ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
“ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ।”—ਮੱਤੀ 25:32.
1, 2. ਸਾਨੂੰ ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ ਕਿਉਂ ਦਿਲਚਸਪੀ ਰੱਖਣੀ ਚਾਹੀਦੀ ਹੈ?
ਯਿਸੂ ਮਸੀਹ ਸੱਚ-ਮੁੱਚ ਹੀ ਧਰਤੀ ਉੱਤੇ ਸਭ ਤੋਂ ਮਹਾਨ ਗੁਰੂ ਸੀ। (ਯੂਹੰਨਾ 7:46) ਉਸ ਦੇ ਸਿਖਾਉਣ ਦਾ ਇਕ ਤਰੀਕਾ ਸੀ ਦ੍ਰਿਸ਼ਟਾਂਤਾਂ ਜਾਂ ਉਦਾਹਰਣਾਂ ਦੀ ਵਰਤੋਂ। (ਮੱਤੀ 13:34, 35) ਇਹ ਸਰਲ ਸਨ ਪਰ ਫਿਰ ਵੀ ਗਹਿਰੀ ਅਧਿਆਤਮਿਕ ਅਤੇ ਭਵਿੱਖ-ਸੂਚਕ ਸੱਚਾਈਆਂ ਨੂੰ ਪ੍ਰਗਟ ਕਰਨ ਵਿਚ ਸ਼ਕਤੀਸ਼ਾਲੀ ਸਨ।
2 ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਉਸ ਸਮੇਂ ਦੇ ਵੱਲ ਸੰਕੇਤ ਕੀਤਾ ਜਦੋਂ ਉਹ ਇਕ ਖ਼ਾਸ ਹੈਸੀਅਤ ਵਿਚ ਕਾਰਵਾਈ ਕਰੇਗਾ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ . . . ਆਵੇਗਾ ਤਦ . . . ” (ਮੱਤੀ 25:31) ਇਸ ਵਿਚ ਸਾਨੂੰ ਦਿਲਚਸਪੀ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਉਹ ਦ੍ਰਿਸ਼ਟਾਂਤ ਹੈ ਜਿਸ ਦੇ ਨਾਲ ਯਿਸੂ ਇਸ ਸਵਾਲ ਦੇ ਆਪਣੇ ਜਵਾਬ ਨੂੰ ਸਮਾਪਤ ਕਰਦਾ ਹੈ: “ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਪਰੰਤੂ ਇਹ ਸਾਡੇ ਲਈ ਕੀ ਅਰਥ ਰੱਖਦਾ ਹੈ?
3. ਆਪਣੇ ਚਰਚੇ ਦੇ ਮੁੱਢਲੇ ਭਾਗ ਵਿਚ, ਯਿਸੂ ਦੇ ਕਹਿਣ ਅਨੁਸਾਰ ਵੱਡੀ ਬਿਪਤਾ ਦੇ ਸ਼ੁਰੂ ਹੋਣ ਦੇ ਝੱਟ ਪਿੱਛੋਂ ਕਿਹੜੀਆਂ ਘਟਨਾਵਾਂ ਵਾਪਰਨਗੀਆਂ?
3 ਯਿਸੂ ਨੇ ਪੂਰਵ-ਸੂਚਿਤ ਕੀਤਾ ਕਿ ਵੱਡੀ ਬਿਪਤਾ “ਦੇ ਪਿੱਛੋਂ ਝੱਟ” ਮਾਅਰਕੇ ਵਾਲੀਆਂ ਘਟਨਾਵਾਂ ਹੋਣਗੀਆਂ, ਉਹ ਘਟਨਾਵਾਂ ਜਿਨ੍ਹਾਂ ਦੀ ਸਾਨੂੰ ਉਡੀਕ ਹੈ। ਉਸ ਨੇ ਕਿਹਾ ਕਿ ਤਦ “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ” ਪ੍ਰਗਟ ਹੋਵੇਗਾ। ਇਹ “ਧਰਤੀ ਦੀਆਂ ਸਾਰੀਆਂ ਕੌਮਾਂ” ਨੂੰ ਅਤਿਅੰਤ ਪ੍ਰਭਾਵਿਤ ਕਰੇਗਾ ਜੋ “ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।” ਮਨੁੱਖ ਦਾ ਪੁੱਤਰ “ਆਪਣੇ ਦੂਤਾਂ” ਦੇ ਨਾਲ ਆਵੇਗਾ। (ਮੱਤੀ 24:21, 29-31)a ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਬਾਰੇ ਕੀ? ਆਧੁਨਿਕ ਬਾਈਬਲਾਂ ਇਸ ਨੂੰ ਅਧਿਆਇ 25 ਵਿਚ ਦਰਜ ਕਰਦੀਆਂ ਹਨ, ਪਰੰਤੂ ਇਹ ਯਿਸੂ ਦੇ ਜਵਾਬ ਦਾ ਹੀ ਇਕ ਹਿੱਸਾ ਹੈ, ਜੋ ਉਸ ਦੇ ਤੇਜ ਵਿਚ ਆਉਣ ਬਾਰੇ ਹੋਰ ਵੇਰਵੇ ਦਿੰਦਾ ਹੈ ਅਤੇ ਉਸ ਵੱਲੋਂ “ਸਭ ਕੌਮਾਂ” ਦਾ ਨਿਆਉਂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ।—ਮੱਤੀ 25:32.
ਦ੍ਰਿਸ਼ਟਾਂਤ ਵਿਚ ਪਾਤਰ
4. ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੇ ਸ਼ੁਰੂ ਵਿਚ ਯਿਸੂ ਦਾ ਕੀ ਜ਼ਿਕਰ ਆਉਂਦਾ ਹੈ, ਅਤੇ ਹੋਰ ਕਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ?
4 ਯਿਸੂ ਇਹ ਕਹਿ ਕੇ ਦ੍ਰਿਸ਼ਟਾਂਤ ਸ਼ੁਰੂ ਕਰਦਾ ਹੈ: ‘ਜਦ ਮਨੁੱਖ ਦਾ ਪੁੱਤ੍ਰ ਆਵੇਗਾ।’ ਤੁਸੀਂ ਸ਼ਾਇਦ ਜਾਣਦੇ ਹੋ ਕਿ “ਮਨੁੱਖ ਦਾ ਪੁੱਤ੍ਰ” ਕੌਣ ਹੈ। ਇੰਜੀਲ ਲਿਖਾਰੀਆਂ ਨੇ ਅਕਸਰ ਇਸ ਅਭਿਵਿਅਕਤੀ ਨੂੰ ਯਿਸੂ ਲਈ ਲਾਗੂ ਕੀਤਾ। ਖ਼ੁਦ ਯਿਸੂ ਨੇ ਵੀ ਇੰਜ ਕੀਤਾ, ਨਿਰਸੰਦੇਹ ਦਾਨੀਏਲ ਦੇ ਦਰਸ਼ਣ ਨੂੰ ਚੇਤੇ ਕਰਦੇ ਹੋਏ ਜਿਸ ਵਿਚ “ਮਨੁੱਖ ਦੇ ਪੁੱਤ੍ਰ ਵਰਗਾ” ਇਕ ਜਣਾ “ਪਾਤਸ਼ਾਹੀ ਅਰ ਪਰਤਾਪ ਅਰ ਰਾਜ” ਹਾਸਲ ਕਰਨ ਲਈ ਅੱਤ ਪਰਾਚੀਨ ਦੇ ਨੇੜੇ ਆਉਂਦਾ ਹੈ। (ਦਾਨੀਏਲ 7:13, 14; ਮੱਤੀ 26:63, 64; ਮਰਕੁਸ 14:61, 62) ਜਦ ਕਿ ਯਿਸੂ ਇਸ ਦ੍ਰਿਸ਼ਟਾਂਤ ਵਿਚ ਮੁੱਖ ਪਾਤਰ ਹੈ, ਉਹ ਇਕੱਲਾ ਨਹੀਂ ਹੈ। ਚਰਚੇ ਦੇ ਮੁੱਢਲੇ ਭਾਗ ਵਿਚ, ਜਿਵੇਂ ਕਿ ਮੱਤੀ 24:30, 31 ਵਿਚ ਹਵਾਲਾ ਦਿੱਤਾ ਗਿਆ ਹੈ, ਉਸ ਨੇ ਕਿਹਾ ਕਿ ਜਦੋਂ ਮਨੁੱਖ ਦਾ ਪੁੱਤਰ ‘ਸਮਰੱਥਾ ਅਰ ਵੱਡੇ ਤੇਜ ਨਾਲ ਆਉਂਦਾ ਹੈ,’ ਉਸ ਦੇ ਦੂਤ ਇਕ ਅਤਿ-ਮਹੱਤਵਪੂਰਣ ਭੂਮਿਕਾ ਅਦਾ ਕਰਨਗੇ। ਇਸੇ ਤਰ੍ਹਾਂ, ਭੇਡਾਂ ਅਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਦਿਖਾਉਂਦਾ ਹੈ ਕਿ ਜਦੋਂ ਯਿਸੂ ਨਿਆਉਂ ਕਰਨ ਲਈ ‘ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠਦਾ ਹੈ,’ ਉਦੋਂ ਉਸ ਦੇ ਨਾਲ ਦੂਤ ਹੋਣਗੇ। (ਤੁਲਨਾ ਕਰੋ ਮੱਤੀ 16:27.) ਪਰੰਤੂ ਉਹ ਨਿਆਂਕਾਰ ਅਤੇ ਉਸ ਦੇ ਦੂਤ ਤਾਂ ਸਵਰਗ ਵਿਚ ਹਨ, ਤਾਂ ਫਿਰ ਕੀ ਉਸ ਦ੍ਰਿਸ਼ਟਾਂਤ ਵਿਚ ਮਨੁੱਖਾਂ ਦੀ ਚਰਚਾ ਕੀਤੀ ਜਾਂਦੀ ਹੈ?
