-
“ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
11 ਸਦੀਆਂ ਤਕ ਈਸਾਈ-ਜਗਤ ਦਾ ਬੋਲਬਾਲਾ ਰਿਹਾ, ਪਰ ਇਸ ਸਮੇਂ ਦੌਰਾਨ ਵੀ ਕੁਝ ਸੱਚੇ ਮਸੀਹੀ ਸਨ ਜੋ ਯਿਸੂ ਦੀ ਮਿਸਾਲ ਵਿਚ ਦੱਸੀ “ਕਣਕ” ਵਰਗੇ ਸਨ। ਹਿਜ਼ਕੀਏਲ 6:9 ਵਿਚ ਦੱਸੇ ਗ਼ੁਲਾਮ ਯਹੂਦੀਆਂ ਵਾਂਗ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਨੂੰ ਯਾਦ ਰੱਖਿਆ। ਕੁਝ ਜਣਿਆਂ ਨੇ ਦਲੇਰੀ ਨਾਲ ਈਸਾਈ-ਜਗਤ ਦੀਆਂ ਝੂਠੀਆਂ ਸਿੱਖਿਆਵਾਂ ਦਾ ਵਿਰੋਧ ਕੀਤਾ। ਪਰ ਉਨ੍ਹਾਂ ਦਾ ਮਖੌਲ ਉਡਾਇਆ ਗਿਆ ਅਤੇ ਉਨ੍ਹਾਂ ʼਤੇ ਅਤਿਆਚਾਰ ਕੀਤੇ ਗਏ। ਕੀ ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਲੋਕ ਹਮੇਸ਼ਾ ਲਈ ਝੂਠੇ ਧਰਮਾਂ ਦੀ ਗ਼ੁਲਾਮੀ ਵਿਚ ਰਹਿਣ? ਨਹੀਂ। ਯਹੋਵਾਹ ਨੇ ਉਨ੍ਹਾਂ ਨੂੰ ਉੱਨੀ ਹੀ ਸਜ਼ਾ ਦਿੱਤੀ ਜਿੰਨੀ ਦੇਣੀ ਚਾਹੀਦੀ ਸੀ ਅਤੇ ਉੱਨੇ ਹੀ ਸਮੇਂ ਲਈ ਦਿੱਤੀ ਜਿੰਨੀ ਸਹੀ ਸੀ, ਠੀਕ ਜਿਵੇਂ ਉਸ ਨੇ ਪੁਰਾਣੇ ਸਮੇਂ ਦੇ ਇਜ਼ਰਾਈਲ ਨਾਲ ਕੀਤਾ ਸੀ। (ਯਿਰ. 46:28) ਨਾਲੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਉਮੀਦ ਵੀ ਦਿੱਤੀ। ਆਓ ਆਪਾਂ ਫਿਰ ਤੋਂ ਪੁਰਾਣੇ ਸਮੇਂ ਦੇ ਬਾਬਲ ਵਿਚ ਗ਼ੁਲਾਮ ਯਹੂਦੀਆਂ ʼਤੇ ਗੌਰ ਕਰੀਏ ਅਤੇ ਦੇਖੀਏ ਕਿ ਯਹੋਵਾਹ ਨੇ ਉਨ੍ਹਾਂ ਨੂੰ ਛੁਟਕਾਰੇ ਦੀ ਕਿਹੜੀ ਉਮੀਦ ਦਿੱਤੀ।
-
-
“ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
