ਪਾਠਕਾਂ ਵੱਲੋਂ ਸਵਾਲ
ਅਗਸਤ 1, 1996, ਦੇ “ਪਹਿਰਾਬੁਰਜ” ਨੇ ਕਿਹਾ: “ਬਿਪਤਾ ਦੇ ਆਖ਼ਰੀ ਭਾਗ ਵਿਚ, ਜੋ ‘ਸਰੀਰ’ ਯਹੋਵਾਹ ਦੇ ਪੱਖ ਵਿਚ ਭੱਜ ਗਏ ਹਨ ਉਹ ਬਚਾਏ ਜਾਣਗੇ।” ਕੀ ਇਹ ਸੁਝਾਅ ਦੇ ਰਿਹਾ ਹੈ ਕਿ ਵੱਡੀ ਬਿਪਤਾ ਦੇ ਆਰੰਭਕ ਭਾਗ ਮਗਰੋਂ, ਅਨੇਕ ਨਵੇਂ ਵਿਅਕਤੀ ਪਰਮੇਸ਼ੁਰ ਦੇ ਪੱਖ ਵਿਚ ਆ ਜਾਣਗੇ?
ਇਹ ਨੁਕਤਾ ਨਹੀਂ ਸਥਾਪਿਤ ਕੀਤਾ ਜਾ ਰਿਹਾ ਸੀ।
ਮੱਤੀ 24:22 ਵਿਚ ਪਾਏ ਜਾਂਦੇ ਯਿਸੂ ਦੇ ਸ਼ਬਦ ਪ੍ਰਾਥਮਿਕ ਤੌਰ ਤੇ ਆਉਣ ਵਾਲੀ ਵੱਡੀ ਬਿਪਤਾ ਦੇ ਆਰੰਭਕ ਭਾਗ, ਅਰਥਾਤ, ਧਰਮਾਂ ਉੱਤੇ ਹਮਲੇ ਰਾਹੀਂ ਇਕ ਮੁਕਤੀ ਦੇ ਦੁਆਰਾ, ਭਵਿੱਖ ਵਿਚ ਪੂਰੇ ਹੋਣਗੇ। ਲੇਖ ਨੇ ਕਿਹਾ: “ਯਾਦ ਕਰੋ ਕਿ ਮਸਹ ਕੀਤੇ ਹੋਏ ਬਕੀਏ ਅਤੇ ‘ਵੱਡੀ ਭੀੜ’ ਦੋਹਾਂ ਦੇ ‘ਸਰੀਰ,’ ਪਹਿਲਾਂ ਤੋਂ ਹੀ ਬਚਾਏ ਗਏ ਹੋਣਗੇ ਜਦੋਂ ਬਿਪਤਾ ਦੇ ਪਹਿਲੇ ਭਾਗ ਵਿਚ ਵੱਡੀ ਬਾਬੁਲ ਤੇਜ਼ੀ ਨਾਲ ਅਤੇ ਪੂਰਣ ਤੌਰ ਤੇ ਨਾਸ਼ ਹੁੰਦੀ ਹੈ।”
ਅਜਿਹੇ ਵਫ਼ਾਦਾਰ ਵਿਅਕਤੀ ਕਿਸੇ ਖ਼ਤਰੇ ਵਿਚ ਨਹੀਂ ਹੋਣਗੇ ਜਦੋਂ ਯਿਸੂ ਅਤੇ ਉਸ ਦੀ ਸਵਰਗੀ ਸੈਨਾ ਬਿਪਤਾ ਦੇ ਅੰਤਿਮ ਭਾਗ ਵਿਚ ਕਾਰਵਾਈ ਕਰਨਗੇ। ਲੇਕਿਨ ਬਿਪਤਾ ਦੇ ਉਸ ਭਾਗ ਵਿੱਚੋਂ ਇੰਜ ਕੌਣ ਬਚੇਗਾ? ਪਰਕਾਸ਼ ਦੀ ਪੋਥੀ 7:9, 14 ਦਿਖਾਉਂਦੀ ਹੈ ਕਿ ਪਾਰਥਿਵ ਉਮੀਦ ਰੱਖਣ ਵਾਲੀ ਇਕ ਵੱਡੀ ਭੀੜ ਬਚੇਗੀ। ਮਸਹ ਕੀਤੇ ਹੋਏ ਮਸੀਹੀਆਂ ਬਾਰੇ ਕੀ? ਅਗਸਤ 15, 1990, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ, “ਪਾਠਕਾਂ ਵੱਲੋਂ ਸਵਾਲ” ਨੇ ਚਰਚਾ ਕੀਤੀ ਸੀ ਕਿ ਅਸੀਂ ਕਿਉਂ ਇਸ ਬਾਰੇ ਕੱਟੜਪੰਥੀ ਨਹੀਂ ਹੋ ਸਕਦੇ ਹਾਂ ਕਿ ਮਸਹ ਕੀਤੇ ਹੋਇਆਂ ਦੇ ਬਕੀਏ ਨੂੰ ਸਵਰਗ ਨੂੰ ਕਦੋਂ ਲਿਜਾਇਆ ਜਾਵੇਗੇ। ਇਸ ਲਈ ਹਾਲ ਦੇ ਲੇਖ (ਅਗਸਤ 15, 1996) ਨੇ ਮਾਮਲਾ ਅਸਪੱਸ਼ਟ ਰਹਿਣ ਦਿੱਤਾ, ਅਤੇ ਇਹ ਸਾਧਾਰਣ ਟਿੱਪਣੀ ਕੀਤੀ: “ਇਸੇ ਤਰ੍ਹਾਂ ਬਿਪਤਾ ਦੇ ਆਖ਼ਰੀ ਭਾਗ ਵਿਚ, ਜੋ ‘ਸਰੀਰ’ ਯਹੋਵਾਹ ਦੇ ਪੱਖ ਵਿਚ ਭੱਜ ਗਏ ਹਨ ਉਹ ਬਚਾਏ ਜਾਣਗੇ।”
