-
ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?
ਯਹੋਵਾਹ ਦਾ ਸਭ ਤੋਂ ਸ਼ਾਨਦਾਰ ਗੁਣ ਹੈ ਪਿਆਰ। ਇਸ ਲਈ ਬਾਈਬਲ ਵਿਚ ਸਿਰਫ਼ ਇਹ ਨਹੀਂ ਲਿਖਿਆ ਕਿ ਪਰਮੇਸ਼ੁਰ ਪਿਆਰ ਕਰਦਾ ਹੈ, ਸਗੋਂ ਇਹ ਲਿਖਿਆ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰਨਾ 4:8) ਬਾਈਬਲ ਤੋਂ ਇਲਾਵਾ, ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਤੋਂ ਵੀ ਜਾਣ ਸਕਦੇ ਹਾਂ ਕਿ ਉਹ ਸਾਨੂੰ ਪਿਆਰ ਕਰਦਾ ਹੈ। (ਰਸੂਲਾਂ ਦੇ ਕੰਮ 14:17 ਪੜ੍ਹੋ।) ਜ਼ਰਾ ਸੋਚੋ ਕਿ ਉਸ ਨੇ ਸਾਨੂੰ ਕਿੰਨੇ ਲਾਜਵਾਬ ਤਰੀਕੇ ਨਾਲ ਬਣਾਇਆ ਹੈ! ਅਸੀਂ ਸੋਹਣੇ-ਸੋਹਣੇ ਰੰਗ ਦੇਖ ਸਕਦੇ ਹਾਂ, ਵਧੀਆ ਸੰਗੀਤ ਸੁਣ ਸਕਦੇ ਹਾਂ ਅਤੇ ਵੱਖੋ-ਵੱਖਰੇ ਖਾਣੇ ਦਾ ਸੁਆਦ ਲੈ ਸਕਦੇ ਹਾਂ। ਉਹ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣੀਏ।
-
-
ਜ਼ਿੰਦਗੀ ਦੀ ਕਦਰ ਕਰੋਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
1. ਸਾਨੂੰ ਜ਼ਿੰਦਗੀ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ?
ਸਾਨੂੰ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਪਿਆਰੇ ਪਿਤਾ ਯਹੋਵਾਹ ਵੱਲੋਂ ਤੋਹਫ਼ਾ ਹੈ। ਉਹ “ਜ਼ਿੰਦਗੀ ਦਾ ਸੋਮਾ” ਹੈ ਯਾਨੀ ਉਸ ਨੇ ਹੀ ਸਾਰਿਆਂ ਨੂੰ ਜੀਵਨ ਦਿੱਤਾ ਹੈ। (ਜ਼ਬੂਰ 36:9) “ਉਹ ਆਪ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ ਬਖ਼ਸ਼ਦਾ ਹੈ।” (ਰਸੂਲਾਂ ਦੇ ਕੰਮ 17:25, 28) ਯਹੋਵਾਹ ਨੇ ਸਾਨੂੰ ਸਭ ਕੁਝ ਦਿੱਤਾ ਹੈ ਜਿਸ ਕਰਕੇ ਅਸੀਂ ਨਾ ਸਿਰਫ਼ ਜੀਉਂਦੇ ਰਹਿੰਦੇ ਹਾਂ, ਸਗੋਂ ਜ਼ਿੰਦਗੀ ਦਾ ਮਜ਼ਾ ਵੀ ਲੈਂਦੇ ਹਾਂ।—ਰਸੂਲਾਂ ਦੇ ਕੰਮ 14:17 ਪੜ੍ਹੋ।
-