-
“ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
11-13. (ੳ) ਪੌਲੁਸ ਅਤੇ ਬਰਨਾਬਾਸ ਨੇ ਲੁਸਤ੍ਰਾ ਦੇ ਲੋਕਾਂ ਨੂੰ ਕੀ ਕਿਹਾ ਸੀ? (ਅ) ਪੌਲੁਸ ਅਤੇ ਬਰਨਾਬਾਸ ਦੇ ਸ਼ਬਦਾਂ ਤੋਂ ਅਸੀਂ ਕਿਹੜੀ ਗੱਲ ਸਿੱਖਦੇ ਹਾਂ?
11 ਲੁਸਤ੍ਰਾ ਵਿਚ ਮਚੀ ਹਲਚਲ ਦੌਰਾਨ ਪੌਲੁਸ ਅਤੇ ਬਰਨਾਬਾਸ ਨੇ ਲੋਕਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਲੂਕਾ ਦੁਆਰਾ ਲਿਖੀ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਹੋਰ ਧਰਮਾਂ ਦੇ ਲੋਕਾਂ ਨੂੰ ਅਸਰਦਾਰ ਤਰੀਕੇ ਨਾਲ ਖ਼ੁਸ਼ ਖ਼ਬਰੀ ਕਿਵੇਂ ਸੁਣਾਉਣੀ ਹੈ। ਧਿਆਨ ਦਿਓ ਕਿ ਪੌਲੁਸ ਅਤੇ ਬਰਨਾਬਾਸ ਨੇ ਲੋਕਾਂ ਨਾਲ ਕਿਵੇਂ ਗੱਲ ਕੀਤੀ: “ਭਰਾਵੋ, ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਾਂਗ ਦੁੱਖ-ਸੁੱਖ ਭੋਗਣ ਵਾਲੇ ਆਮ ਇਨਸਾਨ ਹਾਂ। ਅਸੀਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਤਾਂਕਿ ਤੁਸੀਂ ਇਨ੍ਹਾਂ ਵਿਅਰਥ ਚੀਜ਼ਾਂ ਨੂੰ ਛੱਡ ਕੇ ਜੀਉਂਦੇ ਪਰਮੇਸ਼ੁਰ ਵੱਲ ਮੁੜੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ। ਬੀਤੇ ਸਮੇਂ ਵਿਚ ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਰਾਹ ਚੱਲਣ ਦਿੱਤਾ, ਫਿਰ ਵੀ ਉਹ ਭਲਾਈ ਕਰਦਾ ਰਿਹਾ ਅਤੇ ਇਸ ਤਰ੍ਹਾਂ ਆਪਣੇ ਬਾਰੇ ਗਵਾਹੀ ਦਿੰਦਾ ਰਿਹਾ। ਉਹ ਤੁਹਾਡੇ ਲਈ ਆਕਾਸ਼ੋਂ ਮੀਂਹ ਵਰ੍ਹਾ ਕੇ ਤੇ ਚੰਗੀ ਪੈਦਾਵਾਰ ਵਾਲੀਆਂ ਰੁੱਤਾਂ ਦੇ ਕੇ ਤੁਹਾਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਰਜਾਉਂਦਾ ਰਿਹਾ ਅਤੇ ਤੁਹਾਡੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰਦਾ ਰਿਹਾ।”—ਰਸੂ. 14:15-17.
-
-
“ਯਹੋਵਾਹ ਤੋਂ ਮਿਲੇ ਅਧਿਕਾਰ ਨਾਲ ਉਹ ਨਿਡਰ ਹੋ ਕੇ ਗੱਲ ਕਰਦੇ ਰਹੇ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
14-16. ਲੁਸਤ੍ਰਾ ਦੇ ਲੋਕਾਂ ਨੂੰ ਕਹੇ ਪੌਲੁਸ ਅਤੇ ਬਰਨਾਬਾਸ ਦੇ ਸ਼ਬਦਾਂ ਤੋਂ ਅਸੀਂ ਕਿਹੜੀ ਦੂਜੀ ਅਤੇ ਤੀਜੀ ਗੱਲ ਸਿੱਖ ਸਕਦੇ ਹਾਂ?
14 ਧਿਆਨ ਦਿਓ ਕਿ ਅਸੀਂ ਉਨ੍ਹਾਂ ਦੇ ਲਫ਼ਜ਼ਾਂ ਤੋਂ ਕਿਹੜੀ ਦੂਜੀ ਗੱਲ ਸਿੱਖ ਸਕਦੇ ਹਾਂ। ਪੌਲੁਸ ਅਤੇ ਬਰਨਾਬਾਸ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਗੱਲ ਕਰਦੇ ਸਨ। ਇਕੁਨਿਉਮ ਦੇ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਤੋਂ ਉਲਟ, ਲੁਸਤ੍ਰਾ ਦੇ ਲੋਕਾਂ ਨੂੰ ਧਰਮ-ਗ੍ਰੰਥ ਜਾਂ ਇਜ਼ਰਾਈਲੀਆਂ ਦੇ ਪਰਮੇਸ਼ੁਰ ਨਾਲ ਰਿਸ਼ਤੇ ਬਾਰੇ ਸ਼ਾਇਦ ਕੋਈ ਜਾਣਕਾਰੀ ਨਹੀਂ ਸੀ ਜਾਂ ਫਿਰ ਮਾੜੀ-ਮੋਟੀ ਹੀ ਸੀ। ਪੌਲੁਸ ਅਤੇ ਬਰਨਾਬਾਸ ਨੇ ਧਿਆਨ ਦਿੱਤਾ ਹੋਣਾ ਕਿ ਉਹ ਲੋਕ ਖੇਤੀਬਾੜੀ ਕਰਦੇ ਸਨ। ਲੁਸਤ੍ਰਾ ਦਾ ਮੌਸਮ ਖ਼ੁਸ਼ਗਵਾਰ ਸੀ ਅਤੇ ਖੇਤ ਉਪਜਾਊ ਸਨ। ਇਸ ਕਰਕੇ ਉਹ ਭਰਪੂਰ ਫ਼ਸਲਾਂ ਤੇ ਹੋਰ ਕਈ ਚੀਜ਼ਾਂ ਤੋਂ ਪਰਮੇਸ਼ੁਰ ਦੇ ਗੁਣਾਂ ਦਾ ਸਬੂਤ ਦੇਖ ਸਕਦੇ ਸਨ। ਉਨ੍ਹਾਂ ਨੇ ਇਸ ਜਾਣਕਾਰੀ ਨੂੰ ਵਰਤ ਕੇ ਲੋਕਾਂ ਦੇ ਦਿਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ।—ਰੋਮੀ. 1:19, 20.
-