-
“ਪ੍ਰਚਾਰ ਕਰਦਾ ਰਹੀਂ, ਹਟੀਂ ਨਾ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
‘ਇਸ ਸ਼ਹਿਰ ਵਿਚ ਬਹੁਤ ਸਾਰੇ ਲੋਕ ਹਨ’ (ਰਸੂ. 18:9-17)
12. ਦਰਸ਼ਣ ਵਿਚ ਪੌਲੁਸ ਨੂੰ ਕਿਹੜਾ ਭਰੋਸਾ ਦਿੱਤਾ ਗਿਆ?
12 ਜੇ ਪੌਲੁਸ ਨੂੰ ਕੁਰਿੰਥੁਸ ਵਿਚ ਪ੍ਰਚਾਰ ਜਾਰੀ ਰੱਖਣ ਬਾਰੇ ਕੋਈ ਸ਼ੱਕ ਸੀ, ਤਾਂ ਉਹ ਸ਼ੱਕ ਉਸ ਰਾਤ ਦੂਰ ਹੋ ਗਿਆ ਹੋਣਾ ਜਦੋਂ ਪ੍ਰਭੂ ਯਿਸੂ ਨੇ ਦਰਸ਼ਣ ਵਿਚ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਕੋਈ ਵੀ ਤੇਰੇ ਉੱਤੇ ਹਮਲਾ ਕਰ ਕੇ ਤੈਨੂੰ ਸੱਟ-ਚੋਟ ਨਹੀਂ ਲਾਵੇਗਾ; ਇਸ ਸ਼ਹਿਰ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮੇਰੇ ਉੱਤੇ ਨਿਹਚਾ ਕਰਨਗੇ।” (ਰਸੂ. 18:9, 10) ਇਸ ਦਰਸ਼ਣ ਤੋਂ ਪੌਲੁਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! ਪ੍ਰਭੂ ਨੇ ਆਪ ਪੌਲੁਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਦਾ ਵਾਲ਼ ਵੀ ਵਿੰਗਾ ਨਹੀਂ ਹੋਣ ਦੇਵੇਗਾ ਅਤੇ ਸ਼ਹਿਰ ਵਿਚ ਬਹੁਤ ਸਾਰੇ ਲੋਕ ਨਿਹਚਾ ਕਰਨਗੇ। ਇਹ ਦਰਸ਼ਣ ਦੇਖ ਕੇ ਪੌਲੁਸ ਨੇ ਕੀ ਕੀਤਾ? ਅਸੀਂ ਪੜ੍ਹਦੇ ਹਾਂ: “ਉਹ ਕੁਰਿੰਥੁਸ ਵਿਚ ਡੇਢ ਸਾਲ ਰਹਿ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦਾ ਰਿਹਾ।”—ਰਸੂ. 18:11.
-
-
“ਪ੍ਰਚਾਰ ਕਰਦਾ ਰਹੀਂ, ਹਟੀਂ ਨਾ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
16. ਪ੍ਰਭੂ ਦੇ ਇਹ ਸ਼ਬਦ ਪ੍ਰਚਾਰ ਦੌਰਾਨ ਸਾਡੀ ਕਿਵੇਂ ਮਦਦ ਕਰਦੇ ਹਨ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ ਕਿਉਂਕਿ ਮੈਂ ਤੇਰੇ ਨਾਲ ਹਾਂ”?
16 ਯਾਦ ਕਰੋ ਕਿ ਜਦੋਂ ਯਹੂਦੀਆਂ ਨੇ ਪੌਲੁਸ ਦੇ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ, ਤਾਂ ਪ੍ਰਭੂ ਯਿਸੂ ਨੇ ਉਸ ਨੂੰ ਭਰੋਸਾ ਦਿਵਾਇਆ ਸੀ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ ਕਿਉਂਕਿ ਮੈਂ ਤੇਰੇ ਨਾਲ ਹਾਂ।” (ਰਸੂ. 18:9, 10) ਸਾਨੂੰ ਵੀ ਇਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ, ਖ਼ਾਸਕਰ ਜਦੋਂ ਲੋਕ ਸਾਡੇ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੰਦੇ ਹਨ। ਇਹ ਗੱਲ ਕਦੀ ਨਾ ਭੁੱਲੋ ਕਿ ਯਹੋਵਾਹ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ ਅਤੇ ਉਹ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। (1 ਸਮੂ. 16:7; ਯੂਹੰ. 6:44) ਇਸ ਤੋਂ ਸਾਨੂੰ ਪ੍ਰਚਾਰ ਵਿਚ ਲੱਗੇ ਰਹਿਣ ਲਈ ਕਿੰਨਾ ਉਤਸ਼ਾਹ ਮਿਲਦਾ ਹੈ! ਹਰ ਸਾਲ ਲੱਖਾਂ ਲੋਕ ਬਪਤਿਸਮਾ ਲੈਂਦੇ ਹਨ ਯਾਨੀ ਹਰ ਰੋਜ਼ ਸੈਂਕੜੇ ਲੋਕ। ਜਿਹੜੇ ਮਸੀਹੀ ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ’ ਦੇ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਨੂੰ ਯਿਸੂ ਇਹ ਭਰੋਸਾ ਦਿੰਦਾ ਹੈ: “ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”—ਮੱਤੀ 28:19, 20.
-