5. ਅਸੀਂ ਯਿਸੂ ਦੇ “ਭਰਾਵਾਂ” ਦੀ ਕਿਵੇਂ ਸ਼ਨਾਖਤ ਕਰ ਸਕਦੇ ਹਾਂ?
5 ਇਸ ਦ੍ਰਿਸ਼ਟਾਂਤ ਵੱਲ ਇਕ ਨਜ਼ਰ ਮਾਰਨ ਨਾਲ ਤਿੰਨ ਸਮੂਹ ਪ੍ਰਗਟ ਹੁੰਦੇ ਹਨ ਜਿਨ੍ਹਾਂ ਦੀ ਸਾਨੂੰ ਸ਼ਨਾਖਤ ਕਰਨ ਦੀ ਲੋੜ ਹੈ। ਭੇਡਾਂ ਅਤੇ ਬੱਕਰੀਆਂ ਦੇ ਇਲਾਵਾ, ਮਨੁੱਖ ਦਾ ਪੁੱਤਰ ਉਹ ਤੀਜਾ ਸਮੂਹ ਵੀ ਸ਼ਾਮਲ ਕਰਦਾ ਹੈ ਜਿਸ ਦੀ ਪਛਾਣ ਉਨ੍ਹਾਂ ਭੇਡਾਂ ਅਤੇ ਬੱਕਰੀਆਂ ਨੂੰ ਸ਼ਨਾਖਤ ਕਰਨ ਦੇ ਲਈ ਮਹੱਤਵਪੂਰਣ ਹੈ। ਯਿਸੂ ਇਸ ਤੀਜੇ ਸਮੂਹ ਨੂੰ ਆਪਣੇ ਅਧਿਆਤਮਿਕ ਭਰਾ ਆਖਦਾ ਹੈ। (ਮੱਤੀ 25:40, 45) ਉਹ ਸੱਚੇ ਉਪਾਸਕ ਹੋਣਗੇ, ਕਿਉਂਕਿ ਯਿਸੂ ਨੇ ਕਿਹਾ: “ਜੋ ਕੋਈ ਮੇਰੇ . . . ਪਿਤਾ ਦੀ ਮਰਜੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।” (ਮੱਤੀ 12:50; ਯੂਹੰਨਾ 20:17) ਹੋਰ ਸਿੱਧੇ ਤੌਰ ਤੇ, ਪੌਲੁਸ ਨੇ ਉਨ੍ਹਾਂ ਮਸੀਹੀਆਂ ਦੇ ਬਾਰੇ ਲਿਖਿਆ ਜੋ “ਅਬਰਾਹਾਮ ਦੀ ਅੰਸ” ਦਾ ਹਿੱਸਾ ਹਨ ਅਤੇ ਜੋ ਪਰਮੇਸ਼ੁਰ ਦੇ ਪੁੱਤਰ ਹਨ। ਉਹ ਇਨ੍ਹਾਂ ਨੂੰ ਯਿਸੂ ਦੇ “ਭਰਾ” ਅਤੇ ‘ਸੁਰਗੀ ਸੱਦੇ ਦੇ ਭਾਈਵਾਲ’ ਆਖਦਾ ਹੈ।—ਇਬਰਾਨੀਆਂ 2:9–3:1; ਗਲਾਤੀਆਂ 3:26, 29.
6. ਯਿਸੂ ਦੇ “ਸਭਨਾਂ ਤੋਂ ਛੋਟੇ” ਭਰਾ ਕੌਣ ਹਨ?
6 ਯਿਸੂ ਨੇ ਆਪਣੇ ਭਰਾਵਾਂ ਵਿੱਚੋਂ “ਸਭਨਾਂ ਤੋਂ ਛੋਟੇ” ਦਾ ਜ਼ਿਕਰ ਕਿਉਂ ਕੀਤਾ? ਇਹ ਸ਼ਬਦ ਉਸੇ ਗੱਲ ਦੀ ਗੂੰਜ ਹਨ ਜਿਹੜੀ ਕਿ ਰਸੂਲਾਂ ਨੇ ਉਸ ਨੂੰ ਪਹਿਲਾਂ ਕਹਿੰਦੇ ਹੋਏ ਸੁਣਿਆ ਸੀ। ਯੂਹੰਨਾ ਬਪਤਿਸਮਾ ਦੇਣ ਵਾਲਾ, ਜੋ ਯਿਸੂ ਤੋਂ ਪਹਿਲਾਂ ਮਰ ਗਿਆ ਅਤੇ ਇਸ ਲਈ ਪਾਰਥਿਵ ਉਮੀਦ ਰੱਖਦਾ ਸੀ, ਦੀ ਤੁਲਨਾ ਸਵਰਗੀ ਜੀਵਨ ਹਾਸਲ ਕਰਨ ਵਾਲਿਆਂ ਦੇ ਨਾਲ ਕਰਦੇ ਸਮੇਂ ਯਿਸੂ ਨੇ ਕਿਹਾ: “ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਪਰ ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ।” (ਮੱਤੀ 11:11) ਸਵਰਗ ਨੂੰ ਜਾਣ ਵਾਲੇ ਕੁਝ ਲੋਕ ਸ਼ਾਇਦ ਕਲੀਸਿਯਾ ਵਿਚ ਉੱਘੇ ਸਨ, ਜਿਵੇਂ ਕਿ ਰਸੂਲ, ਅਤੇ ਬਾਕੀ ਸ਼ਾਇਦ ਇੰਨੇ ਉੱਘੇ ਨਹੀਂ ਸਨ, ਪਰ ਉਹ ਸਭ ਯਿਸੂ ਦੇ ਅਧਿਆਤਮਿਕ ਭਰਾ ਹਨ। (ਲੂਕਾ 16:10; 1 ਕੁਰਿੰਥੀਆਂ 15:9; ਅਫ਼ਸੀਆਂ 3:8; ਇਬਰਾਨੀਆਂ 8:11) ਇਸ ਲਈ, ਜੇਕਰ ਕੋਈ ਧਰਤੀ ਉੱਤੇ ਮਾਮੂਲੀ ਵੀ ਜਾਪਦੇ, ਤਾਂ ਵੀ ਉਹ ਉਸ ਦੇ ਭਰਾ ਸਨ ਅਤੇ ਉਨ੍ਹਾਂ ਦੇ ਨਾਲ ਇਸੇ ਲਿਹਾਜ਼ ਨਾਲ ਵਰਤਾਉ ਕੀਤਾ ਜਾਣਾ ਚਾਹੀਦਾ ਸੀ।
ਭੇਡਾਂ ਅਤੇ ਬੱਕਰੀਆਂ ਕੌਣ ਹਨ?
7, 8. ਯਿਸੂ ਨੇ ਭੇਡਾਂ ਦੇ ਬਾਰੇ ਕੀ ਕਿਹਾ, ਇਸ ਲਈ ਅਸੀਂ ਉਨ੍ਹਾਂ ਦੇ ਬਾਰੇ ਕੀ ਸਿੱਟਾ ਕੱਢ ਸਕਦੇ ਹਾਂ?
