-
ਦਿਲੋਂ ਮਾਫ਼ ਕਰੋਪਹਿਰਾਬੁਰਜ—1999 | ਅਕਤੂਬਰ 15
-
-
15, 16. (ੳ) ਮੀਕਾਹ ਨੇ ਯਹੋਵਾਹ ਬਾਰੇ ਕੀ ਕਿਹਾ ਸੀ? (ਅ) ਪਰਮੇਸ਼ੁਰ ਦਾ ‘ਅਪਰਾਧ ਪਰੇ ਕਰਨ’ ਦਾ ਕੀ ਮਤਲਬ ਹੈ?
15 ਆਓ ਆਪਾਂ ਕਦੀ ਨਾ ਭੁੱਲੀਏ ਕਿ ਮਾਫ਼ ਕਰਨ ਵਿਚ ਪਰਮੇਸ਼ੁਰ ਨੇ ਸਾਡੇ ਲਈ ਇਕ ਨਮੂਨਾ ਛੱਡਿਆ ਹੈ। (ਅਫ਼ਸੀਆਂ 4:32-5:1) ਗ਼ਲਤੀ ਨੂੰ ਮਾਫ਼ ਕਰਨ ਵਿਚ ਉਸ ਦੇ ਨਮੂਨੇ ਬਾਰੇ ਨਬੀ ਮੀਕਾਹ ਨੇ ਲਿਖਿਆ: “ਤੇਰੇ ਵਰਗਾ ਕਿਹੜਾ ਪਰਮੇਸ਼ੁਰ ਹੈ? ਜੋ ਆਪਣੀ ਮਿਲਖ ਦੇ ਬਕੀਏ ਦੀ ਬਦੀ ਲਈ ਖਿਮਾ ਕਰਦਾ, ਅਪਰਾਧ ਤੋਂ ਹਊ ਪਰੇ ਕਰਦਾ ਹੈ, ਉਹ ਆਪਣਾ ਕ੍ਰੋਧ ਸਦਾ ਤੀਕ ਨਹੀਂ ਰੱਖਦਾ, ਕਿਉਂ ਜੋ ਉਹ ਦਯਾ ਨੂੰ ਪਸੰਦ ਕਰਦਾ ਹੈ।”—ਮੀਕਾਹ 7:18.
16 ਯਹੋਵਾਹ ਨੂੰ ‘ਅਪਰਾਧ ਪਰੇ ਕਰਨ’ ਵਾਲਾ ਸੱਦ ਕੇ ਬਾਈਬਲ ਇਹ ਨਹੀਂ ਕਹਿ ਰਹੀ ਕਿ ਉਹ ਗ਼ਲਤੀਆਂ ਚੇਤੇ ਨਹੀਂ ਰੱਖ ਸਕਦਾ, ਜਾਂ ਕਿ ਚੋਣਵੀਆਂ ਗੱਲਾਂ ਵਿਚ ਉਸ ਦੀ ਯਾਦਾਸ਼ਤ-ਲੋਪ ਹੋ ਜਾਂਦੀ ਹੈ। ਸਮਸੂਨ ਅਤੇ ਦਾਊਦ ਬਾਰੇ ਸੋਚੋ, ਇਨ੍ਹਾਂ ਦੋਹਾਂ ਨੇ ਗੰਭੀਰ ਪਾਪ ਕੀਤੇ ਸਨ। ਪਰਮੇਸ਼ੁਰ ਉਨ੍ਹਾਂ ਪਾਪਾਂ ਨੂੰ ਬਹੁਤ ਚਿਰ ਬਾਅਦ ਯਾਦ ਕਰ ਸਕਦਾ ਸੀ; ਅਸੀਂ ਵੀ ਉਨ੍ਹਾਂ ਦੇ ਕੁਝ ਪਾਪਾਂ ਬਾਰੇ ਜਾਣਦੇ ਹਾਂ ਕਿਉਂਕਿ ਯਹੋਵਾਹ ਨੇ ਬਾਈਬਲ ਵਿਚ ਇਹ ਦਰਜ ਕਰਵਾਏ ਸਨ। ਫਿਰ ਵੀ, ਸਾਡੇ ਮਾਫ਼ ਕਰਨ ਵਾਲੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਇਆ ਦਿਖਾ ਕੇ ਨਿਹਚਾ ਦੇ ਨਮੂਨੇ ਬਣਨ ਦਿੱਤਾ ਤਾਂਕਿ ਅਸੀਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਰ ਸਕੀਏ।—ਇਬਰਾਨੀਆਂ 11:32; 12:1.
