-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ (ਸਟੱਡੀ)—2016 | ਮਾਰਚ
-
-
ਪਹਿਲੀ ਗੱਲ, ਹਿਜ਼ਕੀਏਲ ਨੇ ਦੇਖਿਆ ਕਿ ਮਰੇ ਹੋਏ ਲੋਕਾਂ ਦੀਆਂ ਹੱਡੀਆਂ “ਬਹੁਤ ਸੁੱਕੀਆਂ” ਹੋਈਆਂ ਸਨ। (ਹਿਜ਼. 37:2, 11) ਇਸ ਦਾ ਮਤਲਬ ਹੈ ਕਿ ਬਹੁਤ ਲੰਬੇ ਸਮੇਂ ਤੋਂ ਇਹ ਲੋਕ ਮਰੇ ਹੋਏ ਸਨ। ਦੂਜੀ ਗੱਲ, ਹਿਜ਼ਕੀਏਲ ਨੇ ਦੇਖਿਆ ਕਿ ਲੋਕ ਇਕਦਮ ਜੀਉਂਦੇ ਨਹੀਂ, ਸਗੋਂ ਹੌਲੀ-ਹੌਲੀ ਜੀਉਂਦੇ ਹੋਏ ਸਨ। ਉਸ ਨੇ ਪਹਿਲਾਂ “ਇਕ ਸ਼ੋਰ” ਸੁਣਿਆ ਅਤੇ ਫਿਰ “ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ।” ਫਿਰ ਉਸ ਨੇ ਦੇਖਿਆ ਹੱਡੀਆਂ ʼਤੇ “ਨਾੜਾਂ ਤੇ ਮਾਸ” ਚੜ੍ਹ ਗਿਆ। ਬਾਅਦ ਵਿਚ ਮਾਸ ਨੂੰ ਚੰਮ ਨੇ ਢੱਕ ਲਿਆ। ਫਿਰ ਲਾਸ਼ਾਂ ਵਿਚ ਸਾਹ ਪੈ ਗਿਆ ਅਤੇ ਲੋਕ ‘ਜੀਉਂਦੇ’ ਹੋ ਗਏ। ਅਖ਼ੀਰ ਵਿਚ ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੀ ਜ਼ਮੀਨ ਰਹਿਣ ਲਈ ਦਿੱਤੀ। ਇਹ ਸਾਰਾ ਕੁਝ ਹੋਣ ਲਈ ਸਮਾਂ ਲੱਗਣਾ ਸੀ।—ਹਿਜ਼. 37:7-10, 14.
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ (ਸਟੱਡੀ)—2016 | ਮਾਰਚ
-
-
ਅਸੀਂ ਹਿਜ਼ਕੀਏਲ ਦੇ ਦਰਸ਼ਣ ਤੋਂ ਇਹ ਵੀ ਸਿੱਖਦੇ ਹਾਂ ਕਿ ਪਰਮੇਸ਼ੁਰ ਦੇ ਲੋਕ ਹੌਲੀ-ਹੌਲੀ ਜੀਉਂਦੇ ਹੋ ਕੇ ਝੂਠੇ ਧਰਮਾਂ ਤੋਂ ਆਜ਼ਾਦ ਹੋਏ। ਸੋ ਇਹ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਸੀ? ਦਰਸ਼ਣ ਵਿਚ “ਇੱਕ ਸ਼ੋਰ” ਦਾ ਜ਼ਿਕਰ ਕੀਤਾ ਗਿਆ ਹੈ। ਇਹ ਸ਼ੋਰ ਆਖ਼ਰੀ ਸਮੇਂ ਤੋਂ ਕੁਝ ਸੈਂਕੜੇ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਨ੍ਹਾਂ ਸਾਲਾਂ ਦੌਰਾਨ ਸਾਰੇ ਪਾਸੇ ਝੂਠੀਆਂ ਸਿੱਖਿਆਵਾਂ ਹੋਣ ਦੇ ਬਾਵਜੂਦ ਵੀ ਕੁਝ ਵਫ਼ਾਦਾਰ ਲੋਕ ਸੱਚਾਈ ਦੀ ਤਲਾਸ਼ ਵਿਚ ਸਨ ਅਤੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਸਨ। ਉਨ੍ਹਾਂ ਨੇ ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਹੋਰਨਾਂ ਨੂੰ ਵੀ ਬਾਈਬਲ ਬਾਰੇ ਸਿਖਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ। ਕੁਝ ਲੋਕਾਂ ਨੇ ਬਾਈਬਲ ਦਾ ਸੌਖੀ ਭਾਸ਼ਾ ਵਿਚ ਅਨੁਵਾਦ ਕਰਨ ਲਈ ਸਖ਼ਤ ਮਿਹਨਤ ਕੀਤੀ।
-