7 ਅਸੀਂ ਭੇਡਾਂ ਦੇ ਨਿਆਉਂ ਕੀਤੇ ਜਾਣ ਬਾਰੇ ਪੜ੍ਹਦੇ ਹਾਂ: “[ਯਿਸੂ] ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ। ਕਿਉਂ ਜੋ ਮੈਂ ਭੁੱਖਾ ਸਾਂ ਅਤੇ ਤੁਸਾਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸਾਂ ਅਤੇ ਤੁਸਾਂ ਮੈਨੂੰ ਪਿਆਇਆ, ਮੈਂ ਪਰਦੇਸੀ ਸਾਂ ਅਰ ਤੁਸਾਂ ਮੈਨੂੰ ਆਪਣੇ ਘਰ ਉਤਾਰਿਆ, ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ, ਮੈਂ ਰੋਗੀ ਸਾਂ ਅਰ ਤੁਸਾਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸਾਂ ਅਤੇ ਤੁਸੀਂ ਮੇਰੇ ਕੋਲ ਆਏ। ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੁ ਜੀ ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ ਯਾ ਤਿਹਾਇਆ ਅਤੇ ਪਿਲਾਇਆ? ਕਦ ਅਸਾਂ ਤੈਨੂੰ ਪਰਦੇਸੀ ਵੇਖਿਆ ਅਤੇ ਆਪਣੇ ਘਰ ਉਤਾਰਿਆ ਯਾ ਨੰਗਾ ਵੇਖਿਆ ਅਤੇ ਪਹਿਨਾਇਆ? ਕਦ ਅਸਾਂ ਤੈਨੂੰ ਰੋਗੀ ਯਾ ਕੈਦੀ ਵੇਖਿਆ ਅਰ ਤੇਰੇ ਕੋਲ ਆਏ? ਪਾਤਸ਼ਾਹ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।”—ਮੱਤੀ 25:34-40, ਟੇਢੇ ਟਾਈਪ ਸਾਡੇ।
8 ਸਪੱਸ਼ਟ ਤੌਰ ਤੇ, ਉਹ ਭੇਡਾਂ ਜੋ ਯਿਸੂ ਦੇ ਸੱਜੇ ਪਾਸੇ ਆਦਰ ਅਤੇ ਕਿਰਪਾ ਦੀ ਸਥਿਤੀ ਦੇ ਯੋਗ ਠਹਿਰਾਈਆਂ ਜਾਂਦੀਆਂ ਹਨ, ਮਨੁੱਖਾਂ ਦੇ ਇਕ ਵਰਗ ਨੂੰ ਦਰਸਾਉਂਦੀਆਂ ਹਨ। (ਅਫ਼ਸੀਆਂ 1:20; ਇਬਰਾਨੀਆਂ 1:3) ਉਨ੍ਹਾਂ ਨੇ ਕੀ ਕੀਤਾ ਅਤੇ ਕਦੋਂ? ਯਿਸੂ ਕਹਿੰਦਾ ਹੈ ਕਿ ਉਨ੍ਹਾਂ ਨੇ ਦਇਆਪੂਰਵਕ, ਸਤਿਕਾਰਪੂਰਵਕ, ਅਤੇ ਉਦਾਰਤਾਪੂਰਵਕ ਉਸ ਨੂੰ ਖੁਆਇਆ, ਪਿਲਾਇਆ, ਅਤੇ ਕੱਪੜੇ ਪਹਿਨਾਏ, ਅਤੇ ਉਸ ਦੀ ਮਦਦ ਕੀਤੀ ਜਦੋਂ ਉਹ ਬੀਮਾਰ ਸੀ ਜਾਂ ਕੈਦ ਵਿਚ ਸੀ। ਜਦੋਂ ਭੇਡਾਂ ਕਹਿੰਦੀਆਂ ਹਨ ਕਿ ਉਨ੍ਹਾਂ ਨੇ ਯਿਸੂ ਦੇ ਨਾਲ ਨਿੱਜੀ ਤੌਰ ਤੇ ਇੰਜ ਨਹੀਂ ਕੀਤਾ ਸੀ, ਤਾਂ ਉਹ ਦੱਸਦਾ ਹੈ ਕਿ ਉਨ੍ਹਾਂ ਨੇ ਉਸ ਦੇ ਅਧਿਆਤਮਿਕ ਭਰਾਵਾਂ, ਮਸਹ ਕੀਤੇ ਹੋਏ ਮਸੀਹੀਆਂ ਦੇ ਬਕੀਏ ਦੀ ਮਦਦ ਕੀਤੀ ਸੀ, ਅਤੇ ਇਸ ਅਰਥ ਵਿਚ ਉਨ੍ਹਾਂ ਨੇ ਉਸ ਦੀ ਮਦਦ ਕੀਤੀ।
9. ਇਹ ਦ੍ਰਿਸ਼ਟਾਂਤ ਹਜ਼ਾਰ ਵਰ੍ਹਿਆਂ ਦੇ ਦੌਰਾਨ ਕਿਉਂ ਲਾਗੂ ਨਹੀਂ ਹੁੰਦਾ ਹੈ?
9 ਇਹ ਦ੍ਰਿਸ਼ਟਾਂਤ ਹਜ਼ਾਰ ਵਰ੍ਹਿਆਂ ਦੇ ਦੌਰਾਨ ਲਾਗੂ ਨਹੀਂ ਹੁੰਦਾ ਹੈ, ਕਿਉਂਕਿ ਮਸਹ ਕੀਤੇ ਹੋਏ ਵਿਅਕਤੀ ਉਦੋਂ ਭੁੱਖ, ਪਿਆਸ, ਬੀਮਾਰੀ, ਜਾਂ ਕੈਦ ਦੇ ਕਸ਼ਟ ਭੋਗ ਰਹੇ ਮਨੁੱਖ ਨਹੀਂ ਹੋਣਗੇ। ਉਨ੍ਹਾਂ ਵਿੱਚੋਂ ਅਨੇਕਾਂ ਨੇ ਫਿਰ ਵੀ, ਇਸ ਰੀਤੀ-ਵਿਵਸਥਾ ਦੀ ਸਮਾਪਤੀ ਦੇ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਭੋਗਿਆ ਹੈ। ਜਦੋਂ ਤੋਂ ਸ਼ਤਾਨ ਧਰਤੀ ਉੱਤੇ ਸੁੱਟਿਆ ਗਿਆ, ਉਸ ਨੇ ਬਕੀਏ ਨੂੰ ਆਪਣੇ ਕ੍ਰੋਧ ਦਾ ਖ਼ਾਸ ਨਿਸ਼ਾਨਾ ਬਣਾਉਂਦੇ ਹੋਏ, ਉਨ੍ਹਾਂ ਨੂੰ ਮਖੌਲ ਦਾ ਪਾਤਰ ਬਣਾਇਆ, ਅਤੇ ਉਨ੍ਹਾਂ ਉੱਤੇ ਤਸੀਹਾ, ਅਤੇ ਮੌਤ ਲਿਆਂਦੀ ਹੈ।—ਪਰਕਾਸ਼ ਦੀ ਪੋਥੀ 12:17.
10, 11. (ੳ) ਇਹ ਸੋਚਨਾ ਨਾਵਾਜਬ ਕਿਉਂ ਹੈ ਕਿ ਹਰੇਕ ਵਿਅਕਤੀ ਜੋ ਯਿਸੂ ਦੇ ਭਰਾਵਾਂ ਪ੍ਰਤੀ ਦਿਆਲਗੀ ਦੇ ਕੰਮ ਕਰਦੇ ਹਨ, ਭੇਡਾਂ ਵਿਚ ਸ਼ਾਮਲ ਕੀਤੇ ਜਾਂਦੇ ਹਨ? (ਅ) ਭੇਡਾਂ ਢੁਕਵੇਂ ਤੌਰ ਤੇ ਕਿਨ੍ਹਾਂ ਨੂੰ ਦਰਸਾਉਂਦੀਆਂ ਹਨ?
10 ਕੀ ਯਿਸੂ ਇਹ ਕਹਿ ਰਿਹਾ ਹੈ ਕਿ ਹਰੇਕ ਜੋ ਉਸ ਦੇ ਭਰਾਵਾਂ ਵਿੱਚੋਂ ਇਕ ਨੂੰ ਵੀ ਥੋੜ੍ਹੀ ਦਿਆਲਗੀ ਦਿਖਾਵੇਗਾ, ਜਿਵੇਂ ਕਿ ਰੋਟੀ ਦਾ ਇਕ ਟੁਕੜਾ ਜਾਂ ਇਕ ਗਲਾਸ ਪਾਣੀ ਪੇਸ਼ ਕਰਨਾ, ਇਕ ਭੇਡ ਕਹਿਲਾਉਣ ਦੇ ਯੋਗ ਹੈ? ਮੰਨ ਲਿਆ ਕਿ ਅਜਿਹੀਆਂ ਦਿਆਲਗੀਆਂ ਸ਼ਾਇਦ ਮਾਨਵ ਦਿਆਲਗੀ ਨੂੰ ਪ੍ਰਤਿਬਿੰਬਤ ਕਰਨ, ਪਰ ਅਸਲ ਵਿਚ ਇਹ ਇੰਜ ਜਾਪਦਾ ਹੈ ਕਿ ਇਸ ਦ੍ਰਿਸ਼ਟਾਂਤ ਦੀਆਂ ਭੇਡਾਂ ਨਾਲ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਮਿਸਾਲ ਲਈ, ਯਿਸੂ ਨਿਸ਼ਚਿਤ ਹੀ ਉਨ੍ਹਾਂ ਨਾਸਤਿਕਾਂ ਜਾਂ ਪਾਦਰੀਆਂ ਦਾ ਜ਼ਿਕਰ ਨਹੀਂ ਕਰ ਰਿਹਾ ਸੀ ਜੋ ਇਤਫ਼ਾਕ ਨਾਲ ਉਸ ਦੇ ਭਰਾਵਾਂ ਵਿੱਚੋਂ ਕਿਸੇ ਇਕ ਦੇ ਪ੍ਰਤੀ ਕੋਈ ਦਿਆਲਗੀ ਦਾ ਕੰਮ ਕਰਦੇ ਹਨ। ਇਸ ਦੇ ਉਲਟ, ਯਿਸੂ ਨੇ ਦੋ ਵਾਰ ਭੇਡਾਂ ਨੂੰ “ਧਰਮੀ ਲੋਕ” ਆਖਿਆ। (ਮੱਤੀ 25:37, 46) ਇਸ ਲਈ ਇਹ ਭੇਡਾਂ ਨਿਸ਼ਚਿਤ ਹੀ ਉਹ ਵਿਅਕਤੀ ਹੋਣਗੇ ਜਿਨ੍ਹਾਂ ਨੇ ਕਾਫ਼ੀ ਸਮੇਂ ਤੋਂ ਮਸੀਹ ਦੇ ਭਰਾਵਾਂ ਦੀ ਮਦਦ ਕੀਤੀ ਹੈ—ਸਰਗਰਮੀ ਨਾਲ ਸਮਰਥਨ ਦਿੱਤਾ ਹੈ—ਅਤੇ ਇੰਨੀ ਨਿਹਚਾ ਰੱਖੀ ਹੈ ਕਿ ਉਹ ਪਰਮੇਸ਼ੁਰ ਦੇ ਅੱਗੇ ਇਕ ਧਾਰਮਿਕ ਸਥਿਤੀ ਹਾਸਲ ਕਰਦੇ ਹਨ।
