-
‘ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ’ ਜੋਸ਼ ਜਗਾਉਂਦੇ ਹਨਪਹਿਰਾਬੁਰਜ—2002 | ਅਗਸਤ 1
-
-
ਕੁਝ ਕਰਨ ਲਈ ਪ੍ਰੇਰਿਤ ਹੋਏ!
4. ਪੰਤੇਕੁਸਤ 33 ਸਾ.ਯੁ. ਦੇ ਦਿਨ ਨੂੰ ਯੋਏਲ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ?
4 ਪਵਿੱਤਰ ਆਤਮਾ ਪਾ ਕੇ ਚੇਲੇ ਇਕਦਮ ਆਪਣੀ ਸੇਵਾ ਵਿਚ ਰੁੱਝ ਗਏ। ਉਨ੍ਹਾਂ ਨੇ ਉਸੇ ਸਵੇਰ ਨੂੰ ਇਕੱਠੀ ਹੋਈ ਭੀੜ ਤੋਂ ਸ਼ੁਰੂ ਕਰ ਕੇ ਹੋਰਨਾਂ ਨਾਲ ਮੁਕਤੀ ਦੀ ਖ਼ੁਸ਼ ਖ਼ਬਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪ੍ਰਚਾਰ ਨੇ ਅੱਠ ਸਦੀਆਂ ਪਹਿਲਾਂ ਪਥੂਏਲ ਦੇ ਪੁੱਤਰ ਯੋਏਲ ਰਾਹੀਂ ਦਰਜ ਕੀਤੀ ਸ਼ਾਨਦਾਰ ਭਵਿੱਖਬਾਣੀ ਪੂਰੀ ਕੀਤੀ: “ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ। ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ ਆਪਣਾ ਆਤਮਾ ਵਹਾਵਾਂਗਾ। . . . ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ!”—ਯੋਏਲ 1:1; 2:28, 29, 31; ਰਸੂਲਾਂ ਦੇ ਕਰਤੱਬ 2:17, 18, 20.
5. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਸ ਅਰਥ ਵਿਚ ਭਵਿੱਖਬਾਣੀ ਕੀਤੀ ਸੀ? (ਫੁਟਨੋਟ ਦੇਖੋ।)
5 ਕੀ ਇਸ ਦਾ ਮਤਲਬ ਇਹ ਸੀ ਕਿ ਯਹੋਵਾਹ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਣ ਲਈ ਦਾਊਦ, ਯੋਏਲ ਤੇ ਦਬੋਰਾਹ ਵਰਗੇ ਨਬੀਆਂ ਤੇ ਨਬੀਆਵਾਂ ਦੀ ਨਵੀਂ ਪੀੜ੍ਹੀ ਨੂੰ ਜਨਮ ਦੇਣ ਵਾਲਾ ਸੀ? ਨਹੀਂ। ਮਸੀਹੀ ‘ਪੁੱਤ੍ਰ ਅਰ ਧੀਆਂ ਨਾਲੇ ਦਾਸ ਅਰ ਦਾਸੀਆਂ’ ਇਸ ਅਰਥ ਵਿਚ ਭਵਿੱਖਬਾਣੀ ਕਰਨਗੇ ਕਿ ਉਹ ਯਹੋਵਾਹ ਦੀ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਉਸ ਦੇ “ਵੱਡੇ ਵੱਡੇ ਕੰਮਾਂ” ਦਾ ਐਲਾਨ ਕਰਨਗੇ ਜੋ ਯਹੋਵਾਹ ਨੇ ਕੀਤੇ ਹਨ ਤੇ ਜੋ ਉਹ ਭਵਿੱਖ ਵਿਚ ਕਰੇਗਾ। ਇਸ ਤਰ੍ਹਾਂ ਉਹ ਅੱਤ ਮਹਾਨ ਦੇ ਗਵਾਹਾਂ ਵਜੋਂ ਸੇਵਾ ਕਰਨਗੇ।a ਪਰ ਭੀੜ ਨੇ ਕਿਹੋ ਜਿਹਾ ਰਵੱਈਆ ਦਿਖਾਇਆ?—ਇਬਰਾਨੀਆਂ 1:1, 2.
-
-
‘ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ’ ਜੋਸ਼ ਜਗਾਉਂਦੇ ਹਨਪਹਿਰਾਬੁਰਜ—2002 | ਅਗਸਤ 1
-
-
a ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਖ਼ਾਤਰ ਮੂਸਾ ਤੇ ਹਾਰੂਨ ਨੂੰ ਫ਼ਿਰਾਊਨ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ, ਤਾਂ ਉਸ ਨੇ ਮੂਸਾ ਨੂੰ ਕਿਹਾ: “ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਜਿਹਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ।” (ਟੇਢੇ ਟਾਈਪ ਸਾਡੇ।) (ਕੂਚ 7:1) ਹਾਰੂਨ ਦਾ ਇਕ ਨਬੀ ਵਜੋਂ ਸੇਵਾ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਉਸ ਨੇ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਸੀ, ਸਗੋਂ ਇਸ ਦਾ ਮਤਲਬ ਇਹ ਹੈ ਕਿ ਮੂਸਾ ਹਾਰੂਨ ਰਾਹੀਂ ਫ਼ਿਰਾਊਨ ਨਾਲ ਬੋਲਿਆ ਸੀ।
-