17. (ੳ) ਦੂਸਰਿਆਂ ਦੀਆਂ ਗ਼ਲਤੀਆਂ, ਜਾਂ ਗੁਸਤਾਖ਼ੀਆਂ ਨੂੰ ਪਰੇ ਕਰਨ ਵਿਚ ਸਾਡੀ ਕੀ ਮਦਦ ਕਰ ਸਕਦਾ ਹੈ? (ਅ) ਜੇ ਅਸੀਂ ਇਸ ਤਰ੍ਹਾਂ ਕਰਨ ਦਾ ਜਤਨ ਕਰਦੇ ਹਾਂ ਤਾਂ ਅਸੀਂ ਯਹੋਵਾਹ ਦੀ ਕਿਸ ਤਰ੍ਹਾਂ ਰੀਸ ਕਰਦੇ ਹੋਵਾਂਗੇ? (ਫੁਟਨੋਟ ਦੇਖੋ।)
17 ਜੀ ਹਾਂ, ਯਹੋਵਾਹ ਅਪਰਾਧਾਂ ਨੂੰ ‘ਬਖਸ਼’ ਜਾਂ ਪਰੇ ਕਰa ਸਕਦਾ ਹੈ, ਜਿਸ ਲਈ ਦਾਊਦ ਨੇ ਉਸ ਦੇ ਸਾਮ੍ਹਣੇ ਬਾਰ-ਬਾਰ ਬੇਨਤੀ ਕੀਤੀ ਸੀ। (2 ਸਮੂਏਲ 12:13; 24:10) ਕੀ ਅਸੀਂ ਇਸ ਵਿਚ ਪਰਮੇਸ਼ੁਰ ਦੀ ਰੀਸ ਕਰ ਸਕਦੇ ਹਾਂ, ਯਾਨੀ ਆਪਣੇ ਅਪੂਰਣ ਸੰਗੀ ਸੇਵਕਾਂ ਦੇ ਰੁੱਖੇਪਣ ਅਤੇ ਗੁਸਤਾਖ਼ੀ ਨੂੰ ਦੂਰ ਜਾਂ ਪਰੇ ਕਰਨ ਲਈ ਤਿਆਰ ਹੋ ਸਕਦੇ ਹਾਂ? ਕਲਪਨਾ ਕਰੋ ਕਿ ਤੁਸੀਂ ਇਕ ਹਵਾਈ-ਜਹਾਜ਼ ਵਿਚ ਹੋ ਅਤੇ ਉਹ ਅੱਡੇ ਦੀ ਪਟੜੀ ਤੇ ਤੇਜ਼ੀ ਨਾਲ ਚੱਲ ਰਿਹਾ ਹੈ। ਬਾਹਰ ਤੁਸੀਂ ਕਿਸੇ ਔਰਤ ਨੂੰ ਬਦਤਮੀਜ਼ੀ ਨਾਲ ਬੱਚਿਆਂ ਵਾਂਗ ਜੀਭ ਕੱਢਦੀ ਹੋਈ ਦੇਖਦੇ ਹੋ। ਤੁਸੀਂ ਜਾਣਦੇ ਹੋ ਕਿ ਉਹ ਗੁੱਸੇ ਹੈ ਅਤੇ ਸ਼ਾਇਦ ਤੁਹਾਨੂੰ ਹੀ ਜੀਭ ਕੱਢ ਰਹੀ ਹੈ। ਜਾਂ ਹੋ ਸਕਦਾ ਹੈ ਕਿ ਉਹ ਤੁਹਾਡੇ ਬਾਰੇ ਬਿਲਕੁਲ ਹੀ ਨਹੀਂ ਸੋਚ ਰਹੀ। ਜੋ ਵੀ ਹੋਵੇ, ਜਿਉਂ-ਜਿਉਂ ਜਹਾਜ਼ ਉੱਪਰ ਚੜ੍ਹਦਾ ਜਾਂਦਾ ਹੈ, ਤੁਸੀਂ ਬਹੁਤ ਉਚਾਈ ਤੋਂ ਉਸ ਔਰਤ ਦੇ ਉੱਪਰੋਂ ਲੰਘਦੇ ਹੋ, ਅਤੇ ਉਹ ਹੁਣ ਛੋਟੀ ਜਿਹੀ ਕੀੜੀ ਵਰਗੀ ਲੱਗਦੀ ਹੈ। ਇਕ ਘੰਟੇ ਵਿਚ ਤੁਸੀਂ ਸੈਂਕੜੇ ਮੀਲ ਦੂਰ ਹੋ ਅਤੇ ਉਸ ਦੀ ਬਦਤਮੀਜ਼ੀ ਬਹੁਤ ਪਿੱਛੇ ਰਹਿ ਜਾਂਦੀ ਹੈ। ਇਸੇ ਤਰ੍ਹਾਂ, ਕਈ ਵਾਰ ਜੇ ਅਸੀਂ ਯਹੋਵਾਹ ਵਾਂਗ ਬੁੱਧੀ ਨਾਲ ਦੂਜਿਆਂ ਦੀਆਂ ਗ਼ਲਤੀਆਂ ਨੂੰ ਦੂਰ ਕਰੀਏ ਤਾਂ ਇਹ ਸਾਨੂੰ ਮਾਫ਼ੀ ਦੇਣ ਵਿਚ ਮਦਦ ਦੇਵੇਗਾ। (ਕਹਾਉਤਾਂ 19:11) ਹੁਣ ਤੋਂ ਦਸ ਸਾਲ ਬਾਅਦ ਜਾਂ ਹਜ਼ਾਰ ਵਰ੍ਹਿਆਂ ਦੇ ਸਮੇਂ ਵਿਚ ਦੋ ਸੌ ਸਾਲ ਬਾਅਦ ਕੀ ਇਹ ਗੱਲ ਮਾਮੂਲੀ ਨਹੀਂ ਲੱਗੇਗੀ? ਕਿਉਂ ਨਾ ਇਸ ਨੂੰ ਪਰੇ ਕਰ ਦੇਈਏ?
-
-
ਦਿਲੋਂ ਮਾਫ਼ ਕਰੋਪਹਿਰਾਬੁਰਜ—1999 | ਅਕਤੂਬਰ 15
-
-
a ਇਕ ਵਿਦਵਾਨ ਕਹਿੰਦਾ ਹੈ ਕਿ ਮੀਕਾਹ 7:18 ਤੇ ਵਰਤੇ ਗਏ ਇਬਰਾਨੀ ਸ਼ਬਦ “ਇਕ ਮੁਸਾਫ਼ਰ ਦੇ ਰਵੱਈਏ ਨੂੰ ਦਰਸਾਉਂਦੇ ਹਨ ਜੋ ਆਲੇ-ਦੁਆਲੇ ਕਿਸੇ ਚੀਜ਼ ਵੱਲ ਬੇਲੋੜ ਧਿਆਨ ਨਹੀਂ ਦਿੰਦਾ। ਇਹ ਸ਼ਬਦ ਇਹ ਨਹੀਂ ਦਿਖਾਉਂਦੇ ਕਿ ਪਰਮੇਸ਼ੁਰ ਪਾਪ ਨੂੰ ਨਜ਼ਰਅੰਦਾਜ਼ ਕਰਦਾ ਹੈ, ਜਾਂ ਕਿ ਉਸ ਦੀਆਂ ਨਜ਼ਰਾਂ ਵਿਚ ਇਹ ਇਕ ਮਾਮੂਲੀ ਚੀਜ਼ ਹੈ, ਪਰ ਇਹ ਕਿ ਉਹ ਉਸ ਨੂੰ ਸਜ਼ਾ ਦੇਣ ਦੇ ਖ਼ਿਆਲ ਨਾਲ ਚੇਤੇ ਨਹੀਂ ਰੱਖਦਾ; ਉਹ ਸਜ਼ਾ ਨਹੀਂ ਦਿੰਦਾ, ਪਰ ਪਾਪ ਨੂੰ ਪਰੇ ਕਰਦਾ ਹੈ ਯਾਨੀ ਮਾਫ਼ ਕਰਦਾ ਹੈ।”—ਨਿਆਈਆਂ 3:26; 1 ਸਮੂਏਲ 16:8.
-