11 ਸਦੀਆਂ ਦੇ ਦੌਰਾਨ, ਅਬਰਾਹਾਮ ਵਰਗੇ ਅਨੇਕ ਲੋਕਾਂ ਨੇ ਇਕ ਧਾਰਮਿਕ ਸਥਿਤੀ ਦਾ ਆਨੰਦ ਮਾਣਿਆ ਹੈ। (ਯਾਕੂਬ 2:21-23) ਨੂਹ, ਅਬਰਾਹਾਮ, ਅਤੇ ਦੂਜੇ ਵਫ਼ਾਦਾਰ ਵਿਅਕਤੀ ‘ਹੋਰ ਭੇਡਾਂ’ ਵਿਚ ਸ਼ਾਮਲ ਹਨ ਜੋ ਪਰਮੇਸ਼ੁਰ ਦੇ ਰਾਜ ਅਧੀਨ ਪਰਾਦੀਸ ਵਿਚ ਜੀਵਨ ਵਿਰਸੇ ਵਿਚ ਹਾਸਲ ਕਰਨਗੇ। ਹਾਲ ਹੀ ਦੇ ਸਮਿਆਂ ਵਿਚ ਲੱਖਾਂ ਹੋਰ ਲੋਕਾਂ ਨੇ ਹੋਰ ਭੇਡਾਂ ਦੇ ਰੂਪ ਵਿਚ ਸੱਚੀ ਉਪਾਸਨਾ ਨੂੰ ਅਪਣਾਇਆ ਹੈ ਅਤੇ ਮਸਹ ਕੀਤੇ ਹੋਇਆਂ ਨਾਲ ਮਿਲ ਕੇ “ਇੱਕੋ ਇੱਜੜ” ਬਣੇ ਹਨ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9) ਪਾਰਥਿਵ ਉਮੀਦ ਰੱਖਣ ਵਾਲੇ ਲੋਕ, ਯਿਸੂ ਦੇ ਭਰਾਵਾਂ ਨੂੰ ਰਾਜ ਦੇ ਰਾਜਦੂਤ ਵਜੋਂ ਪਛਾਣਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਉਨ੍ਹਾਂ ਦੀ—ਸ਼ਾਬਦਿਕ ਅਤੇ ਅਧਿਆਤਮਿਕ ਤੌਰ ਤੇ—ਮਦਦ ਕੀਤੀ ਹੈ। ਧਰਤੀ ਉੱਤੇ ਯਿਸੂ ਦੇ ਭਰਾਵਾਂ ਲਈ ਹੋਰ ਭੇਡਾਂ ਜੋ ਕੁਝ ਵੀ ਕਰਦੀਆਂ ਹਨ, ਉਸ ਨੂੰ ਯਿਸੂ ਆਪਣੇ ਪ੍ਰਤੀ ਕੀਤਾ ਗਿਆ ਸਮਝਦਾ ਹੈ। ਜਦੋਂ ਉਹ ਕੌਮਾਂ ਦਾ ਨਿਆਉਂ ਕਰਨ ਲਈ ਆਉਂਦਾ ਹੈ, ਤਦ ਅਜਿਹੇ ਵਿਅਕਤੀ ਜੋ ਉਸ ਸਮੇਂ ਜੀਵਿਤ ਹੋਣਗੇ, ਭੇਡਾਂ ਦੇ ਤੌਰ ਤੇ ਠਹਿਰਾਏ ਜਾਣਗੇ।
12. ਭੇਡਾਂ ਸ਼ਾਇਦ ਕਿਉਂ ਪੁੱਛਣ ਕਿ ਉਨ੍ਹਾਂ ਨੇ ਯਿਸੂ ਦੇ ਪ੍ਰਤੀ ਕਿਵੇਂ ਦਿਆਲਗੀ ਦੇ ਕੰਮ ਕੀਤੇ ਹਨ?
12 ਜੇਕਰ ਹੋਰ ਭੇਡਾਂ ਹੁਣ ਮਸਹ ਕੀਤੇ ਹੋਇਆਂ ਦੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ, ਤਾਂ ਉਹ ਕਿਉਂ ਪੁੱਛਣਗੀਆਂ: “ਪ੍ਰਭੁ ਜੀ ਅਸਾਂ ਕਦ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ ਯਾ ਤਿਹਾਇਆ ਅਤੇ ਪਿਲਾਇਆ?” (ਮੱਤੀ 25:37) ਵਿਭਿੰਨ ਕਾਰਨ ਹੋ ਸਕਦੇ ਹਨ। ਇਹ ਇਕ ਦ੍ਰਿਸ਼ਟਾਂਤ ਹੈ। ਇਸ ਦੇ ਦੁਆਰਾ, ਯਿਸੂ ਆਪਣੇ ਅਧਿਆਤਮਿਕ ਭਰਾਵਾਂ ਦੇ ਲਈ ਆਪਣੀ ਗਹਿਰੀ ਚਿੰਤਾ ਦਿਖਾਉਂਦਾ ਹੈ; ਉਹ ਉਨ੍ਹਾਂ ਦੇ ਨਾਲ ਮਹਿਸੂਸ ਕਰਦਾ ਹੈ, ਉਨ੍ਹਾਂ ਦੇ ਨਾਲ ਦੁੱਖ ਸਹਿੰਦਾ ਹੈ। ਯਿਸੂ ਨੇ ਪਹਿਲਾਂ ਕਿਹਾ ਸੀ: “ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਘੱਲਣ ਵਾਲੇ ਨੂੰ ਕਬੂਲ ਕਰਦਾ ਹੈ।” (ਮੱਤੀ 10:40) ਇਸ ਦ੍ਰਿਸ਼ਟਾਂਤ ਵਿਚ, ਯਿਸੂ ਇਸ ਸਿਧਾਂਤ ਨੂੰ ਵਿਸਤਾਰਦੇ ਹੋਏ ਦਿਖਾਉਂਦਾ ਹੈ ਕਿ ਜੋ ਕੁਝ (ਚੰਗਾ ਜਾਂ ਬੁਰਾ) ਉਸ ਦੇ ਭਰਾਵਾਂ ਦੇ ਪ੍ਰਤੀ ਕੀਤਾ ਜਾਂਦਾ ਹੈ, ਉਹ ਸਵਰਗ ਤਕ ਵੀ ਪਹੁੰਚਦਾ ਹੈ; ਮਾਨੋ ਜਿਵੇਂ ਕਿ ਸਵਰਗ ਵਿਚ ਉਸ ਦੇ ਪ੍ਰਤੀ ਕੀਤਾ ਗਿਆ ਹੋਵੇ। ਨਾਲ ਹੀ, ਯਿਸੂ ਇੱਥੇ ਯਹੋਵਾਹ ਦੇ ਨਿਆਉਂ ਕਰਨ ਦੇ ਮਿਆਰ ਉੱਤੇ ਜ਼ੋਰ ਦਿੰਦਾ ਹੈ, ਇਹ ਸਪੱਸ਼ਟ ਕਰਦੇ ਹੋਏ ਕਿ ਪਰਮੇਸ਼ੁਰ ਦਾ ਨਿਆਉਂ, ਭਾਵੇਂ ਅਨੁਕੂਲ ਜਾਂ ਦੰਡਾਤਮਕ ਹੋਵੇ, ਜਾਇਜ਼ ਅਤੇ ਨਿਆਂਪੂਰਣ ਹੁੰਦਾ ਹੈ। ਬੱਕਰੀਆਂ ਇਹ ਬਹਾਨਾ ਪੇਸ਼ ਨਹੀਂ ਕਰ ਸਕਦੀਆਂ ਹਨ, ‘ਕਾਸ਼, ਅਸੀਂ ਤੈਨੂੰ ਸਿੱਧੇ ਤੌਰ ਤੇ ਦੇਖਿਆ ਹੁੰਦਾ।’
13. ਬੱਕਰੀ-ਸਮਾਨ ਲੋਕ ਸ਼ਾਇਦ ਯਿਸੂ ਨੂੰ “ਪ੍ਰਭੁ” ਦੇ ਤੌਰ ਤੇ ਸੰਬੋਧਿਤ ਕਿਉਂ ਕਰਨਗੇ?
13 ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਇਸ ਦ੍ਰਿਸ਼ਟਾਂਤ ਵਿਚ ਦਿਖਾਇਆ ਗਿਆ ਨਿਆਉਂ ਕਦੋਂ ਕੀਤਾ ਜਾਂਦਾ ਹੈ, ਤਾਂ ਅਸੀਂ ਜ਼ਿਆਦਾ ਸਪੱਸ਼ਟ ਦ੍ਰਿਸ਼ਟੀਕੋਣ ਹਾਸਲ ਕਰਦੇ ਹਾਂ ਕਿ ਇਹ ਬੱਕਰੀਆਂ ਕੌਣ ਹਨ। ਇਸ ਦੀ ਪੂਰਤੀ ਉਦੋਂ ਹੈ ਜਦੋਂ “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ . . . ਆਉਂਦਿਆਂ ਵੇਖਣਗੀਆਂ।” (ਮੱਤੀ 24:29, 30, ਟੇਢੇ ਟਾਈਪ ਸਾਡੇ।) ਵੱਡੀ ਬਾਬੁਲ ਉੱਤੇ ਆਈ ਬਿਪਤਾ ਦੇ ਉੱਤਰਜੀਵੀ, ਜਿਨ੍ਹਾਂ ਨੇ ਰਾਜੇ ਦੇ ਭਰਾਵਾਂ ਨਾਲ ਘਿਰਣਾਪੂਰਬਕ ਸਲੂਕ ਕੀਤਾ ਹੈ, ਸ਼ਾਇਦ ਹੁਣ ਆਪਣੇ ਜੀਵਨ ਬਚਾਉਣ ਦੀ ਉਮੀਦ ਰੱਖਦੇ ਹੋਏ, ਨਿਆਂਕਾਰ ਨੂੰ ਸਿਰਤੋੜ “ਪ੍ਰਭੂ” ਸੰਬੋਧਿਤ ਕਰਨ।—ਮੱਤੀ 7:22, 23; ਤੁਲਨਾ ਕਰੋ ਪਰਕਾਸ਼ ਦੀ ਪੋਥੀ 6:15-17.
