-
ਯਿਸੂ ਦੀ ਸ਼ਖ਼ਸੀਅਤ ਕਿਹੋ ਜਿਹੀ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
6. ਯਿਸੂ ਖੁੱਲ੍ਹੇ ਦਿਲ ਵਾਲਾ ਹੈ
ਭਾਵੇਂ ਯਿਸੂ ਕੋਲ ਜ਼ਿਆਦਾ ਚੀਜ਼ਾਂ ਨਹੀਂ ਸਨ, ਪਰ ਉਸ ਕੋਲ ਜੋ ਵੀ ਸੀ, ਉਹ ਦਿਲ ਖੋਲ੍ਹ ਕੇ ਦੂਸਰਿਆਂ ਨੂੰ ਦਿੰਦਾ ਸੀ। ਉਹ ਸਾਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹਿੰਦਾ ਹੈ। ਰਸੂਲਾਂ ਦੇ ਕੰਮ 20:35 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਿਸੂ ਨੇ ਖ਼ੁਸ਼ੀ ਪਾਉਣ ਲਈ ਕਿਹੜੀ ਸਲਾਹ ਦਿੱਤੀ?
ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਭਾਵੇਂ ਸਾਡੇ ਕੋਲ ਜ਼ਿਆਦਾ ਕੁਝ ਨਾ ਹੋਵੇ, ਫਿਰ ਵੀ ਅਸੀਂ ਖੁੱਲ੍ਹੇ ਦਿਲ ਵਾਲੇ ਕਿਵੇਂ ਬਣ ਸਕਦੇ ਹਾਂ?
-
-
ਕੰਮ ਤੇ ਪੈਸੇ ਬਾਰੇ ਬਾਈਬਲ ਕੀ ਸਲਾਹ ਦਿੰਦੀ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
3. ਅਸੀਂ ਖੁੱਲ੍ਹ-ਦਿਲੇ ਕਿਵੇਂ ਬਣ ਸਕਦੇ ਹਾਂ?
ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। ਉਸ ਵਾਂਗ ਅਸੀਂ ਵੀ ‘ਖੁੱਲ੍ਹੇ ਦਿਲ ਵਾਲੇ ਬਣ ਸਕਦੇ ਹਾਂ ਅਤੇ ਦੂਸਰਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਨ ਲਈ ਤਿਆਰ ਰਹਿ ਸਕਦੇ ਹਾਂ।’ (1 ਤਿਮੋਥਿਉਸ 6:18) ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? ਅਸੀਂ ਮੰਡਲੀ ਦੇ ਕੰਮਾਂ ਲਈ ਦਾਨ ਦੇ ਸਕਦੇ ਹਾਂ। ਅਸੀਂ ਪੈਸਿਆਂ ਨਾਲ ਲੋੜਵੰਦ ਲੋਕਾਂ ਦੀ, ਖ਼ਾਸਕਰ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਯਹੋਵਾਹ ਇਹ ਨਹੀਂ ਦੇਖਦਾ ਕਿ ਅਸੀਂ ਕਿੰਨਾ ਦਿੰਦੇ ਹਾਂ, ਸਗੋਂ ਇਹ ਦੇਖਦਾ ਹੈ ਕਿ ਅਸੀਂ ਕਿਸ ਇਰਾਦੇ ਨਾਲ ਦਿੰਦੇ ਹਾਂ। ਜਦੋਂ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਦਿਲ ਖੋਲ੍ਹ ਕੇ ਦਿੰਦੇ ਹਾਂ, ਤਾਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ ਤੇ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ।—ਰਸੂਲਾਂ ਦੇ ਕੰਮ 20:35 ਪੜ੍ਹੋ।
-