-
ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?ਪਹਿਰਾਬੁਰਜ—2008 | ਮਈ 15
-
-
12. (ੳ) ਯਿਸੂ ਨੇ ਪਰਮੇਸ਼ੁਰ ਦੇ ਗਿਆਨ ਦੇ ਚਾਨਣ ਬਾਰੇ ਕੀ ਕਿਹਾ? (ਅ) ਅਸੀਂ ਆਪਣਾ ਚਾਨਣ ਕਿੱਦਾਂ ਚਮਕਾ ਸਕਦੇ ਹਾਂ?
12 ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਦੀ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਲੈਣ ਵਿਚ ਮਦਦ ਕਰਨੀ। (ਜ਼ਬੂ. 43:3) ਯਿਸੂ ਨੇ ਆਪਣੇ ਚੇਲਿਆਂ ਨੂੰ ‘ਜਗਤ ਦਾ ਚਾਨਣ’ ਕਿਹਾ ਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਜਗਤ ਵਿਚ ਆਪਣਾ ਚਾਨਣ ਚਮਕਾਉਣ ਤਾਂਕਿ ਲੋਕ ਉਨ੍ਹਾਂ ਦੇ “ਸ਼ੁਭ ਕਰਮ” ਵੇਖ ਸਕਣ। ਚੇਲਿਆਂ ਦੁਆਰਾ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਫੈਲਾਉਣ ਨਾਲ ਲੋਕ ਪਰਮੇਸ਼ੁਰ ਵੱਲ ਖਿੱਚੇ ਚਲੇ ਆਉਣਗੇ। (ਮੱਤੀ 5:14-16 ਪੜ੍ਹੋ।) ਅੱਜ ਅਸੀਂ ਆਪਣਾ ਚਾਨਣ ਚਮਕਾਉਂਦਿਆਂ “ਸਾਰੇ ਸੰਸਾਰ” ਯਾਨੀ “ਸਾਰੀਆਂ ਕੌਮਾਂ” ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਅਤੇ ਉਨ੍ਹਾਂ ਵਾਸਤੇ ਭਲੇ ਕੰਮ ਕਰਦੇ ਹਾਂ। (ਮੱਤੀ 26:13; ਮਰ. 13:10) ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ, ਹੈ ਨਾ?
-
-
ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?ਪਹਿਰਾਬੁਰਜ—2008 | ਮਈ 15
-
-
14. (ੳ) ਯਿਸੂ ਦੇ ਜ਼ਮਾਨੇ ਵਿਚ ਦੀਵੇ ਕਿਸ ਤਰ੍ਹਾਂ ਦੇ ਹੁੰਦੇ ਸਨ? (ਅ) ਸਮਝਾਓ ਕਿ ਸਾਨੂੰ ਸੱਚਾਈ ਦਾ ਚਾਨਣ ‘ਟੋਕਰੀ’ ਹੇਠ ਕਿਉਂ ਨਹੀਂ ਲੁਕਾਉਣਾ ਚਾਹੀਦਾ।
14 ਯਿਸੂ ਨੇ ਕਿਹਾ ਸੀ ਕਿ ਦੀਵਾ ਬਾਲ ਕੇ ਉਸ ਨੂੰ ਵੱਡੀ ਸਾਰੀ ਟੋਕਰੀ ਦੇ ਹੇਠ ਨਹੀਂ ਰੱਖਿਆ ਜਾਂਦਾ, ਬਲਕਿ ਦੀਵਟ ਜਾਂ ਸਟੈਂਡ ਉੱਤੇ ਰੱਖਿਆ ਜਾਂਦਾ ਹੈ ਤਾਂਕਿ ਸਾਰੇ ਘਰ ਵਿਚ ਚਾਨਣ ਹੋਵੇ। ਯਿਸੂ ਦੇ ਜ਼ਮਾਨੇ ਵਿਚ ਦੀਵਾ ਆਮ ਤੌਰ ਤੇ ਮਿੱਟੀ ਦਾ ਬਣਿਆ ਹੁੰਦਾ ਸੀ ਤੇ ਉਸ ਵਿਚ ਇਕ ਬੱਤੀ ਰੱਖੀ ਹੁੰਦੀ ਸੀ ਜੋ ਤੇਲ (ਜ਼ੈਤੂਨ ਦਾ ਤੇਲ) ਨੂੰ ਚੂਸ ਕੇ ਦੀਵਾ ਬਲਦਾ ਰੱਖਦੀ ਸੀ। ਦੀਵੇ ਨੂੰ ਅਕਸਰ ਲੱਕੜ ਜਾਂ ਧਾਤ ਦੇ ਬਣੇ ਸਟੈਂਡ ʼਤੇ ਰੱਖਿਆ ਜਾਂਦਾ ਸੀ ਤਾਂਕਿ “ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ” ਮਿਲੇ। ਯਿਸੂ ਇਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਚੇਲੇ ਆਪਣਾ ਚਾਨਣ ਮਾਨੋ ਇਕ ‘ਵੱਡੀ ਸਾਰੀ ਟੋਕਰੀ’ ਹੇਠ ਲੁਕੋਣ। ਸਬਕ ਇਹ ਹੈ ਕਿ ਸਾਨੂੰ ਆਪਣਾ ਚਾਨਣ ਚਮਕਾਉਣਾ ਚਾਹੀਦਾ ਹੈ ਤੇ ਕਦੇ ਵੀ ਵਿਰੋਧ ਜਾਂ ਸਤਾਹਟਾਂ ਦੇ ਕਾਰਨ ਸੱਚਾਈ ਦੇ ਚਾਨਣ ਨੂੰ ਲੁਕਾਉਣਾ ਜਾਂ ਆਪਣੇ ਹੀ ਕੋਲ ਨਹੀਂ ਰੱਖਣਾ ਚਾਹੀਦਾ।
-