14. ਯਿਸੂ ਕਿਸ ਆਧਾਰ ਉੱਤੇ ਭੇਡਾਂ ਅਤੇ ਬੱਕਰੀਆਂ ਦਾ ਨਿਆਉਂ ਕਰੇਗਾ?
14 ਫਿਰ ਵੀ, ਯਿਸੂ ਦਾ ਨਿਆਉਂ ਸਾਬਕਾ ਗਿਰਜੇ ਜਾਣ ਵਾਲੇ ਲੋਕਾਂ, ਨਾਸਤਿਕਾਂ, ਜਾਂ ਦੂਜਿਆਂ ਦੇ ਸਿਰਤੋੜ ਦਾਅਵਿਆਂ ਉੱਤੇ ਆਧਾਰਿਤ ਨਹੀਂ ਹੋਵੇਗਾ। (2 ਥੱਸਲੁਨੀਕੀਆਂ 1:8) ਇਸ ਦੀ ਬਜਾਇ, ਨਿਆਂਕਾਰ ਦਿਲ ਦੀ ਦਸ਼ਾ ਦਾ ਅਤੇ ਲੋਕਾਂ ਦੇ ਉਨ੍ਹਾਂ ਬੀਤੇ ਕੰਮਾਂ ਦਾ ਮੁਆਇਨਾ ਕਰੇਗਾ ਜੋ ਉਹ “[ਉਸ ਦੇ ਭਰਾਵਾਂ ਵਿੱਚੋਂ] ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ” ਦੇ ਪ੍ਰਤੀ ਕਰਦੇ ਹਨ। ਇਹ ਮੰਨਣਯੋਗ ਗੱਲ ਹੈ ਕਿ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਪਰੰਤੂ, ਜਿੰਨਾ ਚਿਰ ਮਸਹ ਕੀਤੇ ਹੋਏ ਵਿਅਕਤੀ, ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਬਣਦੇ ਹਨ, ਲਗਾਤਾਰ ਅਧਿਆਤਮਿਕ ਭੋਜਨ ਅਤੇ ਨਿਰਦੇਸ਼ਨ ਪ੍ਰਦਾਨ ਕਰਨਾ ਜਾਰੀ ਰੱਖਦੇ ਹਨ, ਭਾਵੀ ਭੇਡਾਂ ਕੋਲ ਇਸ ਨੌਕਰ ਵਰਗ ਦੇ ਪ੍ਰਤੀ ਭਲਾਈ ਕਰਨ ਦਾ ਮੌਕਾ ਰਹਿੰਦਾ ਹੈ, ਜਿਵੇਂ ਕਿ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਵਿੱਚੋਂ ਇੱਕ ਵੱਡੀ ਭੀੜ’ ਨੇ ਕੀਤਾ ਹੈ।—ਪਰਕਾਸ਼ ਦੀ ਪੋਥੀ 7:9, 14.
15. (ੳ) ਅਨੇਕਾਂ ਨੇ ਖ਼ੁਦ ਨੂੰ ਬੱਕਰੀ-ਸਮਾਨ ਕਿਵੇਂ ਦਿਖਾਇਆ ਹੈ? (ਅ) ਸਾਨੂੰ ਇਹ ਕਹਿਣ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ ਕਿ ਕੋਈ ਵਿਅਕਤੀ ਇਕ ਭੇਡ ਹੈ ਜਾਂ ਇਕ ਬੱਕਰੀ ਹੈ?
15 ਮਸੀਹ ਦੇ ਭਰਾ ਅਤੇ ਉਨ੍ਹਾਂ ਨਾਲ ਇਕ ਇੱਜੜ ਦੇ ਤੌਰ ਤੇ ਮਿਲੀਆਂ ਹੋਈਆਂ ਲੱਖਾਂ ਹੋਰ ਭੇਡਾਂ ਦੇ ਨਾਲ ਕਿਵੇਂ ਵਰਤਾਉ ਕੀਤਾ ਗਿਆ ਹੈ? ਅਨੇਕ ਲੋਕਾਂ ਨੇ ਸ਼ਾਇਦ ਵਿਅਕਤੀਗਤ ਤੌਰ ਤੇ ਮਸੀਹ ਦੇ ਪ੍ਰਤਿਨਿਧਾਂ ਉੱਤੇ ਹਮਲਾ ਨਾ ਕੀਤਾ ਹੋਵੇ, ਪਰੰਤੂ ਉਨ੍ਹਾਂ ਨੇ ਉਸ ਦੇ ਲੋਕਾਂ ਨਾਲ ਪ੍ਰੇਮਪੂਰਵਕ ਵਰਤਾਉ ਵੀ ਤਾਂ ਨਹੀਂ ਕੀਤਾ ਹੈ। ਦੁਸ਼ਟ ਸੰਸਾਰ ਨੂੰ ਜ਼ਿਆਦਾ ਪਸੰਦ ਕਰਦੇ ਹੋਏ, ਬੱਕਰੀ-ਸਮਾਨ ਵਿਅਕਤੀ ਰਾਜ ਸੰਦੇਸ਼ ਨੂੰ, ਭਾਵੇਂ ਸਿੱਧੇ ਤੌਰ ਤੇ ਸੁਣਦੇ ਹੋਏ ਜਾਂ ਦੂਜਿਆਂ ਦੇ ਰਾਹੀਂ ਸੁਣਦੇ ਹੋਏ, ਠੁਕਰਾ ਦਿੰਦੇ ਹਨ। (1 ਯੂਹੰਨਾ 2:15-17) ਬੇਸ਼ੱਕ, ਆਖ਼ਰਕਾਰ ਯਿਸੂ ਹੀ ਹੈ ਜਿਸ ਨੂੰ ਨਿਆਉਂ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਇਹ ਨਿਸ਼ਚਿਤ ਕਰਨਾ ਸਾਡਾ ਕੰਮ ਨਹੀਂ ਹੈ ਕਿ ਕੌਣ ਭੇਡਾਂ ਹਨ ਅਤੇ ਕੌਣ ਬੱਕਰੀਆਂ ਹਨ।—ਮਰਕੁਸ 2:8; ਲੂਕਾ 5:22; ਯੂਹੰਨਾ 2:24, 25; ਰੋਮੀਆਂ 14:10-12; 1 ਕੁਰਿੰਥੀਆਂ 4:5.
ਹਰੇਕ ਸਮੂਹ ਦੇ ਲਈ ਕੀ ਭਵਿੱਖ?
16, 17. ਭੇਡਾਂ ਦਾ ਕੀ ਭਵਿੱਖ ਹੋਵੇਗਾ?
16 ਯਿਸੂ ਨੇ ਭੇਡਾਂ ਦਾ ਆਪਣਾ ਨਿਆਉਂ ਸੁਣਾਇਆ: “ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” ਕਿੰਨਾ ਹੀ ਨਿੱਘਾ ਨਿਮੰਤ੍ਰਣ—“ਆਓ!” ਕਿੱਥੇ ਨੂੰ? ਸਦੀਪਕ ਜੀਵਨ ਨੂੰ, ਜਿਵੇਂ ਕਿ ਉਸ ਨੇ ਨਿਚੋੜ ਵਜੋਂ ਅਭਿਵਿਅਕਤ ਕੀਤਾ: “ਧਰਮੀ ਸਦੀਪਕ ਜੀਉਣ ਵਿੱਚ [ਜਾਣਗੇ]।”—ਮੱਤੀ 25:34, 46.
17 ਤੋੜਿਆਂ ਦੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਦਿਖਾਇਆ ਕਿ ਉਸ ਦੇ ਨਾਲ ਸਵਰਗ ਵਿਚ ਰਾਜ ਕਰਨ ਵਾਲਿਆਂ ਤੋਂ ਕੀ ਮੰਗ ਕੀਤੀ ਜਾਂਦੀ ਹੈ, ਪਰੰਤੂ ਇਸ ਦ੍ਰਿਸ਼ਟਾਂਤ ਵਿਚ ਉਹ ਦਿਖਾਉਂਦਾ ਹੈ ਕਿ ਰਾਜ ਦੀ ਪਰਜਾ ਤੋਂ ਕੀ ਆਸ ਰੱਖੀ ਜਾਂਦੀ ਹੈ। (ਮੱਤੀ 25:14-23) ਸਪੱਸ਼ਟ ਤੌਰ ਤੇ, ਯਿਸੂ ਦੇ ਭਰਾਵਾਂ ਨੂੰ ਪੂਰੇ ਦਿਲ ਤੋਂ ਆਪਣਾ ਸਮਰਥਨ ਦੇਣ ਦੇ ਕਾਰਨ, ਭੇਡਾਂ ਵਿਰਸੇ ਵਿਚ ਉਸ ਦੇ ਰਾਜ ਦੇ ਪਾਰਥਿਵ ਖੇਤਰ ਵਿਚ ਇਕ ਥਾਂ ਹਾਸਲ ਕਰਦੀਆਂ ਹਨ। ਉਹ ਇਕ ਪਰਾਦੀਸ ਧਰਤੀ ਉੱਤੇ ਜੀਵਨ ਦਾ ਆਨੰਦ ਮਾਣਨਗੀਆਂ—ਇਕ ਅਜਿਹਾ ਭਵਿੱਖ ਜੋ ਪਰਮੇਸ਼ੁਰ ਨੇ ਉਧਾਰਯੋਗ ਮਾਨਵ ਦੇ “ਸੰਸਾਰ ਦੇ ਮੁੱਢੋਂ” ਉਨ੍ਹਾਂ ਲਈ ਤਿਆਰ ਕੀਤਾ ਸੀ।—ਲੂਕਾ 11:50, 51.
