-
ਕੀ ਤੁਸੀਂ “ਖ਼ਬਰਦਾਰ” ਰਹੋਗੇ?ਪਹਿਰਾਬੁਰਜ—2015 | ਮਾਰਚ 15
-
-
9. (ੳ) ਯਿਸੂ ਨੇ ਨੀਂਦ ਆਉਣ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਚੁਣੇ ਹੋਏ ਮਸੀਹੀਆਂ ਨੇ ਇਸ ਗੱਲ ਪ੍ਰਤੀ ਕਿਵੇਂ ਹੁੰਗਾਰਾ ਭਰਿਆ ਕਿ “ਲਾੜਾ ਪਹੁੰਚ ਗਿਆ” ਹੈ? (ਫੁਟਨੋਟ ਵੀ ਦੇਖੋ।)
9 ਸਮਝਦਾਰ ਕੁਆਰੀਆਂ ਲਾੜੇ ਦੇ ਆਉਣ ਲਈ ਤਿਆਰ ਸਨ ਕਿਉਂਕਿ ਉਹ ਖ਼ਬਰਦਾਰ ਸਨ। ਪਰ ਮਿਸਾਲ ਵਿਚ ਦੱਸਿਆ ਗਿਆ ਹੈ ਕਿ ਲਾੜੇ ਦਾ ਇੰਤਜ਼ਾਰ ਕਰਦਿਆਂ ਦਸਾਂ ਕੁਆਰੀਆਂ ਨੂੰ “ਨੀਂਦ ਆਉਣ ਲੱਗ ਪਈ ਤੇ ਉਹ ਸੌਂ ਗਈਆਂ” ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਲਾੜਾ ਆਉਣ ਵਿਚ ਦੇਰ ਕਰ ਰਿਹਾ ਹੈ। ਸੋ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਚੁਣੇ ਹੋਏ ਮਸੀਹੀ ‘ਸੌਂ ਜਾਣ’ ਯਾਨੀ ਯਿਸੂ ਦੀ ਉਡੀਕ ਕਰਦਿਆਂ ਉਨ੍ਹਾਂ ਦਾ ਧਿਆਨ ਭਟਕ ਜਾਵੇ? ਜੀ ਹਾਂ। ਯਿਸੂ ਜਾਣਦਾ ਸੀ ਕਿ ਤਿਆਰ ਤੇ ਖ਼ਬਰਦਾਰ ਰਹਿਣ ਵਾਲੇ ਇਨਸਾਨ ਦਾ ਵੀ ਆਪਣੀ ਕਿਸੇ ਕਮੀ-ਕਮਜ਼ੋਰੀ ਕਰਕੇ ਧਿਆਨ ਭਟਕ ਸਕਦਾ ਹੈ। ਇਸ ਲਈ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਨੇ ਖ਼ਬਰਦਾਰ ਰਹਿਣ ਲਈ ਕਿਤੇ ਜ਼ਿਆਦਾ ਮਿਹਨਤ ਕੀਤੀ ਹੈ। ਕਿਵੇਂ? ਮਿਸਾਲ ਵਿਚ ਦਸਾਂ ਕੁਆਰੀਆਂ ਨੇ ਇਸ ਰੌਲ਼ੇ-ਰੱਪੇ ਪ੍ਰਤੀ ਹੁੰਗਾਰਾ ਭਰਿਆ: “ਲਾੜਾ ਪਹੁੰਚ ਗਿਆ!” ਪਰ ਸਿਰਫ਼ ਸਮਝਦਾਰ ਕੁਆਰੀਆਂ ਖ਼ਬਰਦਾਰ ਰਹੀਆਂ। (ਮੱਤੀ 25:5, 6; 26:41) ਇਸੇ ਤਰ੍ਹਾਂ ਆਖ਼ਰੀ ਦਿਨਾਂ ਦੌਰਾਨ ਚੁਣੇ ਹੋਏ ਮਸੀਹੀਆਂ ਨੇ ਇਸ ਗੱਲ ਪ੍ਰਤੀ ਹੁੰਗਾਰਾ ਭਰਿਆ: “ਲਾੜਾ ਪਹੁੰਚ ਗਿਆ!” ਉਨ੍ਹਾਂ ਨੇ ਇਸ ਗੱਲ ਦੇ ਪੱਕੇ ਸਬੂਤਾਂ ʼਤੇ ਯਕੀਨ ਕੀਤਾ ਕਿ ਯਿਸੂ ਆਉਣ ਵਾਲਾ ਹੈ ਅਤੇ ਉਹ ਉਸ ਦੇ ਪਹੁੰਚਣ ਲਈ ਤਿਆਰ ਹਨ।a ਆਓ ਹੁਣ ਆਪਾਂ ਯਿਸੂ ਦੀ ਮਿਸਾਲ ਦੇ ਆਖ਼ਰੀ ਸ਼ਬਦਾਂ ਦੀ ਜਾਂਚ ਕਰੀਏ ਜੋ ਇਕ ਖ਼ਾਸ ਸਮੇਂ ਬਾਰੇ ਦੱਸਦੇ ਹਨ।
-
-
ਕੀ ਤੁਸੀਂ “ਖ਼ਬਰਦਾਰ” ਰਹੋਗੇ?ਪਹਿਰਾਬੁਰਜ—2015 | ਮਾਰਚ 15
-
-
a ਇਸ ਮਿਸਾਲ ਵਿਚ, “ਲਾੜਾ ਪਹੁੰਚ ਗਿਆ!” ਦਾ ਰੌਲ਼ਾ ਪੈਣ (ਆਇਤ 6) ਅਤੇ ਲਾੜੇ ਦੇ ਪਹੁੰਚਣ ਵਿਚਕਾਰ (ਆਇਤ 10) ਕੁਝ ਸਮਾਂ ਹੈ। ਆਖ਼ਰੀ ਦਿਨਾਂ ਦੌਰਾਨ ਚੁਣੇ ਹੋਏ ਮਸੀਹੀ ਖ਼ਬਰਦਾਰ ਰਹੇ। ਉਨ੍ਹਾਂ ਨੇ ਯਿਸੂ ਦੀ ਮੌਜੂਦਗੀ ਦੀਆਂ ਨਿਸ਼ਾਨੀਆਂ ਨੂੰ ਪਛਾਣਿਆ ਹੈ। ਇਸ ਕਰਕੇ ਉਨ੍ਹਾਂ ਨੂੰ ਇਹ ਪਤਾ ਹੈ ਕਿ ਯਿਸੂ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰ ਰਿਹਾ ਹੈ। ਪਰ ਅਜੇ ਵੀ ਉਨ੍ਹਾਂ ਨੂੰ ਯਿਸੂ ਦੇ ਆਉਣ ਤਕ ਖ਼ਬਰਦਾਰ ਰਹਿਣ ਦੀ ਲੋੜ ਹੈ।
-