-
ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਆਪਣੀ ਕਹਾਣੀ ਨੂੰ ਜਾਰੀ ਰੱਖਦੇ ਹੋਏ, ਯਿਸੂ ਸਮਝਾਉਂਦਾ ਹੈ: ‘ਉਹ ਨੇ [ਆਪਣੇ ਆਪ ਨੂੰ] ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ।’
ਇੱਥੇ ਕੁਝ ਵਿਚਾਰਨ ਯੋਗ ਹੈ: ਜੇਕਰ ਉਸ ਦਾ ਪਿਤਾ ਉਸ ਦੇ ਖਿਲਾਫ਼ ਹੋ ਕੇ ਉਸ ਉੱਤੇ ਗੁੱਸੇ ਨਾਲ ਚਿਲਾਇਆ ਹੁੰਦਾ ਜਦੋਂ ਉਸ ਨੇ ਘਰ ਛੱਡਿਆ ਸੀ, ਤਾਂ ਸ਼ਾਇਦ ਪੁੱਤਰ ਇਸ ਮਾਮਲੇ ਵਿਚ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਇਕ ਮਨ ਨਹੀਂ ਹੁੰਦਾ। ਉਹ ਸ਼ਾਇਦ ਫ਼ੈਸਲਾ ਕਰਦਾ ਕਿ ਉਹ ਵਾਪਸ ਜਾ ਕੇ ਆਪਣੇ ਦੇਸ਼ ਵਿਚ ਕਿਸੇ ਹੋਰ ਥਾਂ ਕੰਮ ਲੱਭਣ ਦੀ ਕੋਸ਼ਿਸ਼ ਕਰੇਗਾ ਤਾਂਕਿ ਆਪਣੇ ਪਿਤਾ ਦਾ ਸਾਮ੍ਹਣਾ ਨਾ ਕਰਨਾ ਪਵੇ। ਪਰੰਤੂ, ਇਸ ਤਰ੍ਹਾਂ ਦਾ ਕੋਈ ਵੀ ਵਿਚਾਰ ਉਸ ਦੇ ਮਨ ਵਿਚ ਨਹੀਂ ਸੀ। ਘਰ ਹੀ ਸੀ ਜਿੱਥੇ ਉਹ ਹੋਣਾ ਚਾਹੁੰਦਾ ਸੀ!
-
-
ਇਕ ਗੁਆਚੇ ਹੋਏ ਪੁੱਤਰ ਦੀ ਕਹਾਣੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਯਿਸੂ ਦੇ ਦ੍ਰਿਸ਼ਟਾਂਤ ਵਿਚ ਜਦੋਂ ਗੁਆਚਿਆ, ਜਾਂ ਉਜਾੜੂ, ਪੁੱਤਰ ਆਪਣੇ ਪਿਤਾ ਦੇ ਘਰ ਮੁੜਦਾ ਹੈ, ਤਾਂ ਉਸ ਨੂੰ ਕਿਸ ਤਰ੍ਹਾਂ ਦਾ ਸੁਆਗਤ ਮਿਲਦਾ ਹੈ? ਸੁਣੋ ਜਿਉਂ-ਜਿਉਂ ਯਿਸੂ ਇਸ ਦੀ ਵਿਆਖਿਆ ਕਰਦਾ ਹੈ:
“ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆ।” ਕਿੰਨਾ ਹੀ ਦਿਆਲੂ, ਨਿੱਘਾ ਪਿਤਾ, ਜੋ ਠੀਕ ਸਾਡੇ ਸਵਰਗੀ ਪਿਤਾ, ਯਹੋਵਾਹ ਨੂੰ ਦਰਸਾਉਂਦਾ ਹੈ!
ਸੰਭਵ ਹੈ ਕਿ ਪਿਤਾ ਨੇ ਆਪਣੇ ਪੁੱਤਰ ਦੇ ਬਦਚਲਣ ਜੀਵਨ ਬਾਰੇ ਸੁਣਿਆ ਹੈ। ਫਿਰ ਵੀ, ਉਹ ਬਿਨਾਂ ਕਿਸੇ ਲੰਬੀ-ਚੌੜੀ ਵਿਆਖਿਆ ਮੰਗੇ ਉਸ ਦਾ ਸੁਆਗਤ ਕਰਦਾ ਹੈ। ਯਿਸੂ ਵੀ ਅਜਿਹੀ ਸੁਆਗਤ ਕਰਨ ਵਾਲੀ ਆਤਮਾ ਰੱਖਦਾ ਹੈ। ਉਹ ਪਾਪੀਆਂ ਅਤੇ ਮਸੂਲੀਆਂ ਕੋਲ ਜਾਣ ਵਿਚ ਪਹਿਲ ਕਰਦਾ ਹੈ ਜਿਨ੍ਹਾਂ ਨੂੰ ਦ੍ਰਿਸ਼ਟਾਂਤ ਵਿਚ ਉਜਾੜੂ ਪੁੱਤਰ ਦੁਆਰਾ ਦਰਸਾਇਆ ਗਿਆ ਹੈ।
ਇਹ ਸੱਚ ਹੈ ਕਿ ਘਰ ਵਾਪਸ ਮੁੜ ਰਹੇ ਆਪਣੇ ਪੁੱਤਰ ਦੇ ਦੁਖੀ, ਉਦਾਸ ਚਿਹਰੇ ਨੂੰ ਦੇਖ ਕੇ ਯਿਸੂ ਦੇ ਦ੍ਰਿਸ਼ਟਾਂਤ ਦੇ ਸੂਝਵਾਨ ਪਿਤਾ ਨੂੰ ਉਸ ਦੀ ਤੋਬਾ ਦੇ ਬਾਰੇ ਕੁਝ ਤਾਂ ਅੰਦਾਜ਼ਾ ਹੈ। ਪਰੰਤੂ ਪਿਤਾ ਦੀ ਪ੍ਰੇਮਪੂਰਣ ਪਹਿਲ-ਕਦਮੀ ਪੁੱਤਰ ਲਈ ਆਪਣੇ ਪਾਪਾਂ ਨੂੰ ਸਵੀਕਾਰ ਕਰਨਾ ਆਸਾਨ ਬਣਾ ਦਿੰਦੀ ਹੈ, ਜਿਵੇਂ ਯਿਸੂ ਦੱਸਦਾ ਹੈ: “ਫਿਰ ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਸਦਵਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣਿਆਂ ਨੌਕਰਾਂ ਵਿੱਚੋਂ ਇਕ ਜਿਹਾ ਬਣਾ ਲਓ।’”—ਨਿ ਵ.
-