18, 19. (ੳ) ਯਿਸੂ ਬੱਕਰੀਆਂ ਦਾ ਕੀ ਨਿਆਉਂ ਕਰੇਗਾ? (ਅ) ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਬੱਕਰੀਆਂ ਸਦੀਪਕ ਕਸ਼ਟ ਦਾ ਸਾਮ੍ਹਣਾ ਨਹੀਂ ਕਰਨਗੀਆਂ?
18 ਬੱਕਰੀਆਂ ਉੱਤੇ ਕੀਤਾ ਗਿਆ ਨਿਆਉਂ ਕਿੰਨਾ ਹੀ ਭਿੰਨ ਹੈ! “ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। ਕਿਉਂ ਜੋ ਮੈਂ ਭੁੱਖਾਂ ਸਾਂ ਅਰ ਤੁਸਾਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸਾਂ ਅਰ ਤੁਸਾਂ ਮੈਨੂੰ ਨਾ ਪਿਆਇਆ। ਮੈਂ ਪਰਦੇਸੀ ਸਾਂ ਅਤੇ ਤੁਸਾਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸਾਂ ਅਤੇ ਤੁਸਾਂ ਮੈਨੂੰ ਨਾ ਪਹਿਨਾਇਆ, ਰੋਗੀ ਅਤੇ ਕੈਦੀ ਸਾਂ ਅਰ ਤੁਸਾਂ ਮੇਰੀ ਖ਼ਬਰ ਨਾ ਲਈ। ਤਦ ਓਹ ਵੀ ਉੱਤਰ ਦੇਣਗੇ, ਪ੍ਰਭੁ ਜੀ ਕਦ ਅਸਾਂ ਤੈਨੂੰ ਭੁੱਖਾ ਯਾ ਤਿਹਾਇਆ ਯਾ ਪਰਦੇਸੀ ਯਾ ਨੰਗਾ ਯਾ ਰੋਗੀ ਯਾ ਕੈਦੀ ਵੇਖਿਆ ਅਤੇ ਤੇਰੀ ਟਹਿਲ ਨਾ ਕੀਤੀ? ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ।”—ਮੱਤੀ 25:41-45.
19 ਬਾਈਬਲ ਵਿਦਿਆਰਥੀ ਜਾਣਦੇ ਹਨ ਕਿ ਇਸ ਦਾ ਇਹ ਅਰਥ ਨਹੀਂ ਹੋ ਸਕਦਾ ਹੈ ਕਿ ਬੱਕਰੀ-ਸਮਾਨ ਵਿਅਕਤੀਆਂ ਦੇ ਅਮਰ ਪ੍ਰਾਣ ਇਕ ਸਦੀਪਕ ਅੱਗ ਵਿਚ ਕਸ਼ਟ ਭੋਗਣਗੇ। ਨਹੀਂ, ਕਿਉਂਕਿ ਮਨੁੱਖ ਖ਼ੁਦ ਪ੍ਰਾਣ ਹਨ; ਉਹ ਅਮਰ ਪ੍ਰਾਣ ਨਹੀਂ ਰੱਖਦੇ ਹਨ। (ਉਤਪਤ 2:7; ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4) ਬੱਕਰੀਆਂ ਨੂੰ “ਸਦੀਪਕ ਅੱਗ” ਦੀ ਸਜ਼ਾ ਦੇਣ ਤੋਂ ਨਿਆਂਕਾਰ ਦਾ ਅਰਥ ਹੈ ਅਜਿਹਾ ਵਿਨਾਸ਼ ਜੋ ਭਾਵੀ ਉਮੀਦ ਤੋਂ ਰਹਿਤ ਹੈ, ਅਤੇ ਇਬਲੀਸ ਅਤੇ ਉਸ ਦੇ ਪਿਸ਼ਾਚਾਂ ਦੇ ਲਈ ਵੀ ਇਹੋ ਸਥਾਈ ਅੰਤ ਹੋਵੇਗਾ। (ਪਰਕਾਸ਼ ਦੀ ਪੋਥੀ 20:10, 14) ਇਸ ਤਰ੍ਹਾਂ, ਯਹੋਵਾਹ ਦਾ ਨਿਆਂਕਾਰ ਵਿਪਰੀਤ ਨਿਆਉਂ ਕਰਦਾ ਹੈ। ਉਹ ਭੇਡਾਂ ਨੂੰ ਕਹਿੰਦਾ ਹੈ, “ਆਓ”; ਅਤੇ ਬੱਕਰੀਆਂ ਨੂੰ, ‘ਮੇਰੇ ਕੋਲੋਂ ਚੱਲੇ ਜਾਓ।’ ਭੇਡਾਂ ਵਿਰਸੇ ਵਿਚ “ਸਦੀਪਕ ਜੀਉਣ” ਹਾਸਲ ਕਰਨਗੀਆਂ। ਬੱਕਰੀਆਂ “ਸਦੀਪਕ ਸਜ਼ਾ” ਹਾਸਲ ਕਰਨਗੀਆਂ।—ਮੱਤੀ 25:46.b
ਇਹ ਸਾਡੇ ਲਈ ਕੀ ਅਰਥ ਰੱਖਦਾ ਹੈ?
20, 21. (ੳ) ਮਸੀਹੀਆਂ ਕੋਲ ਕਰਨ ਲਈ ਕਿਹੜਾ ਮਹੱਤਵਪੂਰਣ ਕੰਮ ਹੈ? (ਅ) ਹੁਣ ਕਿਹੜਾ ਵਿਭਾਜਨ ਹੋ ਰਿਹਾ ਹੈ? (ੲ) ਜਦੋਂ ਭੇਡਾਂ ਅਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਪੂਰਾ ਹੋਣਾ ਸ਼ੁਰੂ ਹੋਵੇਗਾ, ਉਦੋਂ ਲੋਕਾਂ ਦੀ ਸਥਿਤੀ ਕੀ ਹੋਵੇਗੀ?
20 ਉਨ੍ਹਾਂ ਚਾਰ ਰਸੂਲਾਂ ਲਈ ਜਿਨ੍ਹਾਂ ਨੇ ਯਿਸੂ ਦੀ ਮੌਜੂਦਗੀ ਅਤੇ ਵਿਵਸਥਾ ਦੀ ਸਮਾਪਤੀ ਦੇ ਲੱਛਣ ਬਾਰੇ ਉਸ ਦੇ ਜਵਾਬ ਨੂੰ ਸੁਣਿਆ ਸੋਚਣ ਨੂੰ ਕਾਫ਼ੀ ਕੁਝ ਸੀ। ਉਨ੍ਹਾਂ ਨੂੰ ਜਾਗਦੇ ਰਹਿਣ ਅਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। (ਮੱਤੀ 24:42) ਉਨ੍ਹਾਂ ਨੂੰ ਮਰਕੁਸ 13:10 ਵਿਚ ਜ਼ਿਕਰ ਕੀਤੇ ਗਏ ਗਵਾਹੀ ਕਾਰਜ ਨੂੰ ਵੀ ਕਰਨ ਦੀ ਜ਼ਰੂਰਤ ਹੋਵੇਗੀ। ਯਹੋਵਾਹ ਦੇ ਗਵਾਹ ਅੱਜ ਉਤਸ਼ਾਹਪੂਰਵਕ ਉਸ ਕੰਮ ਵਿਚ ਲੱਗੇ ਹੋਏ ਹਨ।
21 ਪਰੰਤੂ, ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੀ ਇਹ ਨਵੀਂ ਸਮਝ ਸਾਡੇ ਲਈ ਕੀ ਅਰਥ ਰੱਖਦੀ ਹੈ? ਖ਼ੈਰ, ਲੋਕ ਹੁਣੇ ਤੋਂ ਹੀ ਪੱਖ ਲੈ ਰਹੇ ਹਨ। ਕੁਝ ਲੋਕ ਉਸ ‘ਖੁੱਲ੍ਹੇ ਰਾਹ’ ਉੱਤੇ ਹਨ “ਜਿਹੜਾ ਨਾਸ ਨੂੰ ਜਾਂਦਾ ਹੈ,” ਜਦ ਕਿ ਦੂਜੇ ਲੋਕ ਉਸ ‘ਸੌੜੇ ਰਾਹ’ ਉੱਤੇ ਕਾਇਮ ਰਹਿਣ ਦੀ ਕੋਸ਼ਿਸ਼ ਕਰਦੇ ਹਨ, “ਜਿਹੜਾ ਜੀਉਣ ਨੂੰ ਜਾਂਦਾ ਹੈ।” (ਮੱਤੀ 7:13, 14) ਪਰੰਤੂ ਉਹ ਸਮਾਂ ਹਾਲੇ ਅਗਾਹਾਂ ਨੂੰ ਹੈ, ਜਦੋਂ ਯਿਸੂ ਦ੍ਰਿਸ਼ਟਾਂਤ ਵਿਚ ਚਿਤ੍ਰਿਤ ਕੀਤੀਆਂ ਗਈਆਂ ਭੇਡਾਂ ਅਤੇ ਬੱਕਰੀਆਂ ਉੱਤੇ ਆਖ਼ਰੀ ਨਿਆਉਂ ਸੁਣਾਵੇਗਾ। ਜਦੋਂ ਮਨੁੱਖ ਦਾ ਪੁੱਤਰ ਨਿਆਂਕਾਰ ਦੀ ਭੂਮਿਕਾ ਵਿਚ ਆਉਂਦਾ ਹੈ, ਤਾਂ ਉਹ ਨਿਸ਼ਚਿਤ ਕਰੇਗਾ ਕਿ ਅਨੇਕ ਸੱਚੇ ਮਸੀਹੀ—ਅਸਲ ਵਿਚ ਸਮਰਪਿਤ ਭੇਡਾਂ ਦੀ “ਇੱਕ ਵੱਡੀ ਭੀੜ”—“ਵੱਡੀ ਬਿਪਤਾ” ਦੇ ਅਖ਼ੀਰਲੇ ਹਿੱਸੇ ਵਿੱਚੋਂ ਨਿਕਲ ਕੇ ਨਵੇਂ ਸੰਸਾਰ ਵਿਚ ਜਾਣ ਦੇ ਲਈ ਯੋਗ ਠਹਿਰੇਗੀ। ਇਸ ਉਮੀਦ ਨੂੰ ਹੁਣ ਆਨੰਦ ਦਾ ਇਕ ਕਾਰਨ ਹੋਣਾ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 7:9, 14) ਦੂਜੇ ਪਾਸੇ, “ਸਭ ਕੌਮਾਂ” ਵਿੱਚੋਂ ਇਕ ਵੱਡੀ ਗਿਣਤੀ ਨੇ ਆਪਣੇ ਆਪ ਨੂੰ ਢੀਠ ਬੱਕਰੀਆਂ ਦੇ ਵਾਂਗ ਸਾਬਤ ਕੀਤਾ ਹੋਵੇਗਾ। ਉਹ “ਸਦੀਪਕ ਸਜ਼ਾ ਵਿੱਚ ਜਾਣਗੇ।” ਧਰਤੀ ਦੇ ਲਈ ਕੀ ਹੀ ਰਾਹਤ!
