦੋ ਗਵਾਹ’—ਪ੍ਰਕਾ. 11:3
1914 ਦੇ ਆਖ਼ਰੀ ਮਹੀਨਿਆਂ ਵਿਚ
“ਤੱਪੜ ਪਾ ਕੇ” ਪ੍ਰਚਾਰ
1914: “ਦੋ ਗਵਾਹਾਂ” ਨੇ ਸਾਢੇ ਤਿੰਨ ਸਾਲਾਂ ਤਕ “ਤੱਪੜ ਪਾ ਕੇ” ਪ੍ਰਚਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਮਾਰ ਦਿੱਤਾ ਗਿਆ
ਮੌਤ
1919 ਦੇ ਸ਼ੁਰੂਆਤੀ ਮਹੀਨਿਆਂ ਵਿਚ
1919: “ਦੋ ਗਵਾਹਾਂ” ਵਿਚ ਜਾਨ ਆ ਗਈ ਜਦੋਂ ਸੰਗਠਨ ਦੀ ਅਗਵਾਈ ਕਰ ਰਹੇ ਚੁਣੇ ਹੋਏ ਭਰਾਵਾਂ ਦੇ ਛੋਟੇ ਜਿਹੇ ਸਮੂਹ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਠਹਿਰਾਇਆ ਗਿਆ
a ਮਾਰਚ 2016 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।