ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 25
“ਖ਼ਬਰਦਾਰ ਰਹੋ”
ਭਾਵੇਂ ਕਿ ਯਿਸੂ ਨੇ ਦਸ ਕੁਆਰੀਆਂ ਦੀ ਮਿਸਾਲ ਚੁਣੇ ਹੋਏ ਮਸੀਹੀਆਂ ਲਈ ਦਿੱਤੀ ਸੀ, ਪਰ ਇਸ ਵਿਚ ਦਿੱਤਾ ਸਬਕ ਸਾਰੇ ਮਸੀਹੀਆਂ ʼਤੇ ਲਾਗੂ ਹੁੰਦਾ ਹੈ। (w15 3/15 12-16) “ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ।” (ਮੱਤੀ 25:13) ਕੀ ਤੁਸੀਂ ਯਿਸੂ ਦੀ ਮਿਸਾਲ ਸਮਝਾ ਸਕਦੇ ਹੋ?
ਲਾੜਾ (ਆਇਤ 1)—ਯਿਸੂ
ਸਮਝਦਾਰ ਅਤੇ ਤਿਆਰ ਕੁਆਰੀਆਂ (ਆਇਤ 2)—ਚੁਣੇ ਹੋਏ ਮਸੀਹੀ ਜਿਹੜੇ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਪੂਰੀ ਕਰਦੇ ਹਨ ਅਤੇ ਜਿਹੜੇ ਅੰਤ ਤਕ ਚਾਨਣ ਵਾਂਗ ਚਮਕਦੇ ਹਨ (ਫ਼ਿਲਿ 2:15)
ਰੌਲ਼ਾ: “ਲਾੜਾ ਆ ਰਿਹਾ ਹੈ!” (ਆਇਤ 6)—ਯਿਸੂ ਦੀ ਮੌਜੂਦਗੀ ਦਾ ਸਬੂਤ
ਮੂਰਖ ਕੁਆਰੀਆਂ (ਆਇਤ 8)—ਚੁਣੇ ਹੋਏ ਮਸੀਹੀ ਜਿਹੜੇ ਲਾੜੇ ਨੂੰ ਮਿਲਣ ਲਈ ਨਿਕਲੇ ਤਾਂ ਸਹੀ, ਪਰ ਉਹ ਨਾ ਤਾਂ ਖ਼ਬਰਦਾਰ ਰਹੇ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ
ਸਮਝਦਾਰ ਕੁਆਰੀਆਂ ਨੇ ਤੇਲ ਦੇਣ ਤੋਂ ਇਨਕਾਰ ਕੀਤਾ (ਆਇਤ 9)—ਆਖ਼ਰੀ ਮੋਹਰ ਲੱਗਣ ਤੋਂ ਬਾਅਦ, ਵਫ਼ਾਦਾਰ ਚੁਣੇ ਹੋਏ ਮਸੀਹੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਣਗੇ ਜੋ ਵਫ਼ਾਦਾਰ ਨਹੀਂ ਰਹੇ
“ਲਾੜਾ ਪਹੁੰਚ ਗਿਆ” (ਆਇਤ 10)—ਲਾੜਾ ਮਹਾਂਕਸ਼ਟ ਦੇ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਨਿਆਂ ਕਰਨ ਆਵੇਗਾ
ਸਮਝਦਾਰ ਕੁਆਰੀਆਂ ਵਿਆਹ ਦੀ ਦਾਅਵਤ ਲਈ ਲਾੜੇ ਨਾਲ ਅੰਦਰ ਚਲੀਆਂ ਗਈਆਂ, ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ (ਆਇਤ 10)—ਯਿਸੂ ਚੁਣੇ ਹੋਏ ਵਫ਼ਾਦਾਰ ਮਸੀਹੀਆਂ ਨੂੰ ਸਵਰਗ ਵਿਚ ਇਕੱਠਾ ਕਰੇਗਾ, ਪਰ ਬੇਵਫ਼ਾ ਮਸੀਹੀ ਸਵਰਗੀ ਇਨਾਮ ਤੋਂ ਵਾਂਝੇ ਰਹਿ ਜਾਣਗੇ