-
ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕਿਉਂ ਹਾਜ਼ਰ ਹੁੰਦੇ ਹਾਂ?ਪਹਿਰਾਬੁਰਜ (ਸਟੱਡੀ)—2022 | ਜਨਵਰੀ
-
-
2 ਅਸੀਂ ਯਿਸੂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਲਈ ਉਸ ਦੀ ਮੌਤ ਦੇ ਦਿਨ ਅਸੀਂ ਉਸ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਹਰ ਸਾਲ ਪੂਰੀ ਦੁਨੀਆਂ ਵਿਚ ਲੱਖਾਂ ਹੀ ਲੋਕ ਸਾਡੇ ਨਾਲ ਮਿਲ ਮੈਮੋਰੀਅਲ ਮਨਾਉਣ ਲਈ ਇਕੱਠੇ ਹੁੰਦੇ ਹਨ। (1 ਪਤ. 1:8) ਇਸ ਮੌਕੇ ʼਤੇ ਅਸੀਂ ਸਾਰੇ ਮਿਲ ਕੇ ਯਾਦ ਕਰਦੇ ਹਾਂ ਕਿ ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਪਾਪ ਤੇ ਮੌਤ ਤੋਂ ਰਿਹਾਈ ਮਿਲੀ ਹੈ। (ਮੱਤੀ 20:28) ਅਸਲ ਵਿਚ, ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਉਸ ਦੀ ਮੌਤ ਦੀ ਯਾਦਗਾਰ ਮਨਾਉਣ। ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਪ੍ਰਭੂ ਦਾ ਸ਼ਾਮ ਦਾ ਭੋਜਨ ਖਾਣ ਦੀ ਰੀਤ ਸ਼ੁਰੂ ਕੀਤੀ ਅਤੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”b—ਲੂਕਾ 22:19.
-
-
ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕਿਉਂ ਹਾਜ਼ਰ ਹੁੰਦੇ ਹਾਂ?ਪਹਿਰਾਬੁਰਜ (ਸਟੱਡੀ)—2022 | ਜਨਵਰੀ
-
-
b ਹੋਰ ਬਾਈਬਲਾਂ ਵਿਚ ਇਸ ਆਇਤ ਨੂੰ ਇਸ ਤਰ੍ਹਾਂ ਵੀ ਲਿਖਿਆ ਗਿਆ ਹੈ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ” (ਪੰਜਾਬੀ ਦੀ ਪਵਿੱਤਰ ਬਾਈਬਲ [OV]) ਅਤੇ “ਮੇਰੀ ਯਾਦ ਵਿਚ ਇਹ ਕਰਿਆ ਕਰੋ” (ਪਵਿੱਤਰ ਬਾਈਬਲ ਨਵਾਂ ਅਨੁਵਾਦ [CL])।
-