-
ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀਪਹਿਰਾਬੁਰਜ (ਸਟੱਡੀ)—2022 | ਸਤੰਬਰ
-
-
6. ਵੱਡੀ ਭੀੜ ਦੇ ਮਹਾਂਕਸ਼ਟ ਵਿੱਚੋਂ ਬਚ ਨਿਕਲਣ ਤੋਂ ਬਾਅਦ ਕੀ ਹੋਵੇਗਾ? ਸਮਝਾਓ। (ਧਰਤੀ ʼਤੇ ਮਰੇ ਹੋਇਆਂ ਨੂੰ ਜੀਉਂਦਾ ਕੀਤੇ ਜਾਣ ਬਾਰੇ ਹੋਰ ਜਾਣਕਾਰੀ ਲੈਣ ਲਈ ਪਹਿਰਾਬੁਰਜ ਦੇ ਇਸੇ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਵੀ ਦੇਖੋ।)
6 ਦਾਨੀਏਲ 12:2 ਪੜ੍ਹੋ। ਵੱਡੀ ਭੀੜ ਦੇ ਮਹਾਂਕਸ਼ਟ ਵਿੱਚੋਂ ਬਚ ਨਿਕਲਣ ਤੋਂ ਬਾਅਦ ਕੀ ਹੋਵੇਗਾ? ਆਇਤ ਵਿਚ ਦੱਸਿਆ ਗਿਆ ਹੈ: “ਜ਼ਮੀਨ ਦੀ ਮਿੱਟੀ ਵਿਚ ਸੁੱਤੇ ਪਏ ਲੋਕਾਂ ਵਿੱਚੋਂ ਬਹੁਤ ਸਾਰੇ ਜਾਗ ਉੱਠਣਗੇ।” ਪਹਿਲਾਂ ਅਸੀਂ ਮੰਨਦੇ ਸੀ ਕਿ ਇਹ ਭਵਿੱਖਬਾਣੀ ਆਖ਼ਰੀ ਦਿਨਾਂ ਵਿਚ ਪੂਰੀ ਹੋਈ ਜਦੋਂ ਪਰਮੇਸ਼ੁਰ ਨੇ ਆਪਣੇ ਲੋਕਾਂ ਵਿਚ ਦੁਬਾਰਾ ਜਾਨ ਪਾਈ।c ਪਰ ਇਹ ਭਵਿੱਖਬਾਣੀ ਨਵੀਂ ਦੁਨੀਆਂ ਵਿਚ ਪੂਰੀ ਹੋਵੇਗੀ ਜਦੋਂ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਜ਼ਰਾ ਦਾਨੀਏਲ 12:2 ਵਿਚ “ਮਿੱਟੀ” ਸ਼ਬਦ ʼਤੇ ਧਿਆਨ ਦਿਓ। ਆਪਣੀ ਮੌਤ ਬਾਰੇ ਗੱਲ ਕਰਦਿਆਂ ਅੱਯੂਬ ਨੇ ਵੀ “ਮਿੱਟੀ ਵਿਚ ਮਿਲ” ਜਾਣ ਜਾਂ “ਕਬਰ” ਵਿਚ ਜਾਣ ਵਰਗੇ ਸ਼ਬਦ ਵਰਤੇ ਸਨ। (ਅੱਯੂ. 17:16) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਦਾਨੀਏਲ 12:2 ਵਿਚ ਉਨ੍ਹਾਂ ਲੋਕਾਂ ਨੂੰ ਜੀਉਂਦੇ ਕਰਨ ਦੀ ਗੱਲ ਕੀਤੀ ਗਈ ਹੈ ਜੋ ਮਿੱਟੀ ਵਿਚ ਮਿਲ ਗਏ ਹਨ ਯਾਨੀ ਸੱਚੀ-ਮੁੱਚੀਂ ਮਰ ਗਏ ਹਨ। ਇਨ੍ਹਾਂ ਨੂੰ ਅੰਤ ਦੇ ਸਮੇਂ ਤੋਂ ਬਾਅਦ ਯਾਨੀ ਆਰਮਾਗੇਡਨ ਤੋਂ ਬਾਅਦ ਜੀਉਂਦਾ ਕੀਤਾ ਜਾਵੇਗਾ।
7. (ੳ) ਇਸ ਗੱਲ ਦਾ ਕੀ ਮਤਲਬ ਹੈ ਕਿ ਕੁਝ ਲੋਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਲਈ ਜੀਉਂਦਾ ਕੀਤਾ ਜਾਵੇਗਾ? (ਅ) ਕਿਸ ਅਰਥ ਵਿਚ ਉਨ੍ਹਾਂ ਨੂੰ “ਬਿਹਤਰ ਜ਼ਿੰਦਗੀ” ਮਿਲੇਗੀ?
