“ਤੇਰਾ ਰਾਜ ਆਵੇ”—ਲੱਖਾਂ ਲੋਕਾਂ ਰਾਹੀਂ ਵਾਰ-ਵਾਰ ਕੀਤੀ ਗਈ ਪ੍ਰਾਰਥਨਾ
ਸਦੀਆਂ ਤੋਂ ਲੱਖਾਂ ਹੀ ਲੋਕ ਇਹ ਪ੍ਰਾਰਥਨਾ ਕਰਦੇ ਆਏ ਹਨ: “ਤੇਰਾ ਰਾਜ ਆਵੇ।” ਲੋਕ ਇਹ ਪ੍ਰਾਰਥਨਾ ਕਿਉਂ ਕਰਦੇ ਆਏ ਹਨ? ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਾਰਥਨਾ ਕਰਨ ਲਈ ਕਿਹਾ ਸੀ।
ਸ਼ੁਰੂ ਵਿਚ ਯਿਸੂ ਦੇ ਚੇਲਿਆਂ ਨੂੰ ਇਸ ਰਾਜ ਬਾਰੇ ਸਾਰੀਆਂ ਗੱਲਾਂ ਸਮਝ ਨਹੀਂ ਲੱਗੀਆਂ। ਇਕ ਵਾਰ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਪ੍ਰਭੂ, ਕੀ ਤੂੰ ਇਸੇ ਸਮੇਂ ਇਜ਼ਰਾਈਲ ਦਾ ਰਾਜ ਮੁੜ ਸਥਾਪਿਤ ਕਰ ਰਿਹਾ ਹੈਂ?” ਯਿਸੂ ਨੇ ਉਨ੍ਹਾਂ ਨੂੰ ਸਿੱਧਾ-ਸਿੱਧਾ ਜਵਾਬ ਨਹੀਂ ਦਿੱਤਾ। (ਰਸੂਲਾਂ ਦੇ ਕੰਮ 1:6, 7) ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਰਾਜ ਬਾਰੇ ਕੁਝ ਪਤਾ ਹੀ ਨਹੀਂ ਲੱਗੇਗਾ? ਨਹੀਂ, ਇਸ ਤਰ੍ਹਾਂ ਨਹੀਂ ਹੈ।
ਪਹਿਰਾਬੁਰਜ ਦੇ ਇਸ ਅੰਕ ਵਿਚ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ:
ਸਾਨੂੰ ਪਰਮੇਸ਼ੁਰ ਦੇ ਰਾਜ ਦੀ ਕਿਉਂ ਲੋੜ ਹੈ?
ਰਾਜ ਦਾ ਰਾਜਾ ਕੌਣ ਹੈ?
ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਆਵੇਗਾ?
ਪਰਮੇਸ਼ੁਰ ਦਾ ਰਾਜ ਕੀ ਕਰੇਗਾ?
ਸਾਨੂੰ ਹੁਣ ਤੋਂ ਹੀ ਪਰਮੇਸ਼ੁਰ ਦੇ ਰਾਜ ਦਾ ਪੱਖ ਕਿਉਂ ਲੈਣਾ ਚਾਹੀਦਾ ਹੈ?
ਪਰਮੇਸ਼ੁਰ ਦਾ ਰਾਜ ਕੀ ਹੈ?