ਇਸ ਦੇ ਸੰਬੰਧ ਵਿਚ ਕਿ ਵੱਡੀ ਬਿਪਤਾ ਆਰੰਭ ਹੋਣ ਤੋਂ ਬਾਅਦ ਕੋਈ ਵੀ ਨਵੇਂ ਵਿਅਕਤੀ ਸੱਚਾਈ ਸਿੱਖ ਕੇ ਪਰਮੇਸ਼ੁਰ ਦੇ ਪੱਖ ਵਿਚ ਆ ਸਕਣਗੇ, ਮੱਤੀ 24:29-31 ਤੇ ਦਰਜ ਕੀਤੇ ਗਏ ਯਿਸੂ ਦੇ ਸ਼ਬਦਾਂ ਉੱਤੇ ਧਿਆਨ ਦਿਓ। ਵੱਡੀ ਬਿਪਤਾ ਦੇ ਮਗਰੋਂ, ਮਨੁੱਖ ਦੇ ਪੁੱਤਰ ਦਾ ਨਿਸ਼ਾਨ ਪ੍ਰਗਟ ਹੋਵੇਗਾ। ਯਿਸੂ ਨੇ ਕਿਹਾ ਸੀ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਆਪਣੇ ਆਪ ਨੂੰ ਪਿੱਟਣਗੀਆਂ ਅਤੇ ਵਿਰਲਾਪ ਕਰਨਗੀਆਂ। ਉਸ ਨੇ ਲੋਕਾਂ ਵੱਲੋਂ ਉਸ ਸਥਿਤੀ ਦੇ ਪ੍ਰਤੀ ਸਚੇਤ ਹੋਣ, ਤੋਬਾ ਕਰਨ, ਪਰਮੇਸ਼ੁਰ ਦੇ ਪੱਖ ਵਿਚ ਆਉਣ, ਅਤੇ ਉਸ ਦੇ ਸੱਚੇ ਚੇਲੇ ਬਣਨ ਦੇ ਬਾਰੇ ਕੁਝ ਵੀ ਨਹੀਂ ਕਿਹਾ।
ਇਸੇ ਪ੍ਰਕਾਰ, ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ, ਮਨੁੱਖ ਦਾ ਪੁੱਤਰ ਪ੍ਰਗਟ ਹੁੰਦਾ ਹੈ ਅਤੇ ਲੋਕਾਂ ਨੂੰ ਉਸ ਆਧਾਰ ਉੱਤੇ ਨਿਰਣਾਕਾਰੀ ਢੰਗ ਨਾਲ ਵੱਖਰੇ ਕਰਦਾ ਹੈ ਜੋ ਉਨ੍ਹਾਂ ਨੇ ਅਤੀਤ ਵਿਚ ਕੀਤਾ ਜਾਂ ਨਹੀਂ ਕੀਤਾ ਸੀ। ਯਿਸੂ ਨੇ ਉਨ੍ਹਾਂ ਲੋਕਾਂ ਬਾਰੇ ਕੁਝ ਨਹੀਂ ਕਿਹਾ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬੱਕਰੀ-ਸਮਾਨ ਗੁਣਾਂ ਨੂੰ ਪ੍ਰਗਟ ਕੀਤਾ, ਕਿ ਉਹ ਅਚਾਨਕ ਹੀ ਬਦਲ ਜਾਣਗੇ ਅਤੇ ਭੇਡਾਂ ਵਰਗੇ ਬਣ ਜਾਣਗੇ। ਉਹ ਉਸ ਆਧਾਰ ਉੱਤੇ ਨਿਰਣਾ ਕਰਨ ਲਈ ਆਉਂਦਾ ਹੈ ਜੋ ਲੋਕ ਪਹਿਲਾਂ ਤੋਂ ਹੀ ਸਾਬਤ ਹੋਏ ਹਨ।—ਮੱਤੀ 25:31-46.
ਲੇਕਿਨ, ਉੱਤਰ ਵਿਚ, ਇਸ ਮਾਮਲੇ ਉੱਤੇ ਕੱਟੜਪੰਥੀ ਹੋਣ ਦਾ ਕੋਈ ਕਾਰਨ ਨਹੀਂ ਹੈ। ਪਰਮੇਸ਼ੁਰ ਦੇ ਲੋਕ, ਮਸਹ ਕੀਤੇ ਹੋਏ ਅਤੇ ਵੱਡੀ ਭੀੜ ਦੋਵੇਂ ਹੀ ਜਾਣਦੇ ਹਨ ਕਿ ਉਨ੍ਹਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ—ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ। (ਮੱਤੀ 28:19, 20; ਮਰਕੁਸ 13:10) ਸਾਡੇ ਲਈ ਉਸ ਉਪਦੇਸ਼ ਨੂੰ ਦਿਲ ਵਿਚ ਬਿਠਾਉਣ ਦਾ ਠੀਕ ਸਮਾਂ ਹੁਣ ਹੈ: “ਅਸੀਂ ਉਹ ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ। ਕਿਉਂ ਜੋ ਉਹ ਆਖਦਾ ਹੈ ਭਈ ਮੈਂ ਮਨ ਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!”—2 ਕੁਰਿੰਥੀਆਂ 6:1, 2.