ਸਾਡੀ ਮਸੀਹੀ ਜ਼ਿੰਦਗੀ
ਕੁਝ ਵੀ ਖ਼ਰਾਬ ਨਹੀਂ ਕੀਤਾ ਗਿਆ
ਯਿਸੂ ਨੇ ਚਮਤਕਾਰ ਕਰ ਕੇ 5,000 ਆਦਮੀਆਂ ਦੇ ਨਾਲ-ਨਾਲ ਔਰਤਾਂ ਤੇ ਬੱਚਿਆਂ ਨੂੰ ਖਾਣਾ ਖਿਲਾਉਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਕਿਹਾ: “ਸਾਰੇ ਬਚੇ ਹੋਏ ਟੁਕੜੇ ਇਕੱਠੇ ਕਰ ਲਓ ਤਾਂਕਿ ਇਹ ਖ਼ਰਾਬ ਨਾ ਜਾਣ।” (ਯੂਹੰ 6:12) ਯਿਸੂ ਨੇ ਖਾਣਾ ਬਰਬਾਦ ਨਾ ਕਰ ਕੇ ਯਹੋਵਾਹ ਵੱਲੋਂ ਦਿੱਤੀਆਂ ਚੀਜ਼ਾਂ ਲਈ ਕਦਰ ਦਿਖਾਈ।
ਅੱਜ ਪ੍ਰਬੰਧਕ ਸਭਾ ਦਾਨ ਕੀਤੇ ਪੈਸਿਆਂ ਅਤੇ ਚੀਜ਼ਾਂ ਦੀ ਸਮਝਦਾਰੀ ਨਾਲ ਵਰਤੋਂ ਕਰ ਕੇ ਯਿਸੂ ਦੀ ਰੀਸ ਕਰਦੀ ਹੈ। ਮਿਸਾਲ ਲਈ, ਵਾਰਵਿਕ, ਨਿਊਯਾਰਕ ਦੇ ਹੈੱਡਕੁਆਰਟਰ ਦੀ ਉਸਾਰੀ ਲਈ ਇਸ ਤਰ੍ਹਾਂ ਦੇ ਡੀਜ਼ਾਈਨ ਬਣਾਉਣ ਦੀ ਯੋਜਨਾ ਬਣਾਈ ਗਈ ਸੀ ਜਿਸ ਨਾਲ ਦਾਨ ਕੀਤੇ ਪੈਸਿਆਂ ਨੂੰ ਸਹੀ ਢੰਗ ਨਾਲ ਵਰਤਿਆ ਜਾ ਸਕੇ।
ਅਸੀਂ ਚੀਜ਼ਾਂ ਨੂੰ ਖ਼ਰਾਬ ਕਰਨ ਤੋਂ ਕਿਵੇਂ ਬਚ ਸਕਦੇ ਹਾਂ ਜਦੋਂ . . .
ਅਸੀਂ ਸਭਾਵਾਂ ਵਿਚ ਹੁੰਦੇ ਹਾਂ?
ਅਸੀਂ ਆਪਣੇ ਲਈ ਪ੍ਰਕਾਸ਼ਨ ਲੈਂਦੇ ਹਾਂ? (km 5/09 3 ਪੈਰਾ 4)
ਅਸੀਂ ਪ੍ਰਚਾਰ ਲਈ ਪ੍ਰਕਾਸ਼ਨ ਲੈਂਦੇ ਹਾਂ? (“ਸਮਝਦਾਰੀ ਨਾਲ ਪ੍ਰਕਾਸ਼ਨ ਵਰਤੋ” mwb17.02 ਪੈਰਾ 1)
ਅਸੀਂ ਪ੍ਰਚਾਰ ਵਿਚ ਹਿੱਸਾ ਲੈਂਦੇ ਹਾਂ? (“ਸਮਝਦਾਰੀ ਨਾਲ ਪ੍ਰਕਾਸ਼ਨ ਵਰਤੋ” mwb17.02 4 ਪੈਰਾ 2 ਅਤੇ ਡੱਬੀ)