7 ਦਾਨੀਏਲ 12:2 ਵਿਚ ਲਿਖਿਆ ਹੈ ਕਿ ਕੁਝ ਲੋਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਪਾਉਣ ਲਈ ਜੀਉਂਦਾ ਕੀਤਾ ਜਾਵੇਗਾ। ਇਸ ਦਾ ਕੀ ਮਤਲਬ ਹੈ? 1,000 ਸਾਲ ਦੌਰਾਨ ਜਿਹੜੇ ਲੋਕ ਯਹੋਵਾਹ ਤੇ ਯਿਸੂ ਨੂੰ ਜਾਣਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਗੇ ਅਤੇ ਉਨ੍ਹਾਂ ਦਾ ਕਹਿਣਾ ਮੰਨਣਗੇ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰ. 17:3) ਜੀਉਂਦੇ ਹੋਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਪੁਰਾਣੇ ਜ਼ਮਾਨੇ ਵਿਚ ਜੀਉਂਦੇ ਕੀਤੇ ਗਏ ਲੋਕਾਂ ਨਾਲੋਂ “ਬਿਹਤਰ ਜ਼ਿੰਦਗੀ” ਮਿਲੇਗੀ। (ਇਬ. 11:35) ਇੱਦਾਂ ਕਿਉਂ? ਕਿਉਂਕਿ ਪੁਰਾਣੇ ਸਮੇਂ ਵਿਚ ਉਹ ਨਾਮੁਕੰਮਲ ਲੋਕ ਫਿਰ ਤੋਂ ਮਰ ਗਏ।
8. ਕੁਝ ਲੋਕਾਂ ਨੂੰ “ਸ਼ਰਮਿੰਦਗੀ ਅਤੇ ਹਮੇਸ਼ਾ ਲਈ ਘਿਰਣਾ ਦੇ ਲਾਇਕ ਠਹਿਰਾਏ” ਜਾਣ ਵਾਸਤੇ ਕਿਉਂ ਜੀਉਂਦਾ ਕੀਤਾ ਜਾਵੇਗਾ?
8 ਕੀ ਜੀਉਂਦੇ ਕੀਤੇ ਗਏ ਸਾਰੇ ਲੋਕ ਯਹੋਵਾਹ ਤੋਂ ਸਿੱਖਣਾ ਚਾਹੁਣਗੇ? ਨਹੀਂ। ਦਾਨੀਏਲ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਨੂੰ “ਸ਼ਰਮਿੰਦਗੀ ਅਤੇ ਹਮੇਸ਼ਾ ਲਈ ਘਿਰਣਾ ਦੇ ਲਾਇਕ ਠਹਿਰਾਏ” ਜਾਣ ਵਾਸਤੇ ਜੀਉਂਦਾ ਕੀਤਾ ਜਾਵੇਗਾ। ਕਿਉਂ? ਕਿਉਂਕਿ ਉਨ੍ਹਾਂ ਦਾ ਰਵੱਈਆ ਬਾਗ਼ੀ ਹੋਵੇਗਾ, ਇਸ ਲਈ ਉਨ੍ਹਾਂ ਦੇ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਲਿਖੇ ਜਾਣਗੇ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ। ਇਸ ਦੀ ਬਜਾਇ, ਉਨ੍ਹਾਂ ਨੂੰ “ਘਿਰਣਾ ਦੇ ਲਾਇਕ” ਠਹਿਰਾਇਆ ਜਾਵੇਗਾ ਯਾਨੀ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦਾਨੀਏਲ 12:2 ਵਿਚ ਉਨ੍ਹਾਂ ਸਾਰੇ ਲੋਕਾਂ ਦੇ ਆਖ਼ਰੀ ਅੰਜਾਮ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ। ਉਨ੍ਹਾਂ ਦਾ ਕੀ ਅੰਜਾਮ ਹੋਵੇਗਾ, ਇਸ ਦਾ ਫ਼ੈਸਲਾ ਉਨ੍ਹਾਂ ਦੇ ਕੰਮਾਂ ਦੇ ਆਧਾਰ ʼਤੇ ਕੀਤਾ ਜਾਵੇਗਾ ਜੋ ਉਹ ਜੀਉਂਦੇ ਹੋਣ ਤੋਂ ਬਾਅਦ ਕਰਨਗੇ।d (ਪ੍ਰਕਾ. 20:12) ਕੁਝ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਤੇ ਕੁਝ ਲੋਕਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।
