-
ਯਿਸੂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਸਰਦਾਰ ਜਾਜਕਪਹਿਰਾਬੁਰਜ—2006 | ਜਨਵਰੀ 15
-
-
ਕਯਾਫ਼ਾ ਦੇ ਦਿਲ ਵਿਚ ਲੁੱਕੇ ਪਾਪ ਦਾ ਸੰਕੇਤ ਉਸ ਦੀ ਇਸ ਗੱਲ ਤੋਂ ਮਿਲਦਾ ਹੈ ਜੋ ਉਸ ਨੇ ਦੂਸਰੇ ਆਗੂਆਂ ਨੂੰ ਕਹੀ ਸੀ: “[ਤੁਸੀਂ] ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।” ਬਾਈਬਲ ਅੱਗੇ ਕਹਿੰਦੀ ਹੈ: “ਪਰ ਇਹ ਉਸ ਨੇ ਆਪਣੀ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗੰਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ੁਰ ਦਿਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰ ਕੇ ਇੱਕੋ ਬਣਾਵੇ। ਸੋ ਉਨ੍ਹਾਂ ਨੇ ਉਸੇ ਦਿਨ ਤੋਂ ਮਤਾ ਪਕਾਇਆ ਭਈ [ਯਿਸੂ] ਨੂੰ ਜਾਨੋਂ ਮਾਰਨ।”—ਯੂਹੰਨਾ 11:49-53.
ਕਯਾਫ਼ਾ ਆਪਣੇ ਹੀ ਸ਼ਬਦਾਂ ਦੀ ਮਹੱਤਤਾ ਤੋਂ ਅਣਜਾਣ ਸੀ। ਸਰਦਾਰ ਜਾਜਕ ਹੋਣ ਕਰਕੇ ਉਸ ਨੇ ਅਗੰਮ ਗਿਆਨ ਨਾਲ ਭਵਿੱਖਬਾਣੀ ਕੀਤੀ ਸੀ।b ਯਿਸੂ ਦੀ ਮੌਤ ਤੋਂ ਸਿਰਫ਼ ਯਹੂਦੀਆਂ ਨੂੰ ਹੀ ਫ਼ਾਇਦਾ ਨਹੀਂ ਹੋਣਾ ਸੀ। ਉਸ ਦੀ ਕੁਰਬਾਨੀ ਰਾਹੀਂ ਇਨਸਾਨਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਟਕਾਰਾ ਮਿਲਣਾ ਸੀ।
-
-
ਯਿਸੂ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਸਰਦਾਰ ਜਾਜਕਪਹਿਰਾਬੁਰਜ—2006 | ਜਨਵਰੀ 15
-
-
b ਯਹੋਵਾਹ ਨੇ ਦੁਸ਼ਟ ਬਿਲਆਮ ਦੇ ਮੂੰਹੋਂ ਇਸਰਾਏਲੀਆਂ ਬਾਰੇ ਸੱਚੀਆਂ ਭਵਿੱਖਬਾਣੀਆਂ ਕਰਵਾਈਆਂ ਸਨ।—ਗਿਣਤੀ 23:1–24:24.
-