22, 23. ਜਦੋਂ ਕਿ ਦ੍ਰਿਸ਼ਟਾਂਤ ਦੀ ਪੂਰਤੀ ਹਾਲੇ ਭਵਿੱਖ ਵਿਚ ਹੈ, ਸਾਡਾ ਪ੍ਰਚਾਰ ਕੰਮ ਅੱਜ ਕਿਉਂ ਇੰਨਾ ਅਤਿ-ਮਹੱਤਵਪੂਰਣ ਹੈ?
22 ਜਦ ਕਿ ਦ੍ਰਿਸ਼ਟਾਂਤ ਵਿਚ ਵਰਣਨ ਕੀਤਾ ਗਿਆ ਨਿਆਉਂ ਨਿਕਟ ਭਵਿੱਖ ਵਿਚ ਹੈ, ਪਰੰਤੂ ਹੁਣ ਵੀ ਕੁਝ ਅਤਿ-ਮਹੱਤਵਪੂਰਣ ਕੰਮ ਹੋ ਰਿਹਾ ਹੈ। ਅਸੀਂ ਮਸੀਹੀ ਇਕ ਅਜਿਹੇ ਸੰਦੇਸ਼ ਨੂੰ ਘੋਸ਼ਿਤ ਕਰਨ ਦੇ ਜਾਨ-ਬਚਾਊ ਕੰਮ ਵਿਚ ਲੱਗੇ ਹੋਏ ਹਾਂ ਜੋ ਲੋਕਾਂ ਦੇ ਵਿਚ ਇਕ ਵਿਭਾਜਨ ਪੈਦਾ ਕਰਵਾਉਂਦਾ ਹੈ। (ਮੱਤੀ 10:32-39) ਪੌਲੁਸ ਨੇ ਲਿਖਿਆ: “ਕਿਉਂ ਜੋ ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?” (ਰੋਮੀਆਂ 10:13, 14) ਸਾਡੀ ਪਬਲਿਕ ਸੇਵਕਾਈ ਪਰਮੇਸ਼ੁਰ ਦੇ ਨਾਂ ਅਤੇ ਉਸ ਦੇ ਮੁਕਤੀ-ਸੰਦੇਸ਼ ਨੂੰ 230 ਤੋਂ ਵੱਧ ਦੇਸ਼ਾਂ ਦੇ ਲੋਕਾਂ ਤਕ ਪਹੁੰਚਾ ਰਹੀ ਹੈ। ਮਸੀਹ ਦੇ ਮਸਹ ਕੀਤੇ ਹੋਏ ਭਰਾ ਹਾਲੇ ਵੀ ਇਸ ਕੰਮ ਵਿਚ ਅਗਵਾਈ ਕਰ ਰਹੇ ਹਨ। ਹੁਣ ਲਗਭਗ 50 ਲੱਖ ਹੋਰ ਭੇਡਾਂ ਦੇ ਉਨ੍ਹਾਂ ਦੇ ਨਾਲ ਸ਼ਾਮਲ ਹੋਏ ਹਨ। ਅਤੇ ਸੰਸਾਰ ਭਰ ਦੇ ਲੋਕ ਯਿਸੂ ਦੇ ਭਰਾਵਾਂ ਦੁਆਰਾ ਘੋਸ਼ਿਤ ਕੀਤੇ ਗਏ ਸੰਦੇਸ਼ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾ ਰਹੇ ਹਨ।
23 ਜਿਉਂ-ਜਿਉਂ ਅਸੀਂ ਘਰ-ਘਰ ਜਾਂ ਗ਼ੈਰ-ਰਸਮੀ ਤੌਰ ਤੇ ਪ੍ਰਚਾਰ ਕਰਦੇ ਹਾਂ, ਅਨੇਕ ਲੋਕੀ ਸਾਡੇ ਸੰਦੇਸ਼ ਤੋਂ ਜਾਣੂ ਹੁੰਦੇ ਹਨ। ਦੂਜੇ ਲੋਕ ਸ਼ਾਇਦ ਅਜਿਹਿਆਂ ਤਰੀਕਿਆਂ ਨਾਲ ਜਿਸ ਤੋਂ ਅਸੀਂ ਅਣਜਾਣ ਹਾਂ, ਯਹੋਵਾਹ ਦੇ ਗਵਾਹਾਂ ਅਤੇ ਅਸੀਂ ਜਿਸ ਚੀਜ਼ ਦੀ ਪ੍ਰਤਿਨਿਧਤਾ ਕਰਦੇ ਹਾਂ, ਤੋਂ ਜਾਣੂ ਹੋ ਜਾਣ। ਜਦੋਂ ਨਿਆਉਂ ਦਾ ਸਮਾਂ ਆਉਂਦਾ ਹੈ, ਉਦੋਂ ਯਿਸੂ ਕਿਸ ਹੱਦ ਤਕ ਸਮੂਹਕ ਉੱਤਰਦਾਇਤਾ ਅਤੇ ਪਰਿਵਾਰਕ ਚੰਗਿਆਈ ਦਾ ਲਿਹਾਜ਼ ਕਰੇਗਾ? ਅਸੀਂ ਕਹਿ ਨਹੀਂ ਸਕਦੇ ਹਾਂ, ਅਤੇ ਅਨੁਮਾਨ ਲਗਾਉਣਾ ਬੇਕਾਰ ਹੈ। (ਤੁਲਨਾ ਕਰੋ 1 ਕੁਰਿੰਥੀਆਂ 7:14) ਅਨੇਕ ਲੋਕ ਇਸ ਸਮੇਂ ਸੁਣੀ ਅਣਸੁਣੀ ਕਰਦੇ ਹਨ, ਮਖੌਲ ਉਡਾਉਂਦੇ ਹਨ, ਜਾਂ ਪਰਮੇਸ਼ੁਰ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਸਤਾਉਣ ਵਿਚ ਹਿੱਸਾ ਲੈਂਦੇ ਹਨ। ਇਸ ਲਈ, ਇਹ ਇਕ ਨਿਰਣਾਕਾਰੀ ਸਮਾਂ ਹੈ; ਅਜਿਹੇ ਵਿਅਕਤੀ ਸ਼ਾਇਦ ਉਨ੍ਹਾਂ ਲੋਕਾਂ ਵਿਚ ਵਿਕਸਿਤ ਹੋ ਰਹੇ ਹੋਣ ਜਿਨ੍ਹਾਂ ਨੂੰ ਯਿਸੂ ਬੱਕਰੀ-ਸਮਾਨ ਠਹਿਰਾਏਗਾ।—ਮੱਤੀ 10:22; ਯੂਹੰਨਾ 15:20; 16:2, 3; ਰੋਮੀਆਂ 2:5, 6.
24. (ੳ) ਵਿਅਕਤੀਆਂ ਦੇ ਲਈ ਇਹ ਮਹੱਤਵਪੂਰਣ ਕਿਉਂ ਹੈ ਕਿ ਉਹ ਸਾਡੇ ਪ੍ਰਚਾਰ ਦੇ ਪ੍ਰਤੀ ਅਨੁਕੂਲ ਪ੍ਰਤਿਕ੍ਰਿਆ ਦਿਖਾਉਣ? (ਅ) ਇਸ ਅਧਿਐਨ ਨੇ ਵਿਅਕਤੀਗਤ ਤੌਰ ਤੇ ਤੁਹਾਨੂੰ ਆਪਣੀ ਸੇਵਕਾਈ ਦੇ ਪ੍ਰਤੀ ਕਿਹੜਾ ਰਵੱਈਆ ਅਪਣਾਉਣ ਵਿਚ ਮਦਦ ਕੀਤੀ ਹੈ?
