ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 18-19
ਖ਼ੁਦ ਨੂੰ ਅਤੇ ਦੂਜਿਆਂ ਨੂੰ ਠੋਕਰ ਖੁਆਉਣ ਤੋਂ ਬਚੋ
ਯਿਸੂ ਨੇ ਮਿਸਾਲਾਂ ਰਾਹੀਂ ਸਿਖਾਇਆ ਕਿ ਖ਼ੁਦ ਠੋਕਰ ਖਾਣੀ ਜਾਂ ਦੂਜਿਆਂ ਨੂੰ ਠੋਕਰ ਖੁਆਉਣੀ ਗੰਭੀਰ ਗੱਲ ਹੈ।
“ਠੋਕਰ” ਕੋਈ ਵੀ ਕੰਮ ਜਾਂ ਹਾਲਾਤ ਹੋ ਸਕਦੇ ਹਨ ਜਿਨ੍ਹਾਂ ਵਿਚ ਇਕ ਵਿਅਕਤੀ ਗ਼ਲਤੀ ਕਰ ਲੈਂਦਾ ਹੈ ਜਾਂ ਅਨੈਤਿਕਤਾ ਦੇ ਜਾਲ਼ ਵਿਚ ਫਸ ਜਾਂਦਾ ਹੈ। ਨਤੀਜੇ ਵਜੋਂ ਉਸ ਦੀ ‘ਨਿਹਚਾ ਖ਼ਤਮ’ ਹੋ ਜਾਂਦੀ ਹੈ
ਜੋ ਕੋਈ ਇਨਸਾਨ ਕਿਸੇ ਨੂੰ “ਠੋਕਰ” ਖੁਆਉਂਦਾ ਹੈ ਯਾਨੀ ਉਸ ਦੀ “ਨਿਹਚਾ ਦੇ ਰਾਹ ਵਿਚ ਰੁਕਾਵਟ ਪਾਉਂਦਾ ਹੈ,” ਤਾਂ ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ ਪਾ ਕੇ ਡੂੰਘੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ
ਯਿਸੂ ਨੇ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ ਕਿ ਜੇ ਉਨ੍ਹਾਂ ਦੀ ਸਭ ਤੋਂ ਪਿਆਰੀ ਚੀਜ਼, ਜਿਵੇਂ ਕਿ ਅੱਖ ਜਾਂ ਹੱਥ ਉਨ੍ਹਾਂ ਨੂੰ “ਠੋਕਰ ਖੁਆਵੇ” ਯਾਨੀ ਉਨ੍ਹਾਂ ਤੋਂ ਪਾਪ ਕਰਾਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ
ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਚੰਗਾ ਹੈ ਕਿ ਅਸੀਂ ਇੱਦਾਂ ਦੀਆਂ ਚੀਜ਼ਾਂ ਨੂੰ ਸੁੱਟ ਦੇਈਏ। ਇਸ ਦੀ ਬਜਾਇ, ਇਨ੍ਹਾਂ ਨੂੰ ਫੜੀ ਰੱਖਣ ਨਾਲ ਅਸੀਂ “ਗ਼ਹੈਨਾ” ਦੀ ਅੱਗ ਵਿਚ ਸੁੱਟੇ ਜਾਈਏ ਯਾਨੀ ਹਮੇਸ਼ਾ ਲਈ ਨਾਸ਼ ਹੋ ਜਾਈਏ
ਮੈਂ ਕਿਹੜੀ ਚੀਜ਼ ਤੋਂ ਠੋਕਰ ਖਾ ਸਕਦਾ ਹਾਂ? ਮੈਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਠੋਕਰ ਖੁਆਉਣ ਤੋਂ ਕਿਵੇਂ ਬਚ ਸਕਦਾ ਹਾਂ?