-
‘ਪਰਮੇਸ਼ੁਰ ਦੀ ਤਲਾਸ਼ ਕਰੋ ਅਤੇ ਉਸ ਨੂੰ ਲੱਭ ਲਓ’‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
13. ਪੌਲੁਸ ਨੇ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਕੀ ਸਮਝਾਇਆ ਅਤੇ ਉਸ ਦੇ ਸ਼ਬਦਾਂ ਦਾ ਕੀ ਮਤਲਬ ਸੀ?
13 ਪਰਮੇਸ਼ੁਰ ਨੇ ਬ੍ਰਹਿਮੰਡ ਰਚਿਆ ਹੈ। ਪੌਲੁਸ ਨੇ ਕਿਹਾ: “ਪਰਮੇਸ਼ੁਰ ਜਿਸ ਨੇ ਸਾਰੀ ਦੁਨੀਆਂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ, ਉਹੀ ਸਵਰਗ ਅਤੇ ਧਰਤੀ ਦਾ ਮਾਲਕ ਹੈ ਅਤੇ ਉਹ ਇਨਸਾਨ ਦੇ ਹੱਥਾਂ ਦੇ ਬਣਾਏ ਮੰਦਰਾਂ ਵਿਚ ਨਹੀਂ ਰਹਿੰਦਾ।”d (ਰਸੂ. 17:24) ਬ੍ਰਹਿਮੰਡ ਆਪਣੇ ਆਪ ਹੋਂਦ ਵਿਚ ਨਹੀਂ ਆਇਆ, ਸਗੋਂ ਸੱਚੇ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ। (ਜ਼ਬੂ. 146:6) ਅਥੀਨਾ ਦੇਵੀ ਜਾਂ ਹੋਰ ਦੇਵੀ-ਦੇਵਤਿਆਂ ਦੀ ਮਹਿਮਾ ਲਈ ਮੰਦਰਾਂ ਤੇ ਵੇਦੀਆਂ ਦੀ ਲੋੜ ਹੁੰਦੀ ਸੀ, ਪਰ ਸਵਰਗ ਤੇ ਧਰਤੀ ਦਾ ਮਾਲਕ ਇਨਸਾਨੀ ਹੱਥਾਂ ਨਾਲ ਬਣਾਏ ਮੰਦਰਾਂ ਵਿਚ ਸਮਾ ਨਹੀਂ ਸਕਦਾ। (1 ਰਾਜ. 8:27) ਪੌਲੁਸ ਦੇ ਸ਼ਬਦਾਂ ਦਾ ਮਤਲਬ ਸਾਫ਼ ਸੀ: ਸੱਚਾ ਪਰਮੇਸ਼ੁਰ ਇਨਸਾਨ ਦੇ ਬਣਾਏ ਮੰਦਰਾਂ ਵਿਚ ਰੱਖੀਆਂ ਮੂਰਤੀਆਂ ਤੋਂ ਕਿਤੇ ਮਹਾਨ ਹੈ।—ਯਸਾ. 40:18-26.
-
-
‘ਪਰਮੇਸ਼ੁਰ ਦੀ ਤਲਾਸ਼ ਕਰੋ ਅਤੇ ਉਸ ਨੂੰ ਲੱਭ ਲਓ’‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
d ਯੂਨਾਨੀ ਸ਼ਬਦ ਕੋਸਮੋਸ ਦਾ ਅਨੁਵਾਦ “ਦੁਨੀਆਂ” ਕੀਤਾ ਗਿਆ ਹੈ। ਯੂਨਾਨੀ ਲੋਕ ਇਹ ਸ਼ਬਦ ਬ੍ਰਹਿਮੰਡ ਲਈ ਇਸਤੇਮਾਲ ਕਰਦੇ ਸਨ। ਇਸ ਲਈ ਮੁਮਕਿਨ ਹੈ ਕਿ ਪੌਲੁਸ ਨੇ ਬ੍ਰਹਿਮੰਡ ਦੇ ਅਰਥ ਵਿਚ ਇਹ ਸ਼ਬਦ ਵਰਤ ਕੇ ਉਨ੍ਹਾਂ ਦੀ ਦਿਲਚਸਪੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ।
-