24 ਪਰੰਤੂ, ਖ਼ੁਸ਼ੀ ਦੀ ਗੱਲ ਹੈ ਕਿ ਅਨੇਕ ਲੋਕ ਅਨੁਕੂਲ ਪ੍ਰਤਿਕ੍ਰਿਆ ਦਿਖਾਉਂਦੇ ਹਨ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਨ, ਅਤੇ ਯਹੋਵਾਹ ਦੇ ਗਵਾਹ ਬਣ ਜਾਂਦੇ ਹਨ। ਕਈ ਜੋ ਹੁਣ ਬੱਕਰੀ-ਸਮਾਨ ਜਾਪਦੇ ਹਨ, ਸ਼ਾਇਦ ਬਦਲ ਜਾਣ ਅਤੇ ਭੇਡ ਵਰਗੇ ਬਣ ਜਾਣ। ਗੱਲ ਇਹ ਹੈ ਕਿ ਜੋ ਪ੍ਰਤਿਕ੍ਰਿਆ ਦਿਖਾਉਂਦੇ ਹਨ ਅਤੇ ਸਰਗਰਮੀ ਨਾਲ ਮਸੀਹ ਦੇ ਭਰਾਵਾਂ ਦੇ ਬਕੀਏ ਨੂੰ ਸਮਰਥਨ ਦਿੰਦੇ ਹਨ, ਉਹ ਇੰਜ ਕਰਨ ਨਾਲ ਹੁਣ ਅਜਿਹਾ ਸਬੂਤ ਦੇ ਰਹੇ ਹਨ ਜੋ ਉਨ੍ਹਾਂ ਦਾ ਯਿਸੂ ਦੇ ਸੱਜੇ ਹੱਥ ਖੜ੍ਹੇ ਕੀਤੇ ਜਾਣ ਲਈ ਇਕ ਆਧਾਰ ਪ੍ਰਦਾਨ ਕਰੇਗਾ ਜਦੋਂ, ਨਿਕਟ ਭਵਿੱਖ ਵਿਚ, ਉਹ ਆਪਣੇ ਸਿੰਘਾਸਣ ਉੱਤੇ ਨਿਆਉਂ ਕਰਨ ਲਈ ਬੈਠਦਾ ਹੈ। ਇਨ੍ਹਾਂ ਨੂੰ ਬਰਕਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਦਿੱਤੀਆਂ ਜਾਣਗੀਆਂ। ਇਸ ਲਈ, ਇਸ ਦ੍ਰਿਸ਼ਟਾਂਤ ਤੋਂ ਸਾਨੂੰ ਮਸੀਹੀ ਸੇਵਕਾਈ ਵਿਚ ਹੋਰ ਸਰਗਰਮੀ ਨਾਲ ਕੰਮ ਕਰਨ ਦੇ ਲਈ ਉਤੇਜਨਾ ਮਿਲਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਅਸੀਂ ਚਾਹੁੰਦੇ ਹਾਂ ਕਿ ਰਾਜ ਦੀ ਖ਼ੁਸ਼ ਖ਼ਬਰੀ ਘੋਸ਼ਿਤ ਕਰਨ ਲਈ ਅਸੀਂ ਜੋ ਕੁਝ ਕਰ ਸਕਦੇ ਹਾਂ ਉਹ ਕਰੀਏ ਅਤੇ ਇਸ ਤਰੀਕੇ ਤੋਂ ਦੂਜਿਆਂ ਨੂੰ ਪ੍ਰਤਿਕ੍ਰਿਆ ਦਿਖਾਉਣ ਦੇ ਲਈ ਮੌਕਾ ਦੇਈਏ। ਫਿਰ ਨਿਆਉਂ ਕਰਨਾ, ਭਾਵੇਂ ਦੰਡਾਤਮਕ ਜਾਂ ਅਨੁਕੂਲ, ਯਿਸੂ ਉੱਤੇ ਨਿਰਭਰ ਕਰਦਾ ਹੈ।—ਮੱਤੀ 25:46. (w95 10/15)
[ਫੁਟਨੋਟ]
a ਫਰਵਰੀ 15, 1994, ਦਾ ਦ ਵਾਚਟਾਵਰ (ਅੰਗ੍ਰੇਜ਼ੀ), ਸਫ਼ੇ 16-21 ਦੇਖੋ।
b ਐੱਲ ਇਵਾਨਹੇਲਿਓ ਡੇ ਮਾਟਿਓ ਟਿੱਪਣੀ ਕਰਦਾ ਹੈ: “ਸਦੀਪਕ ਜੀਵਨ ਨਿਸ਼ਚਿਤ ਜੀਵਨ ਹੈ; ਇਸ ਦਾ ਵਿਪਰੀਤ ਨਿਸ਼ਚਿਤ ਸਜ਼ਾ ਹੈ। ਯੂਨਾਨੀ ਵਿਸ਼ੇਸ਼ਣ ਏਓਨਿਓਸ ਮੁੱਖ ਤੌਰ ਤੇ ਅਵਧੀ ਨੂੰ ਨਹੀਂ, ਬਲਕਿ ਗੁਣ ਨੂੰ ਸੂਚਿਤ ਕਰਦਾ ਹੈ। ਨਿਸ਼ਚਿਤ ਸਜ਼ਾ ਹੈ ਸਦਾ ਦੀ ਮੌਤ।”—ਰੀਟਾਇਰਡ ਪ੍ਰੋਫੈਸਰ ਕੁਔਨ ਮਾਟਿਓਸ (ਪੌਂਟੀਫਿਕਲ ਬਿਬਲਿਕਲ ਇੰਸਟੀਟਿਊਟ, ਰੋਮ) ਅਤੇ ਪ੍ਰੋਫੈਸਰ ਫ਼ਰਨਾਨਡੋ ਕਾਮਾਚੋ (ਥੀਉਲਾਜਿਕਲ ਸੈਂਟਰ, ਸਵਿੱਲ), ਮੈਡਰਿਡ, ਸਪੇਨ, 1981.
ਕੀ ਤੁਹਾਨੂੰ ਯਾਦ ਹੈ?
◻ ਮੱਤੀ 24:29-31 ਅਤੇ ਮੱਤੀ 25:31-33 ਦੇ ਵਿਚਕਾਰ ਕਿਹੜੇ ਸਮਾਨਾਂਤਰ ਇਹ ਦਿਖਾਉਂਦੇ ਹਨ ਕਿ ਭੇਡਾਂ ਅਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਭਵਿੱਖ ਵਿਚ ਲਾਗੂ ਹੁੰਦਾ ਹੈ, ਅਤੇ ਇਹ ਕਦੋਂ ਹੋਵੇਗਾ?
◻ ਯਿਸੂ ਦੇ “ਸਭਨਾਂ ਤੋਂ ਛੋਟੇ” ਭਰਾ ਕੌਣ ਹਨ?
◻ ਯਿਸੂ ਦੁਆਰਾ “ਧਰਮੀ ਲੋਕ” ਅਭਿਵਿਅਕਤੀ ਦੀ ਵਰਤੋਂ ਸਾਨੂੰ ਸ਼ਨਾਖਤ ਕਰਨ ਵਿਚ ਕਿਵੇਂ ਮਦਦ ਕਰਦੀ ਹੈ ਕਿ ਇਹ ਕਿਨ੍ਹਾਂ ਨੂੰ ਦਰਸਾਉਂਦੇ ਹਨ ਅਤੇ ਕਿਨ੍ਹਾਂ ਨੂੰ ਨਹੀਂ ਦਰਸਾਉਂਦੇ ਹਨ?
◻ ਭਾਵੇਂ ਕਿ ਦ੍ਰਿਸ਼ਟਾਂਤ ਦੀ ਪੂਰਤੀ ਭਵਿੱਖ ਵਿਚ ਹੋਵੇਗੀ, ਸਾਡਾ ਪ੍ਰਚਾਰ ਕੰਮ ਹੁਣ ਮਹੱਤਵਪੂਰਣ ਅਤੇ ਅਤਿ-ਅਵੱਸ਼ਕ ਕਿਉਂ ਹੈ?
[ਸਫ਼ੇ 25 ਉੱਤੇ ਡੱਬੀ/ਤਸਵੀਰ]
ਸਮਾਨਾਂਤਰਾਂ ਉੱਤੇ ਗੌਰ ਕਰੋ
ਵੱਡੀ ਬਿਪਤਾ ਦੇ ਸ਼ੁਰੂ ਹੋਣ ਬਾਅਦ, ਮਨੁੱਖ ਦਾ ਪੁੱਤਰ ਆਉਂਦਾ ਹੈ
ਮਨੁੱਖ ਦਾ ਪੁੱਤਰ ਆਉਂਦਾ ਹੈ
ਵੱਡੇ ਤੇਜ ਨਾਲ ਆਉਂਦਾ ਹੈ ਤੇਜ ਨਾਲ ਆਉਂਦਾ ਹੈ ਅਤੇ ਆਪਣੇ ਤੇਜ ਦੇ
ਸਿੰਘਾਸਣ ਉੱਤੇ ਬੈਠਦਾ ਹੈ
ਦੂਤ ਉਸ ਦੇ ਨਾਲ ਮੌਜੂਦ ਹਨ ਦੂਤ ਉਸ ਦੇ ਨਾਲ ਆਉਂਦੇ ਹਨ
ਧਰਤੀ ਦੀਆਂ ਸਾਰੀਆਂ ਕੌਮਾਂ ਸਭ ਕੌਮਾਂ ਇਕੱਠੀਆਂ ਕੀਤੀਆਂ ਜਾਂਦੀਆਂ
ਉਸ ਨੂੰ ਵੇਖਦੀਆਂ ਹਨ ਹਨ; ਆਖ਼ਰਕਾਰ ਬੱਕਰੀਆਂ ਦਾ ਨਿਆਉਂ ਹੁੰਦਾ ਹੈ
(ਵੱਡੀ ਬਿਪਤਾ ਸਮਾਪਤ ਹੁੰਦੀ ਹੈ)
[ਕ੍ਰੈਡਿਟ ਲਾਈਨ]
Garo Nalbandian