-
-
ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀਪਹਿਰਾਬੁਰਜ (ਸਟੱਡੀ)—2022 | ਸਤੰਬਰ
-
-
a ਦਾਨੀਏਲ 12:2, 3 ਵਿਚ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਵੱਡੇ ਪੈਮਾਨੇ ʼਤੇ ਸਿੱਖਿਆ ਦੇਣ ਦਾ ਕੰਮ ਕੀਤਾ ਜਾਵੇਗਾ। ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਇਸ ਕੰਮ ਬਾਰੇ ਸਾਡੀ ਸਮਝ ਵਿਚ ਕੀ ਸੁਧਾਰ ਕੀਤਾ ਗਿਆ ਹੈ। ਅਸੀਂ ਦੇਖਾਂਗੇ ਕਿ ਇਹ ਸਿੱਖਿਆ ਦੇਣ ਦਾ ਕੰਮ ਕਦੋਂ ਹੋਵੇਗਾ ਅਤੇ ਇਸ ਵਿਚ ਕੌਣ-ਕੌਣ ਸ਼ਾਮਲ ਹੋਣਗੇ। ਅਸੀਂ ਇਹ ਵੀ ਜਾਣਾਂਗੇ ਕਿ ਇਹ ਸਿੱਖਿਆ ਧਰਤੀ ʼਤੇ ਰਹਿੰਦੇ ਲੋਕਾਂ ਨੂੰ ਆਖ਼ਰੀ ਪਰੀਖਿਆ ਲਈ ਕਿਵੇਂ ਤਿਆਰ ਕਰੇਗੀ ਜੋ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਹੋਵੇਗੀ।
-
-
ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀਪਹਿਰਾਬੁਰਜ (ਸਟੱਡੀ)—2022 | ਸਤੰਬਰ
-
-
c ਇਸ ਆਇਤ ਬਾਰੇ ਪਹਿਲਾਂ ਜੋ ਸਾਡੀ ਸਮਝ ਸੀ, ਉਸ ਬਾਰੇ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦੇ ਅਧਿਆਇ 17 ਅਤੇ 1 ਜੁਲਾਈ 1987 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-25 ʼਤੇ ਦੱਸਿਆ ਗਿਆ ਹੈ।
d ਇਸ ਤੋਂ ਉਲਟ, ਰਸੂਲਾਂ ਦੇ ਕੰਮ 24:15 ਵਿਚ ਲੋਕਾਂ ਨੂੰ ਉਨ੍ਹਾਂ ਕੰਮਾਂ ਦੇ ਆਧਾਰ ʼਤੇ “ਧਰਮੀ” ਜਾਂ “ਕੁਧਰਮੀ” ਕਿਹਾ ਗਿਆ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ। ਉਸੇ ਤਰ੍ਹਾਂ ਯੂਹੰਨਾ 5:29 ਵਿਚ ਲੋਕਾਂ ਦੇ “ਚੰਗੇ” ਅਤੇ “ਨੀਚ ਕੰਮਾਂ” ਦੀ ਗੱਲ ਕੀਤੀ ਗਈ ਹੈ ਜੋ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕੀਤੇ ਸਨ।
-