13 ਗੌਰ ਕਰੋ ਕਿ ਬੇਵਫ਼ਾ ਯਹੂਦੀਆਂ ਦੇ ਨਾਲ-ਨਾਲ ਵਫ਼ਾਦਾਰ ਯਹੂਦੀਆਂ ਨੂੰ ਵੀ ਗ਼ੁਲਾਮ ਬਣਾ ਕੇ ਲਿਜਾਇਆ ਗਿਆ। ਨਾਲੇ ਪਰਮੇਸ਼ੁਰ ਨੇ ਹਿਜ਼ਕੀਏਲ ਰਾਹੀਂ ਦੱਸਿਆ ਸੀ ਕਿ ਗ਼ੁਲਾਮੀ ਵਿਚ ਰਹਿੰਦਿਆਂ ਉਸ ਦੇ ਕੁਝ ਲੋਕ ਤੋਬਾ ਕਰਨਗੇ। ਉਹ ਆਪਣੇ ਬੀਤੇ ਦਿਨ ਯਾਦ ਕਰ ਕੇ ਬਹੁਤ ਦੁਖੀ ਹੋਣਗੇ ਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰ ਕੇ ਕਿੰਨੇ ਸ਼ਰਮਨਾਕ ਕੰਮ ਕੀਤੇ ਸਨ। ਉਹ ਯਹੋਵਾਹ ਤੋਂ ਮਾਫ਼ੀ ਅਤੇ ਮਿਹਰ ਪਾਉਣ ਲਈ ਉਸ ਅੱਗੇ ਗਿੜਗਿੜਾਉਣਗੇ। (ਹਿਜ਼. 6:8-10; 12:16) ਵਫ਼ਾਦਾਰ ਯਹੂਦੀਆਂ ਵਿਚ ਹਿਜ਼ਕੀਏਲ ਦੇ ਨਾਲ ਦਾਨੀਏਲ ਅਤੇ ਉਸ ਦੇ ਤਿੰਨ ਸਾਥੀ ਵੀ ਸ਼ਾਮਲ ਸਨ। ਦਾਨੀਏਲ ਦੀ ਉਮਰ ਇੰਨੀ ਲੰਬੀ ਸੀ ਕਿ ਉਸ ਨੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਵਿਚ ਜਾਂਦੇ ਹੋਏ ਅਤੇ ਗ਼ੁਲਾਮੀ ਵਿੱਚੋਂ ਆਜ਼ਾਦ ਹੁੰਦੇ ਹੋਏ ਦੇਖਿਆ। ਉਸ ਨੇ ਇਜ਼ਰਾਈਲ ਦੇ ਪਾਪਾਂ ਦੀ ਮਾਫ਼ੀ ਲਈ ਜੋ ਦਿਲੋਂ ਪ੍ਰਾਰਥਨਾ ਕੀਤੀ ਸੀ, ਉਹ ਦਾਨੀਏਲ ਦੇ 9ਵੇਂ ਅਧਿਆਇ ਵਿਚ ਦਰਜ ਹੈ। ਇਸ ਪ੍ਰਾਰਥਨਾ ਤੋਂ ਉਨ੍ਹਾਂ ਹਜ਼ਾਰਾਂ ਗ਼ੁਲਾਮ ਯਹੂਦੀਆਂ ਦੇ ਜਜ਼ਬਾਤ ਪਤਾ ਲੱਗਦੇ ਹਨ ਜੋ ਯਹੋਵਾਹ ਤੋਂ ਮਾਫ਼ੀ ਪਾਉਣ ਲਈ ਅਤੇ ਉਸ ਤੋਂ ਦੁਬਾਰਾ ਬਰਕਤਾਂ ਪਾਉਣ ਲਈ ਤਰਸ ਰਹੇ ਸਨ। ਇਸ ਲਈ ਜਦ ਉਨ੍ਹਾਂ ਨੇ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਆਪਣੇ ਛੁਟਕਾਰੇ ਅਤੇ ਸ਼ੁੱਧ ਭਗਤੀ ਨੂੰ ਦੁਬਾਰਾ ਬਹਾਲ ਕੀਤੇ ਜਾਣ ਬਾਰੇ ਸੁਣਿਆ ਹੋਣਾ, ਤਾਂ ਉਨ੍ਹਾਂ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਹੋਵੇਗੀ।
-