-
ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋਪਹਿਰਾਬੁਰਜ—2014 | ਮਾਰਚ 15
-
-
ਪਹਿਲੀ ਸਦੀ ਵਿਚ ਜਦ ਯਿਸੂ ਨੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ, ਤਾਂ ਅੰਦ੍ਰਿਆਸ ਉਨ੍ਹਾਂ ਚੇਲਿਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਯਿਸੂ ਨੂੰ ਮਸੀਹ ਵਜੋਂ ਪਛਾਣਿਆ ਸੀ। ਉਸ ਨੇ ਇਸ ਬਾਰੇ ਸਭ ਤੋਂ ਪਹਿਲਾਂ ਕਿਸ ਨੂੰ ਦੱਸਿਆ? “ਉਸ [ਅੰਦ੍ਰਿਆਸ] ਨੇ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਉਸ ਨੂੰ ਕਿਹਾ: ‘ਸਾਨੂੰ ਮਸੀਹ ਮਿਲ ਗਿਆ ਹੈ।’ (ਮਸੀਹ ਦਾ ਮਤਲਬ ਹੈ ਚੁਣਿਆ ਹੋਇਆ।)” ਫਿਰ ਅੰਦ੍ਰਿਆਸ ਆਪਣੇ ਭਰਾ ਸ਼ਮਊਨ ਪਤਰਸ ਨੂੰ ਯਿਸੂ ਕੋਲ ਲੈ ਗਿਆ। ਇੱਦਾਂ ਪਤਰਸ ਨੂੰ ਯਿਸੂ ਦਾ ਚੇਲਾ ਬਣਨ ਦਾ ਮੌਕਾ ਮਿਲਿਆ।—ਯੂਹੰ. 1:35-42.
-
-
ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋਪਹਿਰਾਬੁਰਜ—2014 | ਮਾਰਚ 15
-
-
ਜਿਸ ਤਰੀਕੇ ਨਾਲ ਅੰਦ੍ਰਿਆਸ ਅਤੇ ਕੁਰਨੇਲੀਅਸ ਆਪਣੇ ਰਿਸ਼ਤੇਦਾਰਾਂ ਨਾਲ ਪੇਸ਼ ਆਏ, ਅਸੀਂ ਇਸ ਤੋਂ ਕੀ ਸਿੱਖਦੇ ਹਾਂ?
ਅੰਦ੍ਰਿਆਸ ਅਤੇ ਕੁਰਨੇਲੀਅਸ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਤਾਂਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੱਚਾਈ ਬਾਰੇ ਜਾਣਨ ਦਾ ਮੌਕਾ ਮਿਲੇ। ਅੰਦ੍ਰਿਆਸ ਨੇ ਆਪ ਪਤਰਸ ਨੂੰ ਯਿਸੂ ਨਾਲ ਮਿਲਾਇਆ ਸੀ। ਕੁਰਨੇਲੀਅਸ ਨੇ ਵੀ ਆਪਣੇ ਰਿਸ਼ਤੇਦਾਰਾਂ ਲਈ ਇੰਤਜ਼ਾਮ ਕੀਤਾ ਤਾਂਕਿ ਉਹ ਪਤਰਸ ਦੀ ਗੱਲ ਸੁਣ ਸਕਣ। ਪਰ ਅੰਦ੍ਰਿਆਸ ਅਤੇ ਕੁਰਨੇਲੀਅਸ ਨੇ ਮਸੀਹ ਦੇ ਚੇਲੇ ਬਣਨ ਲਈ ਆਪਣੇ ਰਿਸ਼ਤੇਦਾਰਾਂ ʼਤੇ ਜ਼ੋਰ ਨਹੀਂ ਪਾਇਆ ਅਤੇ ਨਾ ਹੀ ਕੋਈ ਚਾਲਾਂ ਘੜੀਆਂ। ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਅਸੀਂ ਵੀ ਆਪਣੇ ਰਿਸ਼ਤੇਦਾਰਾਂ ਨਾਲ ਬਾਈਬਲ ਤੋਂ ਕੁਝ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਸੱਚਾਈ ਅਤੇ ਭੈਣਾਂ-ਭਰਾਵਾਂ ਨੂੰ ਜਾਣਨ ਲਈ ਮੌਕੇ ਦੇ ਸਕਦੇ ਹਾਂ। ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਫ਼ੈਸਲੇ ਆਪ ਕਰ ਸਕਦੇ ਹਨ ਅਤੇ ਸਾਨੂੰ ਉਨ੍ਹਾਂ ʼਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਾਉਣਾ ਚਾਹੀਦਾ। ਆਓ ਅਸੀਂ ਜਰਮਨੀ ਤੋਂ ਇਕ ਜੋੜੇ ਯੁਰਗਨ ਅਤੇ ਪੇਟਰਾ ਦੀ ਮਿਸਾਲ ਤੋਂ ਸਿੱਖੀਏ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ।
-